ਅਗਨੀਵੀਰ ਅਕਾਸ਼ਦੀਪ ਦੀਆਂ ਅਸਥੀਆਂ ਨਹੀਂ ਕੀਤੀਆਂ ਗਈਆ ਜਲ ਪ੍ਰਵਾਹ, ਪਰਿਵਾਰ ਵਾਲਿਆਂ ਨੇ ਸ਼ਹੀਦ ਦਾ ਦਰਜਾ ਦੇਣ ਦੀ ਕੀਤੀ ਮੰਗ
ਅਕਾਸ਼ਦੀਪ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਸ ਸਮੇਂ ਤੱਕ ਉਹ ਅਸਥੀਆਂ ਨੂੰ ਜਲ ਪ੍ਰਵਾਹ ਨਹੀਂ ਕਰਨਗੇ। ਅਕਾਸ਼ਦੀਪ ਦੀ ਮੌਤ ਦੀ ਖ਼ਬਰ ਪਰਿਵਾਰ ਵਾਲਿਆਂ ਨੂੰ 15 ਮਈ ਨੂੰ ਲੱਗੀ ਸੀ ਤੇ 16 ਮਈ ਨੂੰ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰ ਹੁਣ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਤੇ ਪਰਿਵਾਰ ਵਾਲਿਆਂ 'ਚ ਰੋਸ਼ ਹੈ।

ਫਰੀਦਕੋਟ ਦੇ ਪਿੰਡ ਕੋਠੇ ਚਹਿਲ ਦੇ ਅਗਨੀਵੀਰ ਅਕਾਸ਼ਦੀਪ ਸਿੰਘ ਦੀ 14 ਮਈ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਮੌਤ ਹੋ ਗਈ ਸੀ। ਡਿਊਟੀ ਦੌਰਾਨ ਨੂੰ ਗੋਲੀ ਲੱਗੀ ਸੀ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਸਨਮਾਨ ਨਾਲ ਕੀਤਾ ਗਿਆ ਤੇ ਅੰਤਿਮ ਅਰਦਾਸ ਵੀ ਹੋ ਚੁੱਕੀ ਹੈ, ਪਰ ਉਨ੍ਹਾਂ ਦੀ ਅਸਥੀਆਂ ਅਜੇ ਤੱਕ ਵੀ ਜਲ ਪ੍ਰਵਾਹ ਨਹੀਂ ਕੀਤੀਆਂ ਗਈਆਂ ਹਨ।
ਅਕਾਸ਼ਦੀਪ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਸ ਸਮੇਂ ਤੱਕ ਉਹ ਅਸਥੀਆਂ ਨੂੰ ਜਲ ਪ੍ਰਵਾਹ ਨਹੀਂ ਕਰਨਗੇ। ਅਕਾਸ਼ਦੀਪ ਦੀ ਮੌਤ ਦੀ ਖ਼ਬਰ ਪਰਿਵਾਰ ਵਾਲਿਆਂ ਨੂੰ 15 ਮਈ ਨੂੰ ਲੱਗੀ ਸੀ ਤੇ 16 ਮਈ ਨੂੰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰ ਹੁਣ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਤੇ ਪਰਿਵਾਰ ਵਾਲਿਆਂ ‘ਚ ਰੋਸ਼ ਹੈ।
ਹਾਲਾਂਕਿ, 25 ਮਈ ਨੂੰ ਅਕਾਸ਼ਦੀਪ ਦੀਆਂ ਅੰਤਿਮ ਰਸਮਾਂ ਪੂਰੀਆ ਕਰ ਦਿੱਤੀਆਂ ਗਈਆਂ ਤੇ ਪਾਠ ਦਾ ਭੋਗ ਵੀ ਪਾਇਆ ਗਿਆ। ਇਸ ਦੌਰਾਨ ਕਈ ਵੱਡੇ ਆਗੂ ਇਸ ਮੌਕੇ ‘ਤੇ ਪਹੁੰਚੇ ਸਨ, ਜਿਨ੍ਹਾਂ ‘ਚ ਪੰਜਾਬ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਸਨ।
&
ਹਰ ਰੋਜ਼ ਅਕਾਸ਼ਦੀਪ ਲਈ ਕਰਦੇ ਹਾਂ ਪਾਠ- ਪਰਿਵਾਰਕ ਮੈਂਬਰ
ਪਰਿਵਾਰ ਵਾਲਿਆ ਦਾ ਕਹਿਣਾ ਹੈ ਕਿ ਅਕਾਸ਼ਦੀਪ ਲਈ ਹਰ ਰੋਜ਼ ਗੁਰਦੁਆਰਾ ਸਾਹਿਬ ‘ਚ ਅਰਦਾਸ ਹੁੰਦੀ ਹੈ ਤੇ ਸ਼ਾਮ ਨੂੰ ਘਰ ‘ਚ ਉਨ੍ਹਾਂ ਦੀਆਂ ਅਸਥੀਆਂ ਕੋਲ ਪਾਠ ਕੀਤਾ ਜਾਂਦਾ ਹੈ। ਇਹ ਸਿਲਸਿਲਾ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲ ਜਾਂਦਾ।
ਇਹ ਵੀ ਪੜ੍ਹੋ
ਇਸ ਮੌਕੇ ‘ਤੇ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਤੇ ਮਾਤਾ ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਪੈਸੇ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦਾ ਸੰਘਰਸ਼ ਸਿਰਫ਼ ਆਪਣੇ ਪੁੱਤ ਨੂੰ ਸ਼ਹੀਦ ਦਾ ਦਰਜ਼ਾ ਦਿਵਾਉਣ ਤੱਕ ਸਿਮਤ ਹੈ। ਜਦੋਂ ਤੱਕ ਸ਼ਹੀਦ ਦਾ ਦਰਜਾ ਨਹੀਂ ਮਿਲਦਾ, ਅਕਾਸ਼ਦੀਪ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਜਾਣਗੀਆਂ।