ਬਰਨਾਲਾ ਦੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, Canada ਦੀ ਫਾਈਲ ਰਿਫਿਊਜ਼ ਹੋਣ ਤੋਂ ਸੀ ਪਰੇਸ਼ਾਨ
ਸੁਖਪੁਰਾ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਨੇ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਕੈਨੇਡਾ ਦੀ ਫਾਈਲ ਰਿਜੈਕਟ ਹੋ ਗਈ ਸੀ, ਇਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਮਾਂ ਨਾਲ ਘਰ ਦਾ ਕੰਮ ਕੀਤਾ ਤੇ ਆਪਣੀ ਦਾਦੀ ਦੀਆਂ ਅੱਖਾਂ 'ਚ ਦਵਾਈ ਵੀ ਪਾਈ। ਇਸ ਤੋਂ ਬਾਅਦ ਦਿਲਪ੍ਰੀਤ ਕਮਰੇ 'ਚ ਗਿਆ ਤੇ ਖੁਦ ਨੂੰ ਗੋਲੀ ਮਾਰ ਲਈ। ਕੈਨੇਡਾ ਦੀ ਫਾਈਲ ਰਿਜੈਕਟ ਹੋਣ ਤੋਂ ਬਾਅਦ ਉਸ ਨੇ ਇਹ ਕਦਮ ਚੁੱਕਿਆ।

ਬਰਨਾਲਾ ਦੇ ਇੱਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਬਰਨਾਲਾ ਦੇ ਪਿੰਡ ਸੁਖਪੁਰਾ ਦੀ ਹੈ। ਮ੍ਰਿਤਕ ਦੀ ਪਹਿਚਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਦਿਲਪ੍ਰੀਤ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਉਸ ਦੀ ਫਾਈਲ ਰਿਫਿਊਜ਼ ਹੋ ਗਈ। ਰਿਫਿਊਜ਼ਲ ਲੱਗਣ ਕਾਰਨ ਦਿਲਪ੍ਰੀਤ ਕਾਫ਼ੀ ਪਰੇਸ਼ਾਨ ਸੀ, ਜਿਸ ਤੋਂ ਬਾਅਦ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ।
ਮ੍ਰਿਤਕ ਦੀ ਵੱਡੀ ਭੈਣ ਤੇ ਤਾਏ ਦੇ ਲੜਕੇ ਕੈਨੇਡਾ ‘ਚ ਰਹਿੰਦੇ ਹਨ। ਭੈਣ ਦੇ ਕੈਨੇਡਾ ਜਾਣ ਤੋਂ ਬਾਅਦ ਦਿਲਪ੍ਰੀਤ ਨੇ ਵੀ ਕੈਨੇਡਾ ਦੀ ਫਾਈਲ ਲਗਾਈ ਸੀ। ਫਾਈਲ ਰਿਫਿਊਜ਼ ਹੋਣ ਤੋਂ ਬਾਅਦ ਉਹ ਡਿਪ੍ਰੈਸ਼ਨ ‘ਚ ਚਲਾ ਗਿਆ। ਐਤਵਾਰ ਨੂੰ ਉਸ ਨੇ ਘਰ ਰੱਖੀ ਬੰਦੂਕ ਨਾਲ ਖੁਦਕੁਸ਼ੀ ਕਰ ਲਈ।
ਖੁਦਕੁਸ਼ੀ ਤੋਂ ਪਹਿਲਾਂ ਮਾਂ ਨਾਲ ਕਰਵਾਇਆ ਘਰ ਦਾ ਕੰਮ, ਦਾਦੀ ਦੀਆਂ ਅੱਖਾਂ ‘ਚ ਪਾਈ ਦਵਾਈ
ਸੁਖਪੁਰਾ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਨੇ ਖੁੱਦ ਨੂੰ ਗੋਲੀ ਮਾਰ ਲਈ। ਉਸ ਦੀ ਕੈਨੇਡਾ ਦੀ ਫਾਈਲ ਰਿਜੈਕਟ ਹੋ ਗਈ ਸੀ, ਇਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਮਾਂ ਨਾਲ ਘਰ ਦਾ ਕੰਮ ਕੀਤਾ ਤੇ ਆਪਣੀ ਦਾਦੀ ਦੀਆਂ ਅੱਖਾਂ ‘ਚ ਦਵਾਈ ਵੀ ਪਾਈ। ਇਸ ਤੋਂ ਬਾਅਦ ਦਿਲਪ੍ਰੀਤ ਕਮਰੇ ‘ਚ ਗਿਆ ਤੇ ਇਹ ਖੌਫ਼ਨਾਕ ਕਦਮ ਚੁੱਕਿਆ।
ਪਿੰਡ ਸੁਖਪੁਰਾ ਦੇ ਸਰਪੰਚ ਨੇ ਦੱਸਿਆ ਕਿ ਦਿਲਪ੍ਰੀਤ ਦੇ ਪਿਤਾ ਦਾ ਡੇਅਰੀ ਦਾ ਕੰਮ ਹੈ। ਦਿਲਪ੍ਰੀਤ ਚੰਗੇ ਸੁਭਾਅ ਵਾਲਾ ਸੀ। ਉਹ ਨਸ਼ਿਆਂ ਤੋਂ ਦੂਰ ਸੀ ਤੇ ਗੁਰਦੁਆਰੇ ਜਾਂਦਾ ਸੀ।
ਸ਼ਹਿਣਾ ਥਾਣੇ ਦੇ ਐਸਐਚਓ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲਿਆ ਤੇ ਸਰਕਾਰੀ ਹਸਪਤਾਲ ਬਰਨਾਲਾ ਦੇ ਮੁਰਦਾ ਘਰ ‘ਚ ਰਖਵਾ ਦਿੱਤਾ। ਲਾਸ਼ ਦੇ ਨੇੜੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਦਿਲਪ੍ਰੀਤ ਦੇ ਘਰ ਵਾਲੇ ਉਸ ਨੂੰ ਪੰਜਾਬ ‘ਚ ਕਾਰੋਬਾਰ ਸ਼ੁਰੂ ਕਰਨ ਲਈ ਕਹਿ ਰਹੇ ਸਨ। ਪਰਿਵਾਰ ਕੋਲ ਖੇਤੀ ਦੀ ਜ਼ਮੀਨ ਨਹੀਂ ਹੈ।