ਰਵਨੀਤ ਬਿੱਟੂ ਦੇ ਨਾਮ 17 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ, BBMB ਨਾਲ ਜੁੜਿਆ ਹੈ ਮਾਮਲਾ
ਬਿੱਟੂ ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ 'ਚ ਸਾਂਸਦ ਰਹਿੰਦੇ ਸਮੇਂ ਅਲਾਟ ਹੋਇਆ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇੱਕ ਮਕਾਨ ਅੱਜ ਵੀ ਕਾਂਗਰਸ ਦਫ਼ਤਰ ਵਜੋਂ ਇਸਤੇਮਾਲ ਹੋ ਰਿਹਾ ਹੈ। ਮੰਤਰੀ ਬਿੱਟੂ ਨੂੰ ਕਈ ਵਾਰ ਨੋਟਿਸ ਮਿਲਣ ਦੇ ਬਾਵਜੂਦ, ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਬੀਬੀਐਮਬੀ ਨੇ ਉਨ੍ਹਾਂ 'ਤੇ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕਰ ਦਿੱਤਾ ਹੈ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ 17.62 ਲੱਖ ਰੁਪਏ ਦਾ ਰਿਕਵਰੀ ਨੋਟਿਸ ਜਾਰੀ ਹੋਇਆ ਹੈ। ਨੋਟਿਸ ਭਾਖੜਾ ਬਿਆਸ ਮਨੇਜਮੈਂਟ ਬੋਰਡ (ਬੀਬੀਐਮਬੀ) ਨੇ ਜਾਰੀ ਕੀਤਾ ਹੈ। ਜਾਣਕਾਰੀ ਮੁਤਾਬਕ ਟਾਊਨਸ਼ਿਪ ਕਲੌਨੀ ‘ਚ ਬਿੱਟੂ ਦੇ ਨਾਮ ਅਲਾਟ ਹੋਏ ਬੀਬੀਐਮਬੀ ਦੇ ਦੋ ਮਕਾਨਾਂ ਨੂੰ ਹੁਣ ਤੱਕ ਉਨ੍ਹਾਂ ਨੇ ਬਿਨਾਂ ਕਿਸੇ ਕਾਨੂੰਨੀ ਅਨੁਮਤੀ ‘ਤੇ ਕਬਜ਼ੇ ‘ਚ ਰੱਖਿਆ ਹੋਇਆ ਹੈ।
ਬਿੱਟੂ ਨੂੰ ਇਹ ਮਕਾਨ ਉਨ੍ਹਾਂ ਦੇ ਕਾਂਗਰਸ ਪਾਰਟੀ ‘ਚ ਸਾਂਸਦ ਰਹਿੰਦੇ ਸਮੇਂ ਅਲਾਟ ਹੋਇਆ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਇੱਕ ਮਕਾਨ ਅੱਜ ਵੀ ਕਾਂਗਰਸ ਦਫ਼ਤਰ ਵਜੋਂ ਇਸਤੇਮਾਲ ਹੋ ਰਿਹਾ ਹੈ। ਮੰਤਰੀ ਬਿੱਟੂ ਨੂੰ ਕਈ ਵਾਰ ਨੋਟਿਸ ਮਿਲਣ ਦੇ ਬਾਵਜੂਦ, ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਇਸ ਤੋਂ ਬਾਅਦ ਬੀਬੀਐਮਬੀ ਨੇ ਉਨ੍ਹਾਂ ‘ਤੇ ਰੈਂਟ ਲਗਾਉਣਾ ਸ਼ੁਰੂ ਕਰ ਦਿੱਤਾ। ਹੁਣ ਬੋਰਡ ਨੇ ਰਿਕਵਰੀ ਨੋਟਿਸ ਜਾਰੀ ਕਰ ਦਿੱਤਾ ਹੈ। ਸਤੰਬਰ ‘ਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਖੁਲਾਸਾ ਹੋਇਆ ਕਿ ਨੰਗਲ ਦਾ ਕਾਂਗਰਸ ਦਫ਼ਤਰ ਅਜੇ ਵੀ ਬਿੱਟੂ ਦੇ ਨਾਮ ‘ਤੇ ਦਰਜ ਹੈ। ਜਦੋਂ ਕਿ ਬਿੱਟੂ ਕਾਂਗਰਸ ਛੱਡ ਕੇ ਭਾਜਪਾ ‘ਚ ਜਾ ਚੁੱਕੇ ਹਨ ਤੇ ਕੇਂਦਰੀ ਰਾਜ ਮੰਤਰੀ ਵੀ ਬਣ ਚੁੱਕੇ ਹਨ। ਜਾਣਕਾਰੀ ਮੁਤਾਬਕ ਸਾਬਕਾ ਵਿਧਾਨ ਸਭਾ ਸਪੀਕਰ ਕੇਪੀ ਰਾਣਾ ਦੀ ਟੀਮ ਹੁਣ ਇਸ ਦਫ਼ਤਰ ਨੂੰ ਮੈਨੇਜ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਲਾਟਮੈਂਟ ਭਲੇ ਹੀ ਰਵਨੀਤ ਬਿੱਟੂ ਦੇ ਨਾਮ ‘ਤੇ ਹੋਵੇ, ਪਰ ਬਿਜਲੀ ਦਾ ਮੀਟਰ ਉਨ੍ਹਾਂ ਦੇ ਨਾਮ ‘ਤੇ ਹੈ ਤੇ ਉਹ ਨਿਯਮਤ ਤੌਰ ‘ਤੇ ਬਿੱਲ ਭਰਦੇ ਹਨ।


