AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਆਸਟ੍ਰੇਲੀਆ ‘ਚ 20 ਲੱਖ ਦਾ ਖ਼ਰਚਾ ਤੇ ਸਾਲ ਭਰ ਦੀ ਵੇਟਿੰਗ, ਲੁਧਿਆਣਾ ਆ ਕੇ 5 ਲੱਖ ‘ਚ ਮਹਿਲਾ ਨੇ ਕਰਵਾਈ ਸਰਜਰੀ

ਵਿਦੇਸ਼ਾਂ ਵਿੱਚ ਮਹਿੰਗੇ ਇਲਾਜ ਅਤੇ ਲੰਮੀ ਉਡੀਕ ਸੂਚੀ ਦੇ ਚੱਲਦਿਆਂ ਪੰਜਾਬ ਹੁਣ ਕੌਮਾਂਤਰੀ ਪੱਧਰ 'ਤੇ ਮੈਡੀਕਲ ਟੂਰਿਜ਼ਮ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੀ ਵਸਨੀਕ ਐਨੀ ਨਾਂ ਦੀ ਮਹਿਲਾ ਆਪਣੀ ਕਾਸਮੈਟਿਕ ਸਰਜਰੀ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਲੁਧਿਆਣਾ ਪਹੁੰਚੀ।

ਆਸਟ੍ਰੇਲੀਆ 'ਚ 20 ਲੱਖ ਦਾ ਖ਼ਰਚਾ ਤੇ ਸਾਲ ਭਰ ਦੀ ਵੇਟਿੰਗ, ਲੁਧਿਆਣਾ ਆ ਕੇ 5 ਲੱਖ 'ਚ ਮਹਿਲਾ ਨੇ ਕਰਵਾਈ ਸਰਜਰੀ
tv9-punjabi
| Updated On: 11 Sep 2026 13:41 PM IST
Share

ਵਿਦੇਸ਼ਾਂ ਵਿੱਚ ਮਹਿੰਗੇ ਇਲਾਜ ਅਤੇ ਲੰਮੀ ਉਡੀਕ ਸੂਚੀ ਦੇ ਚੱਲਦਿਆਂ ਪੰਜਾਬ ਹੁਣ ਕੌਮਾਂਤਰੀ ਪੱਧਰ ‘ਤੇ ਮੈਡੀਕਲ ਟੂਰਿਜ਼ਮ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਦੀ ਵਸਨੀਕ ਐਨੀ ਨਾਂ ਦੀ ਮਹਿਲਾ ਆਪਣੀ ਕਾਸਮੈਟਿਕ ਸਰਜਰੀ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਪਹੁੰਚੀ। ਐਨੀ ਨੇ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਪਣੇ ਹੱਥਾਂ ਅਤੇ ਬਾਹਾਂ ਦੀ ਵਾਧੂ ਤੇ ਢਿੱਲੀ ਚਮੜੀ ਨੂੰ ਹਟਾਉਣ ਲਈ ਸਫ਼ਲ ‘ਆਰਮ-ਲਿਫ਼ਟ’ ਸਰਜਰੀ ਕਰਵਾਈ ਹੈ।

ਸਭ ਤੋਂ ਅਹਿਮ ਗੱਲ ਇਹ ਰਹੀ ਕਿ ਆਸਟ੍ਰੇਲੀਆ ਵਿੱਚ ਜਿਸ ਸਰਜਰੀ ਲਈ ਉਸ ਨੂੰ ਤਕਰੀਬਨ 12 ਮਹੀਨੇ (ਇੱਕ ਸਾਲ) ਦੀ ਲੰਮੀ ਵੇਟਿੰਗ ਵਿੱਚ ਰਹਿਣਾ ਪੈਣਾ ਸੀ ਅਤੇ 30 ਹਜ਼ਾਰ ਆਸਟ੍ਰੇਲੀਅਨ ਡਾਲਰ (ਕਰੀਬ 20 ਲੱਖ ਰੁਪਏ) ਤੋਂ ਵੱਧ ਖ਼ਰਚ ਕਰਨੇ ਪੈਣੇ ਸਨ, ਉਹੀ ਪ੍ਰਕਿਰਿਆ ਲੁਧਿਆਣਾ ਵਿਖੇ ਮਹਿਜ਼ 5 ਲੱਖ ਰੁਪਏ ਦੇ ਲਾਗਤ ਨਾਲ ਮੁਕੰਮਲ ਹੋ ਗਈ। ਖ਼ਾਸ ਗੱਲ ਇਹ ਹੈ ਕਿ ਇਸ 5 ਲੱਖ ਰੁਪਏ ਦੇ ਕੁੱਲ ਖ਼ਰਚੇ ਵਿੱਚ ਸਰਜਰੀ ਦੀ ਫ਼ੀਸ ਦੇ ਨਾਲ-ਨਾਲ ਉਸ ਦੇ ਇੱਥੇ ਰਹਿਣ, ਸਹੂਲਤਾਂ ਅਤੇ ਖਾਣ-ਪੀਣ ਦੇ ਸਾਰੇ ਖ਼ਰਚੇ ਵੀ ਸ਼ਾਮਲ ਸਨ।

ਮੈਡੀਕਲ ਟੂਰਿਜ਼ਮ ਵਿੱਚ ਪੰਜਾਬ ਮੋਹਰੀ ਬਣਨ ਦੇ ਸਮਰੱਥ

ਸਰਜਰੀ ਕਰਨ ਵਾਲੇ ਸੀਨੀਅਰ ਮਾਹਿਰ ਡਾ. ਵਿਕਾਸ ਗੁਪਤਾ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੱਛਮੀ ਅਤੇ ਵਿਕਸਤ ਦੇਸ਼ਾਂ ਵਿੱਚ ਅਤਿ-ਆਧੁਨਿਕ ਡਾਕਟਰੀ ਪ੍ਰਕਿਰਿਆਵਾਂ ਦਾ ਖ਼ਰਚਾ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਉੱਥੇ ਮਰੀਜ਼ਾਂ ਨੂੰ ਆਪਣੀ ਵਾਰੀ ਲਈ ਕਈ-ਕਈ ਮਹੀਨੇ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਇਸ ਦੇ ਮੁਕਾਬਲੇ ਪੰਜਾਬ ਕੋਲ ਉੱਚ ਯੋਗਤਾ ਪ੍ਰਾਪਤ ਡਾਕਟਰ, ਅਤਿ-ਆਧੁਨਿਕ ਤਕਨੀਕੀ ਢਾਂਚਾ ਅਤੇ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਮੌਜੂਦ ਹਨ, ਜਿਸ ਸਦਕਾ ਕਈ ਗੁੰਝਲਦਾਰ ਅਤੇ ਵਿਸ਼ੇਸ਼ ਇਲਾਜ ਇੱਥੇ ਬਹੁਤ ਹੀ ਕਿਫ਼ਾਇਤੀ ਲਾਗਤ ‘ਤੇ ਉਪਲਬਧ ਹੋ ਸਕਦੇ ਹਨ।

ਡਾ. ਗੁਪਤਾ ਨੇ ਅੱਗੇ ਦੱਸਿਆ ਕਿ ਵਿਦੇਸ਼ੀ ਮਰੀਜ਼ਾਂ ਨੂੰ ਆਕਰਸ਼ਿਤ ਕਰਨ ਲਈ ਸਿਰਫ਼ ਬਿਹਤਰ ਇਲਾਜ ਦੇਣਾ ਹੀ ਕਾਫ਼ੀ ਨਹੀਂ ਹੁੰਦਾ। ਉਨ੍ਹਾਂ ਦੇ ਸਫ਼ਰ ਦੇ ਪੁਖ਼ਤਾ ਪ੍ਰਬੰਧ, ਉੱਚ ਪੱਧਰੀ ਰਿਹਾਇਸ਼, ਸਥਾਨਕ ਆਵਾਜਾਈ ਦੇ ਸਾਧਨ, ਭਾਸ਼ਾ ਵਿੱਚ ਪਾਰਦਰਸ਼ੀ ਸੰਵਾਦ ਅਤੇ ਆਪ੍ਰੇਸ਼ਨ ਤੋਂ ਬਾਅਦ ਭਰੋਸੇਯੋਗ ਦੇਖਭਾਲ (ਪੋਸਟ-ਆਪ੍ਰੇਟਿਵ ਕੇਅਰ) ਵਰਗੇ ਸਾਰੇ ਪ੍ਰਬੰਧ ਵੀ ਬੇਹੱਦ ਲਾਜ਼ਮੀ ਹੁੰਦੇ ਹਨ।

ਪੰਜਾਬ ਵਿੱਚ ਵੱਖਰਾ ਮੈਡੀਕਲ ਟੂਰਿਜ਼ਮ ਸਿਸਟਮ ਵਿਕਸਤ ਕਰਨ ਦੀ ਲੋੜ

ਸੂਬੇ ਵਿੱਚ ਮੈਡੀਕਲ ਟੂਰਿਜ਼ਮ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਡਾ. ਗੁਪਤਾ ਨੇ ਪੰਜਾਬ ਸਰਕਾਰ ਨੂੰ ਇੱਕ ਸਮਰਪਿਤ ਅਤੇ ਸੁਚਾਰੂ ਈਕੋਸਿਸਟਮ ਤਿਆਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਮੈਡੀਕਲ ਵੀਜ਼ਾ ਪ੍ਰਕਿਰਿਆ ਵਿੱਚ ਸਹਿਯੋਗ, ਮਾਨਤਾ ਪ੍ਰਾਪਤ ਹਸਪਤਾਲਾਂ ਦਾ ਨੈੱਟਵਰਕ, ਏਅਰਪੋਰਟ ਪਿਕ-ਐਂਡ-ਡ੍ਰੌਪ ਸੁਵਿਧਾ, ਪ੍ਰਮੁੱਖ ਹੋਟਲਾਂ ਨਾਲ ਤਾਲਮੇਲ, ਬਹੁ-ਭਾਸ਼ਾਈ ਮਰੀਜ਼ ਸਹਾਇਤਾ ਕੇਂਦਰ ਅਤੇ ਕੌਮਾਂਤਰੀ ਪੱਧਰ ‘ਤੇ ਪੰਜਾਬ ਦੇ ਸਿਹਤ ਖੇਤਰ ਦੀ ਮਜ਼ਬੂਤ ਬ੍ਰਾਂਡਿੰਗ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਸਿਹਤ ਖੇਤਰ ਆਪਸੀ ਤਾਲਮੇਲ ਨਾਲ ਇੱਕ ਠੋਸ ਨੀਤੀ ਤਹਿਤ ਕੰਮ ਕਰਨ, ਤਾਂ ਪੰਜਾਬ ਵਿਦੇਸ਼ੀ ਮਰੀਜ਼ਾਂ ਲਈ ਇੱਕ ਬੇਹੱਦ ਆਕਰਸ਼ਕ ਮੈਡੀਕਲ ਟੂਰਿਜ਼ਮ ਹੱਬ ਬਣ ਸਕਦਾ ਹੈ। ਇਸ ਕਦਮ ਨਾਲ ਨਾ ਸਿਰਫ਼ ਸਿਹਤ ਸੇਵਾਵਾਂ ਨੂੰ ਹੁਲਾਰਾ ਮਿਲੇਗਾ, ਸਗੋਂ ਹੋਟਲ ਇੰਡਸਟਰੀ, ਟਰਾਂਸਪੋਰਟ ਸੈਕਟਰ ਅਤੇ ਹੋਰਨਾਂ ਸਹਾਇਕ ਕਾਰੋਬਾਰਾਂ ਵਿੱਚ ਵੀ ਰੁਜ਼ਗਾਰ ਅਤੇ ਕਮਾਈ ਦੇ ਹਜ਼ਾਰਾਂ ਨਵੇਂ ਮੌਕੇ ਪੈਦਾ ਹੋਣਗੇ।

Follow Us
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...