ਬਾਰਡਰਾਂ ‘ਤੇ ਵੀ ਦਿਖਿਆ ਯੋਗ ਦਾ ਜਨੂੰਨ, ਵੱਡੀ ਗਿਣਤੀ ‘ਚ ਪਹੁੰਚੇ ਲੋਕ
ਅੱਜ ਬੀਐਸਐਫ ਵੱਲੋਂ ਵੀ ਆਪਣੇ ਵੱਖ-ਵੱਖ ਕੈਂਪਾਂ ਵਿੱਚ ਬੀਐਸਐਫ ਦੇ ਮੁਲਾਜ਼ਮਾਂ ਨੂੰ ਯੋਗ ਕਰਵਾਇਆ ਗਿਆ। ਇਸ ਉੱਚ ਅਧਿਕਾਰੀਆਂ ਵੱਲੋਂ ਯੋਗਾ ਕਰਨ ਦੇ ਵੱਖ ਵੱਖ ਤਰੀਕੇ ਵੀ ਦੱਸੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਬੀਐਸਐਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅੱਜ ਸਾਡੇ ਸੀਨੀਅਰ ਅਧਿਕਾਰੀਆਂ ਨੇ ਬੀਐਸਐਫ ਦੇ ਵੱਖ-ਵੱਖ ਕੈਂਪਾ ਵਿੱਚ ਆਪਣੇ ਮੁਲਾਜ਼ਮਾਂ ਨੂੰ ਯੋਗਾ ਕਰਵਾਇਆ ਹੈ।

ਅੰਮ੍ਰਿਤਸਰ ਦੇ ਇੰਡੀਆ ਗੇਟ ਤੇ ਅਟਾਰੀ ਬਾਰਡਰ ‘ਤੇ ਯੋਗ ਦਿਵਸ ਮਨਾਇਆ ਗਿਆ ਹੈ। ਬਾਰਡਰ ਇਲਾਕਿਆਂ ਵਿੱਚ ਵੀ ਯੋਗ ਨੂੰ ਉਤਸ਼ਾਹ ਦੇਖਿਆ ਗਿਆ ਹੈ। ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ‘ਤੇ ਵੀ ਯੋਗ ਦਿਵਸ ਮਨਾਇਆ ਗਿਆ ਹੈ। ਸਵੇਰੇ ਪਾਰਕਾਂ ਵਿੱਚ ਵੀ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹਨ। ਸਾਲ 2015 ਤੋਂ ਬਾਅਦ ਹਰ ਸਾਲ 21 ਜੂਨ ਦੇ ਦਿਨ ਵਿਸ਼ਵ ਭਰ ਵਿੱਚ ਯੋਗਾ ਡੇਅ ਮਨਾਇਆ ਜਾਂਦਾ ਹੈ।
ਅੱਜ ਬੀਐਸਐਫ ਵੱਲੋਂ ਵੀ ਆਪਣੇ ਵੱਖ-ਵੱਖ ਕੈਂਪਾਂ ਵਿੱਚ ਬੀਐਸਐਫ ਦੇ ਮੁਲਾਜ਼ਮਾਂ ਨੂੰ ਯੋਗ ਕਰਵਾਇਆ ਗਿਆ। ਇਸ ਉੱਚ ਅਧਿਕਾਰੀਆਂ ਵੱਲੋਂ ਯੋਗਾ ਕਰਨ ਦੇ ਵੱਖ ਵੱਖ ਤਰੀਕੇ ਵੀ ਦੱਸੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਬੀਐਸਐਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅੱਜ ਸਾਡੇ ਸੀਨੀਅਰ ਅਧਿਕਾਰੀਆਂ ਨੇ ਬੀਐਸਐਫ ਦੇ ਵੱਖ-ਵੱਖ ਕੈਂਪਾ ਵਿੱਚ ਆਪਣੇ ਮੁਲਾਜ਼ਮਾਂ ਨੂੰ ਯੋਗਾ ਕਰਵਾਇਆ ਹੈ। ਇਸ ਕੈਂਪ ਵਿੱਚ ਉੱਚ ਤਕਨੀਕ ਦੇ ਮਾਹਿਰਾਂ ਵੱਲੋਂ ਜੋਗਾ ਕਰਨ ਦੇ ਤਰੀਕੇ ਵੀ ਦੱਸੇ ਜਾ ਰਹੇ ਹਨ।
ਯੋਗ ਦਾ ਮਹੱਤਵ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਯੋਗ ਸਿਹਤ ਲਈ ਬਹੁਤ ਹੀ ਵਧੀਆ ਹੈ। ਯੋਗ ਕਰਨ ਨਾਲ ਸਰੀਰ ਤੰਦਰੁਸਤ ‘ਤੇ ਫਿੱਟ ਰਹਿੰਦਾ ਹੈ। ਇਸ ਨਾਲ ਇਨਸਾਨ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ਕਰਕੇ ਉਨ੍ਹਾਂ ਦੀ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਯੋਗ ਜ਼ਰੂਰ ਕਰਨ ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਜੇ ਸਰੀਰ ਤੰਦਰੁਸਤ ਰਹੇਗਾ ਤੇ ਦੇਸ਼ ਦੀ ਖ਼ੁਸ਼ਹਾਲ ਰਹੇਗਾ। ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: World Yoga Day Live: ਪੂਰੀ ਦੁਨੀਆ ਕਰ ਰਹੀ ਯੋਗ ਤੇ ਰਿਸਰਚ, ਸ਼੍ਰੀਨਗਰ ਚ ਬੋਲੇ PM ਮੋਦੀ
ਹੁਸੈਨੀਵਾਲਾ ਬਾਰਡਰ ‘ਤੇ ਵੀ ਯੋਗ
ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਸਰਹੱਦ ਤੇ ਸਥਿਤ ਹੁਸੈਨੀਵਾਲਾ ਵਿੱਚ ਬੀਐਸਐਫ ਦੀ ਅੰਤਰਰਾਸ਼ਟਰੀ ਸਾਂਝੀ ਜਾਂਚ ਚੌਕੀ ਤੇ ਸੈਂਕੜੇ ਬੀਐਸਐਫ ਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਇਕੱਠੇ ਯੋਗ ਕੀਤਾ ਹੈ। ਇਸ ਮੌਕੇ ਦੱਸਿਆ ਗਿਆ ਕਿ ਯੋਗ ਰਾਹੀਂ ਅਸੀਂ ਆਪਣੇ ਸਰੀਰ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ। ਇੱਥੇ ਲੋਕਾਂ ਨੂੰ ਯੋਗ ਦੇ ਫਾਇਦੇ ਦੱਸੇ ਜਾਂਦੇ ਹਨ।