AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਅੱਜ ਸੀਐਮ ਭਗਵੰਤ ਮਾਨ ਜਾਰੀ ਕਰਨਗੇ ਪ੍ਰੋਗਰਾਮ, ਪਹਿਲੀ ਵਾਰ ਪੰਜਾਬ ਕਰੇਗਾ ਮੇਜ਼ਬਾਨੀ

ਏਸ਼ੀਆਈ ਖੇਡਾਂ 4 ਅਕਤੂਬਰ ਨੂੰ ਸਮਾਪਤ ਹੋਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਚੋਟੀ ਦੀਆਂ 6 ਹਾਕੀ ਟੀਮਾਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਅੱਜ ਸੀਐਮ ਭਗਵੰਤ ਮਾਨ ਜਾਰੀ ਕਰਨਗੇ ਪ੍ਰੋਗਰਾਮ, ਪਹਿਲੀ ਵਾਰ ਪੰਜਾਬ ਕਰੇਗਾ ਮੇਜ਼ਬਾਨੀ
ਸੀਐਮ ਭਗਵੰਤ ਮਾਨ
tv9-punjabi
| Published: 14 Sep 2026 09:00 AM IST
Share

ਪੰਜਾਬ ‘ਚ ਪਹਿਲੀ ਵਾਰ ਹੋਣ ਜਾ ਰਹੀ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026 ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਟੂਰਨਾਮੈਂਟ ਦਾ ਅਧਿਕਾਰਤ ਪ੍ਰੋਗਰਾਮ ਜਾਰੀ ਕਰਨਗੇ। ਇਸ ਸਬੰਧੀ ਐਲਾਨ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ‘ਚ ਕੀਤਾ ਜਾਵੇਗਾ। ਟੂਰਨਾਮੈਂਟ ਦੇ ਮੁਕਾਬਲੇ ਮੁਹਾਲੀ ਤੇ ਜਲੰਧਰ ਵਿੱਚ ਕਰਵਾਏ ਜਾਣਗੇ।

ਏਸ਼ੀਆਈ ਖੇਡਾਂ 4 ਅਕਤੂਬਰ ਨੂੰ ਸਮਾਪਤ ਹੋਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਚੋਟੀ ਦੀਆਂ 6 ਹਾਕੀ ਟੀਮਾਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ‘ਚ ਆਹਮੋ-ਸਾਹਮਣੇ ਹੋਣਗੀਆਂ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਸਮੇਂ ਤੋਂ ਪਹਿਲਾਂ ਪੂਰਾ ਹੋਵੇਗਾ ਕੰਮ

ਮੁੱਖ ਮੰਤਰੀ ਭਗਵੰਤ ਮਾਨ ਨੇ ਉੱਚ ਪੱਧਰੀ ਸਮੀਖਿਆ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਟੂਰਨਾਮੈਂਟ ਨਾਲ ਸਬੰਧਤ ਬੁਨਿਆਦੀ ਢਾਂਚੇ ਤੇ ਹੋਰ ਜ਼ਰੂਰੀ ਪ੍ਰਬੰਧ ਨਿਰਧਾਰਤ ਸਮਾਂ ਸੀਮਾ ਤੋਂ ਪਹਿਲਾਂ ਮੁਕੰਮਲ ਕੀਤੇ ਜਾਣ। ਸਰਕਾਰ ਦਾ ਉਦੇਸ਼ ਸਿਰਫ਼ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣਾ ਹੀ ਨਹੀਂ, ਸਗੋਂ ਪੰਜਾਬ ਆਉਣ ਵਾਲੇ ਖਿਡਾਰੀਆਂ, ਅਧਿਕਾਰੀਆਂ, ਦਰਸ਼ਕਾਂ ਤੇ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਸੂਬੇ ਦੀਆਂ ਆਧੁਨਿਕ ਖੇਡ ਸਹੂਲਤਾਂ ਤੇ ਮੇਜ਼ਬਾਨੀ ਨੂੰ ਵੀ ਦਰਸਾਉਣਾ ਹੈ।

ਪੰਜਾਬ ਦਾ ਭਾਰਤੀ ਹਾਕੀ ਨਾਲ ਪੁਰਾਣਾ ਤੇ ਮਜ਼ਬੂਤ ਨਾਤਾ ਹੈ। ਪੰਜਾਬ ਨੇ ਭਾਰਤੀ ਹਾਕੀ ਨੂੰ ਕਈ ਵੱਡੇ ਖਿਡਾਰੀ ਦਿੱਤੇ ਹਨ। ਸਰਕਾਰ ਵੱਲੋਂ ਕੌਮਾਂਤਰੀ ਪੱਧਰ ਦੇ ਵੱਡੇ ਖੇਡ ਮੁਕਾਬਲਿਆਂ ਦੇ ਨਾਲ-ਨਾਲ ਖੇਡ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਮੁਹਾਲੀ ਤੇ ਜਲੰਧਰ ‘ਚ ਤਿਆਰੀਆਂ ਜਾਰੀ

ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ‘ਚ ਵਿਆਪਕ ਸੁਧਾਰ ਕੀਤੇ ਜਾ ਰਹੇ ਹਨ। ਇੱਥੇ ਸਿੰਥੈਟਿਕ ਟਰਫ਼, ਗੋਲਪੋਸਟ, ਖਿਡਾਰੀਆਂ ਦੇ ਡਗਆਊਟ, ਚੇਂਜਿੰਗ ਰੂਮ ਤੇ ਦਰਸ਼ਕਾਂ ਦੀਆਂ ਸਹੂਲਤਾਂ ਸਮੇਤ ਹੋਰ ਹਿੱਸਿਆਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਸਟੇਡੀਅਮ ‘ਚ ਲਗਭਗ 15 ਹਜ਼ਾਰ ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।

ਉੱਧਰ, ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ ਵੀ ਵੱਡੇ ਪੱਧਰ ‘ਤੇ ਤਿਆਰੀਆਂ ਚੱਲ ਰਹੀਆਂ ਹਨ। ਇੱਥੇ ਮੀਡੀਆ ਸੈਂਟਰ, ਪ੍ਰਸਾਰਣ ਤੇ ਪ੍ਰੋਡਕਸ਼ਨ ਸਹੂਲਤਾਂ, ਮੈਡੀਕਲ ਸਹੂਲਤਾਂ, ਤਕਨੀਕੀ ਡਗਆਊਟ ਤੇ ਫਲੱਡਲਾਈਟ ਸਮੇਤ ਹੋਰ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

Follow Us
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ...
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ...
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...