AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

ਸਕੂਟੀ ਦੀ ਡਿੱਗੀ ‘ਚ ਤੁਸੀਂ ਵੀ ਰੱਖਦੇ ਹੋ ਪੈਸੇ ਤਾਂ ਹੋ ਜਾਓ ਸਾਵਧਾਨ, ਫਰੀਦਕੋਟ ‘ਚ ਚੋਰਾਂ ਨੇ ਮਿੰਟ ‘ਚ ਉਡਾਏ 3 ਲੱਖ ਰੁਪਏ

ਕੇਵਲ ਸਿੰਘ ਦੇ ਉਨ੍ਹਾਂ ਦੀ ਮਾਤਾ ਜਦੋਂ ਬੈਂਕ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਕੁਝ ਪਤਾ ਨਹੀਂ ਸੀ। ਉਹ ਸਕੂਟੀ ਲੈ ਕੇ ਆਪਣੇ ਘਰ ਪਹੁੰਚ ਗਏ ਤਾਂ ਉਨ੍ਹਾਂ ਵੱਲੋਂ ਸਕੂਟੀ ਦੀ ਡਿੱਗੀ ਖੋਲ੍ਹੀ ਗਈ। ਡਿੱਗੀ ਖਾਲੀ ਦੇਖ ਕੇ ਕੇਵਲ ਸਿੰਘ ਹੈਰਾਨ ਹੋ ਗਏ।

ਸਕੂਟੀ ਦੀ ਡਿੱਗੀ 'ਚ ਤੁਸੀਂ ਵੀ ਰੱਖਦੇ ਹੋ ਪੈਸੇ ਤਾਂ ਹੋ ਜਾਓ ਸਾਵਧਾਨ, ਫਰੀਦਕੋਟ 'ਚ ਚੋਰਾਂ ਨੇ ਮਿੰਟ 'ਚ ਉਡਾਏ 3 ਲੱਖ ਰੁਪਏ
sukhjinder-sahota-faridkot
| Updated On: 14 Sep 2026 09:21 AM IST
Share

ਬੀਤੀ ਦਿਨੀਂ ਫ਼ਰੀਦਕੋਟ ਦੇ ਪਿੰਡ ਉਕੰਦਵਾਲਾ ਦੇ ਰਹਿਣ ਵਾਲੇ ਕੇਵਲ ਸਿੰਘ ਨੂੰ ਚੋਰਾਂ ਨੇ ਆਪਣਾ ਸ਼ਿਕਾਰ ਬਣਾਇਆ। ਕੇਵਲ ਸਿੰਘ ਨੇ ਜਦੋਂ ਬੈਂਕ ‘ਚੋਂ ਪੈਸੇ ਕਢਵਾ ਕੇ ਆਪਣੀ ਸਕੂਟੀ ਦੀ ਡਿੱਗੀ ‘ਚ ਰੱਖੇ ਤਾਂ ਨਜ਼ਰ ਹਟਦੇ ਹੀ ਚੋਰਾਂ ਨੇ ਡਿੱਗੀ ਦੀ ਲੋਕ ਖੋਲ੍ਹ ਕੇ ਪੈਸੇ ਚੋਰੀ ਕਰ ਲਏ। ਕੇਵਲ ਸਿੰਘ ਜੋ ਕਿ ਇੱਕ ਵੇਅਰਹਾਊਸ ‘ਚ ਮਜ਼ਦੂਰ ਦਾ ਕੰਮ ਕਰਦੇ ਹਨ, ਉਸ ਨੂੰ ਇਸ ਨਾਲ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਲਾਟ ਵੇਚ ਕੇ ਮਿਲੇ ਸੀ 3 ਲੱਖ ਰੁਪਏ, ਹੋਏ ਚੋਰੀ

ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਦੇ ਨਾਮ ‘ਤੇ ਇੱਕ ਪਲਾਟ ਸੀ, ਜਿਸ ਨੂੰ 6 ਲੱਖ ਰੁਪਏ ਦੀ ਕੀਮਤ ‘ਤੇ ਵੇਚਿਆ ਗਿਆ। ਦੋ ਭਰਾ ਹੋਣ ਕਰਕੇ ਦੋਵੇਂ ਭਰਾਵਾਂ ਦੇ ਹਿੱਸੇ 3-3 ਲੱਖ ਰੁਪਏ ਆਏ। ਕੇਵਲ ਸਿੰਘ ਨੇ ਦੱਸਿਆ ਕਿ ਪੈਸੇ ਦੀ ਵਰਤੋਂ ਕਰਨ ਲਈ ਉਹ ਤੇ ਉਨ੍ਹਾਂ ਦੀ ਮਾਤਾ ਬੈਂਕ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਵੱਲੋਂ ਬੈਂਕ ‘ਚ 50 ਹਜ਼ਾਰ ਰੁਪਏ ਦੀ ਐਫਡੀ ਕਰਵਾਈ ਗਈ।

ਇਸ ਤੋਂ ਬਾਅਦ ਉਨ੍ਹਾਂ ਨੇ 3 ਲੱਖ ਰੁਪਏ ਕਢਵਾਏ। ਉਨ੍ਹਾਂ ਵੱਲੋਂ ਪੈਸੇ ਗਿਣੇ ਗਏ ਤੇ ਇਸ ਦੌਰਾਨ ਉਨ੍ਹਾਂ ਦੀ ਮਾਤਾ ਵੱਲੋਂ ਪੈਸੇ ਸਕੂਟੀ ‘ਚ ਡਿੱਗੀ ‘ਚ ਰੱਖਣ ਲਈ ਕਿਹਾ ਗਿਆ। ਕੇਵਲ ਸਿੰਘ ਜਦੋਂ ਸਕੂਟੀ ਦੀ ਡਿੱਗੀ ‘ਚ ਪੈਸੇ ਰੱਖ ਕੇ ਬੈਂਕ ਅੰਦਰ ਆਪਣੀ ਮਾਤਾ ਨੂੰ ਲੈਣ ਗਏ ਤਾਂ ਚੋਰਾਂ ਨੇ ਮਿੰਟਾਂ ‘ਚ ਹੀ ਸਕੂਟੀ ਦੀ ਡਿੱਗੀ ਦਾ ਲੋਕ ਖੋਲ੍ਹ ਕੇ ਪੈਸੇ ਚੋਰ ਕਰ ਲਏ।

ਘਰ ਪਹੁੰਚ ਕੇ ਚੋਰੀ ਦਾ ਲੱਗਾ ਪਤਾ

ਹਾਲਾਂਕਿ, ਕੇਵਲ ਸਿੰਘ ਤੇ ਉਨ੍ਹਾਂ ਦੀ ਮਾਤਾ ਜਦੋਂ ਬੈਂਕ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਚੋਰੀ ਬਾਰੇ ਕੁਝ ਪਤਾ ਨਹੀਂ ਸੀ। ਉਹ ਸਕੂਟੀ ਲੈ ਕੇ ਆਪਣੇ ਘਰ ਪਹੁੰਚੇ। ਇਸ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਸਕੂਟੀ ਦੀ ਡਿੱਗੀ ਖੋਲ੍ਹੀ ਗਈ ਤਾਂ ਡਿੱਗੀ ਖਾਲੀ ਦੇਖ ਕੇ ਉਹ ਹੈਰਾਨ ਰਹਿ ਗਏ। ਉਹ ਦੁਬਾਰਾ ਬੈਂਕ ਪਹੁੰਚੇ ਤਾਂ ਬੈਂਕ ਕਰਮਚਾਰੀਆਂ ਵੱਲੋਂ ਪਹਿਲਾਂ ਪੁਲਿਸ ਸ਼ਿਕਾਇਤ ਕਰਵਾਉਣ ਲਈ ਕਿਹਾ ਗਿਆ। ਪੁਲਿਸ ਸ਼ਿਕਾਇਤ ਕਰਵਾਉਣ ਤੋਂ ਬਾਅਦ ਜਦੋਂ ਬੈਂਕ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਉਸ ‘ਚ 2 ਵਿਅਕਤੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਖਾਈ ਦਿੱਤੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਚੋਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...