ਅੰਮ੍ਰਿਤਸਰ: ਗੁਰਾਲਾ ਦੇ ਕਿਸਾਨ ਨੇ ਕਣਕ ਛੱਡ ਅਪਣਾਈ ਵਾਈਟ ਚੁਕੰਦਰ ਦੀ ਖੇਤੀ, ਕਮਾ ਰਿਹਾ ਵੱਧ ਮੁਨਾਫ਼ਾ
ਕਿਸਾਨ ਕਵਰਜਗਦੀਪ ਸਿੰਘ ਨੇ ਦੱਸਿਆ ਕਿ ਵਾਈਟ ਚੁਕੰਦਰ ਤੋਂ ਖੰਡ ਤਿਆਰ ਕੀਤੀ ਜਾਂਦੀ ਹੈ ਤੇ ਇਸ ਫਸਲ ਦਾ ਝਾੜ ਵੀ ਕਾਫ਼ੀ ਵੱਧ ਨਿਕਲਦਾ ਹੈ। ਇਸ ਕਾਰਨ ਕਿਸਾਨਾਂ ਨੂੰ ਹੋਰ ਰਵਾਇਤੀ ਫਸਲਾਂ ਦੇ ਮੁਕਾਬਲੇ ਵੱਧ ਆਮਦਨ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੁਕੰਦਰ ਦੀ ਖੇਤੀ ਨਾਲ ਇੱਕ ਫਸਲ ਦੀ ਥਾਂ ਸਾਲ 'ਚ ਤਿੰਨ ਫਸਲਾਂ ਲੈਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੁੰਦਾ ਹੈ।
ਅੰਮ੍ਰਿਤਸਰ: ਗੁਰਾਲਾ ਦੇ ਕਿਸਾਨ ਨੇ ਕਣਕ ਛੱਡ ਅਪਣਾਈ ਵਾਈਟ ਚੁਕੰਦਰ ਦੀ ਖੇਤੀ
ਪੰਜਾਬ ‘ਚ ਰਵਾਇਤੀ ਫਸਲਾਂ ਦੀ ਥਾਂ ਬਦਲਵੀਂ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਹੌਲੀ-ਹੌਲੀ ਵੱਧ ਰਿਹਾ ਹੈ। ਅੰਮ੍ਰਿਤਸਰ ਦੇ ਪਿੰਡ ਗੁਰਾਲਾ ਦੇ ਮਿਹਨਤੀ ਕਿਸਾਨ ਕਵਰਜਗਦੀਪ ਸਿੰਘ ਇਸ ਦੀ ਇੱਕ ਮਿਸਾਲ ਬਣ ਕੇ ਸਾਹਮਣੇ ਆਏ ਹਨ। ਕਵਰਜਗਦੀਪ ਸਿੰਘ ਪਿਛਲੇ ਅੱਠ ਸਾਲਾਂ ਤੋਂ ਰਵਾਇਤੀ ਕਣਕ ਦੀ ਫਸਲ ਨੂੰ ਛੱਡ ਕੇ ਵਾਈਟ ਚੁਕੰਦਰ ਦੀ ਖੇਤੀ ਕਰ ਰਹੇ ਹਨ ਤੇ ਇਸ ਤੋਂ ਚੰਗਾ ਮੁਨਾਫਾ ਕਮਾ ਰਹੇ ਹਨ।
ਕਿਸਾਨ ਕਵਰਜਗਦੀਪ ਸਿੰਘ ਨੇ ਦੱਸਿਆ ਕਿ ਵਾਈਟ ਚੁਕੰਦਰ ਤੋਂ ਖੰਡ ਤਿਆਰ ਕੀਤੀ ਜਾਂਦੀ ਹੈ ਤੇ ਇਸ ਫਸਲ ਦਾ ਝਾੜ ਵੀ ਕਾਫ਼ੀ ਵੱਧ ਨਿਕਲਦਾ ਹੈ। ਇਸ ਕਾਰਨ ਕਿਸਾਨਾਂ ਨੂੰ ਹੋਰ ਰਵਾਇਤੀ ਫਸਲਾਂ ਦੇ ਮੁਕਾਬਲੇ ਵੱਧ ਆਮਦਨ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੁਕੰਦਰ ਦੀ ਖੇਤੀ ਨਾਲ ਇੱਕ ਫਸਲ ਦੀ ਥਾਂ ਸਾਲ ‘ਚ ਤਿੰਨ ਫਸਲਾਂ ਲੈਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ‘ਚ ਵਾਧਾ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਚੁਕੰਦਰ ਦੀ ਫਸਲ ਨੂੰ ਗੜ੍ਹੇਮਾਰੀ ਜਾਂ ਤੇਜ਼ ਹਵਾਵਾਂ ਕਾਰਨ ਨੁਕਸਾਨ ਹੋਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਇਸ ਤੋਂ ਇਲਾਵਾ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਫਸਲ ਦੀ ਪਟਾਈ ਦਾ ਖਰਚਾ ਵੀ ਮਿੱਲ ਵੱਲੋਂ ਹੀ ਕੀਤਾ ਜਾਂਦਾ ਹੈ। ਜੇਕਰ ਕਿਸੇ ਕਾਰਨ ਫਸਲ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਸ਼ੂਗਰ ਮਿੱਲ ਵੱਲੋਂ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਵੀ ਦਿੱਤਾ ਜਾਂਦਾ ਹੈ।
ਕਿਸਾਨ ਕਵਰਜਗਦੀਪ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰਵਾਇਤੀ ਫਸਲਾਂ ‘ਤੇ ਨਿਰਭਰ ਰਹਿਣ ਦੀ ਬਜਾਏ ਚੁਕੰਦਰ, ਕਰਨੌਲੀ ਮੱਕੀ ਤੇ ਮਟਰਾਂ ਵਰਗੀਆਂ ਬਦਲਵੀਂ ਫਸਲਾਂ ਦੀ ਖੇਤੀ ਅਪਣਾਉਣ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕਿਸਾਨ ਨਵੀਆਂ ਤੇ ਲਾਭਕਾਰੀ ਫਸਲਾਂ ਵੱਲ ਧਿਆਨ ਦੇਣ ਤਾਂ ਜੋ ਖੇਤੀ ਨੂੰ ਹੋਰ ਮੁਨਾਫ਼ੇ ਵਾਲਾ ਧੰਦਾ ਬਣਾਇਆ ਜਾ ਸਕੇ।
