AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: 10 ਕਿੱਲੋ ਹੈਰੋਇਨ, AK-47 ਤੇ AK-56 ਸਮੇਤ 3 ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 10 ਕਿੱਲੋ ਤੋਂ ਵੱਧ ਹੈਰੋਇਨ, ਇੱਕ ਏ.ਕੇ.-47, ਇੱਕ ਏ.ਕੇ.-56 ਰਾਈਫ਼ਲ ਅਤੇ ਕਾਰਤੂਸ ਬਰਾਮਦ ਹੋਏ। ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਇਹ ਖੇਪ ਸਪਲਾਈ ਕਰਨ ਜਾਂਦੇ ਸਮੇਂ ਪੁਲਿਸ ਨੇ ਜ਼ਬਤ ਕੀਤੀ।

ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: 10 ਕਿੱਲੋ ਹੈਰੋਇਨ, AK-47 ਤੇ AK-56 ਸਮੇਤ 3 ਤਸਕਰ ਗ੍ਰਿਫ਼ਤਾਰ
tv9-punjabi
| Updated On: 29 Sep 2026 16:55 PM IST
Share

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇੱਕ ਵੱਡੇ ਅੰਤਰਰਾਸ਼ਟਰੀ ਨੈੱਟਵਰਕ ਵਿਰੁੱਧ ਜ਼ੋਰਦਾਰ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਟੀਮ ਨੇ ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਕਿੱਲੋਗ੍ਰਾਮ ਤੋਂ ਵੱਧ ਹੈਰੋਇਨ, ਇੱਕ ਏ.ਕੇ.-47 (AK-47) ਅਤੇ ਇੱਕ ਏ.ਕੇ.-56 (AK-56) ਅਸਾਲਟ ਰਾਈਫ਼ਲ, ਤਿੰਨ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਮੁੱਢਲੀ ਪੁਲਿਸ ਜਾਂਚ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਕਾਬੂ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਪਾਕਿਸਤਾਨ ਵਿੱਚ ਬੈਠੇ ਨਸ਼ਾ ਅਤੇ ਹਥਿਆਰ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮਾਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਹੈਰੋਇਨ ਦੀ ਇਹ ਭਾਰੀ ਖੇਪ ਮੰਗਵਾਈ ਸੀ। ਪੁਲਿਸ ਨੂੰ ਪੱਕਾ ਸ਼ੱਕ ਹੈ ਕਿ ਇਹ ਮੁਲਜ਼ਮ ਇਸ ਖੇਪ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਅੱਗੇ ਸਪਲਾਈ ਕਰਨ ਦੀ ਤਿਆਰੀ ਵਿੱਚ ਸਨ।

ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਘੇਰਾਬੰਦੀ

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਜਦੋਂ ਤਿੰਨੇ ਮੁਲਜ਼ਮ ਖੇਪ ਦੀ ਡਿਲੀਵਰੀ ਦੇਣ ਜਾ ਰਹੇ ਸਨ, ਤਾਂ ਪੁਲਿਸ ਨੂੰ ਇੱਕ ਠੋਸ ਗੁਪਤ ਸੂਚਨਾ ਮਿਲੀ। ਇਸ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰਕੇ ਤਿੰਨਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਛੇਹਰਟਾ ਦੇ ਘੁੰਮਣਪੁਰਾ ਵਾਸੀ ਬਿਕਰਮਜੀਤ ਸਿੰਘ, ਪਿੰਡ ਬਰਾੜ ਵਾਸੀ ਸੰਦੀਪ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਵਜੋਂ ਹੋਈ ਹੈ।

NDPS ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ

ਇਸ ਬਰਾਮਦਗੀ ਦੇ ਸੰਬੰਧ ਵਿੱਚ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਵਿਖੇ ਆਰਮਜ਼ ਐਕਟ ਅਤੇ ਐੱਨ.ਡੀ.ਪੀ.ਐੱਸ. (NDPS) ਐਕਟ ਦੀਆਂ ਸੰਬੰਧਿਤ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਹੋਰ ਵੀ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਸਰਹੱਦ ਪਾਰਲੇ ਲਿੰਕ ਅਤੇ ਨੈੱਟਵਰਕ ਦੀ ਘੋਖ ਚ ਜੁਟੀ ਪੁਲਿਸ

ਪੁਲਿਸ ਜਾਂਚ ਟੀਮਾਂ ਹੁਣ ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ ਦੀ ਫੋਰੈਂਸਿਕ ਜਾਂਚ ਕਰਵਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਸਥਾਨਕ ਨੈੱਟਵਰਕ ਅਤੇ ਸਰਹੱਦ ਪਾਰਲੇ ਸੰਪਰਕਾਂ ਦਾ ਪੂਰਾ ਵੇਰਵਾ ਕੱਢਿਆ ਜਾ ਸਕੇ। ਪੁਲਿਸ ਇਸ ਗੱਲ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਅਤੇ ਆਧੁਨਿਕ ਹਥਿਆਰ ਅਸਲ ਵਿੱਚ ਕਿਹੜੇ ਰਸਤਿਓਂ ਆਏ ਸਨ ਅਤੇ ਇਹ ਖ਼ਤਰਨਾਕ ਖੇਪ ਕਿਨ੍ਹਾਂ ਸਥਾਨਕ ਗੈਂਗਸਟਰਾਂ ਜਾਂ ਤਸਕਰਾਂ ਤੱਕ ਪਹੁੰਚਾਈ ਜਾਣੀ ਸੀ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...