Fake Travel Agent: ਡਿਪੋਰਟ ਕੀਤੇ ਪੰਜਾਬੀਆਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਤੇ ਸ਼ਿਕੰਜ਼ਾ, ਪੁਲਿਸ ਨੇ ਮਾਮਲਾ ਕੀਤਾ ਦਰਜ
ਏਜੰਟ ਵਲੋਂ ਦਲੇਰ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਮਾਮਲੇ ਵਿਚ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਏਜੰਟ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਟਲੀ ਖਹਿਰਾ ਖਿਲਾਫ਼ ਮੁਕੱਦਮਾ ਦਰਜਾ ਕੀਤਾ ਗਿਆ ਹੈ। ਫਿਲਹਾਲ ਅਜੇ ਏਜੰਟ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਅਮਰੀਕਾ ਤੋਂ ਡਿਪੋਟ ਹੋ ਕੇ ਵਾਪਸ ਪਰਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪੁਲਿਸ ਥਾਣਾ ਰਾਜਾਸਾਂਸੀ ਨਾਲ ਸੰਬੰਧਿਤ ਦਲੇਰ ਸਿੰਘ ਵਾਸੀ ਸਲੇਮਪੁਰ ਦੇ ਮਾਮਲੇ ਵਿਚ ਏਜੰਟ ਵਲੋਂ ਦਲੇਰ ਸਿੰਘ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਮਾਮਲੇ ਵਿਚ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਏਜੰਟ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਕੋਟਲੀ ਖਹਿਰਾ ਖਿਲਾਫ਼ ਮੁਕੱਦਮਾ ਦਰਜਾ ਕੀਤਾ ਗਿਆ ਹੈ। ਫਿਲਹਾਲ ਅਜੇ ਏਜੰਟ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਅਮਰੀਕਾ ਤੋਂ ਆਉਣ ਤੋਂ ਬਾਅਦ ਦਲੇਰ ਸਿੰਘ ਨਾਲ NRI ਮਾਮਲਿਆਂ ਦੇ ਮੰਤਰੀ ਧਾਲੀਵਾਲ ਨੇ ਮੁਲਾਕਾਤ ਕੀਤੀ ਸੀ। ਜਿਸ ਵਿੱਚ ਉਹਨਾਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਵਾਇਆ ਸੀ ਕਿ ਪੰਜਾਬ ਸਰਕਾਰ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰੇਗੀ। ਜਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

ਮਾਮਲੇ ਵਿੱਚ ਦਰਜ FIR
ਅਮਰੀਕਾ ਨੇ 104 ਲੋਕ ਕੀਤੇ ਸੀ ਡਿਪੋਰਟ
ਕੁੱਝ ਦਿਨ ਪਹਿਲਾਂ ਅਮਰੀਕਾ ਨੇ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਵਿੱਚ ਦਾਖਲ ਹੋਏ 104 ਭਾਰਤੀ ਲੋਕਾਂ ਨੂੰ ਅਮਰੀਕੀ ਫੌਜ ਦੇ ਇੱਕ ਜਹਾਜ਼ ਰਾਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰ ਦਿੱਤਾ ਸੀ। ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਵਿੱਚ ਦੇਸ਼ ਦੇ ਛੇ ਰਾਜਾਂ ਦੇ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਗੁਜਰਾਤ ਅਤੇ ਹਰਿਆਣਾ ਦੇ ਹਨ। ਦੋਵਾਂ ਰਾਜਾਂ ਦੇ 33-33 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ। ਪੰਜਾਬ ਤੀਜੇ ਸਥਾਨ ‘ਤੇ ਹੈ। ਪੰਜਾਬ ਦੇ 30 ਲੋਕ ਸ਼ਾਮਲ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਤਿੰਨ, ਮਹਾਰਾਸ਼ਟਰ ਦੇ ਤਿੰਨ ਅਤੇ ਚੰਡੀਗੜ੍ਹ ਦੇ ਦੋ ਲੋਕ ਸ਼ਾਮਲ ਹਨ।
ਖ਼ਬਰ ਅਪਡੇਟ ਹੋ ਰਹੀ ਹੈ…