AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੰਮ੍ਰਿਤਸਰ ‘ਚ ਇੱਕ ਵਾਰ ਫਿਰ ਗੋਲੀਬਾਰੀ, ਦੁਕਾਨਦਾਰ ਨੇ ਦਲੇਰੀ ਨਾਲ ਇੱਕ ਬਦਮਾਸ਼ ਕੀਤਾ ਕਾਬੂ, ਸੀਸੀਟੀਵੀ Video

ਦੁਕਾਨਦਾਰ ਵੱਲੋਂ ਪੁਰਾਣਾ ਚਾਂਦੀ ਦਾ ਸਮਾਨ ਨਾ ਖਰੀਦਣ ਦੀ ਗੱਲ ਕਹਿਣ ਤੇ ਅਚਾਨਕ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਦੁਕਾਨ ਦੇ ਬਾਹਰ ਲੋਕ ਇਕੱਠੇ ਹੋਣ ਲੱਗੇ ਤਾਂ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਦੁਕਾਨਦਾਰ ਨੇ ਹਿੰਮਤ ਤੇ ਦਲੇਰੀ ਦਿਖਾਉਂਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਖੁਸ਼ਕਿਸਮਤੀ ਨਾਲ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ।

ਅੰਮ੍ਰਿਤਸਰ 'ਚ ਇੱਕ ਵਾਰ ਫਿਰ ਗੋਲੀਬਾਰੀ, ਦੁਕਾਨਦਾਰ ਨੇ ਦਲੇਰੀ ਨਾਲ ਇੱਕ ਬਦਮਾਸ਼ ਕੀਤਾ ਕਾਬੂ, ਸੀਸੀਟੀਵੀ Video
ਅੰਮ੍ਰਿਤਸਰ ‘ਚ ਇੱਕ ਵਾਰ ਫਿਰ ਗੋਲੀਬਾਰੀ, ਦੁਕਾਨਦਾਰ ਨੇ ਦਲੇਰੀ ਨਾਲ ਇੱਕ ਬਦਮਾਸ਼ ਕੀਤਾ ਕਾਬੂ
Follow Us
lalit-sharma
| Updated On: 30 Dec 2025 10:46 AM IST

ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਚ ਇੱਕ ਵਾਰ ਫਿਰ ਕਾਨੂੰਨ-ਵਿਵਸਥਾ ਤੇ ਸਵਾਲ ਖੜੇ ਹੋ ਗਏ ਹਨ। ਦੇਰ ਰਾਤ ਇੱਕ ਸੁਨਿਆਰੇ ਦੀ ਦੁਕਾਨ ਚ ਗੋਲਾਬਾਰੀ ਦੀ ਵਾਰਦਾਤ ਸਾਹਮਣੇ ਆਈ, ਜਿਸ ਨਾਲ ਇਲਾਕੇ ਚ ਦਹਿਸ਼ਤ ਫੈਲ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਪੂਰਾ ਵਾਕਿਆ ਕੈਦ ਹੋਇਆ ਦਿੱਖ ਰਿਹਾ ਹੈ। ਸੀਸੀਟੀਵੀ ਵੀਡੀਓ ਦੋ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਚਾਂਦੀ ਦੀ ਚੈਨ ਵੇਚਣ ਦੀ ਗੱਲ ਕਰਨ ਲੱਗੇ।

ਦੁਕਾਨਦਾਰ ਵੱਲੋਂ ਪੁਰਾਣਾ ਚਾਂਦੀ ਦਾ ਸਮਾਨ ਨਾ ਖਰੀਦਣ ਦੀ ਗੱਲ ਕਹਿਣ ਤੇ ਅਚਾਨਕ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਦੁਕਾਨ ਦੇ ਬਾਹਰ ਲੋਕ ਇਕੱਠੇ ਹੋਣ ਲੱਗੇ ਤਾਂ ਇੱਕ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਦੁਕਾਨਦਾਰ ਨੇ ਹਿੰਮਤ ਤੇ ਦਲੇਰੀ ਦਿਖਾਉਂਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ। ਖੁਸ਼ਕਿਸਮਤੀ ਨਾਲ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ।

ਦੁਕਾਨਦਾਰ ਵਿੱਕੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਸਮੇਂ ਉਸ ਦੇ ਨਾਲ ਉਸ ਦਾ ਨਾਬਾਲਿਗ ਭਤੀਜਾ ਵੀ ਦੁਕਾਨ ਤੇ ਮੌਜੂਦ ਸੀ। ਉਸ ਨੇ ਕਿਹਾ ਕਿ ਦੋਵੇਂ ਬਦਮਾਸ਼ਾਂ ਨੇ ਮਾਸਕ ਪਾਏ ਹੋਏ ਸਨ ਤੇ ਅਚਾਨਕ ਫਾਇਰਿੰਗ ਕਰ ਦਿੱਤੀ, ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਵਿੱਕੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਕਰੀਬ 8:15 ਵਜੇ ਕੇਕੇ ਜਵੈਲਰਜ਼, ਬਾਂਕੇ ਬਿਹਾਰੀ ਗਲੀ ਚ ਵਾਪਰੀ। ਦੋ ਨੌਜਵਾਨਾਂ ਚੋਂ ਇੱਕ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Follow Us
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...