Who is Amritpal Singh: ਕੋਣ ਹੈ ਅੰਮ੍ਰਿਤਪਾਲ ਸਿੰਘ, ਕਿਉਂ ਸੁਰਖੀਆਂ ਵਿੱਚ ਆਇਆ ਨਾਮ, ਅੰਮ੍ਰਿਤਪਾਲ ਪਿੱਛੇ ਕੋਣ?
'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ 19 ਸਾਲ ਦੀ ਉਮਰ ਵਿੱਚ 2012 ਵਿੱਚ ਕੰਮ ਕਰਨ ਲਈ ਪੰਜਾਬ ਤੋਂ ਦੁਬਈ ਗਿਆ ਸੀ। ਇਸ ਲੇਖ ਵਿੱਚ ਪੜ੍ਹੋ ਕੀ ਕਿਵੇਂ ਅੰਮ੍ਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਬਣਿਆ।
Amritpal Singh: ‘ਵਾਰਿਸ ਪੰਜਾਬ ਦੇ‘ (Waris Punjab De) ਮੁਖੀ ਅੰਮ੍ਰਿਤਪਾਲ ਸਿੰਘ ਦਾ ਜਨਮ ਸਾਲ 1993 ਵਿੱਚ ਪਿੰਡ ਜੱਲੂਪੁਰ ਖੇੜਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ। ਉਹ ਤਰਸੇਮ ਸਿੰਘ ਦਾ ਪੁੱਤਰ ਹੈ। ਅੰਮ੍ਰਿਤਪਾਲ 19 ਸਾਲ ਦੀ ਉਮਰ ਵਿੱਚ 2012 ਵਿੱਚ ਕੰਮ ਕਰਨ ਲਈ ਪੰਜਾਬ ਤੋਂ ਦੁਬਈ ਗਿਆ ਸੀ। ਉਹ 10 ਸਾਲ ਯਾਨੀ 2022 ਤੱਕ ਦੁਬਈ ਵਿੱਚ ਰਿਹਾ। ਇਸ ਦੌਰਾਨ ਉਸ ਦੇ ਸਿਰ ‘ਤੇ ਨਾ ਤਾਂ ਵਾਲ ਸਨ ਅਤੇ ਨਾ ਹੀ ਚਿਹਰੇ ‘ਤੇ ਦਾੜ੍ਹੀ ਸੀ। ਅੰਮ੍ਰਿਤਪਾਲ ਸਿੰਘ ਦੇ ਚਾਚੇ ਦਾ ਦੁਬਈ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਸੀ।
ਕਿਸਾਨ ਅੰਦੋਲਨ ਦੌਰਾਨ ਅੰਮ੍ਰਿਤਪਾਲ ਸਿੰਘ ਦੀਪ ਸਿੱਧੂ (Deep Sidhu) ਨਾਲ ਦਿੱਲੀ ਬਾਰਡਰ ‘ਤੇ ਆਇਆ ਸੀ, ਉਹ ਅਗਸਤ 2022 ‘ਚ ਦੁਬਈ ਤੋਂ ਭਾਰਤ ਆਇਆ ਸੀ। ਉਸ ਨੇ ਸਤੰਬਰ 2022 ਵਿੱਚ ਦੁਬਾਰਾ ਵਾਲ ਰੱਖ ਕੇ ਦਸਤਾਰਬੰਦੀ ਕੀਤੀ ਅਤੇ ਮੋਗਾ ਦੇ ਰੋਡੇ ਪਿੰਡ ਵਿੱਚ ਦਸਤਾਰਬੰਦੀ ਦਾ ਵੱਡਾ ਪ੍ਰੋਗਰਾਮ ਕੀਤਾ ਅਤੇ ਦੀਪ ਸਿੱਧੂ ਦੀ ਸੰਸਥਾ ‘ਵਾਰਿਸ ਪੰਜਾਬ ਦੇ’ ਦਾ ਮੁਖੀ ਬਣ ਗਿਆ। ਇੰਨਾ ਹੀ ਨਹੀਂ ਅੰਮ੍ਰਿਤਪਾਲ ਨੇ ਪੰਜਾਬ ਵਿੱਚ ਧਾਰਮਿਕ ਯਾਤਰਾ ਸ਼ੁਰੂ ਕੀਤੀ। ਉਸ ਨੇ ਨੌਜਵਾਨਾਂ ਨੂੰ ਅੰਮ੍ਰਿਤ ਵੰਡਣਾ ਸ਼ੁਰੂ ਕਰ ਦਿੱਤਾ ਅਤੇ ਪੇਂਡੂ ਨੌਜਵਾਨਾਂ ਨੂੰ ਖਾਲਿਸਤਾਨ ਦੇ ਨਾਂ ‘ਤੇ ਜੋੜਨਾ ਸ਼ੁਰੂ ਕਰ ਦਿੱਤਾ।


