ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ AAP ਦੇ ਉਮੀਦਵਾਰ, CM ਮਾਨ ਵੱਲੋਂ ਵੱਡਾ ਐਲਾਨ, ਬਿਕਰਮ ਮਜੀਠੀਆ ਖਿਲਾਫ ਲੜਣਗੇ ਚੋਣ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਜੀਠਾ ਚ ਸਮਾਗਮਾਂ ਦੌਰਾਨ ਅਸਿੱਧੇ ਤਰੀਕੇ ਨਾਲ ਤਲਬੀਰ ਸਿੰਘ ਗਿੱਲ ਨੂੰ ਪਾਰਟੀ ਦਾ ਅਗਾਮੀ ਅਸੈਂਬਲੀ ਚੋਣਾਂ ਲਈ ਉਮੀਦਵਾਰ ਐਲਾਨਿਆ। ਆਮ ਆਦਮੀ ਪਾਰਟੀ ਨੇ ਜੁਲਾਈ 2025 ਚ ਤਲਬੀਰ ਸਿੰਘ ਗਿੱਲ ਨੂੰ ਹਲਕਾ ਮਜੀਠਾ ਦਾ ਇੰਚਾਰਜ ਲਗਾਇਆ ਸੀ।

ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ AAP ਦੇ ਉਮੀਦਵਾਰ, CM ਮਾਨ ਵੱਲੋਂ ਵੱਡਾ ਐਲਾਨ, ਬਿਕਰਮ ਮਜੀਠੀਆ ਖਿਲਾਫ ਲੜਣਗੇ ਚੋਣ
ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ AAP ਦੇ ਉਮੀਦਵਾਰ
Follow Us
lalit-sharma
| Updated On: 18 Jan 2026 18:44 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਮਜੀਠਾ ਹਲਕੇ ਦਾ ਦੌਰਾ ਕੀਤਾ। ਮਜੀਠਾ ਹਲਕੇ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਲਬੀਰ ਗਿੱਲ ਨੂੰ ਲੈ ਕੇ ਸੀਐਮ ਮਾਨ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਤਲਬੀਰ ਗਿੱਲ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਜਨਤ ਘੋਸ਼ਣਾ ਕਰ ਦਿੱਤੀ।

ਤਲਬੀਰ ਗਿੱਲ AAP ਦੇ ਮਜੀਠਾ ਤੋਂ ਉਮੀਦਵਾਰ

ਸੀਐਮ ਮਾਨ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਈਆਂ ਕਿਹਾ ਕਿ ਵੀਰੋ, ਤਲਬੀਰ ਇੱਥੇ ਬੈਠਾ ਹੈ। ਤਲਬੀਰ ਜਦੋਂ ਵੀ ਮਿਲਦਾ ਹੈ। ਕਹਿੰਦਾ ਹੈ ਕਿ ਮੇਰੇ ਇਲਾਕੇ ਨੂੰ ਇਹ ਚਾਹੀਦਾ ਹੈ। ਮੇਰੇ ਇਲਾਕੇ ਨੂੰ ਉਹ ਚਾਹੀਦਾ ਹੈ। ਬਾਕਿ ਫਿਰ 2027 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਮੰਗ ਲਵਾਂਗੇ। ਮੈਂ ਉਸ ਨੂੰ ਕਿਹਾ ਕਿ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਹੁਣ ਫੈਸਲਾ ਲੈਣ ਵਾਲੇ ਬਣੋ।

ਸੀਐਮ ਨੇ ਤਲਬੀਰ ਗਿੱਲ ਨੂੰ ਸੌਂਪੀ ਜ਼ਿੰਮੇਵਾਰੀ

ਮੁੱਖ ਮੰਤਰੀ ਮਾਨ ਨੇ ਤਲਬੀਰ ਦਾ ਹੱਥ ਖੜ੍ਹਾ ਕਰ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਤਲਬੀਰ ਗਿੱਲ ਹੁਣ ਮਜੀਠਾ ਹਲਕੇ ਦੀ ਜ਼ਿੰਮੇਵਾਰੀ ਲੈਣਗੇ। ਇਸ ਤੋਂ ਬਾਅਦ ਸੀਐਮ ਨੇ ਕਿਹਾ ਕਿ ਹੁਣ ਮੇਰੇ ਤੋਂ ਕੁਝ ਨਾ ਮੰਗਣਾ, ਹੁਣ ਤੋਂ ਤੇਰੇ ਹੀ ਸਾਈਨ ਚੱਲਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਰੱਬ ਵਸਦਾ ਹੈ। ਜਦੋਂ ਲੋਕ ਹੀ ਤੁਹਾਡੇ ਨਾਲ ਹਨ ਤਾਂ ਰੱਬ ਵੀ ਤੁਹਾਡੇ ਨਾਲ ਹੈ।

ਤਲਬੀਰ ਸਿੰਘ ਗਿੱਲ ਬਾਰੇ ਜਾਣੋ

ਜ਼ਿਕਰਯੋਗ ਹੈ ਕਿ ਤਲਬੀਰ ਸਿੰਘ ਗਿੱਲ ਕਰੀਬ 2 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਚੋਣ ਲੜਦੇ ਆਏ ਹਨ। ਹੁਣ ਤਲਬੀਰ ਗਿੱਲ 2027 ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਨ੍ਹਾਂ ਖਿਲਾਫ ਚੋਣ ਲੜਨਗੇ।

VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ...
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...