ਆਪਣੀ ਲਾਬੀ ਮਜਬੂਤ ਕਰਨ ‘ਚ ਜੁਟੇ ਰਾਜਾ ਵੜਿੰਗ, ਸਮਰਥਕ ਆਗੂਆਂ ਨਾਲ ਗੁਪਤ ਮੀਟਿੰਗ ਦੀ ਤਿਆਰੀ
ਰਾਜਾ ਵੜਿੰਗ ਲਗਭਗ ਸਾਢੇ ਚਾਰ ਸਾਲ ਪੰਜਾਬ ਕਾਂਗਰਸ ਦੀ ਅਗਵਾਈ ਕਰ ਚੁੱਕੇ ਹਨ। ਇਸ ਦੌਰਾਨ ਸੰਗਠਨ ਦੇ ਵੱਖ-ਵੱਖ ਪੱਧਰਾਂ 'ਤੇ ਉਨ੍ਹਾਂ ਨਾਲ ਜੁੜੇ ਆਗੂਆਂ ਤੇ ਵਰਕਰਾਂ ਦਾ ਇੱਕ ਨੈੱਟਵਰਕ ਬਣਿਆ। ਹੁਣ ਪ੍ਰਧਾਨਗੀ ਤੋਂ ਹਟਣ ਮਗਰੋਂ ਉਨ੍ਹਾਂ ਵੱਲੋਂ ਇਸ ਸਿਆਸੀ ਸੰਪਰਕ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਰਿਪੋਰਟਾਂ ਹਨ।
ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹੋਏ ਆਪਣੀ ਸਿਆਸੀ ਭੂਮਿਕਾ ਜਾਰੀ ਰੱਖਣਗੇ ਤੇ ਪਾਰਟੀ ਨਾਲ ਜੁੜੇ ਮਾਮਲਿਆਂ ‘ਚ ਆਪਣੀ ਸਰਗਰਮੀ ਬਣਾਈ ਰੱਖਣਗੇ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।
ਇਸ ਦੌਰਾਨ ਮੀਡੀਆ ਰਿਪੋਰਟਾਂ ‘ਚ ਵੜਿੰਗ ਦੀ ਅਗਲੀ ਸਿਆਸੀ ਰਣਨੀਤੀ ਨੂੰ ਲੈ ਕੇ ਕਈ ਦਾਅਵੇ ਸਾਹਮਣੇ ਆ ਰਹੇ ਹਨ। ਰਿਪੋਰਟਾਂ ਮੁਤਾਬਕ ਉਹ ਚੰਡੀਗੜ੍ਹ ‘ਚ ਵੱਖਰਾ ਦਫ਼ਤਰ ਖੋਲ੍ਹ ਕੇ ਆਪਣੇ ਸਮਰਥਕ ਆਗੂਆਂ ਤੇ ਵਰਕਰਾਂ ਨਾਲ ਸੰਪਰਕ ‘ਚ ਰਹਿਣ ਦੀ ਤਿਆਰੀ ਕਰ ਰਹੇ ਹਨ। ਇਹ ਦਫ਼ਤਰ ਕਾਂਗਰਸ ਭਵਨ ਤੋਂ ਵੱਖਰਾ ਹੋਣ ਦੀ ਗੱਲ ਕਹੀ ਜਾ ਰਹੀ ਹੈ।
सच तो ये है @INCPunjab में अब भी सब ठीक नहीं है अब @warring_raja अपनी ताकत दिखाने की तैयारी कर रहा है इस #viralvidio में @RajaBrar_INC साफ कह रहा है मैं @CHARANJITCHANNI की तरह आठ महिंने विदेश नहीं रहा मैं #अंख_बनवाने #लत्त_बनवाने कित्थे ही नहीं गया पर @sachinpilot को नहीं जच रहा https://t.co/7moLLvIZb7
— Rajender Godara (@rajender14345) October 5, 2026
ਸਮਰਥਕਾਂ ਨਾਲ ਸੰਪਰਕ ਬਣਾਈ ਰੱਖਣ ‘ਤੇ ਫੋਕਸ
ਰਾਜਾ ਵੜਿੰਗ ਲਗਭਗ ਸਾਢੇ ਚਾਰ ਸਾਲ ਪੰਜਾਬ ਕਾਂਗਰਸ ਦੀ ਅਗਵਾਈ ਕਰ ਚੁੱਕੇ ਹਨ। ਇਸ ਦੌਰਾਨ ਸੰਗਠਨ ਦੇ ਵੱਖ-ਵੱਖ ਪੱਧਰਾਂ ‘ਤੇ ਉਨ੍ਹਾਂ ਨਾਲ ਜੁੜੇ ਆਗੂਆਂ ਤੇ ਵਰਕਰਾਂ ਦਾ ਇੱਕ ਨੈੱਟਵਰਕ ਬਣਿਆ ਹੈ। ਹੁਣ ਪ੍ਰਧਾਨਗੀ ਤੋਂ ਹਟਣ ਮਗਰੋਂ ਉਨ੍ਹਾਂ ਵੱਲੋਂ ਇਸ ਸਿਆਸੀ ਸੰਪਰਕ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਰਿਪੋਰਟਾਂ ਹਨ।
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ॥ ਸਤਿਗੁਰਿ ਤੁਮਰੇ ਕਾਜ ਸਵਾਰੇ॥੧॥ ਰਹਾਉ॥
ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਕਿ ਉਹਨਾਂ ਨੇ ਮੇਰੇ ਹਿੱਸੇ ਜੋ ਵੀ ਕਾਜ ਪਾਇਆ ਉਹਨੂੰ ਮੈਂ ਹਮੇਸ਼ਾ ਤਨਦੇਹੀ ਨਾਲ ਪੂਰਾ ਕੀਤਾ। ਪੰਜਾਬ ਲਈ ਸਦਾ ਸੋਚਿਆ ਹੈ ਤੇ ਹਮੇਸ਼ਾ ਪੰਜਾਬ ਹੀ ਮੇਰੀ ਪਹਿਲੀ ਤਰਜੀਹ ਰਹੇਗਾ, ਅੱਗੇ ਵੀ ਜੋ ਵੀ ਕੰਮ, ਜ਼ਿੰਮੇਵਾਰੀ ਮੇਰੇ ਹਿੱਸੇ ਆਏਗੀ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਅੱਜ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਗੁ. ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। — Amarinder Singh Raja Warring (@RajaBrar_INC) October 2, 2026ਇਹ ਵੀ ਪੜ੍ਹੋ
2027 ਦੀਆਂ ਟਿਕਟਾਂ ਨੂੰ ਲੈ ਕੇ ਬਣ ਸਕਦਾ ਹੈ ਨਵਾਂ ਸਮੀਕਰਨ
ਪੰਜਾਬ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਟਿਕਟਾਂ ਦੀ ਵੰਡ ਇੱਕ ਅਹਿਮ ਮੁੱਦਾ ਰਹੇਗੀ। ਇਸੇ ਕਰਕੇ ਵੜਿੰਗ ਨਾਲ ਜੁੜੇ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਵੀ ਸਿਆਸੀ ਚਰਚਾ ਤੇਜ਼ ਹੈ। ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਵੜਿੰਗ ਆਪਣੇ ਸਮਰਥਕਾਂ ਨੂੰ ਚੋਣ ਮੈਦਾਨ ‘ ਸਰਗਰਮ ਰਹਿਣ ਲਈ ਕਹਿ ਰਹੇ ਹਨ ਤੇ ਉਨ੍ਹਾਂ ਦੀਆਂ ਟਿਕਟਾਂ ਲਈ ਹਾਈਕਮਾਨ ਪੱਧਰ ‘ਤੇ ਆਪਣੀ ਗੱਲ ਰੱਖ ਸਕਦੇ ਹਨ।
Had the privilege of meeting Shri @bhupeshbaghel ji in Delhi along with @AmritaWarring ji. We had a meaningful discussion on political developments and the way forward.
His guidance, wisdom and warmth have always given me the strength and energy to keep moving forward with greater conviction. Grateful for his continued blessings and encouragement. 🙏 — Amarinder Singh Raja Warring (@RajaBrar_INC) October 4, 2026
ਭੂਪੇਸ਼ ਬਘੇਲ ਨਾਲ ਮੁਲਾਕਾਤ ਨੇ ਵੀ ਖਿੱਚਿਆ ਧਿਆਨ
ਪ੍ਰਧਾਨਗੀ ਤੋਂ ਹਟਣ ਤੋਂ ਬਾਅਦ ਵੜਿੰਗ ਦੀ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨਾਲ ਮੁਲਾਕਾਤ ਵੀ ਸਿਆਸੀ ਚਰਚਾ ‘ਚ ਰਹੀ। ਬਘੇਲ ਤੇ ਵੜਿੰਗ ਵਿਚਕਾਰ ਸਿਆਸੀ ਤਾਲਮੇਲ ਨੂੰ ਲੈ ਕੇ ਪਹਿਲਾਂ ਵੀ ਚਰਚਾ ਹੁੰਦੀ ਰਹੀ ਹੈ। ਬਾਅਦ ‘ਚ ਵੜਿੰਗ ਵੱਲੋਂ ਬਘੇਲ ਨਾਲ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੇ ਜਾਣ ਨੂੰ ਵੀ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਸੰਦਰਭ ‘ਚ ਦੇਖਿਆ ਗਿਆ।
ਪਰਗਟ ਸਿੰਘ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਦੀ ਅਗਵਾਈ ਤਾਂ ਬਦਲ ਗਈ ਹੈ, ਪਰ ਰਾਜਾ ਵੜਿੰਗ ਦੀ ਅਗਲੀ ਸਿਆਸੀ ਭੂਮਿਕਾ ਅਜੇ ਵੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਆਉਣ ਵਾਲੇ ਸਮੇਂ ‘ਚ ਉਨ੍ਹਾਂ ਦੀ ਆਪਣੇ ਸਮਰਥਕਾਂ ਨਾਲ ਸਰਗਰਮੀ ਤੇ 2027 ਦੀ ਟਿਕਟ ਵੰਡ ਨੂੰ ਲੈ ਕੇ ਉਨ੍ਹਾਂ ਦਾ ਰੁਖ਼ ਪੰਜਾਬ ਕਾਂਗਰਸ ਦੇ ਅੰਦਰੂਨੀ ਸਮੀਕਰਨਾਂ ਲਈ ਮਹੱਤਵਪੂਰਨ ਹੋ ਸਕਦਾ ਹੈ।


