ਪੰਜਾਬ ਵਿੱਚ ED ਦੀ ਰੇਡ ਦੀ ਖਿਲਾਫ AAP ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾਮੁੱਕੀ ਕਰ GMADA ਕੈਂਪਸ ਵਿੱਚ ਵੜ੍ਹੇ ਵਰਕਰ

Updated On: 

24 Sep 2026 12:14 PM IST

AAP Protest in GAMADA Against ED Raid: ਪਾਰਟੀ ਆਗੂਆਂ ਨੇ ਇਲਜ਼ਾਮ ਲਗਾਇਆ ਹੈ ਕਿ ਲੰਬੀ ਜਾਂਚ ਦੇ ਬਾਵਜੂਦ ਈਡੀ ਨੂੰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ। ਪਾਰਟੀ ਦਾ ਕਹਿਣਾ ਹੈ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਕੇਂਦਰੀ ਏਜੰਸੀਆਂ ਦੇ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੰਜਾਬ ਵਿੱਚ ED ਦੀ ਰੇਡ ਦੀ ਖਿਲਾਫ AAP  ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾਮੁੱਕੀ ਕਰ GMADA ਕੈਂਪਸ ਵਿੱਚ ਵੜ੍ਹੇ ਵਰਕਰ

ਆਮ ਆਦਮੀ ਪਾਰਟੀ (AAP) ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰਾਂ ‘ਤੇ ਦੋ ਦਿਨਾਂ ਤੋਂ ਚੱਲ ਰਹੇ ਈਡੀ ਦੇ ਛਾਪਿਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ‘ਆਪ’ ਵਰਕਰ ਮੋਹਾਲੀ ਵਿੱਚ ਪੁੱਡਾ ਭਵਨ ਪਹੁੰਚੇ, ਜਿੱਥੇ ਉਨ੍ਹਾਂ ਦੀ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਹੋਈ। ਕੁਝ ਵਰਕਰ ਬੈਰੀਕੇਡ ਤੋੜ ਕੇ ਬਿਲਡਿੰਗ ਵਿੱਚ ਦਾਖਲ ਹੋਏ। ਹਾਲਾਂਕਿ, CRPF ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ। ਪੁੱਡਾ ਇਮਾਰਤ ਵਿੱਚ ਵੱਡੀ ਗਿਣਤੀ ਵਿੱਚ CRPF ਕਰਮਚਾਰੀ ਤਾਇਨਾਤ ਹਨ।

ਪਾਰਟੀ ਆਗੂਆਂ ਨੇ ਇਲਜ਼ਾਮ ਲਗਾਇਆ ਹੈ ਕਿ ਲੰਬੀ ਜਾਂਚ ਦੇ ਬਾਵਜੂਦ ਈਡੀ ਨੂੰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ। ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਕੇਂਦਰੀ ਏਜੰਸੀਆਂ ਦੇ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੋਦੀ ਦੀ ਡਕੈਤ ਫੌਜ ਬਣ ਕੇ ਲੋਕਾਂ ਨੂੰ ਡਰਾ ਰਹੀ ED: ਸਿਸੋਦੀਆ

ਪੰਜਾਬ ‘ਚ ਵੱਖ-ਵੱਖ ਟਿਕਾਣਿਆਂ ‘ਤੇ ਈਡੀ ਦੀ ਛਾਪੇਮਾਰੀ ‘ਤੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ, “ਇਹ ਈਡੀ ਵਾਲੇ ਅੱਜਕੱਲ੍ਹ ਮੋਦੀ ਦੀ ਡਕੈਤ ਫੌਜ ਬਣ ਕੇ ਲੋਕਾਂ ਨੂੰ ਡਰਾਉਂਦੇ ਘੁੰਮ ਰਹੇ ਹਨ। ਤਾਲੇ ਤੋੜ ਕੇ ਲੋਕਾਂ ਦੇ ਘਰਾਂ ‘ਚ ਦਾਖ਼ਲ ਹੋ ਰਹੇ ਹਨ। ਪਰ ਇਨ੍ਹਾਂ ਨੂੰ ਕੁਝ ਮਿਲ ਹੀ ਨਹੀਂ ਰਿਹਾ। ਹਰ ਥਾਂ ਤੋਂ ਖਾਲੀ ਹੱਥ ਵਾਪਸ ਆਉਣਾ ਪੈ ਰਿਹਾ ਹੈ।

ਹਰਪਾਲ ਚੀਮਾ ਨੇ ਵੀ ਚੁੱਕੇ ਸਵਾਲ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਦੇ ਨਾਲ ਪੰਜਾਬ ‘ਚ ਈਡੀ ਦੀਆਂ ਕਾਰਵਾਈਆਂ ਤੇਜ਼ ਹੋਈਆਂ ਹਨ। ਉਨ੍ਹਾਂ ਕੇਂਦਰੀ ਏਜੰਸੀਆਂ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕਦਿਆਂ ਇਲਜ਼ਾਮ ਲਗਾਇਆ ਕਿ ਆਪ ਆਗੂਆਂ, ਵਰਕਰਾਂ ਤੇ ਅਧਿਕਾਰੀਆਂ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ।

ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ

ਉੱਧਰ, ਈਡੀ ਦੀ ਰੇਡ ਦੇ ਖਿਲਾਫ ਪੰਜਾਬ ਸਰਕਾਰ ਨੇ ਬੁੱਧਵਾਰ ਦੇਰ ਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਸਰਕਾਰ ਨੇ ਹਾਈ ਕੋਰਟ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ। ਇਸ ਪਟੀਸ਼ਨ ਦੇ ਜਵਾਬ ਵਿੱਚ, ਹਾਈ ਕੋਰਟ ਨੇ ਈਡੀ ਦੇ ਛਾਪਿਆਂ ਦੀ ਨਿਗਰਾਨੀ ਲਈ ਇੱਕ ਵਾਰੰਟ ਅਫਸਰ ਨਿਯੁਕਤ ਕੀਤਾ। ਉਸਨੂੰ ਸਥਿਤੀ ਦਾ ਮੁਲਾਂਕਣ ਕਰਨ ਅਤੇ ਅਦਾਲਤ ਨੂੰ ਰਿਪੋਰਟ ਪੇਸ਼ ਕਰਨ ਲਈ ਸਾਈਟ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਾਰੰਟ ਅਫਸਰ ਕਿਸੇ ਵੀ ਸਮੇਂ ਛਾਪੇ ਵਾਲੀ ਥਾਂ ਦਾ ਨਿਰੀਖਣ ਕਰ ਸਕਦਾ ਹੈ। ਉਸਨੂੰ ਵੀਰਵਾਰ ਦੁਪਹਿਰ 2 ਵਜੇ ਤੱਕ ਹਾਈ ਕੋਰਟ ਨੂੰ ਸਟੇਟਸ ਰਿਪੋਰਟ ਜਮ੍ਹਾਂ ਕਰਾਉਣੀ ਹੋਵੇਗੀ।

Loading...
Unable to load recommendations.
Follow Us