ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸੂਬੇ ਦੇ ਵਿੱਚ ‘ਆਪ’ ਨੇ ਕੀਤਾ ਪ੍ਰਦਰਸ਼ਨ, ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ, ਭਾਜਪਾ ਆਗੂਆਂ ਦੇ ਘਰਾਂ ਦਾ ਕੀਤਾ ਘਿਰਾਓ

BBMB Water Controversy : ਪੰਜਾਬ ਸਰਕਾਰ ਦੇ ਇਤਰਾਜ਼ਾਂ ਦੇ ਬਾਵਜੂਦ ਭਾਖੜਾ ਡੈਮ ਤੋਂ ਹਰਿਆਣਾ ਲਈ ਤੁਰੰਤ ਪ੍ਰਭਾਵ ਨਾਲ 8,500 ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਦੇ ਵਿਰੋਧ ਵਿੱਚ ਅੱਜ ਵੀਰਵਾਰ ਨੂੰ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਆਪ ਆਗੂਆਂ ਨੇ ਭਾਜਪਾ ਆਗੂਆਂ ਦੇ ਘਰ ਅਤੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।

ਸੂਬੇ ਦੇ ਵਿੱਚ ‘ਆਪ’ ਨੇ ਕੀਤਾ ਪ੍ਰਦਰਸ਼ਨ, ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ, ਭਾਜਪਾ ਆਗੂਆਂ ਦੇ ਘਰਾਂ ਦਾ ਕੀਤਾ ਘਿਰਾਓ
Follow Us
rohit-kumar
| Updated On: 02 May 2025 16:30 PM

BBMB Water Controversy : ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਇਤਰਾਜ਼ਾਂ ਦੇ ਬਾਵਜੂਦ, ਭਾਖੜਾ ਡੈਮ ਤੋਂ ਹਰਿਆਣਾ ਲਈ ਤੁਰੰਤ ਪ੍ਰਭਾਵ ਨਾਲ 8,500 ਕਿਊਸਿਕ ਪਾਣੀ ਛੱਡਿਆ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫੈਸਲੇ ਵਿਰੁੱਧ ‘ਆਪ’ ਪਾਰਟੀ ਨੇ ਵੀਰਵਾਰ ਨੂੰ ਪੰਜਾਬ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ‘ਆਪ’ ਮੰਤਰੀਆਂ ਅਤੇ ਆਗੂਆਂ ਨੇ ਹਰਿਆਣਾ ਨੂੰ ਵਾਧੂ ਪਾਣੀ ਅਲਾਟ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਜਪਾ ਦਫ਼ਤਰਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ।

ਦਰਿਆਵਾਂ ਦੇ ਪਾਣੀ ਡਿੱਗ ਰਿਹਾ ਹੈ ਪੱਧਰ

ਵਿਧਾਇਕ ਰੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਸਹਿਮਤੀ ਤੋਂ ਬਿਨਾਂ ਹਰਿਆਣਾ ਨੂੰ ਬੀਬੀਐਮਬੀ ਦਾ ਪਾਣੀ ਦਿੱਤਾ। ਉਨ੍ਹਾਂ ਇਸਨੂੰ ਗੈਰ-ਸੰਵਿਧਾਨਕ ਕਿਹਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਕੋਲ ਦੂਜੇ ਸੂਬਿਆਂ ਨੂੰ ਦੇਣ ਲਈ ਕਾਫ਼ੀ ਪਾਣੀ ਨਹੀਂ ਹੈ। ਸੂਬੇ ਵਿੱਚ ਦਰਿਆਵਾਂ ਦਾ ਪਾਣੀ ਦਾ ਪੱਧਰ ਘੱਟ ਰਿਹਾ ਹੈ। ਖੇਤੀਬਾੜੀ ਲਈ ਪਾਣੀ ਦੀ ਮੰਗ ਵਧ ਰਹੀ ਹੈ।

ਸਰਕਾਰ ਨੇ ਪਾਬੰਦੀ ਦਾ ਕੀਤਾ ਹੈ ਐਲਾਨ

‘ਆਪ’ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੂਬੇ ਭਰ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ। ਪੰਜਾਬ ਸਰਕਾਰ ਪਹਿਲਾਂ ਹੀ ਹਰਿਆਣਾ ਨੂੰ ਪਾਣੀ ਦੀ ਸਪਲਾਈ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ।

ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ, ਆਮ ਆਦਮੀ ਪਾਰਟੀ ਨੇ ਹਰਿਆਣਾ ਨੂੰ ਪਾਣੀ ਦੇਣ ਦੇ ਵਿਰੋਧ ਵਿੱਚ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਦੇ ਘਰ ਦਾ ਘਿਰਾਓ ਕੀਤਾ। ਕਾਰਕੁਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਧਰਨੇ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ, ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਮੰਟੂ, ਵਿਭੂਤੀ ਸ਼ਰਮਾ ਸਮੇਤ ਕਈ ਆਗੂ ਹਾਜ਼ਰ ਸਨ।

ਪੰਜਾਬ ਵਿਰੋਧੀ ਰਵੱਈਆ ਆਪਣਾ ਰਹੀ ਹੈ ਕੇਂਦਰ ਸਰਕਾਰ -ਕਟਾਰੂਚੱਕ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਰਵੱਈਆ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਵਿਰੁੱਧ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵੀ ਰਚ ਰਹੀ ਹੈ। ਮੰਤਰੀ ਨੇ ਕਿਹਾ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਲੈ ਚੁੱਕਾ ਹੈ। ਹੁਣ ਦੁਬਾਰਾ ਹੋਰ ਪਾਣੀ ਦੇਣ ਦਾ ਫੈਸਲਾ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਇਸ ਫੈਸਲੇ ਦੀ ਸਖ਼ਤ ਨਿੰਦਾ ਕੀਤੀ।

ਅੰਮ੍ਰਿਤਸਰ ਦੇ ਵਿੱਚ ਵਿਰੋਧ ਪ੍ਰਦਰਸ਼ਨ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪਾਣੀ ਦੇ ਮੁੱਦੇ ‘ਤੇ ਭਾਜਪਾ ਵਿਰੁੱਧ ਪ੍ਰਦਰਸ਼ਨ ਕੀਤਾ। ਅੰਮ੍ਰਿਤਸਰ ਵਿੱਚ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੋ ਦੀ ਅਗਵਾਈ ਵਿੱਚ ‘ਆਪ’ ਵਿਧਾਇਕਾਂ ਅਤੇ ਕਾਰਕੁਨਾਂ ਨੇ ਬੀਜੇਪੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।

ਭਾਜਪਾ ਆਗੂ ਕਰਨ ਪੰਜਾਬ ਦਾ ਸਮਰਥਨ -ਮੰਤਰੀ

ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਪੰਜਾਬ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਇਹ ਮਾਮਲਾ ਆਪਣੀ ਉੱਚ ਲੀਡਰਸ਼ਿਪ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਭਾਜਪਾ ਦੇ ਪੰਜਾਬ ਦੇ ਆਗੂਆਂ ਨੂੰ ਦੱਸਣਾ ਪਵੇਗਾ ਕਿ ਉਹ ਪੰਜਾਬ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਨਹੀਂ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਹਰਿਆਣਾ ਨੂੰ ਪਾਣੀ ਦੇ ਰਹੀ ਹੈ, ਇਸ ਲਈ ਅਸੀਂ ਅੱਜ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਜੇਕਰ ਜਲਦੀ ਹੀ ਕੋਈ ਹੱਲ ਨਾ ਨਿਕਲਿਆ ਤਾਂ ਇਹ ਸੰਘਰਸ਼ ਹੋਰ ਵੱਡਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕਾਨੂੰਨੀ ਲੜਾਈ ਲੜੇਗੀ।

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਪੰਜਾਬ ਸਰਕਾਰ ਪੁਰੀ ਤਰ੍ਹਾਂ ਇੱਕਜੁੱਟ – ਭਗਤ

ਇਸ ਸਬੰਧ ਵਿੱਚ, ‘ਆਪ’ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਹੋਰਾਂ ਨੇ ਜਲੰਧਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦਾ ਗੱਠਜੋੜ ਯਾਦ ਰੱਖੇ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਸਾਰਾ ਪੰਜਾਬ ਅਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਇੱਕਜੁੱਟ ਹਨ। BBMB ਰਾਹੀਂ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤੇ ਜਾਣ ਦੇ ਫ਼ੈਸਲੇ ਦਾ ਅਸੀਂ ਵਿਰੋਧ ਕਰਦੇ ਹਾਂ।

ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਤੋਂ ‘ਆਪ’ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਆਪਣੇ ਸਮਰਥਕਾਂ ਨਾਲ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ।

ਭਾਜਪਾ ਆਗੁੂਆਂ ਦੇ ਦਫ਼ਤਰਾਂ ਦੇ ਬਾਹਰ ਕੀਤਾ ਪ੍ਰਦਰਸ਼ਨ

ਇਸ ਸਬੰਧ ਵਿੱਚ, ਮੋਗਾ ਵਿੱਚ ‘ਆਪ’ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਦਫ਼ਤਰ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਮੋਗਾ ਵਿੱਚ, ਆਮ ਆਦਮੀ ਪਾਰਟੀ ਨੇ ਮੋਗਾ ਦਾਣਾ ਮੰਡੀ ਵਿੱਚ ਭਾਜਪਾ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਮੌਕੇ ‘ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

ਲੁਧਿਆਣਾ ਦੇ ਵਿੱਚ ਵਿਰੋਧ ਪ੍ਰਦਰਸ਼ਨ

ਤਰਨਤਾਰਨ ਵਿੱਚ ਪ੍ਰਦਰਸ਼ਨ

ਬਠਿੰਡਾ ਵਿੱਖੇ ਭਾਜਪਾ ਖਿਲਾਫ਼ ਵਿਰੋਧ ਪ੍ਰਦਰਸ਼ਨ

ਸੰਗਰੂਰ ਵਿੱਚ ਭਾਜਪਾ ਦੇ ਵਿਰੁੱਧ ਪ੍ਰਦਰਸ਼ਨ

ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...