ਚਮਕੀਲਾ ਦੀ ਤਰ੍ਹਾਂ ਇਨਫਲੂਐਂਸਰਾਂ ਨੂੰ ਮਿਲ ਰਹੀਆਂ ਧਮਕੀਆਂ: ਇੱਕ ਕਤਲ, ਟਾਰਗੇਟ ‘ਤੇ ਕਈ ਚਿਹਰੇ
ਸੋਸ਼ਲ ਮੀਡੀਆ ਮਹਿਲਾ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ, 2 ਹੋਰ ਮਹਿਲਾ ਇਨਫਲੂਐਂਸਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀ ਵਿੱਚ ਕਿਹਾ ਗਿਆ ਸੀ ਕਿ ਉਹ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।

ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਸਖਸੀਅਤ ਅਮਰ ਸਿੰਘ ਚਮਕੀਲਾ ਦਾ ਵੱਖਵਾਦੀਆਂ ਵੱਲੋਂ 8 ਮਾਰਚ 1988 ਨੂੰ ਕਤਲ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪੰਜਾਬੀ ਗੀਤਾਂ ਵਿੱਚ ਲੱਚਰਤਾ ਦੇ ਕਾਰਨ ਉਨ੍ਹਾਂ ਦਾ ਕਤਲ ਕੀਤਾ ਗਿਆ। ਹੁਣ 1988 ਦੇ ਉਸੇ ਦੌਰ ਵਾਂਗ ਪੰਜਾਬੀ ਇਨਫਲੂਐਂਸਰਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ।
ਇਨਫਲੂਐਂਸਰਾਂ ਨੂੰ ਮਿਲ ਰਹੀਆਂ ਇਹ ਧਮਕੀਆਂ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਦੇ ਕਤਲ ਪੈਟਰਨ ਨਾਲ ਮੇਲ ਖਾਂਦੀਆਂ ਹਨ।
1979 ਤੋਂ 1988 ਤੱਕ ਦਾ ਸਮਾਂ ਪੰਜਾਬੀ ਸੰਗੀਤ ਉਦਯੋਗ ਵਿੱਚ ਅਮਰ ਸਿੰਘ ਚਮਕੀਲਾ ਦਾ ਰਾਜ ਸੀ। ਕੱਟੜਪੰਥੀਆਂ ਨੂੰ ਡਬਲ ਮੀਨਿੰਗ ਗੀਤ ਪਸੰਦ ਨਹੀਂ ਸੀ। ਜਿਸ ਨੂੰ ਲੈ ਕੇ ਉਨ੍ਹਾਂ ਨੇ ਚਮਕੀਲਾ ਨੂੰ ਕਈ ਵਾਰ ਧਮਕੀ ਵੀ ਦਿੱਤੀ। ਪਰ ਉਹ ਨਹੀਂ ਰੁੱਕਿਆ, ਫਿਰ ਉਨ੍ਹਾਂ ਨੂੰ ਮਾਰ ਦਿੱਤਾ ਗਿਆ।
ਬਠਿੰਡਾ ਵਿੱਚ ਕਮਲ ਕੌਰ ਭਾਬੀ ਦਾ ਕਤਲ
ਲੁਧਿਆਣਾ ਦੇ ਲਕਸ਼ਮਣ ਨਗਰ ਦੀ ਰਹਿਣ ਵਾਲੀ ਕੰਚਨ ਤਿਵਾੜੀ ਉਰਫ ਕਮਲ ਕੌਰ ਭਾਵੀ ਨੂੰ ਬਹੁਤ ਘੱਟ ਲੋਕ ਆਪਣੇ ਅਸਲੀ ਨਾਮ ਨਾਲ ਜਾਣਦੇ ਸਨ। ਪਰ ਉਹ ਸੋਸ਼ਲ ਮੀਡੀਆ ‘ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਹੀ ਮਸ਼ਹੂਰ ਸੀ। ਕਮਲ ਕੌਰ ਦਾ 9 ਜੂਨ ਨੂੰ ਬਠਿੰਡਾ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਨੇ ਆਪਣੀ ਬੈਂਕ ਦੀ ਨੌਕਰੀ ਛੱਡ ਦਿੱਤੀ ਅਤੇ ਸੋਸ਼ਲ ਮੀਡੀਆ ‘ਤੇ ਡਬਲ ਮੀਨਿੰਗ ਵਾਲੇ ਕੰਟੈਂਟ ਬਣਾਉਣਾ ਸ਼ੁਰੂ ਕਰ ਦਿੱਤਾ। ਜਿਸ ਦੀ ਜ਼ਿੰਮੇਵਾਰੀ ਅੰਮ੍ਰਿਤਪਾਲ ਮਹਿਰੋਂ ਨੇ ਲਈ ਹੈ। ਲੱਚਰਤਾ ਵਾਲੇ ਵੀਡੀਓ ਨੂੰ ਲੈ ਕੇ ਉਸ ਨੇ ਕਮਲ ਨੂੰ ਮਾਰ ਦੀ ਗੱਲ੍ਹ ਕਹੀ ਹੈ।
ਕੁਲਹੜ ਪੀਜ਼ਾ ਜੋੜਾ ਨੂੰ ਛੱਡਣਾ ਪਿਆ ਦੇਸ਼
ਜਲੰਧਰ ਦੇ ਸਹਿਜ ਅਰੋੜਾ ਅਤੇ ਉਸ ਦੀ ਪਤਨੀ ਗੁਰਪ੍ਰੀਤ ਕੌਰ ਨੂੰ ਕੁਲਹੜ ਪੀਜ਼ਾ ਵਜੋਂ ਜਾਣਿਆ ਜਾਂਦਾ ਹੈ। ਇਹ ਜੋੜਾ ਕੁਲਹੜ ) ਵਿੱਚ ਪੀਜ਼ਾ ਪਰੋਸਣ ਲਈ ਮਸ਼ਹੂਰ ਹੋਇਆ। ਇਨ੍ਹਾਂ ਦੋਵਾਂ ਦੇ ਵਿਲੱਖਣ ਵਿਚਾਰ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਮਸ਼ਹੂਰ ਕਰ ਦਿੱਤਾ। ਉਨ੍ਹਾਂ ਦੀਆਂ ਵੀਡੀਓਜ਼ ਨੂੰ ਲੱਖਾਂ ਵਿਊਜ਼ ਮਿਲਣੇ ਸ਼ੁਰੂ ਹੋ ਗਏ। ਇਸ ਦੌਰਾਨ ਵਿਵਾਦ ਸ਼ੁਰੂ ਹੋ ਗਏ। ਪਹਿਲਾਂ ਉਨ੍ਹਾਂ ਦਾ ਅਸ਼ਲੀਲ ਵੀਡੀਓ ਵਾਇਰਲ ਹੋ ਗਿਆ। ਇਸ ਤੋਂ ਬਾਅਦ ਉਹ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਆ ਗਏ।
ਸਹਿਜ ਅਰੋੜਾ ਨੂੰ ਧਮਕੀਆਂ ਮਿਲਣ ਲੱਗੀਆਂ। ਉਸ ਨੂੰ ਕਿਹਾ ਗਿਆ ਕਿ ਉਹ ਅਜਿਹੇ ਵੀਡੀਓ ਨਾ ਬਣਾਏ ਜਾਂ ਪੱਗ ਬੰਨ੍ਹਣਾ ਬੰਦ ਕਰੇ। ਇਸ ਤੋਂ ਬਾਅਦ ਉਹ ਪਰੇਸ਼ਾਨ ਹੋ ਗਿਆ। ਫਿਰ ਉਸ ਨੇ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਸ ਨੂੰ 14 ਨਵੰਬਰ 2024 ਨੂੰ ਸੁਰੱਖਿਆ ਮਿਲੀ। ਇਸ ਤੋਂ ਬਾਅਦ ਵੀ ਉਹ ਪਰੇਸ਼ਾਨ ਰਿਹਾ। ਅੰਤ ਵਿੱਚ, 20 ਤੋਂ 22 ਜਨਵਰੀ 2025 ਦੇ ਵਿਚਕਾਰ, ਉਹ ਦੇਸ਼ ਛੱਡ ਕੇ ਯੂਕੇ ਚਲਾ ਗਿਆ।
ਇਹ ਵੀ ਪੜ੍ਹੋ
ਜੋਗਿੰਦਰ ਬਾਸੀ ‘ਤੇ ਕੈਨੇਡਾ ਵਿੱਚ ਹੋਇਆ ਹਮਲਾ
ਜੋਗਿੰਦਰ ਸਿੰਘ ਬਾਸੀ ਟੋਰਾਂਟੋ, ਕੈਨੇਡਾ ਵਿੱਚ ਇੱਕ ਮਸ਼ਹੂਰ ਪੰਜਾਬੀ ਰੇਡੀਓ ਸੰਪਾਦਕ ਹੈ। ਉਹ ਮੂਲ ਰੂਪ ਵਿੱਚ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹੈ। ਉਹ ਰੇਡੀਓ ਅਤੇ ਯੂਟਿਊਬ ‘ਤੇ ਜੋਗਿੰਦਰ ਬਾਸੀ ਨਾਮ ਦਾ ਇੱਕ ਸ਼ੋਅ ਚਲਾਉਂਦਾ ਹੈ। ਇਸ ਵਿੱਚ ਉਹ ਭਾਰਤੀ ਭਾਈਚਾਰੇ, ਪੰਜਾਬ ਦੀ ਰਾਜਨੀਤੀ, ਖਾਲਿਸਤਾਨੀ ਗਤੀਵਿਧੀਆਂ ਅਤੇ ਪ੍ਰਵਾਸੀ ਮੁੱਦਿਆਂ ‘ਤੇ ਆਪਣੀ ਸਪੱਸ਼ਟ ਰਾਏ ਦਿੰਦਾ ਹੈ। ਇਸ ਕਾਰਨ ਉਹ ਕੱਟੜਪੰਥੀਆਂ ਦਾ ਨਿਸ਼ਾਨਾ ਵੀ ਬਣ ਗਿਆ। ਕੱਟੜਪੰਥੀਆਂ ਨੇ ਉਨ੍ਹਾਂ ਨੂੰ ਭਾਰਤ ਸਰਕਾਰ ਦਾ ਏਜੰਟ ਵੀ ਕਿਹਾ ਹੈ।
ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਅੰਮ੍ਰਿਤਸਰ ਦੀ ਇਨਫਲੂਐਂਸਰ ਦੀਪਿਕਾ ਲੂਥਰਾ ਪਿਛਲੇ 5 ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੈ। ਦੀਪਿਕਾ ਦੇ 3 ਲੱਖ ਤੋਂ ਵੱਧ ਫਾਲੋਅਰਜ਼ ਹਨ। ਇਸ ਸਾਲ ਮਾਰਚ ਦੇ ਮਹੀਨੇ ਵਿੱਚ ਲੂਥਰਾ ਨੂੰ ਧਮਕੀਆਂ ਮਿਲੀਆਂ ਸਨ। ਜਿਸ ਤੋਂ ਬਾਅਦ ਅੰਮ੍ਰਿਤਪਾਲ ਮਹਿਰੋਂ ਨੇ ਵੀ ਲੂਥਰਾ ਨੂੰ ਮੁਆਫ਼ੀ ਮੰਗਣ ਲਈ ਕਿਹਾ। ਦੀਪਿਕਾ ਨੇ 26 ਮਾਰਚ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਮੁਆਫ਼ੀ ਦਾ ਵੀਡੀਓ ਵੀ ਸਾਂਝਾ ਕੀਤਾ। ਦੀਪਿਕਾ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਉਸ ਨੂੰ ਮੁਆਫ਼ੀ ਮੰਗਣ ਵਾਲੀ ਵੀਡੀਓ ਨੂੰ ਡਿਲੀਟ ਨਾ ਕਰਨ ਲਈ ਕਿਹਾ ਸੀ, ਇਸ ਲਈ ਉਸ ਨੇ ਇਸਨੂੰ ਅਜੇ ਤੱਕ ਡਿਲੀਟ ਨਹੀਂ ਕੀਤਾ ਹੈ।
ਪ੍ਰੀਤ ਜੱਟੀ ਨੂੰ ਵੀ ਮਿਲੀ ਜਾਨੋਂ ਮਾਰਨ ਦੀਆਂ ਧਮਕੀ
ਕਮਲ ਭਾਬੀ ਦੇ ਕਤਲ ਤੋਂ ਬਾਅਦ, ਤਰਨਤਾਰਨ ਜ਼ਿਲ੍ਹੇ ਦੀ ਰਹਿਣ ਵਾਲੀ ਇਨਫਲੂਐਂਸਰ ਸਿਮਰਨਜੀਤ ਕੌਰ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਸਿਮਰਨਜੀਤ ਕੌਰ ਦੇ ਪ੍ਰੀਤ ਜੱਟੀ ਦੇ ਨਾਮ ‘ਤੇ ਸੋਸ਼ਲ ਮੀਡੀਆ ਖਾਤੇ ਹਨ। ਸਿਮਰਨਜੀਤ ਨੇ ਐਸਐਸਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।