AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸਾਡੀ ਪਾਰਟੀ ਨੂੰ ਤੋੜਣ ਦੀ ਹੋ ਰਹੀ ਸਾਜਿਸ਼, ਰਾਘਵ ਚੱਢਾ ਨੂੰ ਟੂਲ ਵਾਂਗ ਵਰਤ ਰਹੇ ਅਮਿਤ ਸ਼ਾਹ : AAP

ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਆਰੋਪ ਲਗਾਉਂਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਰੱਚ ਰਹੇ ਹਨ। ਉਨ੍ਹਾਂ ਆਰੋਪ ਲਗਾਇਆ ਕਿ ਉਹ ਰਾਘਵ ਚੱਢਾ ਨੂੰ ਟੂਲ ਵਾਂਗ ਵਰਤ ਕੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਤੋੜਣ ਦਾ ਜਿੰਮਾ ਸੌਂਪਿਆ ਹੈ।

ਸਾਡੀ ਪਾਰਟੀ ਨੂੰ ਤੋੜਣ ਦੀ ਹੋ ਰਹੀ ਸਾਜਿਸ਼, ਰਾਘਵ ਚੱਢਾ ਨੂੰ ਟੂਲ ਵਾਂਗ ਵਰਤ ਰਹੇ ਅਮਿਤ ਸ਼ਾਹ : AAP
Photo Credit : fb@AAP
amanpreet-kaur
| Updated On: 24 Apr 2026 13:57 PM IST
Share

ਆਮ ਆਦਮੀ ਪਾਰਟੀ (AAP) ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਭਾਰਤੀ ਜਨਤਾ ਪਾਰਟੀ ਦੇ ਵੱਡਾ ਆਰੋਪ ਲਗਾਉਂਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਆਮ ਆਦਮੀ ਪਾਰਟੀ ਨੂੰ ਤੋੜਨ ਦੀ ਸਾਜ਼ਿਸ਼ ਰੱਚ ਰਹੇ ਹਨ। ਉਨ੍ਹਾਂ ਆਰੋਪ ਲਗਾਇਆ ਕਿ ਉਹ ਰਾਘਵ ਚੱਢਾ ਨੂੰ ਟੂਲ ਵਾਂਗ ਵਰਤ ਕੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਤੋੜਣ ਦਾ ਜਿੰਮਾ ਸੌਂਪਿਆ ਹੈ।ਪੰਨੂ ਨੇ ਅੱਗੇ ਆਰੋਪ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਜਦੋਂ ਤੋਂ ਸੱਤਾ ਵਿੱਚ ਆਈ ਹੈ, ਉਨ੍ਹਾਂ ਗੈਰ ਭਾਜਪਾ ਸੂਬਿਆਂ ਵਿੱਚ ਸਰਕਾਰਾਂ ਨੂੰ ਤੋੜ ਕੇ ਆਪਣੇ ਨਾਲ ਮਿਲਾ ਲਿਆ ਅਤੇ ਹੁਣ ਆਮ ਆਦਮੀ ਪਾਰਟੀ ਨੂੰ ਤੋੜਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਪਰ ਆਮ ਆਦਮੀ ਪਾਰਟੀ ਦਾ ਕੋਈ ਵੀ ਸੰਸਦ ਮੈਂਬਰ ਜਾਂ ਵਿਧਾਇਕ ਡੋਲਿਆ ਨਹੀਂ। ਕਿਉਂਕਿ ਇਹ ਸਾਰੇ ਇੱਕ ਮਿਸ਼ਨ ਦੇ ਤੌਰ ਤੇ ਆਏ ਹਨ।

ਉਨ੍ਹਾਂ ਅੱਗੇ ਕਿਹਾ ਜਦੋਂ ਤੋਂ ਸਾਡੇ ਦੋ ਮੰਤਰੀਆਂ ਤੇ ਈਡੀ ਦੀ ਰੇਡ ਹੋਈਆਂ ਹਨ, ਉਦੋਂ ਤੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੇ-ਜਿੱਥੇ ਚੋਣਾਂ ਆਉਂਦੀਆਂ ਹਨ, ਉੱਥੇ-ਉੱਥੇ ਈਡੀ, ਸੀਬੀਆਈ ਦੇ ਨਾਲ-ਨਾਲ ਹੁਣ ਚੋਣ ਆਯੋਗ ਵੀ ਇਸ ਵੇਲ੍ਹੇ ਇੱਕ ਮੁੱਖ ਧਿਰ ਬਣ ਰਿਹਾ ਹੈ। ਤਾਂ ਜੋਂ ਡਰਾ-ਧਮਕਾ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਜਾ ਸਕੇ।

ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ – ਪੰਨੂ

ਪਨੂੰ ਨੇ ਕਿਹਾ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਸੀਨੀਅਰ ਆਗੂ ਮਨੀਸ਼ ਸਿਸੋਦੀਆਂ ਅਤੇ ਸਤੇਂਦਰ ਜੈਨ ਤੇ ਕਈ ਗੰਭੀਰ ਆਰੋਪ ਲਗਾ ਕੇ ਮਹੀਨਿਆਂ ਬੱਧੀ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ, ਪਰ ਇਨ੍ਹਾਂ ਖਿਲਾਫ ਕੁਝ ਵੀ ਸਾਬਿਤ ਨਹੀਂ ਹੋ ਸਕਿਆ। ਅਤੇ ਹੁਣ ਸਾਡੇ ਸੰਸਦ ਮੈਂਬਰਾਂ ਨੂੰ ਤੋੜਣ ਦੀ ਕੋਸ਼ਿਸ਼ ਕਰਕੇ ਪਾਰਟੀ ਨੂੰ ਕਮਜੋਰ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਪਰ ਸਾਡੀ ਪਾਰਟੀ ਦੇ ਆਗੂ ਪਾਰਟੀ ਪ੍ਰਤੀ ਬਹੁਤ ਹੀ ਇਮਾਨਦਾਰ ਹਨ। ਉਹ ਇੱਕ ਮਿਸ਼ਨ ਨੂੰ ਲੈ ਕੇ ਕੰਮ ਕਰ ਰਹੇ ਹਨ, ਇਸ ਲਈ ਉਹ ਭਾਜਪਾ ਦੇ ਲਾਲਚ ਵਿੱਚ ਨਹੀਂ ਆਉਣ ਵਾਲੇ ਹਨ।

ਸਾਡੇ ਸੰਸਦ ਮੈਂਬਰਾਂ ਨੂੰ ਤੋੜਣ ਦੀ ਕੋਸ਼ਿਸ਼- ਪੰਨੂ

ਪੰਨੂ ਨੇ ਅੱਗੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਰਾਘਵ ਚੱਢਾ ਨੂੰ ਇੱਕ ਟੂਲ ਵਾਂਗ ਵਰਤ ਰਹੀ ਹੈ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਅਮਿਤ ਸ਼ਾਹ ਨੇ ਚੱਢਾ ਨੂੰ ਕਿਹਾ ਹੈ ਕਿ ਜੇਕਰ ਉਹ ਆਮ ਆਦਮੀ ਪਾਰਟੀ ਦੇ ਸੱਤ ਸੰਸਦ ਮੈਂਬਰਾਂ ਨੂੰ ਤੋੜ ਕੇ ਲੈ ਆਉਣ ਤਾਂ ਉਨ੍ਹਾਂ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਜਾਵੇਗਾ। ਇਸ ਪਿੱਛੇ ਉਨ੍ਹਾਂ ਦਾ ਮਕਸਦ ਹੈ ਕਿ ਸੰਸਦ ਮੈਂਬਰਾਂ ਨੂੰ ਤੋੜ ਕੇ ਪਾਰਟੀ ਦੀ ਆਵਾਜ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਛੇਟੀ ਜਿਹੀ ਉਮਰ ਵਿੱਚ ਕੀ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸੰਸਦ ਮੈਂਬਰ ਬਣਾਇਆ, ਪਰ ਉਨ੍ਹਾਂ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦਾ ਕੰਮ ਕੀਤਾ ਹੈ ਅਤੇ ਪੰਜਾਬ ਕਦੇ ਵੀ ਅਜਿਹੇ ਲੋਕਾਂ ਨੂੰ ਮੁਆਫ ਨਹੀਂ ਕਰਦਾ ਹੈ। ਇਹ ਗੱਲ ਰਾਘਵ ਚੱਢਾ ਅਤੇ ਅਮਿਤ ਸ਼ਾਹ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਣੀ ਚਾਹੀਦੀ ਹੈ। ਪੰਜਾਬੀ ਅਜਿਹੇ ਲੋਕਾਂ ਨੂੰ ਕਦੇ ਵੀ ਮੁੰਹ ਨਹੀਂ ਲਗਾਉਣਗੇ।

ਕਾਂਗਰਸ ਦੇ ਵੱਡੇ ਆਗੂ ਡਰ ਦੇ ਮਾਰੇ ਹੁਣ ਭਾਜਪਾ ਵਿੱਚ – ਮੀਤ ਹੇਅਰ

ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਭਾਜਪਾ ਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਤਰੀਕੇ ਨਾਲ ਸੰਸਦ ਮੈਂਬਰਾਂ ਨੂੰ ਵੱਡੇ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਲੈ ਆਉਂਦੇ ਹਨ। ਉਨ੍ਹਾਂ ਨੇ ਮਰਹੂਮ ਅਜਿਤ ਪਰਿਵਾਰ ਅਤੇ ਵੈਸਟ ਬੰਗਾਲ ਵਿੱਚ ਵਿਰੋਧੀ ਧਿਰ ਦੇ ਆਗੂ ਸ਼ੁਭੇਂਦੂ ਅਧਿਕਾਰੀ ਤੇ ਇੱਕੋਂ ਸਮੇਂ ਵਿੱਚ ਕਈ ਵੱਡੇ ਕੇਸ ਪਾਏ ਗਏ , ਪਰ ਭਾਜਪਾ ਵਿੱਚ ਆਉਂਦੇ ਹੀ ਉਨ੍ਹਾਂ ਦੇ ਸਾਰੇ ਕੇਸ ਖਤਮ ਹੋ ਜਾਂਦੇ ਹਨ। ਆਸਾਮ ਦੇ ਮੁੱਖ ਮੰਤਰੀ ਜਦੋਂ ਪਹਿਲਾਂ ਕਾਂਗਰਸ ਵਿੱਚ ਸਨ ਤਾਂ ਉਨ੍ਹਾਂ ਤੇ ਚਿੱਟ ਫੰਡ ਘੁਟਾਲਾ ਅਤੇ ਹੋਰ ਕਈ ਕੇਸ ਪਾਏ ਗਏ, ਪਰ ਜਦੋਂ ਉਹ ਭਾਜਪਾ ਵਿੱਚ ਆ ਗਏ ਤਾਂ ਉਨ੍ਹਾਂ ਦੇ ਸਾਰੇ ਪਾਪ ਧੁੱਪ ਗਏ ਹਨ। ਉਨ੍ਹਾਂ ਨੇ ਰਵਨੀਤ ਬਿੱਟੂ, ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਵਰਗ੍ਹੇ ਵੱਡੇ ਆਗੂਆਂ ਦੇ ਭਾਜਪਾ ਵਿੱਚ ਜਾਉਣ ਤੇ ਵੀ ਵੱਡੇ ਸਵਾਲ ਚੁੱਕੇ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਘਵ ਚੱਢਾ ਦੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਨੇ ਕਾਲਜ ਤੋਂ ਨਿਕਲਦਿਆਂ ਹੀ ਵੱਡੇ ਅਹੁਦੇ ਦਿੱਤੇ, ਪਰ ਉਨ੍ਹਾਂ ਨੇ ਔਖੇ ਸਮੇਂ ਵਿੱਚ ਪਾਰਟੀ ਦਾ ਸਾਥ ਛੱਡ ਕੇ ਦੇਸ਼ ਤੋਂ ਬਾਹਰ ਚਲੇ ਗਏ। ਉਨ੍ਹਾਂ ਕਿਹਾ ਕਿ ਜਦੋਂ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਤਾਂ ਸਾਡੇ ਪਾਰਟੀ ਦੇ ਖਿਲਾਫ ਬੋਲਣ ਵਾਲਿਆਂ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ, ਪਰ ਚੱਢਾ ਨੇ ਉਦੋਂ ਵੀ ਕੁਝ ਵੀ ਨਹੀਂ ਕਿਹਾ। ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਆਗੂ ਇੱਕ ਹਨ। ਉਹ ਕਦੇ ਵੀ ਕਿਸੇ ਵੀ ਲਾਲਚ ਦੇ ਸਾਹਮਣੇ ਟੁੱਟਣਗੇ ਨਹੀਂ। ਭਾਜਪਾ ਭਾਵੇਂ ਕਿੰਨਾ ਵੀ ਜੋਰ ਲਗਾ ਲਵੇ, ਸਾਡੀ ਪਾਰਟੀ ਅਸੂਲਾਂ ਦੀ ਲੜਾਈ ਲੜਦੀ ਹੈ, ਇਸ ਲਈ ਸਾਡਾ ਕੋਈ ਵੀ ਲੀਡਰ ਇਨ੍ਹਾਂ ਅੱਗੇ ਝੁੱਕਣ ਵਾਲੇ ਨਹੀਂ ਹਨ।

Follow Us
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...