ਲੁਧਿਆਣਾ ਦੇ ਕੱਪੜਾ ਵਪਾਰੀ ਨੂੰ ਕਿਡਨੈਪ ਕਰਕੇ ਮਾਰੀ ਗੋਲੀ, ਫੇਰ ਮਰਿਆ ਹੋਇਆ ਸਮਝਕੇ ਸੜਕ ‘ਤੇ ਸੁੱਟਿਆ
ਕਪੂਰਥਲਾ ਵਿੱਚ ਪਹਿਲਾਂ ਲਾਰੈਂਸ ਬਿਸ਼ਨੋਈ ਦਾ ਭਰਾ ਬਣਕੇ ਵੱਡੇ ਫਿਰੌਤੀ ਮੰਗੀ ਤੇ ਹੁਣ ਲੁਧਿਆਣਾ ਵਿਖੇ ਬਦਮਾਸ਼ਾਂ ਨੇ ਇੱਕ ਕੱਪੜਾ ਕਾਰੋਬਾਰੀ ਨੂੰ ਅਗਵਾ ਕਰ ਲਿਆ ਤੇ ਜਦੋਂ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਬਦਮਾਸ਼ਾਂ ਨੇ ਕਾਰੋਬਾਰੀ ਨੂੰ ਗੋਲੀ ਮਾਰਕੇ ਉਸਨੂੰ ਸੜਕ ਤੇ ਸੁੱਟ ਦਿੱਤਾ। ਪੰਜਾਬ ਸਰਕਾਰ ਦੇ ਲੱਖ ਉਪਰਾਲਿਆਂ ਦੇ ਬਾਵਜੂਦ ਵੀ ਸੂਬੇ ਚੋਂ ਕ੍ਰਾਈਮ ਘੱਟ ਨਹੀਂ ਰਿਹਾ ਸਗੋਂ ਵੱਧਦਾ ਹੀ ਜਾ ਰਿਹਾ ਹੈ।
ਪੰਜਾਬ ਨਿਊਜ। ਲੁਧਿਆਣਾ ਤੋਂ ਇੱਕ ਵੱਡੀ ਕ੍ਰਾਈਮ ਦੀ ਖਬਰ ਸਾਹਮਣੇ ਆਈ ਹੈ। ਇੱਥੇ ਬਦਮਾਸ਼ਾਂ ਨੇ ਕੱਪੜਾ ਵਾਪਰੀ (Cloth merchant) ਨੂੰ ਉਸਦੀ ਫੈਕਟਰੀ ਦੇ ਬਾਹਰੋਂ ਅਗਵਾ ਕਰ ਲਿਆ ਤੇ ਫੇਰ ਫਿਰੌਤੀ ਦੀ ਮੰਗ ਕੀਤੀ। ਜਾਣਕਾਰੀ ਮਿਲਣ ਤੇ ਪਰਿਵਾਰ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਬਦਮਾਸ਼ ਚੌਕਸ ਹੋ ਗਏ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਜਾਲ ਵਿਛਾਇਆ ਤਾਂ ਉਨ੍ਹਾਂ ਨੇ ਵਪਾਰੀ ਨੂੰ ਗੋਲੀ ਮਾਰ ਦਿੱਤੀ ਤੇ ਮਰਿਆ ਹੋਇਆ ਸਮਝਕੇ ਉਸਨੂੰ ਸੜਕੇ ‘ਤੇ ਸੁੱਟਕੇ ਫਰਾਰ ਹੋ ਗਏ।
ਚੰਗੇ ਭਾਗ ਇਹ ਰਹੇ ਕਿ ਵਪਾਰੀ ਦੇ ਪੱਟ ਤੇ ਗੋਲੀ ਵੱਜੀ, ਜਿਸ ਕਾਰਨ ਇਲਾਜ ਲਈ ਪੀੜਤ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਹੈ। ਉੱਧਰ ਪੁਲਿਸ ਅਧਿਕਾਰੀ (Police officer) ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਅਸੁਰੱਖਿਅਤ ਹਨ ਸ਼ਹਿਰ ਦੇ ਵਪਾਰੀ-ਜੈਨ
ਕਾਰੋਬਾਰੀ ਅਤੇ ਬਹਾਦਰ ਕੇ ਰੋਡ ਹੋਜਰੀ ਐਸੋਸੀਏਸ਼ਨ ਦੇ ਪ੍ਰਧਾਨ ਤਰੁਣ ਜੈਨ ਬਾਵਾ ਨੇ ਦੱਸਿਆ ਕਾਰੋਬਾਰੀਆਂ ਨੂੰ ਅਸੁਰੱਖਿਅਤ ਹਨ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਵਪਾਰੀਆਂ ‘ਚ ਹੈ ਸਹਿਮ ਦਾ ਮਾਹੌਲ, ਮੌਕੇ ਤੇ ਪਹੁੰਚੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ (Punjab Govt) ਵਪਾਰੀਆਂ ਦੇ ਨਾਲ ਹੈ। ਵਿਧਾਇਕ ਨੇ ਕਿਹਾ ਕਿ ਵਪਾਰੀਆਂ ਕੋਲੋਂ ਇਹ ਫਿਰੋਤੀ ਮੰਗਣ ਦਾ ਪਹਿਲਾ ਮਾਮਲਾ ਨਹੀਂ ਹੈ। ਪਰ ਪੁਲਿਸ ਇਸ ਮਾਮਲੇ ਵਿੱਚ ਸਖਤ ਐਕਸ਼ਨ ਲਵੇਗੀ। ਵਿਧਾਇਕ ਗੋਗੀ ਨੇ ਜ਼ਖਮੀ ਕੱਪੜਾ ਵਪਾਰੀ ਦਾ ਹਾਲ ਵੀ ਪੁੱਛਿਆ।