AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Chandra Grahan 2026: 3 ਘੰਟੇ 27 ਮਿੰਟ ਲੰਬਾ ਹੋਵੇਗਾ ਚੰਦਰ ਗ੍ਰਹਿਣ, ਜਾਣੋ ਭਾਰਤ ਵਿੱਚ ਕਿੰਨੀ ਦੇਰ ਦਿਖਾਈ ਦੇਵੇਗਾ ਇਹ ਨਜ਼ਾਰਾ?

Chandra Grahan 2026 Kab Hai: ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ, ਯਾਨੀ 3 ਮਾਰਚ 2026 ਨੂੰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਖਗੋਲੀ ਅਤੇ ਜੋਤਿਸ਼ ਨਜ਼ਰੀਏ ਤੋਂ ਇਹ ਗ੍ਰਹਿਣ ਬੇਹੱਦ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਸਾਲ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਹੋਵੇਗਾ। ਇਸ ਦਿਨ ਚੰਦਰਮਾ ਸਿੰਘ ਰਾਸ਼ੀ ਵਿੱਚ ਗੋਚਰ ਕਰਨਗੇ, ਜਿਸ ਕਾਰਨ ਇਹ ਗ੍ਰਹਿਣ ਸਿੰਘ ਰਾਸ਼ੀ ਅਤੇ ਪੂਰਵਾਫਾਲਗੁਨੀ ਨਕਸ਼ਤਰ ਵਿੱਚ ਲੱਗੇਗਾ।

Chandra Grahan 2026: 3 ਘੰਟੇ 27 ਮਿੰਟ ਲੰਬਾ ਹੋਵੇਗਾ ਚੰਦਰ ਗ੍ਰਹਿਣ, ਜਾਣੋ ਭਾਰਤ ਵਿੱਚ ਕਿੰਨੀ ਦੇਰ ਦਿਖਾਈ ਦੇਵੇਗਾ ਇਹ ਨਜ਼ਾਰਾ?
Image Credit source: Unplash
tv9-punjabi
| Updated On: 22 Feb 2026 16:44 PM IST

ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ, ਯਾਨੀ 3 ਮਾਰਚ 2026 ਨੂੰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਖਗੋਲੀ ਅਤੇ ਜੋਤਿਸ਼ ਨਜ਼ਰੀਏ ਤੋਂ ਇਹ ਗ੍ਰਹਿਣ ਬੇਹੱਦ ਖ਼ਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਸਾਲ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਹੋਵੇਗਾ। ਇਸ ਦਿਨ ਚੰਦਰਮਾ ਸਿੰਘ ਰਾਸ਼ੀ ਵਿੱਚ ਗੋਚਰ ਕਰਨਗੇ, ਜਿਸ ਕਾਰਨ ਇਹ ਗ੍ਰਹਿਣ ਸਿੰਘ ਰਾਸ਼ੀ ਅਤੇ ਪੂਰਵਾਫਾਲਗੁਨੀ ਨਕਸ਼ਤਰ ਵਿੱਚ ਲੱਗੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਗ੍ਰਹਿਣ ਭਾਰਤ ਵਿੱਚ ਵੀ ਦਿਖਾਈ ਦੇਵੇਗਾ, ਜਿਸ ਕਾਰਨ ਇੱਥੇ ਸੂਤਕ ਕਾਲ ਦੇ ਨਿਯਮ ਵੀ ਪੂਰੀ ਤਰ੍ਹਾਂ ਲਾਗੂ ਹੋਣਗੇ।

ਚੰਦਰ ਗ੍ਰਹਿਣ 2026 ਦਾ ਸਹੀ ਸਮਾਂ

ਭਾਰਤੀ ਸਮੇਂ ਅਨੁਸਾਰ, ਇਹ ਚੰਦਰ ਗ੍ਰਹਿਣ ਮੰਗਲਵਾਰ, 3 ਮਾਰਚ ਨੂੰ ਦੁਪਹਿਰ 3 ਵਜ ਕੇ 20 ਮਿੰਟ ‘ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜ ਕੇ 47 ਮਿੰਟ ‘ਤੇ ਸਮਾਪਤ ਹੋਵੇਗਾ। ਇਸ ਗ੍ਰਹਿਣ ਦੀ ਕੁੱਲ ਮਿਆਦ 3 ਘੰਟੇ 27 ਮਿੰਟ ਦੀ ਹੋਵੇਗੀ। ਗ੍ਰਹਿਣ ਦੇ ‘ਖਗਰਾਸ’ (ਪੂਰਨ ਗ੍ਰਹਿਣ) ਦੀ ਸ਼ੁਰੂਆਤ ਸ਼ਾਮ 4 ਵਜ ਕੇ 34 ਮਿੰਟ ‘ਤੇ ਹੋਵੇਗੀ, ਜਿਸਦਾ ਮਤਲਬ ਹੈ ਕਿ ਇਸ ਸਮੇਂ ਦੌਰਾਨ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੀ ਛਾਂ ਹੇਠ ਆ ਜਾਵੇਗਾ।

ਭਾਰਤ ਵਿੱਚ ਸਿਰਫ਼ ਕੁਝ ਸਮਾਂ ਹੀ ਆਵੇਗਾ ਨਜ਼ਰ

ਹਾਲਾਂਕਿ ਗ੍ਰਹਿਣ ਦੁਪਹਿਰ ਤੋਂ ਹੀ ਸ਼ੁਰੂ ਹੋ ਜਾਵੇਗਾ, ਪਰ ਭਾਰਤ ਵਿੱਚ ਇਹ ਚੰਦਰਮਾ ਚੜ੍ਹਨ (Moonrise) ਤੋਂ ਬਾਅਦ ਹੀ ਦੇਖਿਆ ਜਾ ਸਕੇਗਾ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਚੰਦਰਮਾ ਸ਼ਾਮ ਨੂੰ ਲਗਭਗ 6 ਵਜ ਕੇ 22 ਮਿੰਟ ‘ਤੇ ਨਿਕਲੇਗਾ ਅਤੇ ਗ੍ਰਹਿਣ ਸ਼ਾਮ 6 ਵਜ ਕੇ 47 ਮਿੰਟ ‘ਤੇ ਖ਼ਤਮ ਹੋ ਜਾਵੇਗਾ। ਇਸ ਤਰ੍ਹਾਂ ਭਾਰਤ ਵਿੱਚ ਇਹ ਨਜ਼ਾਰਾ ਸਿਰਫ਼ 25 ਮਿੰਟ ਦੇ ਕਰੀਬ ਹੀ ਦਿਖਾਈ ਦੇਵੇਗਾ। ਵੱਖ-ਵੱਖ ਰਾਜਾਂ ਵਿੱਚ ਚੰਦਰਮਾ ਚੜ੍ਹਨ ਦਾ ਸਮਾਂ ਵੱਖੋ-ਵੱਖਰਾ ਹੋਣ ਕਰਕੇ ਇਸਦੀ ਮਿਆਦ ਵਿੱਚ ਥੋੜ੍ਹਾ ਬਹੁਤ ਫ਼ਰਕ ਹੋ ਸਕਦਾ ਹੈ।

ਸੂਤਕ ਕਾਲ ਦਾ ਸਮਾਂ ਅਤੇ ਮਹੱਤਵ

ਧਾਰਮਿਕ ਮਾਨਤਾਵਾਂ ਅਨੁਸਾਰ ਚੰਦਰ ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਸ਼ੁਰੂ ਹੋਣ ਤੋਂ 9 ਘੰਟੇ ਪਹਿਲਾਂ ਲੱਗ ਜਾਂਦਾ ਹੈ। ਇਸ ਹਿਸਾਬ ਨਾਲ ਭਾਰਤ ਵਿੱਚ ਸੂਤਕ ਕਾਲ ਸਵੇਰੇ 6 ਵਜ ਕੇ 20 ਮਿੰਟ ‘ਤੇ ਸ਼ੁਰੂ ਹੋ ਜਾਵੇਗਾ ਅਤੇ ਸ਼ਾਮ ਨੂੰ ਗ੍ਰਹਿਣ ਦੀ ਸਮਾਪਤੀ (6:47 ਵਜੇ) ਦੇ ਨਾਲ ਹੀ ਖ਼ਤਮ ਹੋਵੇਗਾ। ਸੂਤਕ ਕਾਲ ਦੌਰਾਨ ਪੂਜਾ-ਪਾਠ, ਮੰਦਰਾਂ ਦੇ ਕਪਾਟ ਬੰਦ ਰੱਖਣ ਅਤੇ ਸ਼ੁਭ ਕੰਮਾਂ ਦੀ ਮਨਾਹੀ ਹੁੰਦੀ ਹੈ।

ਗ੍ਰਹਿਣ ਕਾਰਨ ਇਸ ਵਾਰ ਹੋਲੀ ਦੇ ਤਿਉਹਾਰ ਅਤੇ ਹੋਲਿਕਾ ਦਹਨ ਦੇ ਸਮੇਂ ‘ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲੇਗਾ। ਵਿਦਵਾਨਾਂ ਅਨੁਸਾਰ ਗ੍ਰਹਿਣ ਦੀ ਸਮਾਪਤੀ ਅਤੇ ਸ਼ੁੱਧੀਕਰਨ ਤੋਂ ਬਾਅਦ ਹੀ ਧਾਰਮਿਕ ਰਸਮਾਂ ਨਿਭਾਈਆਂ ਜਾਣੀਆਂ ਚਾਹੀਦੀਆਂ ਹਨ।

Follow Us
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...