ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਜਲੰਧਰ: ਅਰਬਨ ਐਸਟੇਟ ‘ਚ HDFC ਬੈਂਕ ਦੇ ਬਾਹਰ ਪਤੀ-ਪਤਨੀ ਤੋਂ 19 ਲੱਖ ਦੀ ਲੁੱਟ, ਇਲਾਕੇ ‘ਚ ਫੈਲੀ ਦਹਿਸ਼ਤ

ਜਲੰਧਰ ਸ਼ਹਿਰ ਵਿੱਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਪੌਸ਼ ਇਲਾਕੇ ਅਰਬਨ ਐਸਟੇਟ ਫੇਜ਼-2 ਤੋਂ ਸਾਹਮਣੇ ਆਇਆ ਹੈ, HDFC ਬੈਂਕ ਦੇ ਬਿਲਕੁਲ ਬਾਹਰ ਕਾਰ ਸਵਾਰ ਇੱਕ ਜੋੜੇ ਨੂੰ ਨਿਸ਼ਾਨਾ ਬਣਾ ਕੇ ਲੁਟੇਰੇ 19 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।

ਜਲੰਧਰ: ਅਰਬਨ ਐਸਟੇਟ 'ਚ HDFC ਬੈਂਕ ਦੇ ਬਾਹਰ ਪਤੀ-ਪਤਨੀ ਤੋਂ 19 ਲੱਖ ਦੀ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ
ਜਲੰਧਰ ‘ਚ ਬੈਂਕ ਤੋਂ ਨਿਕਲਦੇ ਹੀ ਪਤੀ-ਪਤਨੀ ਤੋਂ 19 ਲੱਖ ਦੀ ਲੁੱਟ
Follow Us
davinder-kumar-jalandhar
| Updated On: 06 Feb 2026 17:13 PM IST

ਜਲੰਧਰ ਸ਼ਹਿਰ ਵਿੱਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਪੌਸ਼ ਇਲਾਕੇ ਅਰਬਨ ਐਸਟੇਟ ਫੇਜ਼-2 ਤੋਂ ਸਾਹਮਣੇ ਆਇਆ ਹੈ, HDFC ਬੈਂਕ ਦੇ ਬਾਹਰ ਕਾਰ ਸਵਾਰ ਇੱਕ ਜੋੜੇ ਨੂੰ ਨਿਸ਼ਾਨਾ ਬਣਾ ਕੇ ਲੁਟੇਰੇ 19 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।

ਕਿਵੇਂ ਵਾਪਰੀ ਵਾਰਦਾਤ?

ਪੀੜਤ ਮਹਿਲਾ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਤੀ ਨਾਲ ਕਿਸੇ ਨੂੰ ਭੁਗਤਾਨ ਕਰਨ ਲਈ ਬੈਂਕ ਪਹੁੰਚੀ ਸੀ। ਜਦੋਂ ਉਸ ਦਾ ਪਤੀ ਕਾਰ ਪਾਰਕ ਕਰ ਰਿਹਾ ਸੀ, ਤਾਂ ਉਹ ਨਕਦੀ ਵਾਲਾ ਬੈਗ ਫੜ ਕੇ ਬੈਂਕ ਦੇ ਬਾਹਰ ਖੜ੍ਹੀ ਸੀ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਉੱਥੇ ਪਹੁੰਚੇ। ਲੁਟੇਰਿਆਂ ਕੋਲ ਤਲਵਾਰ ਵਰਗਾ ਤੇਜ਼ਧਾਰ ਹਥਿਆਰ ਸੀ, ਜਿਸ ਨਾਲ ਉਨ੍ਹਾਂ ਨੇ ਮਹਿਲਾ ਨੂੰ ਡਰਾਇਆ ਅਤੇ ਪਲਾਂ ਵਿੱਚ ਹੀ 19 ਲੱਖ ਰੁਪਏ ਵਾਲਾ ਬੈਗ ਖੋਹ ਕੇ ਮੌਕੇ ਤੋਂ ਰਫੂ-ਚੱਕਰ ਹੋ ਗਏ।

ਲੱਖਾਂ ਦੀ ਨਕਦੀ ਲੈ ਕੇ ਆਇਆ ਸੀ ਜੋੜਾ

ਪੀੜਤ ਪਰਿਵਾਰ ਮੁਤਾਬਕ ਉਨ੍ਹਾਂ ਦੀ ਆਰਟੀਫੀਸ਼ੀਅਲ ਜਿਊਲਰੀ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉਹ ਫੁੱਟਬਾਲ ਚੌਕ ਨੇੜੇ ਵਿਜੇ ਨਗਰ ਸਥਿਤ ਇੱਕ ਹੋਰ ਬੈਂਕ ਵਿੱਚੋਂ 17 ਲੱਖ 10 ਹਜ਼ਾਰ ਰੁਪਏ ਦੀ ਨਕਦੀ ਕਢਵਾ ਕੇ ਲਿਆਏ ਸਨ। ਇਸ ਤੋਂ ਇਲਾਵਾ 2 ਲੱਖ ਰੁਪਏ ਉਨ੍ਹਾਂ ਨੇ ਘਰੋਂ ਬੈਗ ਵਿੱਚ ਰੱਖੇ ਹੋਏ ਸਨ। ਕੁੱਲ 19 ਲੱਖ 10 ਹਜ਼ਾਰ ਰੁਪਏ ਦੀ ਇਹ ਰਕਮ ਉਨ੍ਹਾਂ ਨੇ ਕਿਸੇ ਪਾਰਟੀ ਨੂੰ ਪੇਮੈਂਟ ਵਜੋਂ ਦੇਣੀ ਸੀ, ਪਰ ਬੈਂਕ ਦੇ ਬਾਹਰ ਹੀ ਵਾਰਦਾਤ ਵਾਪਰ ਗਈ।

ਪੁਲਿਸ ਵੱਲੋਂ ਜਾਂਚ ਤੇਜ਼

ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਥਾਣਾ 7 ਦੇ ਐਸ.ਐਚ.ਓ ਬਲਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਜੋੜੇ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ
Pariksha Pe Charcha 2026: PM ਮੋਦੀ ਨੇ ਵਿਦਿਆਰਥੀਆਂ ਨੂੰ ਦਿੱਤਾ ਪ੍ਰੀਖਿਆ ਦੌਰਾਨ ਤਣਾਅ ਘੱਟ ਕਰਨ ਦਾ ਮੰਤਰ...
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ
ਸੀਟ ਜਿੱਤ ਕੇ ਦਿੱਤੀ, ਨਹੀਂ ਦਿੱਤਾ ਵੱਡਾ ਅਹੁਦਾ, ਪਰਿਵਾਰ ਦੀ ਪਾਰਟੀ ਬਣ ਗਈ ਕਾਂਗਰਸ, ਬਿੱਟੂ ਦੇ ਰਾਹੁਲ 'ਤੇ ਤਿੱਖੇ ਹਮਲੇ...
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ
ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਕਿਉਂ ਟਲਿਆ? ਸੰਸਦ ਵਿੱਚ ਮਹਿਲਾ ਐਮਪੀ ਨੇ ਕੀਤਾ ਹੰਗਾਮਾ...
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ
India-US Trade Deal: ਭਾਰਤ-ਅਮਰੀਕਾ ਟ੍ਰੇਡ ਡੀਲ ਫਾਇਦਾ, ਨੁਕਸਾਨ ਅਤੇ ਭਵਿੱਖ ਦੀਆਂ ਚੁਣੌਤੀਆਂ...
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ...
ਮਾਂ ਵੈਸ਼ਨੋ ਦੇਵੀ ਦਰਬਾਰ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਦੇਖੋ LIVE ਤਸਵੀਰਾਂ
ਮਾਂ ਵੈਸ਼ਨੋ ਦੇਵੀ ਦਰਬਾਰ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਦੇਖੋ LIVE ਤਸਵੀਰਾਂ...
India-US Trade Deal: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ 3 ਦਿਨਾਂ ਦਾ ਅਮਰੀਕਾ ਦੌਰਾ
India-US Trade Deal: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ 3 ਦਿਨਾਂ ਦਾ ਅਮਰੀਕਾ ਦੌਰਾ...
ਪ੍ਰਧਾਨ ਮੰਤਰੀ ਦੀ ਫੇਰੀ ਨੇ ਮੁੜ ਛੇੜੀ 'ਡੇਰਾ ਪਾਲੀਟਿਕਸ' ਦੀ ਚਰਚਾ, ਕਿਹੜੀਆਂ ਸੀਟਾਂ 'ਤੇ ਕਿੰਨਾ ਪੈਂਦਾ ਹੈ ਅਸਰ? ਜਾਣੋ
ਪ੍ਰਧਾਨ ਮੰਤਰੀ ਦੀ ਫੇਰੀ ਨੇ ਮੁੜ ਛੇੜੀ 'ਡੇਰਾ ਪਾਲੀਟਿਕਸ' ਦੀ ਚਰਚਾ, ਕਿਹੜੀਆਂ ਸੀਟਾਂ 'ਤੇ ਕਿੰਨਾ ਪੈਂਦਾ ਹੈ ਅਸਰ? ਜਾਣੋ...
Budget 2026 ਵਿੱਚ ਰਿਟੇਲ ਨਿਵੇਸ਼ਕ ਕਿਉਂ ਪਰੇਸ਼ਾਨ? ਸਮਝੋ ਬਦਲਾਅ
Budget 2026 ਵਿੱਚ ਰਿਟੇਲ ਨਿਵੇਸ਼ਕ ਕਿਉਂ ਪਰੇਸ਼ਾਨ? ਸਮਝੋ ਬਦਲਾਅ...