AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦਹਿਲੀਜ਼ ਤੋਂ ਕੰਧਾਂ ਦੇ ਕੋਨਿਆਂ ਤੱਕ, ਦੀਵਾਲੀ ‘ਤੇ ਫੁੱਲਾਂ ਨਾਲ ਬਣਾਓ ਇਹ ਖ਼ੂਬਸੂਰਤ ਰੰਗੋਲੀ ਡਿਜ਼ਾਈਨ

ਦੀਵਾਲੀ ਮੌਕੇ ਘਰ ਦੀ ਦਹਿਲੀਜ਼, ਪੌੜੀਆਂ ਅਤੇ ਕੰਧਾਂ ਦੇ ਕੋਨਿਆਂ ਨੂੰ ਗੇਂਦੇ, ਗੁਲਾਬ ਅਤੇ ਅੰਬ ਦੇ ਪੱਤਿਆਂ ਨਾਲ ਸਜਾਓ। ਬਿਨਾਂ ਜ਼ਿਆਦਾ ਜਗ੍ਹਾ ਘੇਰੇ, ਪਿਰਾਮਿਡ ਕਰਵ, ਚੌਰਸ ਬਲਾਕ ਅਤੇ ਤਿਕੋਣੇ ਫੁੱਲਦਾਰ ਪੈਟਰਨਾਂ ਵਿਚਕਾਰ ਦੀਵੇ ਜਗਾ ਕੇ ਘਰ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਗਾਏ ਜਾ ਸਕਦੇ ਹਨ।

tv9-punjabi
TV9 Punjabi | Published: 08 Nov 2026 16:51 PM IST
Share
ਘਰ ਦੇ ਵਿਹੜੇ ਜਾਂ ਦਰਵਾਜ਼ੇ ਦੇ ਵਿਚਕਾਰ ਰੰਗੋਲੀ ਬਣਾਉਣ ਦੀ ਥਾਂ ਨਹੀਂ ਹੈ, ਤਾਂ ਕੰਧ ਦੇ ਕੰਢੇ ਤੁਸੀਂ ਫੁੱਲਾਂ ਨਾਲ ਅਜਿਹਾ ਡਿਜ਼ਾਈਨ ਤਿਆਰ ਕਰ ਸਕਦੇ ਹੋ। ਕੰਧ ਦੇ ਕੰਢੇ 'ਤੇ ਪੀਲੇ ਅਤੇ ਸੰਤਰੀ ਰੰਗ ਦੇ ਗੇਂਦੇ ਦੇ ਫੁੱਲਾਂ ਨੂੰ ਕੰਟ੍ਰਾਸਟ ਵਿੱਚ ਲਗਾਓ। ਇਸ ਤੋਂ ਬਾਅਦ ਹਾਫ਼ ਕਰਵ (ਅੱਧਾ ਘੇਰਾ) ਬਣਾਉਂਦੇ ਹੋਏ ਇੱਕ ਪਿਰਾਮਿਡ ਵਰਗਾ ਪੈਟਰਨ ਤਿਆਰ ਕਰ ਲਓ। ਅੰਬ ਜਾਂ ਪਾਨ ਦੇ ਪੱਤਿਆਂ ਨਾਲ ਡਿਜ਼ਾਈਨ ਨੂੰ ਪੂਰਾ ਕਰੋ। ਹਰ ਕਰਵ ਦੇ ਵਿਚਕਾਰ ਗੋਲ ਘੇਰਾ ਬਣਾ ਕੇ ਉਸ ਵਿੱਚ ਜਗਦਾ ਹੋਇਆ ਦੀਵਾ ਰੱਖੋ। (Images:thedipalidiaries/insta)

1 / 6
ਘਰ ਦੇ ਮੁੱਖ ਦਰਵਾਜ਼ੇ 'ਤੇ ਤੁਸੀਂ ਫੁੱਲਾਂ ਨਾਲ ਇਹ ਖ਼ੂਬਸੂਰਤ ਡਿਜ਼ਾਈਨ ਬਣਾ ਸਕਦੇ ਹੋ। ਇਸ ਵਿੱਚ ਫੁੱਲਾਂ ਦੇ ਨਾਲ-ਨਾਲ ਰੰਗਾਂ ਜਾਂ ਗੁਲਾਲ ਦੀ ਵਰਤੋਂ ਵੀ ਹੋਵੇਗੀ। ਪਹਿਲਾਂ ਚਾਕ ਨਾਲ ਇੱਕ ਚੌੜੀ ਪੱਟੀ ਬਣਾ ਲਓ ਅਤੇ ਫਿਰ ਇਸ ਵਿੱਚ ਚੌਰਸ ਖਾਨੇ (ਬਲਾਕ) ਬਣਾ ਕੇ ਰੰਗ ਅਤੇ ਫੁੱਲ ਭਰ ਦਿਓ। ਇਸ ਵਿੱਚ ਸਵਾਸਤਿਕ ਜਾਂ ਦੀਵੇ ਦਾ ਡਿਜ਼ਾਈਨ ਬਣਾਓ ਅਤੇ ਇਸ ਦੇ ਉੱਪਰ ਸਾਬਤ ਫੁੱਲਾਂ ਨਾਲ ਗੋਲਾਕਾਰ ਆਕਾਰ ਬਣਾ ਕੇ ਇਸ ਨੂੰ ਮੁਕੰਮਲ ਕਰੋ। ਰਾਤ ਵੇਲੇ ਇਸ ਨੂੰ ਦੀਵਿਆਂ ਨਾਲ ਸਜਾਓ।

2 / 6
ਘਰ ਦੀਆਂ ਪੌੜੀਆਂ 'ਤੇ ਅਕਸਰ ਜਾਂ ਤਾਂ ਬਹੁਤ ਘੱਟ ਸਜਾਵਟ ਕੀਤੀ ਜਾਂਦੀ ਹੈ ਜਾਂ ਫਿਰ ਉਨ੍ਹਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ, ਪਰ ਦੀਵਾਲੀ ਦੀਆਂ ਫ਼ੋਟੋਆਂ ਲਈ ਇਹ ਤੁਹਾਡੀ ਸਭ ਤੋਂ ਬਿਹਤਰੀਨ ਥਾਂ ਬਣ ਸਕਦੀ ਹੈ। ਬਸ ਸਜਾਵਟ 'ਤੇ ਥੋੜ੍ਹਾ ਜਿਹਾ ਧਿਆਨ ਦਿਓ। ਤੁਸੀਂ ਪੌੜੀਆਂ ਦੇ ਕੋਨਿਆਂ 'ਤੇ ਗੁਲਾਬ ਅਤੇ ਗੇਂਦੇ ਦੇ ਫੁੱਲਾਂ ਨਾਲ ਹਾਫ਼ ਕਰਵ ਬਣਾ ਸਕਦੇ ਹੋ। ਨਾਲ ਹੀ ਚਿੱਟੇ ਫੁੱਲਾਂ ਦੀ ਵਰਤੋਂ ਵੀ ਕਰੋ ਅਤੇ ਸ਼ਾਮ ਨੂੰ ਇਨ੍ਹਾਂ 'ਤੇ ਦੀਵੇ ਜਗਾ ਦਿਓ।

3 / 6
ਕੰਧ ਦੇ ਕਿਨਾਰੇ ਵਾਲੇ ਡਿਜ਼ਾਈਨ ਲਈ ਤੁਸੀਂ ਇਨ੍ਹਾਂ ਤਸਵੀਰਾਂ ਤੋਂ ਆਈਡੀਆ ਲੈ ਸਕਦੇ ਹੋ। ਵੱਖ-ਵੱਖ ਰੰਗਾਂ ਦੇ ਸਾਬਤ ਫੁੱਲਾਂ ਨਾਲ ਕੰਧ ਦੇ ਕੰਢੇ 'ਤੇ ਇੱਕ ਸਿੱਧੀ ਸਾਧਾਰਨ ਲਾਈਨ ਬਣਾ ਦਿਓ ਜਾਂ ਫਿਰ ਇੱਕ ਲੰਮੀ ਮਾਲਾ ਬਣਾ ਕੇ ਕੰਧ ਦੇ ਨਾਲ ਲਗਾ ਦਿਓ। ਇਸ ਵਿੱਚ ਵਿਚਕਾਰ-ਵਿਚਕਾਰ ਪਾਨ, ਅੰਬ ਜਾਂ ਅਸ਼ੋਕ ਦੇ ਪੱਤੇ ਲਗਾ ਦਿਓ। ਦੂਜੇ ਡਿਜ਼ਾਈਨ ਵਿੱਚ ਤੁਸੀਂ ਗੇਂਦੇ ਦੇ ਦੋ ਰੰਗਾਂ ਦੇ ਫੁੱਲਾਂ ਦੀਆਂ ਪੱਤੀਆਂ ਨਾਲ ਘੁਮਾਵਦਾਰ (ਕਰਵ) ਡਿਜ਼ਾਈਨ ਬਣਾ ਸਕਦੇ ਹੋ। ਉੱਪਰ ਵੱਲ ਪੱਤਿਆਂ ਦੀ ਸ਼ਕਲ ਬਣਾਓ ਜਾਂ ਫਿਰ ਅੰਬ ਤੇ ਗੁੜਹਲ ਦੇ ਪੱਤੇ ਹੀ ਲਗਾ ਦਿਓ।

4 / 6
ਦੀਵਾਰ ਦੇ ਕਿਨਾਰਿਆਂ ਜਾਂ ਕੋਨਿਆਂ ਲਈ ਇਸ ਤਰ੍ਹਾਂ ਦੇ ਡਿਜ਼ਾਈਨ ਬਿਲਕੁਲ ਢੁਕਵੇਂ ਰਹਿਣਗੇ, ਜੋ ਬਿਲਕੁਲ ਸਾਧਾਰਨ ਹਨ ਅਤੇ ਘਰ ਦੀ ਖ਼ੂਬਸੂਰਤੀ ਨੂੰ ਵੀ ਚਾਰ ਚੰਨ ਲਗਾ ਦੇਣਗੇ। ਕੁਝ ਗੇਂਦੇ ਦੇ ਫੁੱਲਾਂ ਨੂੰ ਤੋੜ ਲਓ। ਇਸ ਨਾਲ ਕੰਧ ਦੇ ਕਿਨਾਰੇ ਤਿਕੋਣ ਬਣਾਓ ਅਤੇ ਸੰਤਰੀ ਰੰਗ ਦੇ ਗੇਂਦੇ ਦੇ ਫੁੱਲਾਂ ਨਾਲ ਆਊਟਲਾਈਨ ਕਰ ਦਿਓ।

5 / 6
ਘਰ ਦੀ ਚੁਗਾਠ 'ਤੇ ਤੁਸੀਂ ਫੁੱਲਾਂ ਨਾਲ ਇਹ ਸਰਲ ਡਿਜ਼ਾਈਨ ਵੀ ਬਣਾ ਸਕਦੇ ਹੋ। ਬਸ ਇੱਕ ਚੌੜੀ ਪੱਟੀ ਬਣਾਉਣੀ ਹੈ। ਪਹਿਲਾਂ ਚਾਕ ਨਾਲ ਤਿਕੋਣੇ ਪੈਟਰਨ ਬਣਾ ਲਓ ਅਤੇ ਫਿਰ ਇਸ ਨੂੰ ਫੁੱਲਾਂ ਦੀਆਂ ਪੱਤੀਆਂ ਨਾਲ ਭਰ ਦਿਓ। ਵੱਖਰੇ ਰੰਗ ਦੇ ਫੁੱਲਾਂ ਨਾਲ ਉੱਪਰ ਦੀ ਸਾਦੀ ਪੱਟੀ ਬਣਾਓ। ਬਸ ਇਸੇ ਤਰ੍ਹਾਂ ਤੁਹਾਡੇ ਘਰ ਦੀ ਦਹਿਲੀਜ਼ ਦੀ ਖ਼ੂਬਸੂਰਤੀ ਹੋਰ ਵਧ ਜਾਵੇਗੀ।

6 / 6
Follow Us
Latest Photos Business Technology
Latest Stories
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...