AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਭਾਰਤ ਦੀਆਂ ਇਹਨਾਂ ਥਾਵਾਂ ਨੂੰ ਕਿਹਾ ਜਾਂਦਾ ਹੈ ਮਿੰਨੀ ਯੂਰਪ, ਨਜ਼ਾਰੇ ਭੁਲਾਉਣਾ ਨਹੀਂ ਆਸਾਨ

ਭਾਰਤ ਵਿੱਚ ਕਈ ਅਜਿਹੀਆਂ ਖ਼ੂਬਸੂਰਤ ਥਾਵਾਂ ਹਨ ਜੋ ਯੂਰਪ ਵਰਗਾ ਅਹਿਸਾਸ ਕਰਵਾਉਂਦੀਆਂ ਹਨ। ਮਹਾਰਾਸ਼ਟਰ ਦਾ ਲਵਾਸਾ ਇਟਲੀ ਵਰਗਾ, ਪੁਡੂਚੇਰੀ ਫਰਾਂਸ ਦੇ ਕਲਚਰ ਵਰਗਾ, ਮੇਘਾਲਿਆ ਦਾ ਸ਼ਿਲਾਂਗ 'ਸਕਾਟਲੈਂਡ ਆਫ਼ ਦਿ ਈਸਟ' ਅਤੇ ਹਿਮਾਚਲ ਦਾ ਖੱਜੀਆਰ 'ਮਿੰਨੀ ਸਵਿਟਜ਼ਰਲੈਂਡ' ਵਜੋਂ ਮਸ਼ਹੂਰ ਹੈ। ਘੱਟ ਖਰਚੇ ਵਿੱਚ ਯੂਰਪ ਦੀ ਫੀਲਿੰਗ ਲੈਣ ਲਈ ਇਹ ਬਿਹਤਰੀਨ ਟੂਰਿਸਟ ਸਪਾਟ ਹਨ।

tv9-punjabi
TV9 Punjabi | Published: 04 Jul 2026 18:19 PM IST
Share
ਯੂਰਪ ਨੂੰ ਦੁਨੀਆ ਦਾ ਇੱਕ ਵੱਡਾ ਟੂਰਿਸਟ ਸਪਾਟ ਮੰਨਿਆ ਜਾਂਦਾ ਹੈ। ਇਸ ਸਮੇਂ ਇਹ ਭਿਆਨਕ ਗਰਮੀ ਦੇ ਕਹਿਰ ਤੋਂ ਪਰੇਸ਼ਾਨ ਹੈ, ਪਰ ਠੰਢੇ ਮੌਸਮ ਵਿੱਚ ਇੱਥੇ ਘੁੰਮਣ ਦੀ ਗੱਲ ਹੀ ਕੁਝ ਵੱਖਰੀ ਹੁੰਦੀ ਹੈ। ਇੱਥੇ ਜਾਣਾ, ਰਹਿਣਾ ਅਤੇ ਖਾਣਾ ਬਹੁਤ ਮਹਿੰਗਾ ਸਾਬਤ ਹੁੰਦਾ ਹੈ। ਪਰ ਜੇਕਰ ਭਾਰਤ ਵਿੱਚ ਹੀ ਯੂਰਪ ਵਾਲੀ ਫੀਲਿੰਗ ਮਿਲ ਜਾਵੇ ਤਾਂ ਗੱਲ ਹੀ ਕੁਝ ਹੋਰ ਹੋਵੇਗੀ। ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਬਾਰੇ ਜਿਨ੍ਹਾਂ ਨੂੰ ਭਾਰਤੀ 'ਮਿੰਨੀ ਯੂਰਪ' ਕਹਿੰਦੇ ਹਨ।

1 / 5
ਲਵਾਸਾ, ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ ਸਥਿਤ ਲਵਾਸਾ ਨੂੰ ਇਟਲੀ ਦੇ ਛੋਟੇ ਯੂਰਪੀਅਨ ਕਸਬਿਆਂ ਤੋਂ ਪ੍ਰੇਰਿਤ ਮੰਨਿਆ ਜਾਂਦਾ ਹੈ। ਪੱਛਮੀ ਘਾਟ ਵਿੱਚ ਸਥਿਤ ਇਸ ਜਗ੍ਹਾ ਦੀਆਂ ਰੰਗ-ਬਿਰੰਗੀਆਂ ਇਮਾਰਤਾਂ, ਪੱਥਰਾਂ ਨਾਲ ਬਣੀਆਂ ਪਤਲੀਆਂ ਗਲੀਆਂ ਅਤੇ ਯੂਰਪੀਅਨ ਸ਼ੈਲੀ ਦੀ ਆਰਕੀਟੈਕਚਰ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦੀ ਹੈ। ਇੱਥੇ ਆਉਣ ਤੋਂ ਬਾਅਦ ਇੱਕ ਵੱਖਰੀ ਹੀ ਸ਼ਾਂਤੀ ਮਿਲਦੀ ਹੈ ਅਤੇ ਇਸ ਦੇ ਨਜ਼ਾਰੇ ਇੰਨੇ ਸ਼ਾਨਦਾਰ ਹੁੰਦੇ ਹਨ ਕਿ ਕੋਈ ਵੀ ਇਸ ਦਾ ਦੀਵਾਨਾ ਹੋ ਜਾਵੇ। ਕੁਦਰਤ ਪ੍ਰੇਮੀਆਂ ਅਤੇ ਵੀਕੈਂਡ ਟ੍ਰਿਪ ਲਈ ਇਹ ਟੂਰਿਸਟ ਸਪਾਟ ਸਭ ਤੋਂ ਵਧੀਆ ਹੈ।

2 / 5
ਪੁਡੂਚੇਰੀ ਵੀ ਹੈ ਲਿਸਟ ਵਿੱਚ: ਸਮੁੰਦਰੀ ਤੱਟਾਂ ਨਾਲ ਘਿਰੀ ਇਸ ਜਗ੍ਹਾ 'ਤੇ ਫਰਾਂਸ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲਦੀ ਹੈ। ਇੱਥੋਂ ਦੀਆਂ ਸੜਕਾਂ, ਮਸਟਰਡ ਰੰਗ ਦੀਆਂ ਬਿਲਡਿੰਗਾਂ, ਫਰੈਂਚ ਵਿੱਚ ਲਿਖੇ ਸਟ੍ਰੀਟ ਸਾਈਨ ਬੋਰਡ ਅਤੇ ਕੈਫੇ ਕਲਚਰ ਇੱਕ ਵੱਖਰਾ ਹੀ ਅਹਿਸਾਸ ਦਿੰਦੇ ਹਨ। ਅਜਿਹਾ ਲੱਗਦਾ ਹੈ ਜਿਵੇਂ ਅਸੀਂ ਸਾਊਥ ਫਰਾਂਸ ਦੇ ਕਿਸੇ ਕੋਸਟਲ ਇਲਾਕੇ ਵਿੱਚ ਘੁੰਮ ਰਹੇ ਹੋਈਏ। ਇੱਥੇ 'ਵਾਈਟ ਟਾਊਨ' ਮੌਜੂਦ ਹੈ ਜੋ ਆਪਣੀ ਯੂਰਪੀਅਨ ਵਾਸਤੂਕਲਾ ਲਈ ਜਾਣਿਆ ਜਾਂਦਾ ਹੈ। ਇਸ ਲੋਕੇਸ਼ਨ ਦਾ ਸ਼ਾਂਤ ਮਾਹੌਲ ਸੈਲਾਨੀਆਂ ਨੂੰ ਬਹੁਤ ਪਸੰਦ ਆਉਂਦਾ ਹੈ।

3 / 5
ਸ਼ਿਲਾਂਗ, ਮੇਘਾਲਿਆ: ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਨੂੰ 'ਸਕਾਟਲੈਂਡ ਆਫ਼ ਦਿ ਈਸਟ' ਵੀ ਕਿਹਾ ਜਾਂਦਾ ਹੈ। ਇਸ ਦਾ ਕਾਰਨ ਇੱਥੋਂ ਦੀਆਂ ਹਰੀਆਂ-ਭਰੀਆਂ ਪਹਾੜੀਆਂ, ਠੰਢਾ ਮੌਸਮ ਅਤੇ ਚੀੜ ਦੇ ਘਣੇ ਜੰਗਲ ਹਨ। ਇਸ ਤੋਂ ਇਲਾਵਾ ਇੱਥੇ ਬਸਤੀਵਾਦੀ ਦੌਰ ਦੀਆਂ ਕਈ ਇਮਾਰਤਾਂ ਹਨ ਜੋ ਕਿਸੇ ਵਿਦੇਸ਼ੀ ਲੋਕੇਸ਼ਨ ਦੀ ਫੀਲ ਦਿੰਦੀਆਂ ਹਨ। ਭਾਰਤ ਦੇ ਇਸ ਮਸ਼ਹੂਰ ਹਿੱਲ ਸਟੇਸ਼ਨ ਦੀਆਂ ਘਾਟੀਆਂ ਹੀ ਨਹੀਂ, ਸਗੋਂ ਇੱਥੋਂ ਦੇ ਆਕਰਸ਼ਕ ਲੱਕੜ ਦੇ ਕਾਟੇਜ ਅਤੇ ਸ਼ਾਂਤ ਵਾਤਾਵਰਣ ਵੀ ਇਹ ਅਹਿਸਾਸ ਕਰਵਾਉਂਦੇ ਹਨ ਕਿ ਤੁਸੀਂ ਸਕਾਟਲੈਂਡ ਦੇ ਕਿਸੇ ਪਿੰਡ ਵਿੱਚ ਘੁੰਮ ਰਹੇ ਹੋ।

4 / 5
ਖੱਜੀਆਰ, ਚੰਬਾ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਖੱਜੀਆਰ ਨੂੰ 'ਭਾਰਤ ਦਾ ਮਿੰਨੀ ਸਵਿਟਜ਼ਰਲੈਂਡ' ਵੀ ਕਿਹਾ ਜਾਂਦਾ ਹੈ। ਹਰੇ-ਭਰੇ ਘਾਹ ਦੇ ਮੈਦਾਨ, ਦੇਵਦਾਰ ਦੇ ਘਣੇ ਜੰਗਲ ਅਤੇ ਬਰਫ਼ ਨਾਲ ਢਕੀਆਂ ਪਹਾੜੀਆਂ ਦੀਆਂ ਚੋਟੀਆਂ ਦੇ ਕਾਰਨ ਇਹ ਜਗ੍ਹਾ ਬਿਲਕੁਲ ਮਿੰਨੀ ਸਵਿਟਜ਼ਰਲੈਂਡ ਵਰਗੀ ਲੱਗਦੀ ਹੈ। ਇਸ ਦੀ ਕੁਦਰਤੀ ਸੁੰਦਰਤਾ ਵਿਦੇਸ਼ੀ ਟੂਰਿਸਟ ਸਪਾਟ ਸਵਿਟਜ਼ਰਲੈਂਡ ਵਿੱਚ ਘੁੰਮਣ ਦੀ ਫੀਲ ਦਿੰਦੀ ਹੈ। ਇੱਥੋਂ ਦਾ ਸ਼ਾਂਤ ਮਾਹੌਲ, ਖੁੱਲ੍ਹੀਆਂ ਵਾਦੀਆਂ ਅਤੇ ਚਾਰੋਂ ਪਾਸੇ ਫੈਲੀ ਹਰਿਆਲੀ ਨੇਚਰ ਲਵਰਜ਼ ਨੂੰ ਦੀਵਾਨਾ ਬਣਾ ਦਿੰਦੀ ਹੈ। ਜਿਨ੍ਹਾਂ ਨੂੰ ਐਡਵੈਂਚਰ ਦਾ ਸ਼ੌਕ ਹੈ, ਉਨ੍ਹਾਂ ਲਈ ਵੀ ਇਹ ਜਗ੍ਹਾ ਇੱਕ ਬਿਹਤਰੀਨ ਟੂਰਿਸਟ ਪਲੇਸ ਹੈ।

5 / 5
Follow Us
Latest Photos Business Technology
Latest Stories
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP
'ਸ਼ਿਵਜੀ ਦੀ ਬਰਾਤ' ਵਾਲੇ ਬਿਆਨ 'ਤੇ ਮੱਚ ਗਿਆ ਹੰਗਾਮਾ, ਹਮਲਾਵਰ ਹੋਈ BJP...
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?
ਅਮਰੀਕਾ ਲਈ ਕਿੰਨਾ ਅਹਿਮ H-1B ਵੀਜ਼ਾ... JD ਵੈਂਸ ਨੇ ਭਾਰਤੀ ਕਾਮਿਆਂ ਬਾਰੇ ਅਜਿਹਾ ਕੀ ਕਿਹਾ, ਛਿੜ ਗਈ ਬਹਿਸ?...
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ
ਫਾਜ਼ਿਲਕਾ ਦੀ ਅਨਾਜ ਮੰਡੀ 'ਚ ਆ ਗਿਆ ਹੜ੍ਹ, ਪਾਣੀ 'ਚ ਤੈਰਦਾ ਨਜ਼ਰ ਆਇਆ ਝੋਨਾ...
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...