Janhvi Kapoor Pics: ਜਾਨ੍ਹਵੀ ਕਪੂਰ ਦੇ ਗਾਊਨ ਦੀ ਜ਼ਿਪ ਹੋਈ ਖਰਾਬ ਤਾਂ ਗੱਡੀ ‘ਚ ਹੀ ਕਰਵਾਉਣੀ ਪਈ ਠੀਕ, ਇੰਝ ਹੋਈ ਤਿਆਰ
Filmfare Awards 2023: ਅਭਿਨੇਤਰੀ ਜਾਹਨਵੀ ਕਪੂਰ ਨੇ ਬੀਤੀ ਰਾਤ ਮੁੰਬਈ ਵਿੱਚ ਆਯੋਜਿਤ ਫਿਲਮਫੇਅਰ ਅਵਾਰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਹਾਲਾਂਕਿ ਆਖਰੀ ਸਮੇਂ ‘ਤੇ ਉਨ੍ਹਾਂ ਦੇ ਗਾਊਨ ਦੀ ਜ਼ਿਪ ਖਰਾਬ ਹੋ ਗਈ, ਜਿਸ ਕਾਰਨ ਉਹ ਮੁਸ਼ੱਕਲ ‘ਚ ਆ ਗਈ ਅਤੇ ਉਨ੍ਹਾਂ ਨੂੰ ਕਾਰ ‘ਚ ਹੀ ਆਉਟਫਿੱਟ ਸਿਲਵਾਉਣਾ ਪਿਆ।
Published: 28 Apr 2023 19:07 PM
ਮੁੰਬਈ ਚ ਬੀਤੀ ਰਾਤ ਜੀਓ ਵਰਲਡ ਸੈਂਟਰ ਵਿੱਚ ਫਿਲਮਫੇਅਰ ਐਵਾਰਡਸ ਦਾ ਆਯੋਜਨ ਕੀਤਾ ਗਿਆ। ਇਸ ਐਵਾਰਡ ਫੰਕਸ਼ਨ 'ਚ ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ 'ਚ ਅਭਿਨੇਤਰੀ ਜਾਹਨਵੀ ਕਪੂਰ ਵੀ ਗਲੈਮਰਸ ਅੰਦਾਜ਼ 'ਚ ਪਹੁੰਚੀ। (ਤਸਵੀਰ: ਜਾਹਨਵੀ ਕਪੂਰ ਇੰਸਟਾਗ੍ਰਾਮ)
ਜਾਨਹਵੀ ਕਪੂਰ ਨੇ ਇਸ ਸਾਲ ਫਿਲਮਫੇਅਰ 'ਚ ਪਰਫਾਰਮ ਵੀ ਕੀਤਾ, ਪਰ ਰੈੱਡ ਕਾਰਪੇਟ 'ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਗਾਊਨ ਦੀ ਜਿਪ ਖਰਾਬ ਹੋ ਗਈ ਸੀ ਅਤੇ ਉਸ ਨੂੰ ਠੀਕ ਕਰਵਾਉਣਾ ਪਿਆ। ਇਸ ਗੱਲ ਦੀ ਜਾਣਕਾਰੀ ਖੁਦ ਜਾਹਨਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ। (ਤਸਵੀਰ: ਜਾਹਨਵੀ ਕਪੂਰ ਇੰਸਟਾਗ੍ਰਾਮ)
ਜਾਹਨਵੀ ਕਪੂਰ ਨੇ ਇੰਸਟਾਗ੍ਰਾਮ 'ਤੇ ਲਿਖਿਆ ਹੈ, "ਜਦੋਂ ਰੈੱਡ ਕਾਰਪੇਟ 'ਤੇ ਜਾਣ ਤੋਂ ਪੰਜ ਮਿੰਟ ਪਹਿਲਾਂ ਅਤੇ ਸਟੇਜ 'ਤੇ ਪਰਫਾਰਮ ਕਰਨ ਤੋਂ 12 ਮਿੰਟ ਪਹਿਲਾਂ ਤੁਹਾਡੇ ਗਾਊਨ ਦੀ ਜ਼ਿਪ ਫੱਟ ਜਾਵੇ।" (ਤਸਵੀਰ: ਜਾਹਨਵੀ ਕਪੂਰ ਇੰਸਟਾਗ੍ਰਾਮ)
ਫਿਲਮਫੇਅਰ ਐਵਾਰਡ ਸਮਾਰੋਹ ਦੇ ਰੈੱਡ ਕਾਰਪੇਟ 'ਤੇ ਜਾਹਨਵੀ ਕਪੂਰ ਪਰਪਲ ਕਲਰ ਦਾ ਬੇਹੱਦ ਗਲੈਮਰਸ ਗਾਊਨ ਪਾ ਕੇ ਪਹੁੰਚੀ ਸੀ। ਜਾਨ੍ਹਵੀ ਕਪੂਰ ਜਦੋਂ ਉੱਥੇ ਪਹੁੰਚੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹੀ ਟਿੱਕ ਗਈਆਂ। ਉਨ੍ਹਾਂ ਨੇ ਇਸ ਮੌਕੇ 'ਤੇ ਬਹੁਤ ਹੀ ਖੂਬਸੂਰਤ ਡਾਇਮੰਡ ਨੈਕਲਸੈ ਪਾਇਆ ਹੋਇਆ ਸੀ। (ਤਸਵੀਰ: ਜਾਹਨਵੀ ਕਪੂਰ ਇੰਸਟਾਗ੍ਰਾਮ)
ਇਸ ਵਾਰ ਆਲੀਆ ਭੱਟ ਦੀ ਫਿਲਮ ਗੰਗੂਬਾਈ ਕਾਠੀਆਵਾੜੀ ਨੇ ਫਿਲਮਫੇਅਰ ਐਵਾਰਡ ਜਿੱਤਿਆ। ਇਸ ਫਿਲਮ ਲਈ ਆਲੀਆ ਨੂੰ ਸਰਵੋਤਮ ਅਦਾਕਾਰਾ ਅਤੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੂੰ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ। ਬੈਸਟ ਐਕਟਰ ਦਾ ਖਿਤਾਬ ਰਾਜਕੁਮਾਰ ਰਾਓ ਨੂੰ ਫਿਲਮ ਬਧਾਈ ਦੋ ਲਈ ਦਿੱਤਾ ਗਿਆ। (ਤਸਵੀਰ: ਜਾਹਨਵੀ ਕਪੂਰ ਇੰਸਟਾਗ੍ਰਾਮ)