Sidhu Moosewala: ਮੂਸੇਵਾਲਾ ਦੀ ਮਾਂ ਹਸਪਤਾਲ ‘ਚ ਦਾਖਲ, IVF ਤਕਨੀਕ ਨਾਲ ਬੱਚੇ ਨੂੰ ਦੇਣਗੇ ਜਨਮ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਘਰ ਕਦੇ ਵੀ ਖੁਸ਼ੀ ਆ ਸਕਦਾ ਹੈ। ਸਿੱਧੂ ਦੀ ਗਰਭਵਤੀ ਮਾਤਾ ਚਰਨ ਕੌਰ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਿੱਧੂ ਦੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਇਕੱਲੇ ਰਹਿ ਗਏ ਸਨ। ਕਿਉਂਕਿ ਸਿੱਧੂ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਇਸ ਲਈ ਮਾਤਾ ਚਰਨ ਕੌਰ ਨੇ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐਫ) ਤਕਨੀਕ ਦਾ ਸਹਾਰਾ ਲਿਆ ਹੈ। ਹਾਲਾਂਕਿ ਪਰਿਵਾਰਕ ਸੂਤਰਾਂ ਨੇ ਇਸ ਨੂੰ ਰੁਟੀਨ ਚੈਕਅੱਪ ਦੱਸਿਆ ਹੈ।

1 / 4

2 / 4

3 / 4

4 / 4