ਪੰਜਾਬ ਦੀ "ਮਾਣਮੱਤੀ" ਨਿਮਰਤ ਖਹਿਰਾ ਦਾ ਬ੍ਰਾਈਡਲ ਲੁੱਕ ਵੇਖ,ਫੈਨਸ ਬੋਲੇ-ਕਦੋ ਹੈ ਵਿਆਹ? Punjabi news - TV9 Punjabi

ਪੰਜਾਬ ਦੀ “ਮਾਣਮੱਤੀ” ਨਿਮਰਤ ਖਹਿਰਾ ਦਾ ਬ੍ਰਾਈਡਲ ਲੁੱਕ ਵੇਖ,ਫੈਨਸ ਬੋਲੇ-ਕਦੋ ਹੈ ਵਿਆਹ?

Updated On: 

22 Nov 2023 13:38 PM

ਪੰਜਾਬੀ ਇੰਡਸਟਰੀ ਦੀ ਫੇਮਸ ਅਦਾਕਾਰਾ ਅਤੇ ਸਿੰਗਰ ਨਿਮਰਤ ਖਹਿਰਾ ਆਏ ਦਿਨ ਸੋਸ਼ਲ ਮੀਡੀਆ ਤੇ ਆਪਣੇ ਫੈਨਸ ਲਈ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਇੰਸਟਾਗ੍ਰਾਮ 'ਤੇ ਆਪਣੇ ਰਿਸੈਂਟ ਫੋਟੋਸ਼ੂਟ ਤੋਂ ਫੋਟੋਆਂ ਸ਼ੇਅਰ ਕੀਤੀਆਂ ਹਨ , ਜਿਨ੍ਹਾਂ ਵਿੱਚ ਨਿਮਰਤ ਬ੍ਰਾਈਡਲ ਡਰੈੱਸ ਵਿੱਚ ਨਜ਼ਰ ਆ ਰਹੀ ਹੈ। ਨਿਮਰਤ ਦੇ ਇਸ ਬ੍ਰਾਈਡਲ ਲੁੱਕ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।

1 / 5ਪੰਜਾਬੀ ਇੰਡਸਟਰੀ ਦੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਸ਼ੂਟ ਨੂੰ ਵੇਖ ਉਨ੍ਹਾਂ ਦੇ ਫੈਨਸ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਪੰਜਾਬੀ ਇੰਡਸਟਰੀ ਦੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਸ਼ੂਟ ਨੂੰ ਵੇਖ ਉਨ੍ਹਾਂ ਦੇ ਫੈਨਸ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।

2 / 5

ਦਰਅਸਲ ਨਿਮਰਤ ਨੇ ਬ੍ਰਾਈਡਲ ਵੀਅਰ ਵਿੱਚ ਨਵਾਂ ਫੋਟੋਸ਼ੂਟ ਕਰਵਾਇਆ ਹੈ। ਜਿਸ ਨੂੰ ਲੈ ਕੇ ਫੈਨਸ ਨੇ ਉਨ੍ਹਾਂ ਨੂੰ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਯੂਜਰ ਨੇ ਲਿਖਿਆ- ਨਿਮਰਤ ਤੁਸੀਂ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੋ। ਦੂਜੇ ਨੇ ਲਿਖਿਆ- ਵਿਆਹ ਕਦੋ ਕਰ ਰਹੇ ਹੋ?

3 / 5

ਰੈੱਡ ਕਲਰ ਦਾ ਲਹਿੰਗਾ, ਸਿਰ 'ਤੇ ਚੁੰਨੀ, ਮਿਨੀਮਲ ਮੇਕਅੱਪ ਅਤੇ ਲਾਈਟ ਵੇਟ ਜੁਲਰੀ ਨਾਲ ਨਿਮਰਤ ਨੇ ਲੁੱਕ ਨੂੰ ਕੰਪਲੀਟ ਕੀਤਾ ਹੈ। ਤਸਵੀਰਾਂ ਵਿੱਚ ਨਿਮਰਤ ਨੇ ਬਹੁਤ ਹੀ ਕਲਾਸੀ ਪੋਜ਼ ਦਿੱਤੇ ਹਨ। ਇਸ ਫੋਟੋਸ਼ੂਟ ਵਿੱਚ ਉਨ੍ਹਾਂ ਦਾ ਬੇਹੱਦ ਐਲੀਗੇਂਟ ਲੁੱਕ ਵੇਖਣ ਨੂੰ ਮਿਲ ਰਿਹਾ ਹੈ।

4 / 5

ਪੰਜਾਬੀ ਇੰਡਸਟਰੀ ਵਿੱਚ ਨਿਮਰਤ ਖਹਿਰਾ ਬਹੁਤ ਵੱਡਾ ਨਾਮ ਹੈ। ਗਾਇਕਾ ਸੁਰੀਲੀ ਆਵਾਜ਼ ਹੋਣ ਦੇ ਨਾਲ-ਨਾਲ ਸੋਹਣੀ ਸੂਰਤ ਦੀ ਵੀ ਮਾਲਕਿਨ ਹੈ। ਨਿਮਰਤ ਦੀ ਸਾਦਗੀ ਅਤੇ ਗੀਤਾਂ ਦੀ ਦੇਸ਼-ਵਿਦੇਸ਼ ਤੱਕ ਫੈਨ ਫਾਲੋਇੰਗ ਹੈ।

5 / 5

ਜੇਕਰ ਨਿਮਰਤ ਖਹਿਰਾ ਦੇ ਕੈਰੀਅਰ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਦੇ ਰਿਐਲੀਟੀ ਸ਼ੋਅ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਸਿੰਗਿੰਗ ਤੋਂ ਪੰਜਾਬੀ ਇੰਡਸਟਰੀ ਵਿੱਚ ਆਪਣਾ ਨਾਮ ਕਮਾਇਆ ਅਤੇ ਹੁਣ ਐਕਟਿੰਗ ਵਿੱਚ ਵੀ ਹੱਥ ਅਜਮਾ ਰਹੇ ਹਨ।

Follow Us On