ਸਟਾਈਲਿਸ਼ ਸਾੜੀ ਵਿੱਚ ਮਾਹਿਰਾ ਸ਼ਰਮਾ, ਦਿੱਤੇ ਕਿਲੱਰ ਪੋਜ਼ - TV9 Punjabi

ਸਟਾਈਲਿਸ਼ ਸਾੜੀ ਵਿੱਚ ਮਾਹਿਰਾ ਸ਼ਰਮਾ, ਦਿੱਤੇ ਕਿਲੱਰ ਪੋਜ਼

Published: 

29 Dec 2023 12:00 PM IST

ਪੰਜਾਬੀ ਇੰਡਸਟਰੀ ਵਿੱਚ ਆਪਣੀ ਮਾਡਲਿੰਗ ਅਤੇ ਐਕਟਿੰਗ ਕਾਰਨ ਚਰਚਾ ਵਿੱਚ ਰਹਿਣ ਵਾਲੀ ਅਦਾਕਾਰਾ ਮਾਹਿਰਾ ਸ਼ਰਮਾ ਨੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਆਪਣੇ ਨਵੇਂ ਫੋਟੋਸ਼ੂਟ ਵਿੱਚ ਅਦਾਕਾਰਾ ਮਾਹਿਰਾ ਸ਼ਰਮਾ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੇ ਐਥਨਿਕ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਮਾਹਿਰਾ ਸ਼ਰਮਾ ਨੇ ਇਸ ਐਥਨੀਕ ਲੁੱਕ ਨੂੰ ਲਾਈਟ ਮੇਕਅੱਪ ਦੇ ਨਾਲ ਕੰਪਲੀਟ ਕੀਤਾ।

1 / 5ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਮਾਹਿਰਾ ਸ਼ਰਮਾ ਹਮੇਸ਼ਾ ਆਪਣੇ ਬੋਲਡ ਅਤੇ ਫੈਨਸੀ ਡਰੈਸ ਸੈਂਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੀ ਹਰ ਡਰੈੱਸ ਨੂੰ ਕਾਫੀ ਸਟਾਈਲਿਸ਼ ਅਤੇ ਵਧੀਆ ਢੰਗ ਨਾਲ ਕੈਰੀ ਕਰਦੀ ਹੈ।

ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਮਾਹਿਰਾ ਸ਼ਰਮਾ ਹਮੇਸ਼ਾ ਆਪਣੇ ਬੋਲਡ ਅਤੇ ਫੈਨਸੀ ਡਰੈਸ ਸੈਂਸ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੀ ਹਰ ਡਰੈੱਸ ਨੂੰ ਕਾਫੀ ਸਟਾਈਲਿਸ਼ ਅਤੇ ਵਧੀਆ ਢੰਗ ਨਾਲ ਕੈਰੀ ਕਰਦੀ ਹੈ।

2 / 5

ਮਾਹਿਰਾ ਆਪਣੇ ਬਿੱਗ ਬੌਸ ਦੀ ਜਰਨੀ ਤੋਂ ਪਹਿਲਾਂ ਤੋਂ ਹੀ ਪਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਸੀ। ਪਰ ਬਿੱਗ ਬੌਸ ਤੋਂ ਬਾਅਦ ਉਨ੍ਹਾਂ ਦਾ ਫੈਨ ਬੇਸ ਹੋਰ ਵੀ ਵੱਡਾ ਹੋ ਗਿਆ। ਹੁਣ ਸਿਰਫ਼ ਪਾਲੀਵੁੱਡ ਹੀ ਨਹੀਂ ਬਾਲੀਵੁੱਡ ਵਿੱਚ ਵੀ ਮਾਹਿਰਾ ਕਾਫੀ ਫੈਮਸ ਹੈ।

3 / 5

ਸੋਸ਼ਲ ਮੀਡੀਆ 'ਤੇ ਅੱਜਕਲ੍ਹ ਸਾਰੇ ਆਰਟੀਸਟ ਕਾਫੀ ਐਕਟਿਵ ਰਹਿੰਦੇ ਹਨ। ਕੋਈ ਆਪਣੇ ਫੋਟੋਸ਼ੂਟਸ ਨੂੰ ਲੈ ਕੇ ਤਾਂ ਕੋਈ ਆਪਣੇ ਟਰੈਂਡ ਨੂੰ ਲੈ ਕੇ ਸੁਰਖੀਆਂ ਬਟੌਰ ਹੀ ਰਹੇ ਹੁੰਦੇ ਹਨ। ਮਾਹਿਰਾ ਸ਼ਰਮਾ ਵੀ ਆਪਣੇ ਡਰੈੱਸ ਸੈਂਸ ਅਤੇ ਫੋਟੋਸ਼ੂਟ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹਿੰਦੀ ਹੈ।

4 / 5

ਹਾਲ ਹੀ ਵਿੱਚ ਅਦਾਕਾਰਾ ਮਾਹਿਰਾ ਸ਼ਰਮਾ ਨੇ ਸਾੜੀ ਵਿੱਚ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਸ਼ੂਟ ਵਿੱਚ ਮਾਹਿਰਾ ਨੇ ਲਾਈਮ ਯੈਲੋ ਰੰਗ ਦੀ ਪਲੇਨ ਸਾੜੀ ਕੈਰੀ ਕੀਤੀ ਹੈ। ਸਾੜੀ ਨੂੰ ਅਦਾਕਾਰਾ ਨੇ ਮੈਹਰੂਨ ਰੰਗ ਦੇ ਸਟਾਈਲਿਸ਼ ਬਲਾਊਜ਼ ਦੇ ਨਾਲ ਪੇਅਰ ਕੀਤਾ ਹੈ।

5 / 5

ਪਲੇਨ ਸਾੜੀ ਅੱਜਕਲ੍ਹ ਬਹੁਤ ਟਰੈਂਡ ਵਿੱਚ ਹੈ। ਵਿਆਹ ਜਾਂ ਕਿਸੇ ਹੋਰ ਫੰਕਸ਼ਨ ਵਿੱਚ ਤੁਸੀਂ ਵੀ ਅਜਿਹੀ ਸਾੜੀ ਨੂੰ ਸਟਾਈਲ ਕਰ ਸਕਦੇ ਹੋ। ਤੁਹਾਨੂੰ ਇਹ ਸਾੜੀਆਂ ਕਿਸੇ ਵੀ ਆਨਲਾਈਨ ਪਲੇਟਫਾਰਮ ਜਿਵੇਂ ਅਮੇਜ਼ਾਨ, ਫਲਿੱਪਕਾਰਟ ਵਰਗ੍ਹੀਆਂ ਆਨਲਾਈਨ ਸ਼ਾਪਿੰਗ ਸਾਈਟਸ ਤੋਂ ਆਸਾਨੀ ਨਾਲ ਮਿਲ ਜਾਵੇਗੀ।

Follow Us On