ਨੇਹਾ ਮਲਿਕ ਨੇ ਹਾਇਰ ਕੀਤਾ ਨਵਾਂ ਕੈਮਰਾ ਪਰਸਨ, ਲੋਕਾਂ ਨੇ ਕਿਹਾ- "ਕੈਮਰੇ ਕੇ ਪਿਛੇ ਕੌਣ"? Punjabi news - TV9 Punjabi

ਨੇਹਾ ਮਲਿਕ ਨੇ ਹਾਇਰ ਕੀਤਾ ਨਵਾਂ ਕੈਮਰਾ ਪਰਸਨ, ਲੋਕਾਂ ਨੇ ਕਿਹਾ- “ਕੈਮਰੇ ਕੇ ਪਿਛੇ ਕੌਣ”?

Published: 

08 Jan 2024 17:56 PM

ਪਾਲੀਵੁੱਡ ਇੰਡਸਟਰੀ ਵਿੱਚ ਆਪਣੇ ਜਲਵੇ ਨਾਲ ਧੱਕ ਪਾਉਣ ਵਾਲੀ ਅਦਾਕਾਰਾ ਨੇਹਾ ਮਲਿਕ ਨੇ ਆਪਣੇ ਪਹਿਲੇ ਪ੍ਰੋਜੈਕਟ ਤੋਂ ਬਾਅਦ ਪੰਜਾਬੀਆਂ ਦੇ ਅਤੇ ਪੰਜਾਬੀ ਇੰਡਸਟਰੀ ਵਿੱਚ ਕਾਫੀ ਫੈਨ ਫਾਲੋਇੰਗ ਹਾਸਿਲ ਕਰ ਲਈ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਮਿੰਨੀ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪਰਸਨਲ ਫੋਟੋਗ੍ਰਾਫਰ ਯਾਨੀ ਉਨ੍ਹਾਂ ਦੀ ਮੰਮੀ ਨੇ ਕਲਿੱਕ ਕੀਤਾ ਹੈ। ਫੋਟੋਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ।

1 / 5ਭੋਜਪੁਰੀ ਇੰਡਸਟਰੀ ਤੋਂ ਬਤੌਰ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਮਲਿਕ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਸਕਿੱਲਸ ਨਾਲ ਵੱਖਰੀ ਪਛਾਣ ਹਾਸਿਲ ਕਰ ਲਈ ਹੈ। ਉਨ੍ਹਾਂ ਨੇ ਪਾਲੀਵੁੱਡ ਨੂੰ ਆਪਣੀ ਮਾਡਲਿੰਗ ਨਾਲ ਦੀਵਾਨਾ ਬਣਾ ਲਿਆ ਹੈ।

ਭੋਜਪੁਰੀ ਇੰਡਸਟਰੀ ਤੋਂ ਬਤੌਰ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੇਹਾ ਮਲਿਕ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਸਕਿੱਲਸ ਨਾਲ ਵੱਖਰੀ ਪਛਾਣ ਹਾਸਿਲ ਕਰ ਲਈ ਹੈ। ਉਨ੍ਹਾਂ ਨੇ ਪਾਲੀਵੁੱਡ ਨੂੰ ਆਪਣੀ ਮਾਡਲਿੰਗ ਨਾਲ ਦੀਵਾਨਾ ਬਣਾ ਲਿਆ ਹੈ।

2 / 5

ਪੰਜਾਬੀ ਇੰਡਸਟਰੀ ਵਿੱਚ ਨੇਹਾ ਮਲਿਕ ਨੇ ਮਸ਼ਹੂਰ ਪੰਜਾਬੀ ਗਾਇਕ ਮਨਇੰਦਰ ਬੂਟਰ ਦੇ ਗਾਣੇ- ਸਖੀਆਂ ਨਾਲ ਪੋਪੁਲੈਰੀਟੀ ਹਾਸਿਲ ਕੀਤੀ ਸੀ। ਜਿਸ ਤੋਂ ਬਾਅਦ ਨੇਹਾ ਮਲਿਕ ਦਾ ਦੌਰ ਅਜਿਹਾ ਚੱਲ ਰਿਹਾ ਹੈ ਕਿ ਉਨ੍ਹਾਂ ਦੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

3 / 5

ਨੇਹਾ ਮਲਿਕ ਆਪਣੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹਨ। ਸਨੈਪਚੈੱਟ ਹੋਵੇ ਜਾਂ ਇੰਸਟਾਗ੍ਰਾਮ ਹਰ ਕਿਸੇ ਐਪ 'ਤੇ ਨੇਹਾ ਦਾ ਜਲਵਾ ਬਰਕਰਾਰ ਹੀ ਰਹਿੰਦਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਬੇਸਬਰੀ ਨਾਲ ਉਨ੍ਹਾਂ ਦੇ ਕੋਨਟੈਂਟ ਦਾ ਵੇਟ ਕਰਦੇ ਹਨ।

4 / 5

ਹਾਲ ਹੀ ਵਿੱਚ ਨੇਹਾ ਮਲਿਕ ਨੇ ਆਪਣੀ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਮਾਡਲ ਬਹੁਤ ਹੀ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਪਿੰਕ ਕਲਰ ਦੀ ਡਰੈੱਸ ਪਹਿਨੀ ਹੈ।

5 / 5

ਮਾਡਲ ਨੇਹਾ ਮਲਿਕ ਨੇ ਆਪਣੀ ਮਿੰਨੀ ਡਰੈੱਸ ਨੂੰ ਬਹੁਤ ਸਟਾਈਲਿਸ਼ ਢੰਗ ਨਾਲ ਕੈਰੀ ਕੀਤਾ ਹੈ। ਬਲਸ਼ ਮੇਕਅੱਪ ਨਾਲ ਉਨ੍ਹਾਂ ਨੇ ਲੁੱਕ ਨੂੰ ਕੰਪਲੀਟ ਕੀਤਾ ਹੈ। ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਇਹ ਤਸਵੀਰਾਂ ਮਾਡਲ ਦੀ ਮੰਮੀ ਨੇ ਹੀ ਕਲਿੱਕ ਕੀਤੀਆਂ ਹਨ।

Follow Us On