ਚਾਂਦ ਵਾਲੀਆਂ, ਅਨਾਰਕਲੀ ਸੂਟ ਵਿੱਚ ਸੋਨਮ ਦਾ ਦਿਖਿਆ ਪਰਿਟੀ ਅੰਦਾਜ਼ Punjabi news - TV9 Punjabi

ਚਾਂਦ ਵਾਲੀਆਂ, ਅਨਾਰਕਲੀ ਸੂਟ ਵਿੱਚ ਸੋਨਮ ਦਾ ਦਿਖਿਆ ਪਰਿਟੀ ਅੰਦਾਜ਼

Updated On: 

30 Dec 2023 11:24 AM

ਪੰਜਾਬੀ ਇੰਡਸਟਰੀ ਵਿੱਚ ਫੈਸ਼ਨ ਦਾ ਰੈਵਅਲੂਸ਼ਨ ਲੈ ਕੇ ਆਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਹਰ ਪੰਜਾਬੀ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਸੋਨਮ ਆਪਣੀ ਐਕਟਿੰਗ ਅਤੇ ਖੂਬਸੂਰਤੀ ਦੋਵਾਂ ਲਈ ਨੰਬਰ ਕਮਾਉਂਦੀ ਹੈ। ਅਦਾਕਾਰਾ ਦਾ ਹਰ ਸਟਾਇਲ ਅਤੇ ਫਿਲਮ ਜਿਵੇਂ ਲੋਕਾਂ 'ਤੇ ਕੋਈ ਜਾਦੂ ਕਰ ਦਿੰਦੀ ਹੈ। ਹਾਲ ਹੀ ਵਿੱਚ ਪਾਲੀਵੁੱਡ ਦੀ ਫੈਸ਼ਨ ਕੁਈਨ ਨੇ ਐਥਨੀਕ ਲੁੱਕ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5ਪਾਲੀਵੁੱਡ ਅਤੇ ਪੰਜਾਬੀਆਂ ਦੇ ਦਿੱਲ ਦੀ ਮੱਲਿਕਾ ਸੋਨਮ ਬਾਜਵਾ ਆਏ ਦਿਨ ਹੀ ਚਰਚਾ ਵਿੱਚ ਰਹਿੰਦੀ ਹੈ। ਉਹ ਭਾਵੇਂ ਉਨ੍ਹਾਂ ਦੇ ਫੈਸ਼ਨ ਕਾਰਨ ਹੋਵੇ ਜਾਂ ਆਉਣ ਵਾਲੇ ਕਿਸੇ ਪ੍ਰੋਜੈਕਟ ਨੂੰ ਲੈ ਕੇ ਹੋਵੇ। ਅਦਾਕਾਰਾ ਬਾਖੁਬੀ ਲਾਈਮ-ਲਾਇਟ ਨੂੰ ਆਪਣੇ ਵੱਲ ਅਟ੍ਰੈਕਟ ਕਰਨਾ ਜਾਣਦੀ ਹੈ।

ਪਾਲੀਵੁੱਡ ਅਤੇ ਪੰਜਾਬੀਆਂ ਦੇ ਦਿੱਲ ਦੀ ਮੱਲਿਕਾ ਸੋਨਮ ਬਾਜਵਾ ਆਏ ਦਿਨ ਹੀ ਚਰਚਾ ਵਿੱਚ ਰਹਿੰਦੀ ਹੈ। ਉਹ ਭਾਵੇਂ ਉਨ੍ਹਾਂ ਦੇ ਫੈਸ਼ਨ ਕਾਰਨ ਹੋਵੇ ਜਾਂ ਆਉਣ ਵਾਲੇ ਕਿਸੇ ਪ੍ਰੋਜੈਕਟ ਨੂੰ ਲੈ ਕੇ ਹੋਵੇ। ਅਦਾਕਾਰਾ ਬਾਖੁਬੀ ਲਾਈਮ-ਲਾਇਟ ਨੂੰ ਆਪਣੇ ਵੱਲ ਅਟ੍ਰੈਕਟ ਕਰਨਾ ਜਾਣਦੀ ਹੈ।

2 / 5

ਬ੍ਰਾਊਨ ਰੰਗ, ਹਾਇਟ ਅਤੇ ਖੂਬਸੂਰਤੀ ਦਾ ਲੋਕਾਂ 'ਤੇ ਇਸ ਕਦਰ ਜਾਦੂ ਛਾਇਆ ਹੈ ਕਿ ਪ੍ਰਸ਼ੰਸਕ ਉਨ੍ਹਾਂ ਦੇ ਇੱਕ ਦੀਦ ਦੇ ਵੀ ਮੁਰੀਦ ਹੋ ਚੁੱਕੇ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਵਿੱਚ ਫੈਸ਼ਨ ਦੇ ਮਾਮਲੇ ਨੂੰ ਲੈ ਕੇ ਇੱਕ ਅਲਗ ਹੀ ਸਟੈਂਡਰਡ ਸੈੱਟ ਕਰ ਦਿੱਤਾ ਹੈ।

3 / 5

ਭਾਵੇਂ ਫਿੱਟਨੈੱਸ ਹੋਵੇਂ ਜਾਂ ਨਵਾਂ ਆਉਣ ਵਾਲਾ ਪ੍ਰੋਜੈਕਟ ਸੋਨਮ ਬਾਜਵਾ ਦੀ ਫੈਨਜ਼ ਉਨ੍ਹਾਂ ਦੀ ਹਰ ਅਪਡੇਟ ਲਈ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਲਈ ਉਹ ਵੀ ਆਪਣੇ ਫੈਨਜ਼ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਵਾਉਂਦੇ।

4 / 5

ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ ਅਕਾਉਂਟ 'ਤੇ ਪਿੰਕ ਅਨਾਪਰਲੀ ਸੂਟ ਵਿੱਚ ਫੋਟੋਆਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨੂੰ ਖ਼ਬਰ ਲਿੱਖੇ ਜਾਣ ਤੱਕ 611,136 ਲਾਈਕਸ ਮਿਲ ਚੁੱਕੇ ਹਨ।

5 / 5

ਐਥਨੀਕ ਲੁੱਕ ਨੂੰ ਸੋਨਮ ਬਾਜਵਾ ਨੇ ਬਲੱਸ਼ ਮੇਕਅੱਪ ਨਾਲ ਹੋਰ ਨਿਖਾਰਿਆ ਹੈ। ਚਾਂਦ ਵਾਲੀਆਂ ਅਤੇ ਖੁੱਲੇ ਵਾਲਾਂ ਨਾਲ ਅਦਾਕਾਰਾ ਨੇ ਇਸ ਲੁੱਕ ਨੂੰ ਹੋਰ ਜ਼ਿਆਦਾ ਖੂਬਸੂਰਤ ਅਤੇ ਅਟਰੈਕਟਿਵ ਬਣਾਇਆ।

Follow Us On