ਪਹਿਲੀ ਡੇਟ ਲਈ ਮਾਹਿਰਾ ਸ਼ਰਮਾ ਦੀ ਡਰੈੱਸ ਸੈਂਸ ਤੋਂ ਲਓ ਇੰਸਪੀਰੇਸ਼ਨ Punjabi news - TV9 Punjabi

ਪਹਿਲੀ ਡੇਟ ਲਈ ਮਾਹਿਰਾ ਸ਼ਰਮਾ ਦੀ ਡਰੈੱਸ ਸੈਂਸ ਤੋਂ ਲਓ ਇੰਸਪੀਰੇਸ਼ਨ

Published: 

24 Dec 2023 12:54 PM

ਅਦਾਕਾਰਾ ਮਾਹਿਰਾ ਦੀ ਇੰਸਟਾਗ੍ਰਾਮ ਪ੍ਰੋਫਾਈਲ ਦੇਖ ਦੇ ਤੁਸੀਂ ਵੀ ਇਹ ਅੰਦਾਜ਼ਾ ਲੱਗਾ ਸਕਦੇ ਹੋ ਕਿ ਸ਼ਰਮਾ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੋਵਾਂ ਵਿੱਚ ਹੀ ਬਹੁਤ ਸਟਾਈਲਿਸ਼ ਹੈ। ਜੇਕਰ ਤੁਸੀਂ ਆਪਣੀ ਪਹਿਲੀ ਡੇਟ ਲਈ ਆਉਟਫਿੱਟ ਡਿਸਾਇਡ ਨਹੀਂ ਕਰ ਪਾ ਰਹੇ ਤਾਂ ਤੁਸੀਂ ਅਦਾਕਾਰਾ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। ਤੁਹਾਡੀ ਪਹਿਲੀ ਡੇਟ ਤੇ ਤੁਹਾਡਾ ਇੰਪ੍ਰੈਸ਼ਨ ਕਾਫੀ ਵਧੀਆ ਰਵੇਗਾ। ਮੁੰਡਾ ਆਪਣੀਆਂ ਨਿਗਾਹਾਂ ਤੁਹਾਡੇ ਤੋਂ ਦੂਰ ਨਹੀਂ ਕਰ ਪਾਵੇਗਾ।

1 / 5ਤੁਸੀਂ ਵੀ ਇਹ ਜ਼ਰੂਰ ਸੁਣਿਆ ਹੋਣਾ ਕਿ ਪਹਿਲਾਂ ਇੰਪ੍ਰੈਸ਼ਨ,ਲਾਸਟ ਇੰਪ੍ਰੈਸ਼ਨ ਹੁੰਦਾ ਹੈ। ਇਸ ਲਈ ਸਾਰੇ ਲੋਕ ਉਨ੍ਹਾਂ ਦੇ ਖਾਸ ਦਿਨ ਜਿਵੇਂ ਕਾਲਜ ਦਾ ਪਹਿਲਾ ਦਿਨ, ਆਫਿਸ ਦਾ ਪਹਿਲਾ ਦਿਨ ਅਤੇ ਪਹਿਲੀ ਡੇਟ 'ਤੇ ਹਮੇਸ਼ਾ ਚੰਗੀ ਤਰ੍ਹਾਂ ਡਰੈਸ ਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਪਹਿਲਾ ਇੰਪ੍ਰੈਸ਼ਨ ਵਧੀਆ ਹੋਵੇ।

ਤੁਸੀਂ ਵੀ ਇਹ ਜ਼ਰੂਰ ਸੁਣਿਆ ਹੋਣਾ ਕਿ ਪਹਿਲਾਂ ਇੰਪ੍ਰੈਸ਼ਨ,ਲਾਸਟ ਇੰਪ੍ਰੈਸ਼ਨ ਹੁੰਦਾ ਹੈ। ਇਸ ਲਈ ਸਾਰੇ ਲੋਕ ਉਨ੍ਹਾਂ ਦੇ ਖਾਸ ਦਿਨ ਜਿਵੇਂ ਕਾਲਜ ਦਾ ਪਹਿਲਾ ਦਿਨ, ਆਫਿਸ ਦਾ ਪਹਿਲਾ ਦਿਨ ਅਤੇ ਪਹਿਲੀ ਡੇਟ 'ਤੇ ਹਮੇਸ਼ਾ ਚੰਗੀ ਤਰ੍ਹਾਂ ਡਰੈਸ ਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਪਹਿਲਾ ਇੰਪ੍ਰੈਸ਼ਨ ਵਧੀਆ ਹੋਵੇ।

2 / 5

ਪਹਿਲੀ ਡੇਟ ਸਾਰਿਆਂ ਲਈ ਹੀ ਬਹੁਤ ਖ਼ਾਸ ਅਤੇ ਯਾਦਗਾਰ ਹੁੰਦੀ ਹੈ। ਇਸ ਡੇਟ ਲਈ ਮੁੰਡਾ-ਕੁੜੀ ਦੋਵੇਂ ਵੀ ਬਹੁਤ ਐਕਸਾਈਟੇਡ ਹੁੰਦੇ ਹਨ। ਉਹ ਇਸ ਦਿਨ ਲਈ ਕਾਫੀ ਦਿਨ ਪਹਿਲਾਂ ਤੋਂ ਹੀ ਆਪਣੀਆਂ ਆਉਟਫਿੱਟਸ ਡਿਸਾਇਡ ਕਰਨਾ ਸ਼ੁਰੂ ਕਰ ਦਿੰਦੇ ਹਨ।

3 / 5

ਕੁੜੀਆਂ ਲਈ ਪਹਿਲੀ ਡੇਟ ਦੀ ਆਉਟਫਿੱਟ ਪਸੰਦ ਕਰਨ ਵਿੱਚ ਬਹੁਤ ਔਖਾ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਡੇ ਲਈ ਮਾਹਿਰਾ ਸ਼ਰਮਾ ਤੋਂ ਇੰਸਪਾਇਰਡ ਆਉਟਫਿੱਟਸ ਦੀ ਕੁਲੈਕਸ਼ਨ ਲੈ ਕੇ ਆਏ ਹਾਂ।

4 / 5

ਮਾਹਿਰਾ ਦੀ ਬ੍ਰਾਊਨ ਡਰੈੱਸ ਤੁਹਾਨੂੰ ਕਾਫੀ ਸਟਾਇਲੀਸ਼ ਲੁੱਕ ਦਵੇਗੀ। ਤੁਸੀਂ ਇਹ ਆਉਟਫਿੱਟ ਨਾਲ ਲਾਈਟ ਮੇਕਅੱਪ ਕਰ ਸਕਦੇ ਹੋ। ਵਾਲਾਂ ਨੂੰ ਖੁੱਲ੍ਹੇ ਛੱਡ ਸਕਦੇ ਹੋ। ਜੇਕਰ ਤੁਸੀਂ ਇਸ ਲੁੱਕ ਨੂੰ ਕੈਰੀ ਕਰਦੇ ਹੋ ਤਾਂ ਇਹ ਪੱਕਾ ਹੈ ਕਿ ਮੁੰਡੇ ਦੀਆਂ ਨਿਗਾਹਾਂ ਤੁਹਾਡੇ ਤੋਂ ਦੂਰ ਨਹੀਂ ਹੋਣਗੀਆਂ।

5 / 5

ਬਲੈਕ ਕਲਰ ਦਾ ਫਰੰਟ ਕੱਟ ਵਾਲੀ ਵੈਲਵੈੱਟ ਡਰੈੱਸ ਤੁਹਾਨੂੰ ਕਾਫੀ ਐਲੀਗੇਂਟ ਲੁੱਕ ਦਵੇਗੀ। ਬਲੈਕ ਕਲਰ ਕਦੇ ਵੀ ਆਉਟ ਆਫ ਟ੍ਰੈਂਡ ਨਹੀਂ ਜਾਂਦਾ ਹੈ। ਇਸ ਲਈ ਬਿਨ੍ਹਾਂ ਕਿਸੇ ਦੂਜੇ ਆਪਸ਼ਨ ਦੇ ਇਸ ਨੂੰ ਟ੍ਰਾਈ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਗਲੋਸੀ ਮੇਕਅੱਪ ਕਰ ਸਕਦੇ ਹੋ।

Follow Us On