ਯੈਲੋ ਸਾੜੀ, ਵਾਇਟ ਬਲਾਊਜ਼, ਚੂੜੀਆਂ ਅਤੇ ਖੁੱਲ੍ਹੇ ਵਾਲਾਂ 'ਚ ਸਾਵਨ ਨੇ ਇੰਸਟਾ ਦਾ ਵਧਾਇਆ ਪਾਰਾ , ਵੇਖੋ ਖੂਬਸੂਰਤ ਤਸਵੀਰਾਂ Punjabi news - TV9 Punjabi

ਯੈਲੋ ਸਾੜੀ, ਵਾਇਟ ਬਲਾਊਜ਼, ਚੂੜੀਆਂ ਅਤੇ ਖੁੱਲ੍ਹੇ ਵਾਲਾਂ ‘ਚ ਸਾਵਨ ਨੇ ਇੰਸਟਾ ਦਾ ਵਧਾਇਆ ਪਾਰਾ , ਵੇਖੋ ਖੂਬਸੂਰਤ ਤਸਵੀਰਾਂ

Published: 

19 Nov 2023 13:01 PM

ਪੰਜਾਬੀ ਇੰਡਸਟਰੀ ਵਿੱਚ ਪਹਿਲੇ ਦਿਨ ਤੋਂ ਚੈਲੇਂਜਿੰਗ ਰੋਲਜ਼ ਨਿਭਾਉਣ ਵਾਲੀ ਸਾਵਨ ਰੂਪੋਵਾਲੀ ਦੀ ਐਕਟਿੰਗ ਅਤੇ ਖੂਬਸੂਰਤੀ ਦੋਵਾਂ ਨੂੰ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਕੀਤਾ ਜਾਂਦਾ ਹੈ। ਅਦਾਕਾਰਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੇ ਕੈਰੀਅਰ ਨੂੰ ਬਹੁਤ ਅੱਗੇ ਵੱਧਾ ਲਿਆ ਹੈ। ਅੱਜ ਦੇਸ਼ਾਂ-ਵਿਦੇਸ਼ਾਂ ਵਿੱਚ ਸਾਵਨ ਦੇ ਫੈਨਸ ਹਨ। ਹਾਲ ਹੀ ਵਿੱਚ ਸਾਵਨ ਆਪਣੀ ਨਵੀਂ ਫਿਲਮ ਗੁੜੀਆ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਸਾਵਨ ਦਾ ਬੇਹੱਦ ਅਲੱਗ ਕਿਰਦਾਰ ਦੇਖਣ ਨੂੰ ਮਿਲੇਗਾ। ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਅਦਾਕਾਰ ਕਾਫੀ ਬੀਜ਼ੀ ਚੱਲ ਹਹੀ ਹੈ।

1 / 5ਪੰਜਾਬੀ ਇੰਡਸਟਰੀ ਵਿੱਚ ਜ਼ਿਆਦਾਤਰ ਕਾਮੇਡੀ ਮੂਵੀਜ਼ ਹੀ ਦੇਖਣ ਨੂੰ ਮਿਲਦੀਆਂ ਹਨ ਪਰ ਜਿਵੇਂ-ਜਿਵੇਂ ਲੋਕਾਂ ਦੀ ਡਿਮਾਂਡ ਵੱਧ ਰਹੀ ਹੈ। ਉਸਨੂੰ ਲੈ ਕੇ ਪੰਜਾਬੀ ਇੰਡਸਟਰੀ ਵੀ ਐਕਸਪੈਰੀਮੇਂਟ ਕਰਦੀ ਨਜ਼ਰ ਆ ਰਹੀ ਹੈ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਵਿੱਚ ਪਹਿਲੀ ਵਾਰ ਭੂਤੀਆ ਫਿਲਮ ਆ ਰਹੀ ਹੈ।

ਪੰਜਾਬੀ ਇੰਡਸਟਰੀ ਵਿੱਚ ਜ਼ਿਆਦਾਤਰ ਕਾਮੇਡੀ ਮੂਵੀਜ਼ ਹੀ ਦੇਖਣ ਨੂੰ ਮਿਲਦੀਆਂ ਹਨ ਪਰ ਜਿਵੇਂ-ਜਿਵੇਂ ਲੋਕਾਂ ਦੀ ਡਿਮਾਂਡ ਵੱਧ ਰਹੀ ਹੈ। ਉਸਨੂੰ ਲੈ ਕੇ ਪੰਜਾਬੀ ਇੰਡਸਟਰੀ ਵੀ ਐਕਸਪੈਰੀਮੇਂਟ ਕਰਦੀ ਨਜ਼ਰ ਆ ਰਹੀ ਹੈ। ਜਿਸ ਦੇ ਚਲਦੇ ਪੰਜਾਬੀ ਇੰਡਸਟਰੀ ਵਿੱਚ ਪਹਿਲੀ ਵਾਰ ਭੂਤੀਆ ਫਿਲਮ ਆ ਰਹੀ ਹੈ।

2 / 5

'ਗੁੜੀਆ' ਪੰਜਾਬੀ ਇੰਡਸਟਰੀ ਦੀ ਪਹਿਲੀ ਭੂਤੀਆ ਫਿਲਮ ਹੋਵੇਗੀ। ਜਿਸ ਵਿੱਚ ਯੁਵਰਾਜ ਹੰਸ ਅਤੇ ਸਾਵਨ ਰੂਪੋਵਾਲੀ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਂਣਗੇ। ਸਾਵਨ ਹਮੇਸ਼ਾ ਤੋਂ ਹੀ ਕਾਫੀ ਚੈਲੇਂਜਿੰਗ ਰੋਲਜ਼ ਲਈ ਜਾਣੀ ਜਾਂਦੀ ਹੈ।

3 / 5

ਸਾਵਨ ਰੂਪੋਵਲੀ ਪੰਜਾਬੀ ਇੰਡਸਟਰੀ ਵਿੱਚ ਆਪਣੀ ਫਿਲਮਾਂ ਦੀ ਚਾਇਸ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਵਨ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਅਤੇ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

4 / 5

ਅਦਾਕਾਰਾ ਸਾਵਨ ਨੇ ਯੈਲੋ ਕਲਰ ਦੀ ਸਾੜੀ ਵਿੱਚ ਆਪਣਾ ਨਵਾਂ ਫੋਟੋਸ਼ੂਟ ਇੰਸਟਾ 'ਤੇ ਸ਼ੇਅਰ ਕੀਤਾ ਹੈ। ਨਵੇਂ ਫੋਟੋਸ਼ੂਟ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਲਾਇਕ ਅਤੇ ਸ਼ੇਅਰ ਮਿਲ ਰਹੇ ਹਨ।ਸਾਵਨ ਦਾ ਇਹ ਅਵਤਾਰ ਕਾਫੀ ਕਲਾਸੀ ਅਤੇ ਸਟਾਇਲੀਸ਼ ਲੱਗ ਰਿਹਾ ਹੈ।

5 / 5

ਸਾਵਨ ਨੇ ਸਾੜੀ ਦੇ ਲੁੱਕ ਨੂੰ ਕੰਪਲੀਟ ਅਤੇ ਹੋਰ ਖੂਬਸੂਰਤ ਬਨਾਉਣ ਲਈ ਵਾਲਾਂ ਨੂੰ ਖੁੱਲ੍ਹੇ ਰੱਖਿਆ, ਚੂੜੀਆਂ ਕੈਰੀ ਕੀਤੀ। ਜਿਸ ਨਾਲ ਇਹ ਸਿੰਪਲ ਲੁੱਕ ਕਾਫੀ ਐਲੀਗੇਂਟ ਲੱਗ ਰਿਹਾ ਹੈ। ਅਦਾਕਾਰਾ ਦੇ ਇਸ ਲੁੱਕ ਨੂੰ ਉਸ ਨੇ ਆਪਣੀ ਨਵੀਂ ਫਿਲਮ ਗੁੜੀਆ ਦੀ ਪ੍ਰਮੋਸ਼ਨ ਲਈ ਕੈਰੀ ਕੀਤਾ ਹੈ।

Follow Us On