ਲਾਲ ਸੂਟ, ਹੱਥਾਂ ‘ਤੇ ਮਹਿੰਦੀ ਅਤੇ ਮੱਥੇ ‘ਤੇ ਟਿੱਕਾ, ਦੇਸੀ ਅੰਦਾਜ਼ ਵਿੱਚ ਨਜ਼ਰ ਆਈ ਸਿੰਗਰ ਨਿਮਰਤ ਖਹਿਰਾ – Punjabi News

ਲਾਲ ਸੂਟ, ਹੱਥਾਂ ‘ਤੇ ਮਹਿੰਦੀ ਅਤੇ ਮੱਥੇ ‘ਤੇ ਟਿੱਕਾ, ਦੇਸੀ ਅੰਦਾਜ਼ ਵਿੱਚ ਨਜ਼ਰ ਆਈ ਸਿੰਗਰ ਨਿਮਰਤ ਖਹਿਰਾ

Published: 

25 Oct 2023 16:53 PM

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਸਿੰਗਰ ਹੈ। ਗਾਇਕਾ ਨੇ ਬਹੁਤ ਘੱਟ ਸਮੇਂ ਵਿੱਚ ਇੰਡਸਟਰੀ ਵਿੱਚ ਤਰੱਕੀ ਹਾਸਿਲ ਕੀਤੀ ਹੈ। ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਨਿਮਰਤ ਦੀ ਗਾਇਕੀ ਅਤੇ ਐਕਟਿੰਗ ਦੇ ਪ੍ਰਸ਼ੰਸਕ ਫੈਨਜ਼ ਹਨ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਨਿਮਰਤ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਉਨ੍ਹਾਂ ਨੂੰ ਸਿੰਗਲ ਚਾਈਲਡ ਉਤੋਂ ਕੁੜੀ ਹੋਣ ਦੇ ਤਾਣੇ ਮਾਰਦੇ ਸਨ ਪਰ ਅੱਜ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਤੋਂ ਫਰਕ ਨਹੀਂ ਪੈਂਦਾ ਕਿਉਂਕਿ ਉਹ ਆਪਣੇ ਮਾਤਾ-ਪਿਤਾ ਲਈ ਪੁੱਤਾਂ ਵਾਂਗ ਖੜੀ ਹੈ।

1 / 5ਇੱਕ ਰਿਅਲਿਟੀ ਸ਼ੋਅ ਤੋਂ ਪਛਾਣ ਬਨਾਉਣ ਵਾਲੀ ਸਿੰਗਰ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਅੱਜ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪੱਛਾਣ ਬਣਾਈ ਹੈ। ਨਿਮਰਤ ਨੇ ਗਾਇਕੀ ਤੋਂ ਅਦਾਕਾਰੀ ਦੇ ਆਪਣੇ ਇਸ ਸਫ਼ਰ ਵਿੱਚ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਇਆ ਹੈ।

ਇੱਕ ਰਿਅਲਿਟੀ ਸ਼ੋਅ ਤੋਂ ਪਛਾਣ ਬਨਾਉਣ ਵਾਲੀ ਸਿੰਗਰ ਅਤੇ ਅਦਾਕਾਰਾ ਨਿਮਰਤ ਖਹਿਰਾ ਨੇ ਅੱਜ ਪੰਜਾਬੀ ਇੰਡਸਟਰੀ ਵਿੱਚ ਆਪਣੀ ਵੱਖਰੀ ਪੱਛਾਣ ਬਣਾਈ ਹੈ। ਨਿਮਰਤ ਨੇ ਗਾਇਕੀ ਤੋਂ ਅਦਾਕਾਰੀ ਦੇ ਆਪਣੇ ਇਸ ਸਫ਼ਰ ਵਿੱਚ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਇਆ ਹੈ।

2 / 5

ਆਪਣੀ ਸੁਰੀਲੀ ਅਵਾਜ਼ ਅਤੇ ਸਾਦਗੀ ਕਾਰਨ ਨਿਮਰਤ ਖਹਿਰਾ ਨੇ ਹਮੇਸ਼ਾ ਆਪਣੇ ਫੈਨਜ਼ ਦਾ ਦਿੱਲ ਜਿੱਤਿਆ ਹੈ। ਫੈਨਜ਼ ਨਿਮਰਤ ਦੇ ਹਰ ਗੀਤ ਅਤੇ ਐਲਬਮ ਨੂੰ ਰੱਜ ਕੇ ਪਿਆਰ ਦਿੰਦੇ ਹਨ। ਇਸ ਵੇਲ੍ਹੇ ਨਿਮਰਤ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਕੇ ਚਰਚਾ ਵਿੱਚ ਹੈ।

3 / 5

ਨਿਮਰਤ ਦੀ ਨਵੀਂ ਐਲਬਮ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਰੀਲਾਂ ਅਤੇ ਵੀਡੀਓਜ਼ ਰਾਹੀਂ ਆਪਣਾ ਪਿਆਰ ਦਰਸਾ ਰਹੇ ਹਨ। ਨਿਮਰਤ ਆਪਣੇ ਪਿਆਰੇ ਫੈਨਜ਼ ਦੀ ਇਹ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਵੀ ਕਰ ਰਹੇ ਹਨ।

4 / 5

ਨਵੀਂ ਐਲਬਮ ਮਾਣਮੱਤੀ ਨੂੰ ਲੈ ਕੇ ਫੈਨਜ਼ ਦੇ ਨਾਲ-ਨਾਲ ਖੁੱਦ ਅਦਾਕਾਰਾ ਵੀ ਕਾਫੀ ਐਕਸਾਇਟੇਡ ਨਜ਼ਰ ਆ ਰਹੀ ਹੈ। ਜਿਸ ਨੂੰ ਲੈ ਕੇ ਨਿਮਰਤ ਰੋਜ਼ ਆਪਣੇ ਫੈਨਜ਼ ਦੇ ਲਈ ਐਲਬਮ ਦੀ ਸ਼ੂਟਿੰਗ ਦੇ ਦੌਰਾਨ ਲਈਆਂ ਗਈਆਂ ਅਣਵੇਖੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ।

5 / 5

ਨਿਮਰਨਿਮਰਤ ਖਹਿਰਾ ਨੇ ਲਾਲ ਰੰਗ ਦੇ ਸੂਟ ਵਿੱਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੈਵੀ ਕਢਾਈ ਵਾਲੇ ਸੂਟ ਦੇ ਲੁੱਕ ਨੂੰ ਅਦਾਕਾਰਾ ਨੇ ਮੱਥੇ ਤੇ ਟਿੱਕਾ, ਹੱਥਾਂ ਵਿੱਚ ਮਹਿੰਦੀ, ਬਿੰਦੀ ਅਤੇ ਲਾਈਟ ਮੇਕਅੱਪ ਨਾਲ ਕੰਪਲੀਟ ਕੀਤਾ ਹੈ। ਇਹਨਾਂ ਤਸਵੀਰਾਂ ਵਿੱਚ ਨਿਮਰਤ ਦਾ ਦੇਸੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਉੱਹ ਅੱਤ ਦੀ ਖੂਬਸੂਰਤ ਨਜ਼ਰ ਆ ਰਹੀ ਹੈ।ਤ ਖਹਿਰਾ ਨੇ ਲਾਲ ਰੰਗ ਦੇ ਸੂਟ ਵਿੱਚ ਇੰਸਟਾਗ੍ਰਾਮ ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹੈਵੀ ਕਢਾਈ ਵਾਲੇ ਸੂਟ ਨੂੰ ਅਦਾਕਾਰਾ ਨੇ ਮੱਥੇ ਤੇ ਟਿੱਕਾ, ਹੱਥਾਂ ਵਿੱਚ ਮਹਿੰਦੀ, ਬਿੰਦੀ ਅਤੇ ਲਾਇਟ ਮੇਕਅੱਪ ਨਾਲ ਕੰਪਲੀਟ ਕੀਤਾ। ਇਹਨਾਂ ਤਸਵੀਰਾਂ ਵਿੱਚ ਨਿਮਰਤ ਦਾ ਦੇਸੀ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

Follow Us On