ਮੈਂਡੀ ਤੱਖਰ ਦੇ ਫੈਸਟਿਵ ਲੁੱਕ ਦਾ ਜਲਵਾ ਹੋ ਰਿਹਾ ਹੈ ਵਾਇਰਲ, ਦੇਖੋ ਤਸਵੀਰਾਂ – Punjabi News

ਮੈਂਡੀ ਤੱਖਰ ਦੇ ਫੈਸਟਿਵ ਲੁੱਕ ਦਾ ਜਲਵਾ ਹੋ ਰਿਹਾ ਹੈ ਵਾਇਰਲ, ਦੇਖੋ ਤਸਵੀਰਾਂ

Published: 

26 Oct 2023 11:41 AM

ਪੰਜਾਬੀ ਇੰਡਸਟਰੀ ਵਿੱਚ ਮੈਂਡੀ ਤੱਖਰ ਆਪਣੇ ਟੈਲੇਂਟ ਅਤੇ ਬੇਸ਼ੁਮਾਰ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿੱਲਾਂ ਦੇ ਰਾਜ ਕਰਦੀ ਆਈ ਹੈ। ਫਿਲਮ ਹੋਵੇ ਜ਼ਾਂ ਗੀਤ ਮੈਂਡੀ ਹਰ ਪ੍ਰੋਜੈਕਟ ਵਿੱਚ ਆਪਣੀ ਬੇਸਟ ਪਰਫਾਰਮੈਂਸ ਦੇਣ ਲਈ ਜਾਣੀ ਜਾਂਦੀ ਹੈ। ਮੈਂਡੀ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਸਿੰਗਰ ਅਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ ਵਰਗੇ ਸਿਤਾਰਿਆਂ ਨਾਲ ਕੀਤੀ ਹੈ। ਹੁਣ ਤੱਕ ਮੈਂਡੀ ਦਾ ਚਾਰਮ ਘੱਟਿਆ ਨਹੀਂ ਹੈ ਸਗੋਂ ਹੋਰ ਜ਼ਿਆਦਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਅਟ੍ਰੈਕਟ ਕਰ ਰਿਹਾ ਹੈ।

1 / 5ਪੰਜਾਬੀ ਬ੍ਰਿਟਿਸ਼ ਅਦਾਕਾਰਾ ਮੈਂਡੀ ਤੱਖਰ ਉਰਫ਼ ਮਨਦੀਪ ਕੌਰ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਫੈਵਰੇਟ ਅਦਾਕਾਰਾ ਦੀ ਲਿਸਟ ਵਿੱਚ ਰਹਿੰਦੀ ਹੈ। ਮੈਂਡੀ ਆਪਣੇ ਨਵੀਂ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਅਤੇ ਨਵੇਂ ਫੈਸਟਿਵ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੀ ਹੈ।

ਪੰਜਾਬੀ ਬ੍ਰਿਟਿਸ਼ ਅਦਾਕਾਰਾ ਮੈਂਡੀ ਤੱਖਰ ਉਰਫ਼ ਮਨਦੀਪ ਕੌਰ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਫੈਵਰੇਟ ਅਦਾਕਾਰਾ ਦੀ ਲਿਸਟ ਵਿੱਚ ਰਹਿੰਦੀ ਹੈ। ਮੈਂਡੀ ਆਪਣੇ ਨਵੀਂ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਅਤੇ ਨਵੇਂ ਫੈਸਟਿਵ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ ਬਟੌਰ ਰਹੀ ਹੈ।

2 / 5

ਮੈਂਡੀ ਤੱਖਰ ਦਾ ਟ੍ਰੈਡੀਸ਼ਨਲ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਨੇ ਪਿਸਤਾ ਕੱਲਰ ਦਾ ਅਨਾਰਕਲੀ ਵਾਲਾ ਸੂਟ ਪਾਇਆ ਹੋਇਆ ਹੈ। ਹੈਵੀ ਜੁਲਰੀ , ਗਲੋਸੀ ਮੇਕਅੱਪ ਅਤੇ ਖੂਬਸੂਰਤ ਹੇਅਰ ਸਟਾਇਲ ਮੈਂਡੀ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।

3 / 5

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇੰਗਲੈਂਡ ਬੋਰਨ ਹੈ। ਪੰਜਾਬ ਵਿੱਚ ਜਲੰਧਰ ਨੇੜੇ ਪੈਂਦਾ ਮਲਿਆਣਾ ਉਨ੍ਹਾਂ ਦਾ ਜੱਦੀ ਪਿੰਡ ਹੈ। ਫਿਲਮਾਂ ਨੂੰ ਲੈ ਕੇ ਆਪਣੇ ਪੈਸ਼ਨ ਨੂੰ ਪੂਰਾ ਕਰਨ 2009 ਵਿੱਚ ਮੈਂਡੀ ਮੁੰਬਈ ਆ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪਹਿਲੀ ਫਿਲਮ ਮਸ਼ਹੂਰ ਪੰਜਾਬੀ ਸਿੰਗਰ ਬੱਬੂ ਮਾਨ ਦੀ 'ਏਕਮ ਸੰਨ ਆਫ ਸੋਇਲ' ਵਿੱਚ ਕੰਮ ਕਰਨ ਦਾ ਮੌਕਾ ਮਿਲੀਆ।

4 / 5

ਅਦਾਕਾਰਾ ਮੈਂਡੀ ਤੱਖਰ ਦੀ ਨਵੀਂ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਕੱਲ੍ਹ ਯਾਨੀ 27 ਅਕਤੂਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਮੈਂਡੀ ਤੋਂ ਇਲਾਵਾ ਫਿਲਮ ਵਿੱਚ ਸਿੰਗਰ ਅਤੇ ਐਕਟਰ ਨਿੰਜਾ ਮੁੱਖ ਭੁਮਿਕਾ ਨਿਭਾਉਂਦੇ ਨਜ਼ਰ ਆਉਣਗੇ।

5 / 5

ਫਿਲਮ ਜ਼ਿੰਦਗੀ ਜ਼ਿੰਦਾਬਾਦ ਮਸ਼ਹੂਰ ਮਿੰਟੂ ਗੁਰੂਸਰੀਆ ਅਤੇ ਉਸਦੇ ਚਾਰ ਦੋਸਤਾਂ ਦੀ ਅਸਲ ਜ਼ਿੰਦਗੀ ਦੀ ਘਟਨਾ 'ਤੇ ਅਧਾਰਿਤ ਹੈ। ਫਿਲਮ ਦੀ ਕਹਾਣੀ ਦਿੱਲ ਨੂੰ ਛੁਹ ਲੈਣ ਵਾਲੀ ਹੈ। ਫਿਲਮ ਵਿੱਚ ਤੁਹਾਨੂੰ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਗੈਸਟ ਅਪੀਅਰਐਂਸ ਵੀ ਦੇਖਣ ਨੂੰ ਮਿਲੇਗੀ।

Follow Us On