ਵਿਆਹ ਦੇ ਬੰਧਨ ਵਿੱਚ ਬੱਝੇ ਗੁਰਨਾਮ ਭੁੱਲਰ, ਵਿਆਹ ਦੀਆਂ ਤਸਵੀਰਾਂ ਹੋਈਆ ਵਾਇਰਲ Punjabi news - TV9 Punjabi

ਵਿਆਹ ਦੇ ਬੰਧਨ ਵਿੱਚ ਬੱਝੇ ਗੁਰਨਾਮ ਭੁੱਲਰ, ਵਿਆਹ ਦੀਆਂ ਤਸਵੀਰਾਂ ਹੋਈਆ ਵਾਇਰਲ

Published: 

20 Nov 2023 13:47 PM

ਦਸੰਬਰ ਦਾ ਮਹੀਨਾ ਮਤਲਬ ਵਿਆਹ ਦਾ ਸੀਜ਼ਨ। ਨਵੰਬਰ - ਦਸੰਬਰ ਦੇ ਮਹੀਨੇ ਨੂੰ ਵਿਆਹ ਦਾ ਪਰਫੈਕਟ ਸੀਜ਼ਨ ਮੰਨਿਆ ਜਾਂਦਾ ਹੈ। ਇਹਨਾਂ 2 ਮਹੀਨਿਆਂ ਵਿੱਚ ਲਗਾਤਾਰ ਵਿਆਹ ਰੱਖੇ ਜਾਂਦੇ ਹਨ। ਇਸ ਸੀਜ਼ਨ ਦਾ ਫਾਇਦਾ ਚੁੱਕਦੇ ਹੋਏ ਕਾਫੀ ਅਦਾਕਾਰ ਅਤੇ ਫੈਮਸ ਸੈਲੇਬ੍ਰੀਟੀਜ਼ ਵੀ ਵਿਆਹ ਕਰਵਾਉਂਦੇ ਹਨ। ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਪਰਮੀਸ਼ ਵਰਮਾ ਦੇ ਦੋਸਤ ਲਾਡੀ ਚਹਿਲ ਅਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਅਰ ਦਾ ਵੀ ਵਿਆਹ ਹੋਇਆ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਵੀ ਵਿਆਹ ਕਰਵਾ ਲਿਆ ਹੈ।

1 / 6ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਵੀ ਇਸ ਸੀਜ਼ਨ ਦਾ ਫਾਇਦਾ ਚੁੱਕ ਕੇ ਵਿਆਹ ਕਰਵਾ ਲਿਆ ਹੈ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਗੁਰਨਾਮ ਭੁੱਲਰ ਵੱਲੋਂ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ।

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਨੇ ਵੀ ਇਸ ਸੀਜ਼ਨ ਦਾ ਫਾਇਦਾ ਚੁੱਕ ਕੇ ਵਿਆਹ ਕਰਵਾ ਲਿਆ ਹੈ। ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਗੁਰਨਾਮ ਭੁੱਲਰ ਵੱਲੋਂ ਹਾਲੇ ਤੱਕ ਸਾਂਝੀ ਨਹੀਂ ਕੀਤੀ ਗਈ ਹੈ।

2 / 6

ਗੁਰਨਾਮ ਭੁੱਲਰ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਉਨ੍ਹਾਂ ਦੇ ਫੈਨਸ ਨੇ ਸੋਸ਼ਲ ਮੀਡੀਆ ਤੋਂ ਸ਼ੇਅਰ ਕੀਤੀ ਗਈਆਂ ਹਨ। ਫੋਟੋਆਂ ਵਿੱਚ ਗੁਰਨਾਮ ਵਿਆਹ ਦੇ ਬੰਧਨ ਵਿੱਚ ਬੱਝਦੇ ਨਜ਼ਰ ਆ ਰਹੇ ਹਨ।

3 / 6

ਵਿਆਹ ਦੀਆਂ ਵੀਡੀਓਜ਼ ਵਿੱਚ ਹਰਭਜਨ ਮਾਨ ਲਾਇਵ ਪਰਫਾਰਮੈਂਸ ਅਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਗੁਰਨਾਮ ਵੀ ਆਪਣੇ ਵਿਆਹ ਵਿੱਚ ਗਾਣਾ ਗਾਉਂਦੇ ਵੇਖੇ ਗਏ। ਫੈਨਸ ਵੱਲੋਂ ਫੋਟੋਆਂ ਅਤੇ ਵੀਡੀਓਜ਼ ਵੇਖ ਕੇ ਵੱਖ-ਵੱਖ ਪ੍ਰਤੀਕੀਰਿਆਵਾਂ ਆ ਰਹੀਆਂ ਹਨ।

4 / 6

ਪ੍ਰਸ਼ੰਸਕ ਦਾ ਕਹਿਣਾ ਹੈ ਕਿ -"ਬੈਕ ਟੂ ਬੈਕ ਫਿਲਮਾਂ ਦੇ ਰਹੇ ਗੁਰਨਾਮ ਨੂੰ ਵਿਆਹ ਕਰਨ ਦਾ ਟਾਇਮ ਕਦੋਂ ਮਿਲਿਆ?"। ਕਈ ਫੈਨਸ ਨੇ ਲਿਖਿਆ- "ਵੀਰੇ ਨਾਇਸ ਜੋੜੀ, ਨਵੇਂ ਵਿਆਹੇ ਜੋੜੇ ਨੂੰ ਰੱਬ ਖੁਸ਼ ਰੱਖੇ।"

5 / 6

ਜੇਕਰ ਗੁਰਨਾਮ ਭੁੱਲਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਨਾਮ ਨੇ ਪੰਜਾਬੀ ਇੰਡਸਟਰੀ ਵਿੱਚ ਬਤੌਰ ਗਾਇਕ ਵਜੋਂ ਸ਼ੁਰੂਆਤ ਕੀਤੀ ਸੀ। ਸਕਸੈਸਫੁਲ ਸਿੰਗਗਿੰਗ ਕੈਰੀਅਰ ਤੋਂ ਬਾਅਦ ਉਨ੍ਹਾਂ ਨੇ ਆਪਣਾ ਹੱਥ ਐਕਟਿੰਗ ਵਿੱਚ ਅਜਮਾਇਆ ਜਿਸ ਵਿੱਚ ਉਨ੍ਹਾਂ ਨੂੰ ਹੋਰ ਕਾਮਯਾਬੀ ਮਿਲੀ। ਇੰਡਸਟਰੀ ਅਤੇ ਲੋਕਾਂ ਦੇ ਦਿਲਾਂ ਵਿੱਚ ਗੁਰਨਾਮ ਨੇ ਘਰ ਕੀਤਾ ਹੋਇਆ ਹੈ।

6 / 6

Follow Us On