ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਦੇਖਣ ਨੂੰ ਮਿਲਿਆ ਸਰਗੁਣ ਦਾ ਸਟਾਈਲਿਸ਼ ਅਵਤਾਰ Punjabi news - TV9 Punjabi

ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਦੇਖਣ ਨੂੰ ਮਿਲਿਆ ਸਰਗੁਣ ਦਾ ਸਟਾਈਲਿਸ਼ ਅਵਤਾਰ

Published: 

03 Nov 2023 09:16 AM

ਪਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਅਤੇ ਰੁਤਬਾ ਬਨਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਨਵੇਂ-ਨਵੇਂ ਰੋਲ ਅਤੇ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਸਿਰਫ਼ ਫਿਲਮਾਂ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਸ ਦਾ ਐਂਟਰਟੇਨਮੈਂਟ ਕਰਨ ਤੋਂ ਬਿਲਕੁੱਲ ਪਿੱਛੇ ਨਹੀਂ ਹੱਟਦੀ। ਆਏ ਦਿਨ ਸਰਗੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਵੀ ਕਾਫੀ ਇੰਜਾਏ ਕਰਦੇ ਹਨ ਅਤੇ ਆਪਣੀ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਹਨ।

1 / 5ਪੰਜਾਬੀ ਇੰਡਸਟਰੀ ਵਿੱਚ ਮੋਸਟ ਪੈਡ ਐਕਟਰਸ ਵਿੱਚੋਂ ਇੱਕ ਚਮਕਦਾ ਨਾਮ ਹੈ ਸਰਗੁਣ ਮਹਿਤਾ। ਅਦਾਕਾਰਾ ਨੇ ਆਪਣੀ ਐਕਟਿੰਗ ਸਕੀਲਸ ਅਤੇ ਮਿਹਨਤ ਨਾਲ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

ਪੰਜਾਬੀ ਇੰਡਸਟਰੀ ਵਿੱਚ ਮੋਸਟ ਪੈਡ ਐਕਟਰਸ ਵਿੱਚੋਂ ਇੱਕ ਚਮਕਦਾ ਨਾਮ ਹੈ ਸਰਗੁਣ ਮਹਿਤਾ। ਅਦਾਕਾਰਾ ਨੇ ਆਪਣੀ ਐਕਟਿੰਗ ਸਕੀਲਸ ਅਤੇ ਮਿਹਨਤ ਨਾਲ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।

2 / 5

ਸਰਗੁਣ ਮਹਿਤਾ ਨੇ ਪੰਜਾਬੀ ਇੰਡਸਟਰੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਖੂਬ ਹਿੱਟ ਫਿਲਮਾਂ ਦਿੱਤੀਆਂ ਹਨ। ਜਿਵੇਂ ਕਿ 'ਬਾਬੇ ਪੰਗੜਾ ਪਾਉਂਦੇ ਨੇ', ਮੋਹ, ਕਿਸਮਤ ਆਦਿ ਫਿਲਮਾਂ ਆਪਣੇ ਫੈਨਸ ਨੂੰ ਦਿੱਤੀਆਂ।

3 / 5

ਅਦਾਕਾਰਾ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਕਾਫੀ ਓਪਨ-ਅਪ ਹੈ। ਆਏ ਦਿਨ ਸਰਗੁਣ ਆਪਣੇ ਲਾਈਫ ਨਾਲ ਜੁੜੀਆਂ ਅਪਡੇਟਸ,ਫੋਟੋਆਂ, ਵੀਡੀਓ ਆਦਿ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨਾਲ ਉਹ ਆਪਣੇ ਫੈਨਸ ਨੂੰ ਟ੍ਰੀਟ ਦਿੰਦੀ ਹੈ।

4 / 5

ਸਰਗੁਣ ਮਹਿਤਾ ਨੇ ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਇੰਸਟਾਗ੍ਰਾਮ ਤੇ ਫੋਟੋਆਂ ਸ਼ੇਅਰ ਕੀਤੀ। ਫੋਟੋਆਂ ਵਿੱਚ ਅਦਾਕਾਰਾ ਦਾ ਸਟਾਈਲਿਸ਼ ਅਤੇ ਕਾਤਿਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਪ੍ਰਸ਼ੰਸਕਾਂ ਨੇ ਵੀ ਫੋਟੋਆਂ 'ਤੇ ਕਾਫੀ ਵੱਖ-ਵੱਖ ਪ੍ਰਤੀਕਿਰਿਆ ਦਿੱਤੀ ਹੈ।

5 / 5

'ਮੋਹ' ਫਿਲਮ ਦੀ ਅਦਾਕਾਰਾ ਨੇ ਆਪਣੇ ਲੁੱਕ ਨੂੰ ਹੋਰ ਸ਼ਾਨਦਾਰ ਬਨਾਉਣ ਲਈ ਲਾਈਟ ਕਰਲਸ , ਮਿਨੀਮਲ ਮੇਕਅੱਪ ਕੀਤਾ ਹੈ। ਸਰਗੁਣ ਫੋਟੋਆਂ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ ਅਤੇ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

Follow Us On