Traditional Fashion: ਲੋਹੜੀ ਦੇ ਤਿਉਹਾਰ 'ਤੇ ਲੱਗੋਗੇ ਸਭ ਤੋਂ ਸੋਹਣੇ, ਇਹ ਪੰਜਾਬੀ ਸੂਟ ਕਰੋ ਟ੍ਰਾਈ - TV9 Punjabi

Traditional Fashion: ਲੋਹੜੀ ਦੇ ਤਿਉਹਾਰ ‘ਤੇ ਲੱਗੋਗੇ ਸਭ ਤੋਂ ਸੋਹਣੇ, ਇਹ ਪੰਜਾਬੀ ਸੂਟ ਕਰੋ ਟ੍ਰਾਈ

Published: 

06 Jan 2024 11:40 AM IST

Lohri Outfit: ਹੁਣ ਲੋਹੜੀ ਦਾ ਤਿਉਹਾਰ ਆਉਣ 'ਚ ਸਿਰਫ 10 ਦਿਨ ਬਾਕੀ ਰਹਿ ਗਏ ਹਨ। ਲੋਕ ਖਾਸ ਤੌਰ 'ਤੇ ਇਸ ਤਿਉਹਾਰ ਵਾਲੇ ਦਿਨ ਐਥਨੀਕ ਪਹਿਰਾਵੇ ਪਹਿਨਦੇ ਹਨ। ਇਸ ਲਈ ਇਸ ਖਾਸ ਮੌਕੇ 'ਤੇ, ਤੁਸੀਂ ਵੀ ਪਾਲੀਵੁੱਡ ਦੀਆਂ ਅਦਾਕਾਰਾਂ ਦੀ ਲੁੱਕ ਤੋਂ ਇੰਸਪਾਇਰ ਹੋ ਸਕਦੇ ਹੋ ਅਤੇ ਇਸ ਤਰ੍ਹਾਂ ਦੇ ਆਉਟਫਿੱਟ ਚੁਣ ਸਕਦੇ ਹੋ।

1 / 5 Lohri Outfit: ਲੋਹੜੀ ਦਾ ਤਿਉਹਾਰ ਟ੍ਰੈਡੀਸ਼ਨਲ ਖਾਣਾ ਅਤੇ ਕੱਪੜਿਆਂ ਤੋਂ ਬਿਨਾਂ ਅਧੂਰਾ ਹੈ। ਪਰ ਜ਼ਿਆਦਾਤਰ ਲੋਕ ਇਸ ਤਿਉਹਾਰ ਵਿੱਚ ਆਪਣੇ ਪਹਿਰਾਵੇ ਨੂੰ ਲੈ ਕੇ ਥੋੜ੍ਹੇ ਜਿਹੇ ਕੰਫੀਊਜ਼ ਰਹਿੰਦੇ ਹਨ. ਇਸ ਲਈ ਜੇਕਰ ਤੁਸੀਂ ਲੋਹੜੀ ਦੇ ਤਿਉਹਾਰ 'ਤੇ ਕੁੱਝ ਵੱਖਰਾ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਪੰਜਾਬੀ ਅਦਾਕਾਰਾਂ ਦੇ ਇਹ ਸੂਟ ਟ੍ਰਾਈ ਕਰ ਸਕਦੇ ਹੋ।

Lohri Outfit: ਲੋਹੜੀ ਦਾ ਤਿਉਹਾਰ ਟ੍ਰੈਡੀਸ਼ਨਲ ਖਾਣਾ ਅਤੇ ਕੱਪੜਿਆਂ ਤੋਂ ਬਿਨਾਂ ਅਧੂਰਾ ਹੈ। ਪਰ ਜ਼ਿਆਦਾਤਰ ਲੋਕ ਇਸ ਤਿਉਹਾਰ ਵਿੱਚ ਆਪਣੇ ਪਹਿਰਾਵੇ ਨੂੰ ਲੈ ਕੇ ਥੋੜ੍ਹੇ ਜਿਹੇ ਕੰਫੀਊਜ਼ ਰਹਿੰਦੇ ਹਨ. ਇਸ ਲਈ ਜੇਕਰ ਤੁਸੀਂ ਲੋਹੜੀ ਦੇ ਤਿਉਹਾਰ 'ਤੇ ਕੁੱਝ ਵੱਖਰਾ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਪੰਜਾਬੀ ਅਦਾਕਾਰਾਂ ਦੇ ਇਹ ਸੂਟ ਟ੍ਰਾਈ ਕਰ ਸਕਦੇ ਹੋ।

2 / 5

ਸਰਗੁਣ ਮਹਿਤਾ: ਸਰਗੁਣ ਮਹਿਤਾ ਫਲੋਰਲ ਸੂਟ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਨੇ ਸੂਟ ਦੇ ਨਾਲ ਚੂੜੀਦਾਰ ਸਲਵਾਰ ਪਹਿਨੀ ਹੈ। ਉਨ੍ਹਾਂ ਦਾ ਇਹ ਲੁੱਕ ਕਾਫੀ ਵੱਖਰਾ ਲੱਗ ਰਿਹਾ ਹੈ ਅਤੇ ਲੋਹੜੀ ਲਈ ਇਹ ਇੱਕ ਵਧੀਆ ਕੁਲੈਕਸ਼ਨ ਹੋ ਸਕਦਾ ਹੈ।

3 / 5

ਸ਼ਹਿਨਾਜ਼ ਗਿੱਲ: ਬਿੱਗ ਬੌਸ ਵਿੱਚ ਕੰਮ ਕਰ ਚੁੱਕੀ ਅਤੇ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਦਾ ਲੌਂਗ ਸੂਟ ਵੀ ਲੋਹੜੀ ਲਈ ਸਭ ਤੋਂ ਵਧੀਆ ਆਉਟਫਿੱਟ ਹੈ। ਇਸ ਨੂੰ ਕੈਰੀ ਕਰਨ ਨਾਲ ਤੁਹਾਨੂੰ ਐਥਨੀਕ ਦੇ ਨਾਲ-ਨਾਲ ਮਾਡਰਨ ਲੁੱਕ ਵੀ ਮਿਲੇਗਾ। ਅਦਾਕਾਰਾ ਨੇ ਨੈੱਟ ਦੁਪੱਟਾ ਕੈਰੀ ਕੀਤਾ ਹੋਇਆ ਹੈ।

4 / 5

ਹਿਮਾਂਸ਼ੀ ਖੁਰਾਣਾ: ਹਿਮਾਂਸ਼ੀ ਖੁਰਾਣਾ ਦੇ ਮਰੂਨ ਸੂਟ ਦੀ ਲੁੱਕ ਵੀ ਬਹੁਤ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੇ ਸੂਟ ਦੇ ਬਾਰਡਰ ਅਤੇ ਗਲੇ 'ਤੇ ਭਾਰੀ ਕੰਮ ਕੀਤਾ ਹੋਇਆ ਹੈ। ਅਦਾਕਾਰਾ ਨੇ ਲੁੱਕ ਨੂੰ ਕੰਪਲੀਟ ਕਰਨ ਦੇ ਲਈ ਚੋਕਰ ਸੈੱਟ ਪਹਿਨਿਆ ਹੈ।

5 / 5

ਸੋਨਮ ਬਾਜਵਾ: ਪੋਲੀਵੁੱਡ ਅਦਾਕਾਰਾ ਸੋਨਮ ਬਾਜਵਾ ਦਾ ਲਾਲ ਪਟਿਆਲਾ ਸਲਵਾਰ-ਸੂਟ ਵੀ ਲੋਹੜੀ ਦੇ ਤਿਉਹਾਰ ਲਈ ਸਹੀ ਪਸੰਦ ਹੈ। ਸਿੰਪਲ ਹੋਣ ਦੇ ਨਾਲ-ਨਾਲ ਇਹ ਲੁੱਕ ਕਾਫੀ ਸ਼ਾਨਦਾਰ ਵੀ ਲੱਗ ਰਿਹਾ ਹੈ।

Follow Us On