ਦੀਵਾਲੀ ਲਈ ਪਾਲੀਵੁੱਡ ਅਦਾਕਾਰਾ ਨੂੰ ਬਣਾਓ ਆਪਣੀ ਇਨਸੀਪੀਰੇਸ਼ਨ,ਐਥਨਿਕ ਆਊਟਫਿੱਟ ਦੇ ਲੈ ਸਕਦੋ ਹੋ ਆਈਡੀਆਜ਼ Punjabi news - TV9 Punjabi

ਦੀਵਾਲੀ ਲਈ ਪਾਲੀਵੁੱਡ ਅਦਾਕਾਰਾ ਨੂੰ ਬਣਾਓ ਆਪਣੀ ਇਨਸੀਪੀਰੇਸ਼ਨ,ਐਥਨਿਕ ਆਊਟਫਿੱਟ ਦੇ ਲੈ ਸਕਦੋ ਹੋ ਆਈਡੀਆਜ਼

Updated On: 

04 Nov 2023 15:02 PM

ਫੈਸਟਿਵ ਸੀਜ਼ਨ ਵਿੱਚ ਹਰ ਕੋਈ ਬਾਲੀਵੁੱਡ ਜ਼ਾਂ ਪਾਲੀਵੁੱਡ ਦੇ ਫੈਸ਼ਨ ਟ੍ਰੇਂਡ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਨ੍ਹਾਂ ਵਾਂਗ ਵੀ ਆਪਣੇ ਆਊਟਫਿੱਟ ਨੂੰ ਸਟਾਈਲ ਕਰਦੇ ਹਨ। ਅੱਜਕਲ੍ਹ ਕਿਸੇ ਵੀ ਲੁੱਕ ਨੂੰ ਖਾਸ ਬਣਾਉਣ ਲਈ ਇਸ ਦੀ ਸਟਾਈਲਿੰਗ ਕਾਫੀ ਸਮਝ ਕੇ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਵੀ ਦੀਵਾਲੀ ਦੀ ਆਊਟਫਿੱਟ ਨੂੰ ਲੈ ਕੇ ਕੰਫਿਊਜ਼ ਹੋ ਤਾਂ ਪਾਲੀਵੁੱਡ ਦੀਆਂ ਫੈਮਸ ਅਤੇ ਖੂਬਸੂਰਤ ਅਦਾਕਾਰਾ ਦੇ ਲੁੱਕਸ ਟ੍ਰਾਈ ਕਰ ਸਕਦੇ ਹੋ। ਤੁਹਾਨੂੰ ਕਾਫੀ ਚੰਗੇ ਆਈਡੀਆਜ਼ ਮਿਲ ਸਕਦੇ ਹਨ।

1 / 5ਪੀਚ ਕਲਰ ਦਾ ਲਹਿੰਗਾ ਫੈਸਟਿਵ ਸੀਜ਼ਨ ਲਈ ਬਿਲਕੁੱਲ ਪਰਫੈਕਟ ਲੁੱਕ ਹੈ। ਇਸ ਨੂੰ ਤੁਸੀਂ ਗਲੋਸੀ ਮੇਕਅੱਪ, ਝੂਮਕੇ, ਹੱਥਾਂ ਵਿੱਚ ਚੂੜੀਆਂ ਨਾਲ ਸਟਾਇਲ ਕਰ ਸਕਦੇ ਹੋ।  ਸਰਗੁਣ ਮਹਿਤਾ ਨੇ ਇਸ ਲੁੱਕ ਨੂੰ ਕਾਫੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ।

ਪੀਚ ਕਲਰ ਦਾ ਲਹਿੰਗਾ ਫੈਸਟਿਵ ਸੀਜ਼ਨ ਲਈ ਬਿਲਕੁੱਲ ਪਰਫੈਕਟ ਲੁੱਕ ਹੈ। ਇਸ ਨੂੰ ਤੁਸੀਂ ਗਲੋਸੀ ਮੇਕਅੱਪ, ਝੂਮਕੇ, ਹੱਥਾਂ ਵਿੱਚ ਚੂੜੀਆਂ ਨਾਲ ਸਟਾਇਲ ਕਰ ਸਕਦੇ ਹੋ। ਸਰਗੁਣ ਮਹਿਤਾ ਨੇ ਇਸ ਲੁੱਕ ਨੂੰ ਕਾਫੀ ਖੂਬਸੂਰਤੀ ਨਾਲ ਕੈਰੀ ਕੀਤਾ ਹੈ।

2 / 5

ਮੈਂਡੀ ਤੱਖਰ ਦਾ ਟ੍ਰੈਡੀਸ਼ਨਲ ਲੁੱਕ ਸੋਸ਼ਲ ਮੀਡੀਆ 'ਤੇ ਦੀਵਾਲੀ ਲਈ ਬੇਸਟ ਆਊਟਫਿੱਟ ਆਪਸ਼ਨ ਹੈ। ਮੈਂਡੀ ਨੇ ਪਿਸਤਾ ਕਲਰ ਦਾ ਅਨਾਰਕਲੀ ਵਾਲਾ ਸੂਟ ਪਾਇਆ ਹੋਇਆ ਹੈ। ਹੈਵੀ ਜੁਲਰੀ , ਗਲੋਸੀ ਮੇਕਅੱਪ ਅਤੇ ਖੂਬਸੂਰਤ ਹੇਅਰ ਸਟਾਇਲ ਮੈਂਡੀ ਦੇ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।

3 / 5

ਸੋਨਮ ਬਾਜਵਾ ਦਾ ਪਰਿੰਟੈਡ ਅਨਾਰਕਲੀ ਸੂਟ ਵਿੱਦ ਹੈਵੀ ਦੁਪੱਟਾ ਦੀਵਾਲੀ ਦੇ ਮੌਕੇ ਲਈ ਬਹੁਤ ਸਟਾਈਲਿਸ਼ ਅਤੇ ਸੋਮਟ ਪਰਫੈਕਟ ਲੁੱਕ ਹੈ। ਤੁਸੀਂ ਇਸ ਲੁੱਕ ਨੂੰ ਖੁੱਲ੍ਹੇ ਵਾਲ, ਮਿਨੀਮੱਲ ਮੇਕਅੱਪ ਨਾਲ ਕੰਪਲੀਟ ਕਰ ਸਕਦੇ ਹੋ।

4 / 5

ਸ਼ਹਿਨਾਜ਼ ਗਿੱਲ ਤੋਂ ਇੰਸਪਾਇਰ ਗਰਾਰਾ ਸੂਟ ਦੀਵਾਲੀ ਦੇ ਮੌਕੇ ਤੁਹਾਨੂੰ ਫੈਸਟਿਵ ਲੁੱਕ ਦੇਵੇਗਾ।ਇਸ ਲੁੱਕ ਨਾਲ ਤੁਸੀਂ ਬੋਲਡ ਆਈ ਮੇਕਅੱਪ ਕਰ ਸਕਦੇ ਹੋ। ਜਿਸ ਨਾਲ ਲੁੱਕ ਵਿੱਚ ਚਾਰ ਚੰਨ ਲੱਗ ਜਾਣਗੇ।

5 / 5

ਤਾਨੀਆ ਦਾ ਕਢਾਈ ਵਾਲਾ ਸਲਵਾਰ-ਕਮੀਜ਼ ਲੁੱਕ ਬੇਹੱਦ ਹੀ ਸ਼ਾਨਦਾਰ ਲੱਗੇਗਾ। ਇਸ ਨੂੰ ਤੁਸੀਂ ਕਿਸੇ ਵੀ ਫੈਸਟੀਵਲ ਲਈ ਕੈਰੀ ਕਰ ਸਕਦੇ ਹੋ। ਲਾਇਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਲੁੱਕ ਨੂੰ ਕਰੋ ਇਨਹੈਂਸ।

Follow Us On