Lohri Festival: ਲੋਹੜੀ ਦੇ ਤਿਉਹਾਰ 'ਤੇ ਪਾਉਣ ਲਈ ਆਉਟਫਿਟ ਦੇ ਬੇਸਟ ਆਪਸ਼ਨ, ਤੁਸੀਂ ਵੀ ਕਰੋ ਪਿੱਕ Punjabi news - TV9 Punjabi

Lohri Festival: ਲੋਹੜੀ ਦੇ ਤਿਉਹਾਰ ‘ਤੇ ਪਾਉਣ ਲਈ ਆਉਟਫਿਟ ਦੇ ਬੇਸਟ ਆਪਸ਼ਨ, ਤੁਸੀਂ ਵੀ ਕਰੋ ਪਿੱਕ

Published: 

12 Jan 2024 13:24 PM

Lohri Function Outfit ideas: 12 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਇਹ ਤਿਉਹਾਰ ਪੋਹ ਦੇ ਮਹੀਨੇ ਵਿੱਚ ਪੈਂਦਾ ਹੈ ਜੋ ਮਕਰ ਸੰਕ੍ਰਾਂਤੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਤੋਂ ਬਾਅਦ ਹੀ ਮਾਘ ਮਹੀਨੇ ਦੀ ਸੰਗਰਾਂਦ ਮਨਾਈ ਜਾਂਦੀ ਹੈ। ਜੋ ਮਾਘੀ ਦੇ ਤਿਉਹਾਰ ਤੋਂ ਵੀ ਪ੍ਰਸਿੱਧ ਹੈ। ਇਸ ਮਹੀਨੇ ਫਸਲਾਂ ਦੀ ਬਿਜਾਈ ਕਾਫੀ ਹੱਦ ਤੱਕ ਹੋ ਚੁੱਕੀ ਹੁੰਦੀ ਹੈ। ਲੋਹੜੀ ਨੂੰ ਪੰਜਾਬ ਅਤੇ ਹਰਿਆਣਾ ਦਾ ਮੁੱਖ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਮਿਲਕੇ ਜਸ਼ਨ ਮਨਾਉਂਦੇ ਹਨ।

1 / 512 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਮੁੱਖ ਤੌਰ 'ਤੇ ਇਹ ਤਿਉਹਾਰ ਪੰਜਾਬ ਅਤੇ ਹਰਿਆਣਾ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵ ਵਿਆਹੇ ਜੋੜੇ, ਨਵਜੰਮੇ ਬੱਚਿਆਂ ਲਈ ਕਾਫੀ ਖ਼ਾਸ ਹੁੰਦਾ ਹੈ। ਉਨ੍ਹਾਂ ਦੇ ਘਰ ਬਹੁਤ ਵੱਡਾ ਫੰਕਸ਼ਨ ਰੱਖਿਆ ਜਾਂਦਾ ਹੈ।

12 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਮਨਾਇਆ ਜਾਵੇਗਾ। ਮੁੱਖ ਤੌਰ 'ਤੇ ਇਹ ਤਿਉਹਾਰ ਪੰਜਾਬ ਅਤੇ ਹਰਿਆਣਾ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਵ ਵਿਆਹੇ ਜੋੜੇ, ਨਵਜੰਮੇ ਬੱਚਿਆਂ ਲਈ ਕਾਫੀ ਖ਼ਾਸ ਹੁੰਦਾ ਹੈ। ਉਨ੍ਹਾਂ ਦੇ ਘਰ ਬਹੁਤ ਵੱਡਾ ਫੰਕਸ਼ਨ ਰੱਖਿਆ ਜਾਂਦਾ ਹੈ।

2 / 5

ਲੋਹੜੀ ਦੇ ਤਿਉਹਾਰ ਨੂੰ ਲੈ ਕੇ ਖ਼ਾਸਤੌਰ 'ਤੇ ਕੁੜੀਆਂ ਆਪਣੇ ਪਹਿਰਾਵਿਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਪਲਾਨਇੰਗ ਸ਼ੁਰੂ ਕਰ ਦਿੰਦੀਆਂ ਹਨ। ਜੇਕਰ ਤੁਸੀਂ ਵੀ ਕੰਫੀਊਜ਼ ਹੋ ਆਪਣੇ ਆਊਟਫਿਟ ਨੂੰ ਲੈ ਕੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ।

3 / 5

ਤੁਸੀਂ ਹਿਮਾਂਸ਼ੀ ਖੁਰਾਣਾ ਦਾ ਬਰਨਟ ਆਰੇਂਜ ਲੁੱਕ ਕੈਰੀ ਕਰ ਸਕਦੇ ਹੋ। ਸਲਵਾਰ ਸੂਟ ਹਰ ਫੰਕਸ਼ਨ ਦੀ ਸ਼ਾਨ ਹੁੰਦਾ ਹੈ। ਇਸ ਲਈ ਤੁਹਾਨੂੰ ਬਿਨ੍ਹਾਂ ਕੁਝ ਸੋਚੇ ਸਮਝੇ ਇਸ ਲੁੱਕ ਨੂੰ ਫਾਲੋ ਕਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਤੁਸੀਂ ਆਪਣਾ ਮੇਕਅੱਪ ਕਾਫੀ ਸਟੱਲ ਰੱਖੋ ਅਤੇ ਲੁੱਕ ਨੂੰ ਕੰਪਲੀਟ ਕਰਨ ਲਈ ਝੁਮਕੇ ਵੀ ਕੈਰੀ ਕਰੋ।

4 / 5

ਸ਼ਹਿਨਾਜ਼ ਗਿੱਲ ਦਾ ਵੇਲਵੇਟ ਲੁੱਕ ਲੋਕਾਂ ਨੂੰ ਕਾਫੀ ਇੰਪਰੈਸ ਕਰੇਗਾ। ਠੰਡ ਦੇ ਮੌਸਮ ਵਿੱਚ ਲੋਕਾਂ ਦੀ ਪਹਿਲੀ ਪਸੰਦ ਸੂਟਾਂ ਦੇ ਸਟੱਫ ਵਿੱਚ ਵੇਲਵੇਟ ਹੀ ਹੁੰਦੀ ਹੈ। ਇਹ ਸੂਟ ਤੁਹਾਨੂੰ ਕਾਫੀ ਗਲੈਮਰਸ ਲੁੱਕ ਦਵੇਗਾ। ਇਸ ਲੁੱਕ ਨਾਲ ਤੁਸੀਂ ਡਾਰਕ ਮੇਕਅੱਪ ਕਰ ਸਕਦੇ ਹੋ।

5 / 5

ਪਾਕਿਸਤਾਨੀ ਸੂਟ ਦਾ ਮਾਰਕੇਟ ਵਿੱਚ ਬਹੁਤ ਟ੍ਰੈਂਡ ਚੱਲ ਰਿਹਾ ਹੈ। ਸੋਨਮ ਬਾਜਵਾ ਦਾ ਇਹ ਪਾਕਿਸਤਾਨੀ ਸੂਟ ਲੁੱਕ ਤੁਸੀਂ ਰਿਕ੍ਰੀਏਟ ਕਰ ਸਕਦੇ ਹੋ। ਇਸ ਸੂਟ ਵਿੱਚ ਤੁਹਾਨੂੰ ਕਾਫੀ ਰਾਯਲ ਲੁੱਕ ਮਿਲੇਗੀ। ਲਾਈਟ ਮੇਕਅੱਪ ਨਾਲ ਲੁੱਕ ਨੂੰ ਕੰਪਲੀਟ ਕਰ ਸਕਦੇ ਹੋ।

Follow Us On