ਅਕਸਰ ਕੁੜੀਆਂ ਲਈ ਫਾਰਮਲ ਲੁੱਕ ਨੂੰ ਸਟਾਇਲ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਅਦਾਕਾਰਾ ਅਤੇ ਸਿੰਗਰ ਨਿਮਰਤ ਖਹਿਰਾ ਦਾ ਕੁਲੈਕਸ਼ਨ ਲੈ ਕੇ ਆਏ ਹਾਂ।
ਨਿਮਰਤ ਦਾ ਥ੍ਰੀ ਪੀਸ ਲੁੱਕ ਕਾਫੀ ਸ਼ਾਨਦਾਰ ਹੈ। ਅਜਿਹਾ ਲੁੱਕ ਕੈਰੀ ਕਰਨ ਲਈ ਤੁਹਾਨੂੰ ਆਪਣਾ ਮੇਕਅੱਪ ਵੀ ਕਾਫੀ ਲਾਊਡ ਰੱਖਣਾ ਪਵੇਗਾ। ਤੁਸੀਂ ਥ੍ਰੀ ਪੀਸ ਨਾਲ ਸੈਟਿਨ ਦੀ ਸ਼ੱਰਟ ਨੂੰ ਕੈਰੀ ਕਰ ਸਕਦੇ ਹੋ।
ਅਦਾਕਾਰਾ ਦਾ ਬੇਬੀ ਪਿੰਕ ਫਾਰਮਲ ਸੂਟ ਆਫਿਸ ਲਈ ਕਾਫੀ ਸਟਾਈਲਿਸ਼ ਲੱਗੇਗਾ। ਤੁਸੀਂ ਵੀ ਇਸ ਨੂੰ ਨਿਮਰਤ ਖਹਿਰਾ ਦੀ ਤਰ੍ਹਾਂ ਵਾਈਟ ਟੀ-ਸ਼ਰਟ ਨਾਲ ਪੇਅਰ ਕਰ ਸਕਦੇ ਹੋ।
ਬੇਜ ਕੱਲਰ ਦਾ ਫਾਰਮਲ ਸੂਟ ਤੁਹਾਨੂੰ ਬੌਸੀ ਲੁੱਕ ਦਵੇਗਾ। ਇਸ ਲੁੱਕ ਨੂੰ ਤੁਸੀਂ ਖੁਲ੍ਹੇ ਵਾਲ ਅਤੇ ਬ੍ਰਾਊਨ ਲਿਪਸਟਿਕ ਨਾਲ ਹੋਰ ਇਨਹੈਂਸ ਕਰ ਸਕਦੇ ਹੋ। ਨਿਮਰਤ ਖਹਿਰਾ ਨੇ ਲੁੱਕ ਨੂੰ ਕਾਫੀ ਕਾਨਫੀਡੈਂਟਲੀ ਕੈਰੀ ਕੀਤਾ ਹੈ।
ਚੈੱਕ ਵਾਲਾ ਫਾਰਮਲ ਸੂਟ ਤੁਹਾਨੂੰ ਕਾਫੀ ਟ੍ਰੈਂਡੀ ਵਾਇਬ ਦਵੇਗਾ। ਇਸ ਲੁੱਕ ਨੂੰ ਤੁਸੀਂ ਟਾਈਡ ਹੇਅਰ ਸਟਾਇਲ ਨਾਲ ਸਟਾਇਲ ਕਰੋ। ਹੈਂਗਿੰਗ ਈਅਰਿੰਗਸ ਇਸ ਲੁੱਕ ਨੂੰ ਕਾਫੀ Compliment ਕਰਣਗੇ।