AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਮਰੀਕਾ ਮਿਡਟਰਮ ਚੋਣਾਂ ‘ਚ ਪੰਜਾਬੀਆਂ ਦਾ ਦਬਦਬਾ, ਸੰਸਦ ਤੋਂ ਵਿਧਾਨ ਸਭਾਵਾਂ ਤੱਕ ਜਿੱਤ ਦਾ ਪਰਚਮ; ਬਣਾਏ ਇਤਿਹਾਸਕ ਰਿਕਾਰਡ

ਅਮਰੀਕਾ ਵਿੱਚ ਸੰਪੰਨ ਹੋਈਆਂ ਮਿਡਟਰਮ ਚੋਣਾਂ ਵਿੱਚ ਪੰਜਾਬੀ ਮੂਲ ਦੇ ਆਗੂਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸਿਆਸੀ ਤਾਕਤ ਦਾ ਲੋਹਾ ਮਨਵਾਇਆ ਹੈ। 3 ਨਵੰਬਰ ਨੂੰ ਪਈਆਂ ਵੋਟਾਂ ਦੇ ਨਤੀਜਿਆਂ ਵਿੱਚ ਅਮਰੀਕੀ ਸੰਸਦ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਪੰਜਾਬੀ ਉਮੀਦਵਾਰਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

ਅਮਰੀਕਾ ਮਿਡਟਰਮ ਚੋਣਾਂ 'ਚ ਪੰਜਾਬੀਆਂ ਦਾ ਦਬਦਬਾ, ਸੰਸਦ ਤੋਂ ਵਿਧਾਨ ਸਭਾਵਾਂ ਤੱਕ ਜਿੱਤ ਦਾ ਪਰਚਮ; ਬਣਾਏ ਇਤਿਹਾਸਕ ਰਿਕਾਰਡ
Ai Genrated Image
tv9-punjabi
| Published: 06 Nov 2026 10:28 AM IST
Share

ਅਮਰੀਕਾ ਵਿੱਚ ਸੰਪੰਨ ਹੋਈਆਂ ਮਿਡਟਰਮ ਚੋਣਾਂ ਵਿੱਚ ਪੰਜਾਬੀ ਮੂਲ ਦੇ ਆਗੂਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸਿਆਸੀ ਤਾਕਤ ਦਾ ਲੋਹਾ ਮਨਵਾਇਆ ਹੈ। 3 ਨਵੰਬਰ ਨੂੰ ਪਈਆਂ ਵੋਟਾਂ ਦੇ ਨਤੀਜਿਆਂ ਵਿੱਚ ਅਮਰੀਕੀ ਸੰਸਦ ਤੋਂ ਲੈ ਕੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੱਕ ਪੰਜਾਬੀ ਉਮੀਦਵਾਰਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜਿੱਥੇ ਰੋ ਖੰਨਾ, ਮਾਨਕਾ ਢੀਂਗਰਾ, ਰਣਜੀਵ ਪੁਰੀ ਅਤੇ ਅਸ਼ ਕਾਲਰਾ ਵਰਗੇ ਦਿੱਗਜ ਸਿਆਸਤਦਾਨਾਂ ਨੇ ਮੁੜ ਜਿੱਤ ਦਰਜ ਕਰਕੇ ਆਪਣੀਆਂ ਸੀਟਾਂ ਨੂੰ ਕਾਇਮ ਰੱਖਿਆ, ਉੱਥੇ ਹੀ ਜਯੋਤ ਸਿੰਘ ਅਤੇ ਪੂਜਾ ਸੇਠੀ ਵਰਗੇ ਨਵੇਂ ਚਿਹਰਿਆਂ ਨੇ ਇਤਿਹਾਸ ਸਿਰਜਦਿਆਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

ਜਯੋਤ ਸਿੰਘ ਜਾਰਜੀਆ ਅਸੈਂਬਲੀ ਵਿੱਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਭਾਰਤੀ-ਅਮਰੀਕੀ ਬਣ ਕੇ ਉੱਭਰੇ ਹਨ, ਜਦਕਿ ਪੂਜਾ ਸੇਠੀ ਨੇ ਟੈਕਸਾਸ ਵਿੱਚ ਪਹਿਲੀ ਭਾਰਤੀ-ਅਮਰੀਕੀ ਮਹਿਲਾ ਵਿਧਾਇਕ ਬਣਨ ਦਾ ਮਾਣ ਹਾਸਲ ਕੀਤਾ ਹੈ। ਇਹ ਸਾਰੇ ਜੇਤੂ ਆਗੂ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧ ਰੱਖਦੇ ਹਨ। ਇਹ ਨਤੀਜੇ ਅਮਰੀਕੀ ਰਾਜਨੀਤੀ ਦੇ ਉੱਚ ਮੰਚਾਂ ‘ਤੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਅਤੇ ਮਜ਼ਬੂਤ ਪਕੜ ਨੂੰ ਸਾਫ਼ ਦਰਸਾਉਂਦੇ ਹਨ।

ਅਮਰੀਕਾ ਦੀਆਂ ਮਿਡਟਰਮ ਚੋਣਾਂ ‘ਚ ਜਿੱਤਣ ਵਾਲੇ ਪੰਜਾਬੀ ਆਗੂ

ਰੋ ਖੰਨਾ (ਡੈਮੋਕ੍ਰੇਟਿਕ ਪਾਰਟੀ): ਕੈਲੀਫੋਰਨੀਆ ਦੇ 17ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਅਮਰੀਕੀ ਸੰਸਦ ਲਈ ਮੁੜ ਚੁਣੇ ਗਏ ਹਨ। ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਰਿਤੇਸ਼ ਟੰਡਨ ਨੂੰ ਵੱਡੇ ਫ਼ਰਕ ਨਾਲ ਹਰਾਉਂਦਿਆਂ ਕਰੀਬ 71 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਫਿਲਾਡੇਲਫੀਆ ਵਿੱਚ ਇੱਕ ਪੰਜਾਬੀ ਪ੍ਰਵਾਸੀ ਪਰਿਵਾਰ ਵਿੱਚ ਜਨਮੇ ਰੋ ਖੰਨਾ ਪੇਸ਼ੇ ਵਜੋਂ ਵਕੀਲ ਅਤੇ ਅਰਥ ਸ਼ਾਸਤਰੀ ਹਨ। ਉਹ ਓਬਾਮਾ ਸਰਕਾਰ ਦੌਰਾਨ ਅਮਰੀਕਾ ਦੇ ਵਣਜ ਵਿਭਾਗ ਵਿੱਚ ਡਿਪਟੀ ਅਸਿਸਟੈਂਟ ਸੈਕਟਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਸਾਲ 2020 ਵਿੱਚ ਬਰਨੀ ਸੈਂਡਰਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੇ ਸਹਿ-ਚੇਅਰਮੈਨ ਵੀ ਰਹੇ ਸਨ।

ਮਾਨਕਾ ਢੀਂਗਰਾ (ਡੈਮੋਕ੍ਰੇਟਿਕ ਪਾਰਟੀ): ਵਾਸ਼ਿੰਗਟਨ ਸਟੇਟ ਸੈਨੇਟ ਦੇ 45ਵੇਂ ਜ਼ਿਲ੍ਹੇ ਤੋਂ ਮੁੜ ਸੈਨੇਟਰ ਵਜੋਂ ਚੁਣੇ ਗਏ ਹਨ। ਉਹ ਮੌਜੂਦਾ ਸਮੇਂ ਸੈਨੇਟ ਵਿੱਚ ਡਿਪਟੀ ਮਜਾਰਿਟੀ ਲੀਡਰ ਦੀ ਅਹਿਮ ਜ਼ਿੰਮੇਵਾਰੀ ਨਿਭਾ ਰਹੇ ਹਨ। ਪੇਸ਼ੇ ਤੋਂ ਵਕੀਲ ਮਾਨਕਾ ਢੀਂਗਰਾ ਅਮਰੀਕਾ ਵਿੱਚ ਸਰਕਾਰੀ ਵਕੀਲ (ਪ੍ਰੌਸੀਕਿਊਟਰ) ਵੀ ਰਹਿ ਚੁੱਕੇ ਹਨ। ਉਹ ਪਹਿਲੀ ਵਾਰ 2017 ਦੀਆਂ ਵਿਸ਼ੇਸ਼ ਚੋਣਾਂ ਵਿੱਚ ਜਿੱਤ ਦਰਜ ਕਰਕੇ ਸੈਨੇਟ ਪਹੁੰਚੇ ਸਨ। ਉਨ੍ਹਾਂ ਨੇ ਮੁੱਖ ਤੌਰ ‘ਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ, ਘਰੇਲੂ ਹਿੰਸਾ ਦੀ ਰੋਕਥਾਮ ਅਤੇ ਮਾਨਸਿਕ ਸਿਹਤ ਸਬੰਧੀ ਨੀਤੀਆਂ ‘ਤੇ ਵਿਸ਼ੇਸ਼ ਕੰਮ ਕੀਤਾ ਹੈ।

ਜਯੋਤ ਸਿੰਘ (ਡੈਮੋਕ੍ਰੇਟਿਕ ਪਾਰਟੀ): ਜਾਰਜੀਆ ਸੂਬੇ ਦੇ ਹਾਊਸ ਜ਼ਿਲ੍ਹਾ 97 ਤੋਂ ਰਿਪਬਲਿਕਨ ਉਮੀਦਵਾਰ ਯਾਸੀਨ ਮੋਗਾਜੀ ਨੂੰ ਪਛਾੜ ਕੇ 68 ਫ਼ੀਸਦੀ ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ ਹੈ। ਯੇਲ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਸਮਾਜ ਸੇਵੀ ਅਤੇ ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਯੋਤ ਸਿੰਘ ਜਾਰਜੀਆ ਅਸੈਂਬਲੀ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਭਾਰਤੀ-ਅਮਰੀਕੀ ਬਣੇ ਹਨ। ਇੱਕ ਆਮ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਿੰਘ ਨੇ ਸਰਕਾਰੀ ਸਕੂਲਾਂ ਲਈ ਫੰਡਿੰਗ, ਪਰਿਵਾਰਾਂ ਨੂੰ ਆਰਥਿਕ ਸਹਾਇਤਾ ਅਤੇ ਵੋਟਿੰਗ ਅਧਿਕਾਰਾਂ ਦੀ ਰਾਖੀ ਵਰਗੇ ਅਹਿਮ ਮੁੱਦਿਆਂ ‘ਤੇ ਚੋਣ ਲੜੀ ਸੀ।

ਰਣਜੀਵ ਪੁਰੀ (ਡੈਮੋਕ੍ਰੇਟਿਕ ਪਾਰਟੀ): ਮਿਸ਼ੀਗਨ ਰਾਜ ਦੇ ਜ਼ਿਲ੍ਹਾ 24 ਤੋਂ 65 ਫ਼ੀਸਦੀ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਸਟੇਟ ਹਾਊਸ ਵਿੱਚ ਆਪਣੀ ਸੀਟ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ ਹਨ। ਮਿਸ਼ੀਗਨ ਹਾਊਸ ਵਿੱਚ ਮਾਇਨਾਰਿਟੀ ਲੀਡਰ ਦੇ ਅਹੁਦੇ ‘ਤੇ ਤਾਇਨਾਤ ਪੁਰੀ ਰਾਜ ਪੱਧਰੀ ਸਿਆਸਤ ਵਿੱਚ ਚੋਟੀ ਦੇ ਸਿੱਖ ਅਮਰੀਕੀ ਆਗੂਆਂ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਗਨ ਕਲਚਰ (ਬੰਦੂਕ ਸੱਭਿਆਚਾਰ) ਨੂੰ ਠੱਲ੍ਹ ਪਾਉਣ ਅਤੇ ਸਾਫ਼-ਸੁਥਰੀ ਹਰੀ ਊਰਜਾ (ਗ੍ਰੀਨ ਐਨਰਜੀ) ਨੂੰ ਉਤਸ਼ਾਹਿਤ ਕਰਨ ਦੇ ਖੇਤਰ ਵਿੱਚ ਵੱਡਾ ਕੰਮ ਕੀਤਾ ਹੈ।

ਪੂਜਾ ਸੇਠੀ (ਡੈਮੋਕ੍ਰੇਟਿਕ ਪਾਰਟੀ): ਟੈਕਸਾਸ ਦੇ 47ਵੇਂ ਜ਼ਿਲ੍ਹੇ ਤੋਂ ਲਗਭਗ 66 ਫ਼ੀਸਦੀ ਵੋਟਾਂ ਹਾਸਲ ਕਰਕੇ ਟੈਕਸਾਸ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਦੀ ਸੀਟ ਜਿੱਤੀ ਹੈ। ਉਨ੍ਹਾਂ ਨੇ ਰਿਪਬਲਿਕਨ ਵਿਰੋਧੀ ਜੈਨੀਫ਼ਰ ਮੁਸ਼ਥਲੇਰ ਨੂੰ ਮਾਤ ਦਿੱਤੀ। ਇਮੀਗ੍ਰੇਸ਼ਨ ਵਕੀਲ ਅਤੇ ਟੈਕਸਾਸ ਵਿਧਾਨ ਸਭਾ ਦੀ ਸਾਬਕਾ ਅਧਿਕਾਰੀ ਰਹੀ ਪੂਜਾ ਸੇਠੀ ਟੈਕਸਾਸ ਅਸੈਂਬਲੀ ਲਈ ਚੁਣੀ ਜਾਣ ਵਾਲੀ ਪਹਿਲੀ ਭਾਰਤੀ ਮੂਲ ਦੀ ਮਹਿਲਾ ਬਣ ਗਈ ਹੈ। ਉਨ੍ਹਾਂ ਦੀ ਚੋਣ ਮੁਹਿੰਮ ਮੁੱਖ ਤੌਰ ‘ਤੇ ਸਕੂਲਾਂ ਨੂੰ ਵਿੱਤੀ ਇਮਦਾਦ, ਗਨ ਸੇਫ਼ਟੀ ਅਤੇ ਨਸਲਵਾਦ ਦੇ ਵਿਰੋਧ ਵਰਗੇ ਮੁੱਦਿਆਂ ‘ਤੇ ਕੇਂਦਰਿਤ ਸੀ।

ਅਸ਼ ਕਾਲਰਾ (ਡੈਮੋਕ੍ਰੇਟਿਕ ਪਾਰਟੀ): ਕੈਲੀਫੋਰਨੀਆ ਸਟੇਟ ਅਸੈਂਬਲੀ ਦੇ 25ਵੇਂ ਜ਼ਿਲ੍ਹੇ ਤੋਂ ਰਿਪਬਲਿਕਨ ਉਮੀਦਵਾਰ ਹਿੰਮਤ ਸਿੰਘ ਬੈਣੀਵਾਲ ਨੂੰ ਹਰਾ ਕੇ ਲਗਭਗ 72 ਫ਼ੀਸਦੀ ਵੋਟਾਂ ਨਾਲ ਮੁੜ ਵਿਧਾਇਕ ਚੁਣੇ ਗਏ ਹਨ। ਸਾਲ 2016 ਵਿੱਚ ਪਹਿਲੀ ਵਾਰ ਇਤਿਹਾਸਕ ਜਿੱਤ ਹਾਸਲ ਕਰਨ ਵਾਲੇ ਅਸ਼ ਕਾਲਰਾ ਕੈਲੀਫੋਰਨੀਆ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਮੂਲ ਦੇ ਆਗੂ ਸਨ, ਜਿਨ੍ਹਾਂ ਨੇ ਇਸ ਵਾਰ ਵੀ ਆਪਣਾ ਸਿਆਸੀ ਦਬਦਬਾ ਬਰਕਰਾਰ ਰੱਖਿਆ ਹੈ।

Follow Us
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...