Singapore Death: ਸਿੰਗਾਪੁਰੀ ਜੋੜੇ ਦੀ ਸੜਕ ਹਾਦਸੇ ‘ਚ ਮੌਤ, ਆਂਧ੍ਰ ਪ੍ਰਦੇਸ਼ ‘ਚ ਵਾਪਰਿਆ ਹਾਦਸਾ
Singapore Couple Death: ਸਿੰਗਾਪੁਰ ਵਿੱਚ ਪੇਸ਼ੇ ਤੋਂ ਕੰਸਟ੍ਰਕਸ਼ਨ ਮੈਨੇਜਰ ਯੁਵਰਾਜਨ ਅਤੇ ਉਹਨਾਂ ਦੀ ਪਤਨੀ ਨਾਗਜੋਤੀ ਦੀ ਸੜਕ ਹਾਦਸੇ ਚ ਹੋਈ ਮੌਤ, ਇਸ ਕਾਰ ਹਾਦਸੇ ਮਗਰੋਂ ਸੜਕ 'ਤੇ ਵੱਡਾ ਜਾਮ ਲੱਗ ਗਿਆ ਸੀ। ਜਿਸ ਨੂੰ ਦੋ ਘੰਟਿਆਂ ਬਾਅਦ ਬਹਾਲ ਕਰਾਇਆ ਗਿਆ ਸੀ। ਹਾਦਸੇ ਵਿੱਚ ਜਾਨ ਗਵਾਉਣ ਵਾਲੇ ਇਸ ਜੋੜੇ ਦੇ 9 ਸਾਲ ਦੇ ਮੁੰਡੇ ਨੂੰ ਹਾਦਸੇ ਬਾਰੇ ਦੱਸਿਆ ਗਿਆ।
ਹਾਦਸਾ (ਸੰਕੇਤਕ ਤਸਵੀਰ)
Singapore Couple Death: ਭਾਰਤੀ ਮੂਲ ਦਾ ਇੱਕ ਜੋੜਾ 8 ਮਾਰਚ ਨੂੰ ਸਿੰਗਾਪੁਰ ਤੋਂ ਚੇੱਨਈ ਘੁੰਮਣ-ਫਿਰਨ ਆਇਆ ਸੀ। ਪਿਛਲੇ ਹਫ਼ਤੇ ਇਹ ਜੋੜਾ ਚੇੱਨਈ ਤੋਂ ਤਿਰੁਪਤੀ (Chennai to Tirupati) ਜਾ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਰਫਤਾਰ ਆਇਲ ਟੈਂਕਰ ਨੇ ਉਨ੍ਹਾਂ ਦੀ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਜਿਸ ਵਿੱਚ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਭਿਆਨਕ ਕਾਰ ਹਾਦਸੇ ਵਿੱਚ ਭਾਰਤੀ ਮੂਲ ਦੇ ਯੁਵਰਾਜਨ ਸੈਲਵਮ ਅਤੇ ਉਨ੍ਹਾਂ ਦੀ ਪਤਨੀ ਨਾਗਜੋਤੀ ਵਰਾਸਰਾਸਨ ਤੋਂ ਇਲਾਵਾ ਉਨ੍ਹਾਂ ਦੇ ਕਾਰ ਡਰਾਇਵਰ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਜੋੜਾ ਪਿਛਲੇ ਹਫਤੇ ਚੇੱਨਈ ਤੋਂ ਤਿਰੂਪਤੀ ਜਾ ਰਿਹਾ ਸੀ।


