ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇਜ਼ਰਾਈਲ ‘ਚ ਭਾਰਤੀਆਂ ਸਮੇਤ ਰਹਿ ਰਹੇ ਪੰਜਾਬੀਆਂ ਦੀ ਗਿਣਤੀ ਕਿੰਨੀ? ਉੱਥੇ ਕੀ ਕਰਦੇ ਹਨ ਕੰਮ…ਜਾਣੋ

ਇਜ਼ਰਾਈਲ ਅਤੇ ਹਮਾਸ ਦੇ ਲੜਾਕਿਆਂ ਵਿਚਾਲੇ ਜੰਗ ਜਾਰੀ ਹੈ। ਇਸ ਜੰਗ ਵਿੱਚ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ। ਇਸ ਦੌਰਾਨ ਇਜ਼ਰਾਈਲ 'ਚ ਰਹਿ ਰਹੇ ਭਾਰਤੀ ਲੋਕ ਵੀ ਡਰਿਆ ਹੋਇਆ ਮਹਿਸੂਸ ਕਰ ਰਹੇ ਹਨ। ਇੱਥੇ ਜ਼ਿਆਦਾਤਰ ਕੇਰਲ ਦੇ ਲੋਕ ਰਹਿੰਦੇ ਹਨ ਅਤੇ ਪੰਜਾਬੀ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਆਈਟੀ ਪੇਸ਼ੇਵਰ ਅਤੇ ਵਿਦਿਆਰਥੀ ਹੋਣ ਤੋਂ ਇਲਾਵਾ, ਭਾਰਤੀ ਨਾਗਰਿਕ ਹੋਰ ਵੀ ਕਈ ਕੰਮ ਕਰਦੇ ਹਨ।

ਇਜ਼ਰਾਈਲ ‘ਚ ਭਾਰਤੀਆਂ ਸਮੇਤ ਰਹਿ ਰਹੇ ਪੰਜਾਬੀਆਂ ਦੀ ਗਿਣਤੀ ਕਿੰਨੀ?  ਉੱਥੇ ਕੀ ਕਰਦੇ ਹਨ ਕੰਮ…ਜਾਣੋ
Follow Us
tv9-punjabi
| Published: 09 Oct 2023 22:00 PM

ਹਮਾਸ (Hamas) ਦੇ ਅੱਤਵਾਦੀ ਪਿਛਲੇ ਦੋ ਦਿਨਾਂ ਤੋਂ ਇਜ਼ਰਾਈਲ ‘ਤੇ ਹਮਲੇ ਕਰ ਰਹੇ ਹਨ। ਇਸ ਹਮਲੇ ‘ਚ ਹੁਣ ਤੱਕ ਕਰੀਬ 700 ਇਜ਼ਰਾਇਲੀ ਮਾਰੇ ਜਾ ਚੁੱਕੇ ਹਨ। ਹਮਾਸ ਦੇ ਅਚਨਚੇਤ ਹਮਲਿਆਂ ‘ਚ ਦੁਨੀਆ ਦੇ ਕਈ ਦੇਸ਼ਾਂ ਦੇ ਲੋਕ ਵੀ ਮਾਰੇ ਗਏ ਹਨ। ਭਾਰਤ ਦੇ ਵੀ ਤਕਰੀਬਨ 18,000 ਲੋਕ ਇਜ਼ਰਾਈਲ ਵਿੱਚ ਰਹਿੰਦੇ ਹਨ ਅਤੇ ਇਸ ਹਮਲੇ ਕਾਰਨ ਉੱਥੇ ਫਸੇ ਹੋਏ ਹਨ। ਇੱਥੇ ਰਹਿਣ ਵਾਲੇ ਭਾਰਤੀ ਵੀਡੀਓ ਸੰਦੇਸ਼ਾਂ ਰਾਹੀਂ ਉਥੋਂ ਦੀ ਭਿਆਨਕ ਸਥਿਤੀ ਬਿਆਨ ਕਰ ਰਹੇ ਹਨ। ਹਾਲਾਂਕਿ ਇੱਥੇ ਅਜੇ ਤੱਕ ਕਿਸੇ ਭਾਰਤੀ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਪਰ ਹਮਾਸ ਦੇ ਹਮਲੇ ਵਿੱਚ ਨੇਪਾਲ ਦੇ 10 ਵਿਦਿਆਰਥੀ ਮਾਰੇ ਗਏ ਹਨ।

ਸ਼ਨੀਵਾਰ ਨੂੰ ਹਮਾਸ ਨੇ ਗਾਜ਼ਾ (Gaza) ਵਾਲੇ ਪਾਸੇ ਤੋਂ ਹਜ਼ਾਰਾਂ ਰਾਕੇਟ ਦਾਗੇ, ਜਿਸ ਕਾਰਨ ਲੋਕਾਂ ਨੂੰ ਕਰੀਬ 7 ਤੋਂ 8 ਘੰਟੇ ਤੱਕ ਬੰਕਰਾਂ ‘ਚ ਰਹਿਣਾ ਪਿਆ। ਇਜ਼ਰਾਈਲ ਨੇ ਵੀ ਇਸ ਨੂੰ ਜੰਗ ਐਲਾਨ ਦਿੱਤਾ ਹੈ ਅਤੇ ਹਮਾਸ ਦੇ ਟਿਕਾਣਿਆਂ ‘ਤੇ ਹਮਲਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਸਪੱਸ਼ਟ ਹੈ ਕਿ ਇਹ ਜੰਗ ਲੰਮਾ ਸਮਾਂ ਚੱਲਣ ਵਾਲੀ ਹੈ। ਇਸ ਯੁੱਧ ਵਿੱਚ ਇਜ਼ਰਾਈਲ ਵਿੱਚ ਲਗਭਗ 18 ਹਜ਼ਾਰ ਭਾਰਤੀ ਵੀ ਫਸੇ ਹੋਏ ਹਨ, ਜਿਨ੍ਹਾਂ ਵਿੱਚ ਆਈਟੀ ਪੇਸ਼ੇਵਰ ਅਤੇ ਵਿਦਿਆਰਥੀ ਸ਼ਾਮਲ ਹਨ ਅਤੇ ਨਾਲ ਹੀ ਇੱਥੇ ਕਈ ਹੋਰ ਵੀ ਪੇਸ਼ੇ ਵੱਜੋਂ ਕੰਮ ਕਰਨ ਵਾਲੇ ਲੋਕ ਵੀ ਸ਼ਾਮਲ ਹਨ। ਇਜ਼ਰਾਈਲ ਵਿੱਚ ਬਜ਼ੁਰਗਾਂ ਦੀ ਵੱਡੀ ਗਿਣਤੀ ਹੈ, ਇਸ ਲਈ ਇਨ੍ਹਾਂ ਦੀ ਦੇਖਭਾਲ ਦਾ ਕੰਮ ਵੀ ਬਹੁਤ ਹੈ। ਭਾਰਤ ਤੋਂ ਕਈ ਇੱਥੇ ਆਉਂਦੇ ਹਨ।

ਇਜ਼ਰਾਈਲ ‘ਚ ਵੱਡੀ ਗਿਣਤੀ ‘ਚ ਰਹਿਣੇ ਹਨ ਭਾਰਤੀ

ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਲਗਭਗ 900 ਭਾਰਤੀ ਵਿਦਿਆਰਥੀ ਇਜ਼ਰਾਈਲ ਵਿੱਚ ਪੜ੍ਹ ਰਹੇ ਹਨ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 85 ਹਜ਼ਾਰ ਦੇ ਕਰੀਬ ਹੈ, ਇਨ੍ਹਾਂ ਕੋਲ ਇਜ਼ਰਾਈਲ ਦੀ ਨਾਗਰਿਕਤਾ ਹੈ। ਇਸ ਦੇ ਨਾਲ ਹੀ ਭਾਰਤ ਨੇ 9 ਮਈ ਨੂੰ ਇਜ਼ਰਾਈਲ ਨਾਲ ਸਮਝੌਤਾ ਕੀਤਾ ਸੀ ਕਿ ਇਜ਼ਰਾਈਲ ਦੇਖਭਾਲ ਦਾ ਕੰਮ ਕਰਨ ਵਾਲੇ ਲਗਭਗ 42 ਹਜ਼ਾਰ ਭਾਰਤੀਆਂ ਨੂੰ ਨੌਕਰੀਆਂ ਪ੍ਰਦਾਨ ਕਰੇਗਾ।

ਇਸ ਦੇ ਨਾਲ ਹੀ ਇਜ਼ਰਾਈਲ ‘ਚ ਰਹਿਣ ਵਾਲੇ ਭਾਰਤੀਆਂ ‘ਚ ਕਾਰੋਬਾਰੀ, ਕਲਾਕਾਰ ਅਤੇ ਵਰਕਰ ਵੀ ਹਨ। ਇੱਥੇ ਵਪਾਰੀ ਕੱਪੜੇ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸਮਾਨ ਦੀ ਦਰਾਮਦ ਅਤੇ ਨਿਰਯਾਤ ਕਰਦੇ ਹਨ। ਇਸ ਦੇ ਨਾਲ ਹੀ ਕਈ ਭਾਰਤੀ ਕਲਾਕਾਰ ਇਜ਼ਰਾਈਲ ਵਿੱਚ ਰਹਿੰਦੇ ਹਨ। ਉਹ ਅਕਸਰ ਪੇਂਟਿੰਗ, ਮੂਰਤੀ ਅਤੇ ਸੰਗੀਤ ਵਰਗੇ ਖੇਤਰਾਂ ਵਿੱਚ ਕੰਮ ਕਰਦੇ ਹਨ। ਕੁਝ ਭਾਰਤੀ ਇਜ਼ਰਾਈਲ ਵਿੱਚ ਹੱਥੀਂ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ ਜਿਸ ‘ਚ ਉਸਾਰੀ, ਖੇਤੀਬਾੜੀ ਅਤੇ ਹੋਰ ਉਦਯੋਗ ਵੀ ਸ਼ਾਮਲ ਹਨ।

ਇਨ੍ਹਾਂ ਰਾਜਾਂ ਦੇ ਜ਼ਿਆਦਾਤਰ

  • ਇਜ਼ਰਾਈਲ ਵਿੱਚ ਰਹਿਣ ਵਾਲੇ ਭਾਰਤੀਆਂ ਚੋਂ ਕੇਰਲ ਦੇ ਰਹਿਣ ਵਾਲੇ ਸਭ ਤੋਂ ਵੱਧ ਹਨ। ਕੇਰਲ ਦੇ ਲੋਕ ਅਕਸਰ ਇਜ਼ਰਾਈਲ ਵਿੱਚ ਕੇਅਰਟੇਕਿੰਗ ਦਾ ਕੰਮ ਕਰਦੇ ਹਨ।
  • ਇਜ਼ਰਾਈਲ ਵਿੱਚ ਰਹਿਣ ਵਾਲੇ ਤਾਮਿਲਨਾਡੂ ਦੇ ਲੋਕਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਇਹ ਲੋਕ ਅਕਸਰ ਇਜ਼ਰਾਈਲ ਵਿੱਚ IT ਪੇਸ਼ੇਵਰਾਂ ਅਤੇ ਵਿਦਿਆਰਥੀਆਂ ਵਜੋਂ ਰਹਿ ਰਹੇ ਹਨ।
  • ਇਜ਼ਰਾਈਲ ਵਿੱਚ ਰਹਿਣ ਵਾਲੇ ਪੰਜਾਬ ਦੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਪੰਜਾਬ ਦੇ ਲੋਕ ਅਕਸਰ ਇਜ਼ਰਾਈਲ ਵਿੱਚ ਹੱਥੀਂ ਮਜ਼ਦੂਰੀ ਅਤੇ ਵਪਾਰੀ ਵਜੋਂ ਕੰਮ ਕਰਦੇ ਹਨ।
  • ਇਜ਼ਰਾਈਲ ਵਿੱਚ ਰਹਿਣ ਵਾਲੇ ਉੱਤਰ ਪ੍ਰਦੇਸ਼ ਦੇ ਲੋਕਾਂ ਵੀ ਚੰਗੀ ਗਿਣਤੀ ‘ਚ ਹਨ। ਉੱਤਰ ਪ੍ਰਦੇਸ਼ ਦੇ ਲੋਕ ਅਕਸਰ ਇਜ਼ਰਾਈਲ ਵਿੱਚ ਕੇਅਰ ਟੇਕਰ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਹਨ।
  • ਬਿਹਾਰ ਤੋਂ ਇਜ਼ਰਾਈਲ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਰਹੀ ਹੈ। ਬਿਹਾਰ ਦੇ ਲੋਕ ਅਕਸਰ ਇਜ਼ਰਾਈਲ ਵਿੱਚ ਮਜ਼ਦੂਰ ਅਤੇ ਵਪਾਰੀਆਂ ਵਜੋਂ ਕੰਮ ਕਰਦੇ ਹਨ।
  • ਮਿਜ਼ੋਰਮ ਅਤੇ ਮਨੀਪੁਰ ਦੇ ਲੋਕ ਵੀ ਇਜ਼ਰਾਈਲ ਵਿੱਚ ਆ ਕੇ ਵਸੇ ਹਨ।

ਇਜ਼ਰਾਈਲ ਦੇ ਅੰਦਰ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਵਿੱਚ ਸਭ ਤੋਂ ਵੱਧ ਲੋਕ ਮਹਾਰਾਸ਼ਟਰ, ਕੇਰਲ ਅਤੇ ਕੋਲਕਾਤਾ ਦੇ ਹਨ। ਇਸ ਦੇ ਨਾਲ ਹੀ ਇਜ਼ਰਾਈਲ ਵਿੱਚ ਉੱਤਰ ਪੂਰਬ ਦੇ ਲੋਕ ਵੀ ਰਹਿੰਦੇ ਹਨ। 1947 ਤੋਂ ਪਹਿਲਾਂ ਯਹੂਦੀਆਂ ਲਈ ਕੋਈ ਦੇਸ਼ ਨਹੀਂ ਸੀ, ਪਰ 1948 ਵਿਚ ਉਨ੍ਹਾਂ ਨੂੰ ਫਲਿਸਤੀਨ ਦੇ ਅੰਦਰ ਜਗ੍ਹਾ ਦਿੱਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਯਹੂਦੀ ਉਥੇ ਪਹੁੰਚ ਗਏ ਸਨ ਅਤੇ ਭਾਰਤ ਦੇ ਮਿਜ਼ੋਰਮ ਅਤੇ ਮਨੀਪੁਰ ਤੋਂ ਵੀ ਬਹੁਤ ਸਾਰੇ ਲੋਕ ਉਥੇ ਜਾ ਕੇ ਵਸ ਗਏ ਸਨ।

PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?...
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...