ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Amritpal ਨੂੰ ਵਿਦੇਸ਼ਾਂ ‘ਚ ਹੀਰੋ ਬਣਾਉਣ ‘ਚ ਲੱਗੇ ਖਾਲਿਸਤਾਨੀ, ਹੋ ਰਿਹਾ ਲੱਖਾਂ ਦਾ ਖਰਚਾ, ਕਿੱਥੋਂ ਆ ਰਹੇ ਫੰਡ?

Amritpal Singh: ਪੰਜਾਬ ਪੁਲਿਸ ਵੱਲੋਂ 'ਵਾਰਿਸ ਪੰਜਾਬ ਦੇ' ਦੇ ਮੁੱਖੀ ਅੰਮ੍ਰਿਤਪਾਲ ਨੂੰ ਭਾਰਤ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਹੈ, ਅਤੇ ਉਸ ਵਿਰੁੱਧ ਦੇਸ਼ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਇਸ ਲਈ ਉਸ ਨੂੰ ਵਿਦੇਸ਼ਾਂ ਵਿੱਚ ਹੀਰੋ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

Amritpal ਨੂੰ ਵਿਦੇਸ਼ਾਂ 'ਚ ਹੀਰੋ ਬਣਾਉਣ 'ਚ ਲੱਗੇ ਖਾਲਿਸਤਾਨੀ, ਹੋ ਰਿਹਾ ਲੱਖਾਂ ਦਾ ਖਰਚਾ, ਕਿੱਥੋਂ ਆ ਰਹੇ ਫੰਡ?
Follow Us
tv9-punjabi
| Published: 01 Apr 2023 09:11 AM IST
Khalistani Agenda: ਖਾਲਿਸਤਾਨ ਸਮਰਥਕ ਪੂਰੇ ਦੇਸ਼ ਅਤੇ ਦੁਨੀਆ ਵਿੱਚ ਅੰਮ੍ਰਿਤਪਾਲ ਸਿੰਘ ਖਿਲਾਫ ਭਾਰਤ ਵਿੱਚ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ। ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਬ੍ਰਿਟੇਨ ਵਿੱਚ ਖਾਲਿਸਤਾਨ ਪੱਖੀ ਭਾਈਚਾਰੇ ਦੇ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੀਤੇ ਦਿਨੀਂ ਨਿਊਯਾਰਕ ਦੇ ਟਾਈਮਜ਼ ਸਕੁਆਇਰ (Time Square) ‘ਤੇ ਵੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇੱਥੇ ਬਹੁਤ ਸਾਰੇ ਖਾਲਿਸਤਾਨੀ ਸਮਰਥਕ ਪਹੁੰਚੇ ਹੋਏ ਸਨ। ਜਦੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਇੱਥੇ ਅੰਮ੍ਰਿਤਪਾਲ ਦਾ ਇਸ਼ਤਿਹਾਰ ਵੀ ਚਲਾਇਆ ਗਿਆ। ਦੁਨੀਆ ਦੀ ਸਭ ਤੋਂ ਮਹਿੰਗੀ ਵਪਾਰਕ ਥਾਂ ‘ਤੇ ਇਸ਼ਤਿਹਾਰ ਚਲਾਉਣਾ ਕੋਈ ਆਸਾਨ ਕੰਮ ਨਹੀਂ ਹੈ। ਜੇਕਰ ਤੁਸੀਂ ਵੀ ਟਾਈਮਜ਼ ਸਕੁਏਅਰ ‘ਤੇ ਆਪਣੇ ਇਸ਼ਤਿਹਾਰ ਚਲਾਉਣਾ ਚਾਹੁੰਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਲਗਭਗ 50 ਹਜ਼ਾਰ ਅਮਰੀਕੀ ਡਾਲਰ ਖਰਚ ਕਰਨੇ ਪੈਣਗੇ। ਜੇਕਰ ਇਸ ਕੀਮਤ ਨੂੰ ਭਾਰਤੀ ਰੁਪਏ ‘ਚ ਲਿਆ ਜਾਵੇ ਤਾਂ ਸਿਰਫ ਇਕ ਦਿਨ ਦੀ ਮਸ਼ਹੂਰੀ ਲਈ ਲਗਭਗ 43 ਲੱਖ ਰੁਪਏ ਬਣਦੇ ਹਨ। ਇਹ ਇਸ਼ਤਿਹਾਰ ਵੀ ਇੱਕ ਘੰਟੇ ਵਿੱਚ ਸਿਰਫ਼ 15 ਸਕਿੰਟਾਂ ਲਈ ਦਿਖਾਇਆ ਜਾਂਦਾ ਹੈ।

ਖਾਲਿਸਤਾਨ ਸਮਰਥਕਾਂ ਨੂੰ ਕੌਣ ਦੇ ਰਿਹਾ ਫੰਡਿੰਗ?

ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਖਾਲਿਸਤਾਨ ਦੇ ਸਮਰਥਕਾਂ (Khalistani Supporters) ਨੂੰ ਏਨਾ ਜ਼ਿਆਦਾ ਫੰਡਿੰਗ ਕੌਣ ਦੇ ਰਿਹਾ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਸਵਾਲ ਉਠਾਇਆ ਜਾ ਚੁੱਕਾ ਹੈ ਕਿ ਖਾਲਿਸਤਾਨ ਦੇ ਸੰਕਲਪ ਪਿੱਛੇ ਵਿਦੇਸ਼ੀ ਸਾਜ਼ਿਸ਼ਾਂ ਹਨ ਜੋ ਭਾਰਤ ਨੂੰ ਤੋੜ ਕੇ ਅੰਦਰੂਨੀ ਤੌਰ ‘ਤੇ ਕਮਜ਼ੋਰ ਕਰਨਾ ਚਾਹੁੰਦੀਆਂ ਹਨ। ਅੰਮ੍ਰਿਤਪਾਲ ਸਿੰਘ ਤੋਂ ਪੁੱਛਗਿੱਛ ਦੌਰਾਨ ਇਕ ਤੋਂ ਬਾਅਦ ਇਕ ਕਈ ਖੁਲਾਸੇ ਹੋਏ ਹਨ, ਜਿਸ ਵਿਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਉਸ ਦੇ ਸਬੰਧਾਂ ਦੀ ਗੱਲ ਵੀ ਸਾਹਮਣੇ ਆਈ ਹੈ।

ਅੰਮ੍ਰਿਤਪਾਲ ਨੂੰ ਪੰਜਾਬ ਦਾ ਵਾਰਿਸ ਨਹੀਂ- CM ਮਾਨ

ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੁੱਦੇ ‘ਤੇ ਖੁੱਲ੍ਹ ਕੇ ਬੋਲ ਚੁੱਕੇ ਹਨ। ਉਨ੍ਹਾਂ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ ਖਾਲਿਸਤਾਨ ਸਮਰਥਕਾਂ ਨੂੰ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਫੰਡ ਮਿਲ ਰਹੇ ਹਨ। ਇਸ ਦੌਰਾਨ ਸੀਐਮ ਮਾਨ ਨੇ ਪਾਕਿ ਕੁਨੈਕਸ਼ਨ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਪੰਜਾਬ ‘ਚ ਕਿਉਂ ਦਿਖਾਈ ਦਿੰਦੇ ਹਨ ਅਤੇ ਰਾਜਸਥਾਨ ‘ਚ ਕਿਉਂ ਨਹੀਂ। ਇਸ ਦੌਰਾਨ ਉਨ੍ਹਾਂ ਦਾ ਹਵਾਲਾ ਇਸ ਸੰਗਠਨ ਨੂੰ ਗੁਆਂਢੀ ਦੇਸ਼ ਤੋਂ ਮਿਲ ਰਹੀ ਮਦਦ ਵੱਲ ਵੀ ਸੀ। ਸੀਐਮ ਮਾਨ ਨੇ ਇਹ ਵੀ ਕਿਹਾ ਸੀ ਕਿ ਅੰਮ੍ਰਿਤਪਾਲ ਨੂੰ ਪੰਜਾਬ ਦਾ ਵਾਰਿਸ ਨਹੀਂ ਮੰਨਿਆ ਜਾ ਸਕਦਾ।

ਵਿਦੇਸ਼ਾਂ ਤੋਂ ਲਈ 35 ਕਰੋੜ ਦੀ ਫੰਡਿੰਗ

ਅੰਮ੍ਰਿਤਪਾਲ ਸਿੰਘ ਲਈ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਫੰਡਿੰਗ ਭਾਰਤ ਭੇਜੀ ਜਾ ਰਹੀ ਸੀ। ਜਾਂਚ ਵਿੱਚ ਪੁਲਿਸ ਨੇ ਖਾਲਿਸਤਾਨੀ ਲਹਿਰ ਨੂੰ ਵਧਾਵਾ ਦੇਣ ਲਈ ਅੰਮ੍ਰਿਤਪਾਲ ਦੇ ਕਰੀਬੀ ਦੇ ਖਾਤੇ ਵਿੱਚ 35 ਕਰੋੜ ਰੁਪਏ ਪਾਏ ਸਨ। ਪੁਲਿਸ ਨੂੰ ਇਹ ਰਕਮ ਅੰਮ੍ਰਿਤਪਾਲ ਦੇ ਖਾਸਮਖਾਸ ਦਲਜੀਤ ਸਿੰਘ ਕਲਸੀ ਦੇ ਖਾਤੇ ਵਿੱਚੋਂ ਮਿਲੀ ਹੈ। ਇਹ ਪੈਸਾ ਕਰੀਬ ਦੋ ਸਾਲਾਂ ਵਿੱਚ ਦਲਜੀਤ ਦੇ ਖਾਤੇ ਵਿੱਚ ਵਿਦੇਸ਼ ਤੋਂ ਟਰਾਂਸਫਰ ਹੋਇਆ।

ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼

ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਪੂਰੀ ਦੁਨੀਆ ‘ਚ ਭਾਰਤ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਲਿਸਤਾਨ ਸਮਰਥਕ ਦੁਨੀਆ ਭਰ ਵਿੱਚ ਇਸ ਤਰ੍ਹਾਂ ਦਿਖਾ ਰਹੇ ਹਨ ਕਿ ਭਾਰਤ ਦੇ ਸਾਰੇ ਸਿੱਖ ਖਾਲਿਸਤਾਨ ਚਾਹੁੰਦੇ ਹਨ ਪਰ ਭਾਰਤ ਉਨ੍ਹਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾ ਰਿਹਾ ਹੈ। ਹਾਲਾਂਕਿ ਇਸ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ।

ਪੁਲਿਸ ਵੱਲੋਂ ਕੀਤੀ ਜਾ ਰਹੀ NSA ਤਹਿਤ ਕਾਰਵਾਈ

ਪੁਲਿਸ ਨੇ ਅੰਮ੍ਰਿਤਪਾਲ ਅਤੇ ਉਸ ਦੇ ਸੱਤ ਸਾਥੀਆਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (National Security Act) ਤਹਿਤ ਕੇਸ ਦਰਜ ਕਰ ਲਿਆ ਹੈ। ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਆਸਾਮ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਹੈ। ਪੁਲਿਸ ਮੁਤਾਬਕ ਇਹ ਸਾਰੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸਰਗਰਮ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਕੀ ਹਨ ਸਿਆਸੀ ਮਾਇਨੇ?...