ਧੋਖੇਬਾਜ਼ NRI ਲਾੜੇ ਦੀ ਖੁੱਲੀ ਪੋਲ: ਆਨਲਾਈਨ ਗੇਮਿੰਗ ਐਪ ‘ਤੇ ਕੀਤੀ ਦੋਸਤ, ਝੂਠਾ ਝਾਂਸਾ ਦੇ ਕੇ ਕਰਵਾਇਆ ਯੂਪੀ ਦੀ ਕੁੜੀ ਨਾਲ ਵਿਆਹ
NRI Fraud Marriage: ਉੱਤਰ ਪ੍ਰਦੇਸ਼ ਦੀ ਇੱਕ ਕੁੜੀ ਦੀ ਦੋਸਤੀ ਇੱਕ ਅਜਿਹੇ ਨੌਜਵਾਨ ਨਾਲ ਹੋ ਗਈ ਜੋ ਆਨਲਾਈਨ ਲੂਡੋ ਖੇਡਦਾ ਸੀ। ਫਿਰ ਉਸੇ ਦੋਸਤ ਨੇ ਕੁੜੀ ਅੱਗੇ ਵਿਆਹ ਦਾ ਪ੍ਰਸਤਾਵ ਰੱਖਿਆ। ਦੋਵਾਂ ਦਾ ਵਿਆਹ ਵੀ ਹੋ ਗਿਆ। ਬਾਅਦ ਵਿੱਚ ਮੁੰਡਾ ਆਸਟ੍ਰੇਲੀਆ ਚਲਾ ਗਿਆ। ਇਸ ਤੋਂ ਬਾਅਦ ਕਹਾਣੀ ਵਿੱਚ ਅਜਿਹੇ ਮੋੜ ਆਏ ਕਿ ਕੁੜੀ ਹੁਣ ਪੁਲਿਸ ਤੋਂ ਇਨਸਾਫ਼ ਮੰਗ ਰਹੀ ਹੈ।

NRI Fraud Groom: ਉੱਤਰ ਪ੍ਰਦੇਸ਼ ਦੀ ਇੱਕ ਕੁੜੀ ਲਈ ਔਨਲਾਈਨ ਪ੍ਰੇਮ ਕਹਾਣੀ ਮਹਿੰਗੀ ਸਾਬਤ ਹੋਈ। ਇਹ ਕਰੋਨਾ ਮਹਾਂਮਾਰੀ ਦੇ ਸਮੇਂ ਦੀ ਗੱਲ ਹੈ। ਜਦੋਂ ਸਾਲ 2020 ਵਿੱਚ ਲਾਕਡਾਉਨ ਲਗਾਇਆ ਹੋਇਆ ਸੀ। ਉਸ ਸਮੇਂ ਅਯੁੱਧਿਆ ਦੀ ਰਹਿਣ ਵਾਲੀ ਜੋਤੀ ਸ਼ੁਕਲਾ ਨੇ ਸਮਾਂ ਬਿਤਾਉਣ ਲਈ ਲੂਡੋ ਖੇਡਣਾ ਸ਼ੁਰੂ ਕਰ ਦਿੱਤਾ। ਜੋਤੀ, ਜੋ ਕਿ ਪੇਸ਼ੇ ਤੋਂ ਇੱਕ ਕੰਟਰੈਕਟ ਹੈਲਥ ਵਰਕਰ ਹੈ, ਉਸ ਦੀ ਦੋਸਤੀ ਸਿੰਮੀ ਨਾਮ ਦੀ ਇੱਕ ਕੁੜੀ ਨਾਲ ਔਨਲਾਈਨ ਲੂਡੋ ਖੇਡਦੇ ਸਮੇਂ ਹੋ ਗਈ। ਦੋਵਾਂ ਵਿਚਕਾਰ ਚੰਗੀ ਦੋਸਤੀ ਸੀ। ਇਸ ਤੋਂ ਕੁਝ ਸਮੇਂ ਬਾਅਦ, ਜੋਤੀ ਨੂੰ ਸੁਨੇਹਾ ਮਿਲਿਆ ਕਿ ਸਿੰਮੀ ਦੀ ਮੌਤ ਹੋ ਗਈ ਹੈ।
ਸਿੰਮੀ ਦੀ ਆਈਡੀ ਚਲਾਉਣ ਵਾਲੇ ਮੁੰਡੇ ਨੇ ਕਿਹਾ ਕਿ ਮੇਰਾ ਨਾਮ ਅਨਿਕੇਤ ਸ਼ਰਮਾ ਹੈ। ਹੁਣ ਮੈਂ ਸਿੰਮੀ ਦੀ ਆਈਡੀ ਵਰਤਾਂਗਾ। ਇਸ ਤੋਂ ਬਾਅਦ ਜੋਤੀ ਦੀ ਅਨਿਕੇਤ ਨਾਲ ਦੋਸਤੀ ਹੋ ਗਈ। ਦੋਵਾਂ ਨੇ ਫ਼ੋਨ ਨੰਬਰਾਂ ਦਾ ਆਦਾਨ-ਪ੍ਰਦਾਨ ਕੀਤਾ। ਜੋਤੀ ਨੇ ਕਿਹਾ ਕਿ ਇੱਕ ਦਿਨ ਅਚਾਨਕ ਅਨੀਕੇਤ ਨੇ ਉਸ ਨੂੰ ਪ੍ਰਪੋਜ਼ ਕਰ ਦਿੱਤਾ। ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਜੋਤੀ ਵੀ ਉਸ ਨੂੰ ਪਸੰਦ ਕਰਦੀ ਸੀ। ਫਿਰ ਉਸ ਨੇ ਕਿਹਾ ਕਿ ਮੈਂ ਪਹਿਲਾਂ ਤੁਹਾਡੇ ਪਰਿਵਾਰ ਬਾਰੇ ਜਾਣਨਾ ਚਾਹੁੰਦੀ ਹਾਂ।
ਅਨਿਕੇਤ ਨੇ ਕਿਹਾ- ਮੈਂ ਮੋਹਨ ਨਗਰ, ਨਵਾਂਸ਼ਹਿਰ, ਪੰਜਾਬ ਦਾ ਰਹਿਣ ਵਾਲਾ ਹਾਂ। ਅਨੀਕੇਤ ਨੇ ਜੋਤੀ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਉਹ ਵੀ ਵਿਆਹ ਲਈ ਸਹਿਮਤ ਹੋ ਗਈ। ਇਸ ਤੋਂ ਬਾਅਦ ਅਨਿਕੇਤ ਉਸ ਨੂੰ ਮਿਲਣ ਆਇਆ। ਉੱਥੇ 6 ਮਈ 2023 ਨੂੰ ਦੋਵਾਂ ਨੇ ਪਾਰਵਤੀ ਮੈਰਿਜ ਲਾਨ ਵਿੱਚ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ। ਇਸ ਵਿਆਹ ਵਿੱਚ ਜੋਤੀ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਪਰ ਅਨੀਕੇਤ ਦਾ ਪਰਿਵਾਰ ਇਸ ਵਿਆਹ ਵਿੱਚ ਨਹੀਂ ਆਇਆ। ਅਨਿਕੇਤ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਵਿੱਚ ਕੰਮ ਕਰਦਾ ਹਾਂ। ਬਾਅਦ ਵਿੱਚ ਮੈਂ ਤੈਨੂੰ ਤੇਰੇ ਸਹੁਰੇ ਘਰ ਲੈ ਜਾਵਾਂਗਾ।
ਵਿਆਹ ਤੋਂ ਬਾਅਦ, ਦੋਵੇਂ 7 ਮਈ 2023 ਨੂੰ ਅਯੁੱਧਿਆ ਧਾਮ ਰਾਮਾਇਣ ਹੋਟਲ ਵਿੱਚ ਠਹਿਰੇ। ਫਿਰ ਅਗਲੇ ਦਿਨ ਯਾਨੀ 8 ਮਈ 2023 ਨੂੰ ਦੋਵੇਂ ਅਯੁੱਧਿਆ ਜ਼ਿਲ੍ਹੇ ਦੇ ਰਾਇਲ ਹੈਰੀਟੇਜ ਹੋਟਲ ਵਿੱਚ ਠਹਿਰੇ। ਫਿਰ ਤੀਜੇ ਦਿਨ ਯਾਨੀ 9 ਮਈ 2023 ਨੂੰ, ਅਨਿਕੇਤ ਨੇ ਜੋਤੀ ਨੂੰ ਦੱਸਿਆ ਕਿ ਉਸਨੂੰ ਕਿਸੇ ਜ਼ਰੂਰੀ ਦਫ਼ਤਰੀ ਕੰਮ ਲਈ ਆਸਟ੍ਰੇਲੀਆ ਜਾਣਾ ਹੈ। ਫਿਰ ਉਹ ਉਸੇ ਦਿਨ ਆਸਟ੍ਰੇਲੀਆ ਲਈ ਰਵਾਨਾ ਹੋ ਗਿਆ। ਅਨੀਕੇਤ ਦੇ ਆਸਟ੍ਰੇਲੀਆ ਜਾਣ ਤੋਂ ਬਾਅਦ, ਉਹ ਜੋਤੀ ਨਾਲ ਗੱਲਾਂ ਕਰਦਾ ਰਿਹਾ। ਪਰ ਕੁਝ ਦਿਨਾਂ ਬਾਅਦ ਜੋਤੀ ਵੀ ਅਨੀਕੇਤ ਕੋਲ ਆਉਣ ਲਈ ਜ਼ਿੱਦ ਕਰਨ ਲੱਗ ਪਈ। ਪਰ ਅਨੀਕੇਤ ਜੋਤੀ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਦਾ ਰਿਹਾ, ਜਿਸ ਕਾਰਨ ਜੋਤੀ ਅਤੇ ਅਨੀਕੇਤ ਵਿੱਚ ਅਕਸਰ ਫੋਨ ‘ਤੇ ਬਹਿਸ ਹੁੰਦੀ ਰਹਿੰਦੀ ਸੀ।
ਅਨਿਕੇਤ ਨੇ ਕੀਤੀ ਪੰਜ ਲੱਖ ਰੁਪਏ ਦੀ ਮੰਗ- ਸਿੰਮੀ
ਜੋਤੀ ਨੇ ਪੁਲਿਸ ਨੂੰ ਦੱਸਿਆ ਕਿ ਇਸ ਦੌਰਾਨ ਅਨਿਕੇਤ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਵੀ ਕੀਤੀ। ਪੈਸੇ ਨਾ ਦੇਣ ਕਾਰਨ ਅਨਿਕੇਤ ਜੋਤੀ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸੀ। ਇਹ ਸਿਲਸਿਲਾ 4 ਮਹੀਨੇ ਤੱਕ ਜਾਰੀ ਰਿਹਾ। 19 ਸਤੰਬਰ, 2023 ਨੂੰ, ਜੋਤੀ ਟੂਰਿਸਟ ਵੀਜ਼ਾ ਲੈ ਕੇ ਆਸਟ੍ਰੇਲੀਆ ਵਿੱਚ ਅਨਿਕੇਤ ਦੇ ਦਿੱਤੇ ਪਤੇ ‘ਤੇ ਪਹੁੰਚੀ। ਫਿਰ ਇੱਥੋਂ ਅਨੀਕੇਤ ਦਾ ਝੂਠ ਬੇਨਕਾਬ ਹੋ ਗਿਆ। ਜਦੋਂ ਜੋਤੀ ਆਸਟ੍ਰੇਲੀਆ ਪਹੁੰਚੀ ਤਾਂ ਉਸਨੂੰ ਪਤਾ ਲੱਗਾ ਕਿ ਅਨਿਕੇਤ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਪੰਜਾਬ ਵਿੱਚ ਰਹਿੰਦੇ ਸਨ।
ਇਹ ਵੀ ਪੜ੍ਹੋ
ਪਹਿਲੀ ਪਤਨੀ ਨੇ ਕਿਹਾ ਸਾਡਾ ਤਲਾਕ ਹੋਇਆ
ਇੰਨਾ ਹੀ ਨਹੀਂ, ਅਨੀਕੇਤ ਅਕਸਰ ਆਪਣੇ ਪਰਿਵਾਰ ਅਤੇ ਮਾਪਿਆਂ ਨੂੰ ਮਿਲਣ ਲਈ ਪੰਜਾਬ ਆਉਂਦਾ ਹੈ। ਜੋਤੀ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਅਨਿਕੇਤ ਦੇ ਮਾਪਿਆਂ ਨੂੰ ਉਸ ਬਾਰੇ ਸ਼ਿਕਾਇਤ ਕਰਨ ਲਈ ਬੁਲਾਇਆ, ਤਾਂ ਉਨ੍ਹਾਂ ਨੇ ਉਸ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜੋਤੀ ਟੁੱਟ ਰਹੇ ਰਿਸ਼ਤੇ ਨੂੰ ਸਹਾਰਾ ਦੇਣ ਦੇ ਲਈ ਪੰਜਾਬ ਵਿੱਚ ਅਨੀਕੇਤ ਦੇ ਘਰ ਗਈ, ਜਿੱਥੇ ਅਨੀਕੇਤ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ, ਗਾਲ੍ਹਾਂ ਕੱਢੀਆਂ ਅਤੇ ਉਸ ਨੂੰ ਉੱਥੋਂ ਭਜਾ ਦਿੱਤਾ। ਜਦੋਂ ਜੋਤੀ ਨੇ ਅਨੀਕੇਤ ਅਤੇ ਉਸਦੇ ਪਰਿਵਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਤਾਂ ਅਨੀਕੇਤ ਅਤੇ ਉਸ ਦੀ ਪਹਿਲੀ ਪਤਨੀ ਕਿੱਟੀ ਸ਼ਰਮਾ ਨੇ ਆਪਸੀ ਸਹਿਮਤੀ ਨਾਲ ਪੰਜਾਬੀ ਭਾਸ਼ਾ ਵਿੱਚ ਲਿਖਿਆ ਇੱਕ ਨਕਲੀ ਤਲਾਕ ਡੀਡ ਪੇਪਰ ਦਿਖਾਇਆ। ਉਸ ਨੇ ਕਿਹਾ ਕਿ ਅਸੀਂ ਦੋਵੇਂ ਤਲਾਕਸ਼ੁਦਾ ਹਾਂ। ਤੁਹਾਨੂੰ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨੀ ਚਾਹੀਦੀ।
ਅਨੀਕੇਤ ਨੇ ਆਸਟ੍ਰੇਲੀਆ ਵਿੱਚ ਜੋਤੀ ‘ਤੇ ਕੀਤੀ ਤਸ਼ੱਦਦ ਕੀਤਾ
ਕਿੱਟੀ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਦੇ ਹੋਏ, ਜੋਤੀ ਅਨਿਕੇਤ ਨਾਲ ਆਸਟ੍ਰੇਲੀਆ ਵਾਪਸ ਚਲੀ ਗਈ। ਇਲਜ਼ਾਮ ਹੈ ਕਿ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਅਨਿਕੇਤ ਨੇ ਜੋਤੀ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਅਨਿਕੇਤ ਆਸਟ੍ਰੇਲੀਆ ਵਿੱਚ ਹਰ ਰੋਜ਼ ਜੋਤੀ ਨੂੰ ਕੁੱਟਦਾ ਸੀ ਅਤੇ ਉਸ ਨੂੰ ਕਮਰੇ ਵਿੱਚ ਬੰਦ ਰੱਖਦਾ ਸੀ। ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ, ਜੋਤੀ ਨੇ ਅਯੁੱਧਿਆ ਪੁਲਿਸ ਨੂੰ ਆਪਣੀ ਆਪਬੀਤੀ ਦੱਸੀ। ਅਯੁੱਧਿਆ ਪੁਲਿਸ ਨੇ ਅਨਿਕੇਤ ਵਿਰੁੱਧ ਹਮਲਾ, ਦਾਜ ਲਈ ਉਤਪੀੜਨ ਅਤੇ 420 ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।