ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Diet Tips: ਵਿਆਹ ਤੋਂ ਪਹਿਲਾਂ ਅਪਣਾਓ ਇਹ ਖਾਸ ਡਾਈਟ ਪਲਾਨ, ਪਰਫੈਕਟ ਦੁਲਹਨ ਲੁੱਕ ਮਿਲੇਗਾ

Diet for Bride: ਹਰ ਔਰਤ ਆਪਣੇ ਵਿਆਹ ਦੌਰਾਨ ਪਰਫੈਕਟ ਦਿਖਣਾ ਚਾਹੁੰਦੀ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਆਪਣੀ ਸਕਿਨ ਅਤੇ ਵਾਲਾਂ ਦਾ ਧਿਆਨ ਰੱਖਦੇ ਹਨ। ਪਰ ਇਸ ਦੇ ਨਾਲ-ਨਾਲ ਆਪਣੀ Physical ਹੈਲਥ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਪਰ ਇਨ੍ਹਾਂ ਸਾਰੀਆਂ ਚੀਜ਼ਾਂ 'ਚ ਖੁਰਾਕ ਦਾ ਵੀ ਅਹਿਮ ਰੋਲ ਹੈ।

Diet Tips: ਵਿਆਹ ਤੋਂ ਪਹਿਲਾਂ ਅਪਣਾਓ ਇਹ ਖਾਸ ਡਾਈਟ ਪਲਾਨ, ਪਰਫੈਕਟ ਦੁਲਹਨ ਲੁੱਕ ਮਿਲੇਗਾ
ਦਿਖਣਾ ਹੈ ਪਰਫੈਕਟ ਦੁਲਹਨ ਤਾਂ ਅਪਣਾਓ ਇਹ ਖਾਸ ਡਾਈਟ ਪਲਾਨ Image by Freepik (kroshka__nastya)
Follow Us
tv9-punjabi
| Updated On: 03 Jul 2024 12:29 PM IST

Wedding Diet Special: ਕਿਸੇ ਵੀ ਲਾੜੀ ਲਈ ਵਿਆਹ ਦਾ ਸਮਾਂ ਸਭ ਤੋਂ ਖਾਸ ਹੁੰਦਾ ਹੈ। ਹਰ ਔਰਤ ਆਪਣੇ ਵਿਆਹ ਵਾਲੇ ਦਿਨ ਸੁੰਦਰ ਦਿਖਣਾ ਚਾਹੁੰਦੀ ਹੈ। ਹਰ ਲਾੜੀ ਚਾਹੁੰਦੀ ਹੈ ਕਿ ਉਸ ਨੂੰ ਦੇਖਦਿਆ ਹੀ ਲਾੜੇ ਦੀਆਂ ਨਜ਼ਰਾਂ ਉਸ ‘ਤੇ ਹੀ ਰਹਿਣ। ਔਰਤ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ। ਅਜਿਹੇ ‘ਚ ਜ਼ਰੂਰੀ ਹੈ ਕਿ ਔਰਤਾਂ ਆਪਣੀ ਸਕਿਨ ਅਤੇ ਸਿਹਤ ‘ਤੇ ਪੂਰਾ ਧਿਆਨ ਦੇਣ।

ਹਾਲਾਂਕਿ, ਜੇਕਰ ਤੁਸੀਂ ਲਾੜੀ ਬਣਨ ਜਾ ਰਹੇ ਹੋ ਤਾਂ ਤੁਹਾਡੇ ਲਈ ਆਪਣੀ ਜੀਵਨ ਸ਼ੈਲੀ ‘ਚ ਕੁਝ ਬਦਲਾਅ ਕਰਨਾ ਜ਼ਰੂਰੀ ਹੈ। ਅਜਿਹੀ ਸਥਿਤੀ ‘ਚ ਫਿੱਟ ਦਿਖਣ ਦੇ ਨਾਲ-ਨਾਲ ਤੁਹਾਡੀ ਸਕਿਨ ਵੀ ਚਮਕਦਾਰ ਬਣੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਦੁਲਹਨ ਨੂੰ ਆਪਣੀ ਡਾਈਟ ‘ਚ ਕਿਹੜੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹਨ।

ਪ੍ਰੋਬਾਇਓਟਿਕਸ ਸ਼ਾਮਲ ਕਰੋ

ਆਪਣੀ ਖੁਰਾਕ ਵਿੱਚ ਪ੍ਰੋਬਾਇਓਟਿਕਸ ਸ਼ਾਮਲ ਕਰੋ। ਆਪਣੀ ਖੁਰਾਕ ਵਿੱਚ ਦਹੀਂ ਅਤੇ ਮੱਖਣ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਨਾਲ ਪੇਟ ਵਿਚ ਮਾਈਕ੍ਰੋਬਾਇਓਮ ਦਾ ਸੰਤੁਲਨ ਵੀ ਬਣਿਆ ਰਹੇਗਾ। ਭੋਜਨ ਵਿੱਚ ਪ੍ਰੋਬਾਇਓਟਿਕਸ ਸ਼ਾਮਿਲ ਕਰਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ। ਇਸ ਦੇ ਕਾਰਨ, ਹੋਰ ਪੌਸ਼ਟਿਕ ਤੱਤਾਂ ਦਾ ਸੋਖਣ ਵੀ ਆਸਾਨ ਹੋ ਜਾਂਦਾ ਹੈ।

ਇਸ ਤਰ੍ਹਾਂ ਰੱਖੋ ਸਕਿਨ ਦਾ ਧਿਆਨ

ਵਿਆਹ ਤੋਂ ਪਹਿਲਾਂ ਹਰ ਔਰਤ ਚਾਹੁੰਦੀ ਹੈ ਕਿ ਉਸ ਦੀ ਸਕਿਨ ਗਲੋ ਕਰੇ। ਆਪਣੀ ਰੋਜ਼ਾਨਾ ਖੁਰਾਕ ਵਿੱਚ ਐਂਟੀਆਕਸੀਡੈਂਟ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਸੋਇਆਬੀਨ, ਸੰਤਰਾ, ਟਮਾਟਰ, ਮੇਵੇ ਅਤੇ ਫਲ ਰੋਜ਼ਾਨਾ ਖਾਓ। ਇਨ੍ਹਾਂ ‘ਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਆਪਣੇ ਸਰੀਰ ਨੂੰ ਹਮੇਸ਼ਾ ਹਾਈਡਰੇਟ ਰੱਖੋ। ਚਿਹਰੇ ਦੀਆਂ ਝੁਰੜੀਆਂ ਤੋਂ ਬਚਣ ਲਈ ਐਂਟੀਆਕਸੀਡੈਂਟ ਬਹੁਤ ਫਾਇਦੇਮੰਦ ਹੁੰਦੇ ਹਨ।

ਵਾਲ ਹੈ ਜ਼ਰੂਰੀ

ਜਿਵੇਂ-ਜਿਵੇਂ ਵਿਆਹ ਨੇੜੇ ਆਉਂਦਾ ਹੈ, ਔਰਤਾਂ ਆਪਣੀ ਸਕਿਨ ਦੇ ਨਾਲ-ਨਾਲ ਵਾਲਾਂ ਵੱਲ ਵੀ ਧਿਆਨ ਦਿੰਦੀਆਂ ਹਨ। ਪਰ ਵਾਲਾਂ ਨੂੰ ਸੰਘਣਾ ਅਤੇ ਚਮਕਦਾਰ ਬਣਾਉਣ ‘ਚ ਖੁਰਾਕ ਅਹਿਮ ਭੂਮਿਕਾ ਨਿਭਾਉਂਦੀ ਹੈ। ਵਾਲਾਂ ਨੂੰ ਸਿਹਤਮੰਦ ਬਣਾਉਣ ਲਈ ਓਮੇਗਾ 3 ਫੈਟੀ ਐਸਿਡ ਸ਼ਾਮਲ ਕਰੋ। ਅਜਿਹੀ ਸਥਿਤੀ ਵਿੱਚ, ਚਿਆ ਬੀਜ, ਚਰਬੀ ਵਾਲੀ ਮੱਛੀ ਅਤੇ ਅਖਰੋਟ ਖਾਣਾ ਸ਼ੁਰੂ ਕਰੋ।

ਇਹ ਵੀ ਪੜ੍ਹੋ- ਮੁਹਾਸੇ ਬਰਸਾਤ ਦੇ ਮੌਸਮ ਵਿੱਚ ਨਹੀਂ ਹੋਣਗੇ ਪਿੰਪਲਸ, ਇਹ ਗਲਤੀਆਂ ਕਰਨ ਤੋਂ ਬਚੋ

ਵੇਟ ਮੈਨੇਜਮੈਂਟ

ਜੇਕਰ ਤੁਸੀਂ ਵਿਆਹ ਤੋਂ ਪਹਿਲਾਂ ਆਪਣੇ ਵਜ਼ਨ ਨੂੰ ਮੈਨੇਜ ਕਰਨਾ ਚਾਹੁੰਦੇ ਹੋ ਤਾਂ ਆਪਣੀ ਜੀਵਨ ਸ਼ੈਲੀ ਨੂੰ ਬਦਲਣਾ ਜ਼ਰੂਰੀ ਹੈ। ਆਪਣੀ ਖੁਰਾਕ ਵਿੱਚ ਫਾਈਬਰ ਨਾਲ ਭਰਪੂਰ ਭੋਜਨ ਅਤੇ ਘੱਟ ਪ੍ਰੋਟੀਨ ਸ਼ਾਮਲ ਕਰੋ। ਇਸ ਲਈ ਹਰੀਆਂ ਸਬਜ਼ੀਆਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ। ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ। ਘੱਟੋ-ਘੱਟ 3 ਲੀਟਰ ਪਾਣੀ ਪੀਓ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...