AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Valentines Day 2026: ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਾਲੇ ਇੰਝ ਮਣਾਉਣ ਵੈਲੇਨਟਾਈਨ ਡੇ, ਘੱਟ ਨਹੀਂ ਹੋਵੇਗਾ ਪਿਆਰ

Valentines Day 2026 Celebrations: ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਵੈਲੇਨਟਾਈਨ ਵੀਕ ਨੂੰ ਪਿਆਰ ਦਾ ਹਫ਼ਤਾ ਮੰਨਿਆ ਜਾਂਦਾ ਹੈ। ਇਹ ਰੋਜ਼ ਡੇ ਨਾਲ ਸ਼ੁਰੂ ਹੁੰਦਾ ਹੈ ਅਤੇ ਵੈਲੇਨਟਾਈਨ ਡੇ ਨਾਲ ਖਤਮ ਹੁੰਦਾ ਹੈ। 14 ਫਰਵਰੀ ਨੂੰ, ਜੋੜੇ ਇਕੱਠੇ ਪਿਆਰ ਦੇ ਇਸ ਦਿਨ ਨੂੰ ਮਨਾਉਂਦੇ ਹਨ। ਹਾਲਾਂਕਿ, ਬਹੁਤ ਸਾਰੇ ਜੋੜੇ ਅਜਿਹੇ ਹਨ, ਜੋ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਿੱਚ ਹਨ । ਅਜਿਹੇ ਜੋੜੇ ਇਸ ਖਾਸ ਦਿਨ ਨੂੰ ਕਿਵੇਂ ਸੈਲਿਬ੍ਰੇਟ ਕਰ ਸਕਦੇ ਹਨ। ਜਾਣੋ...

Valentines Day 2026: ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਾਲੇ ਇੰਝ ਮਣਾਉਣ ਵੈਲੇਨਟਾਈਨ ਡੇ, ਘੱਟ ਨਹੀਂ ਹੋਵੇਗਾ ਪਿਆਰ
ਲੌਂਗ ਡਿਸਟੈਂਸ ਵਾਲੇ ਕਿਵੇਂ ਮਣਾਉਣ ਵੈਲੇਨਟਾਈਨ ਡੇ?
tv9-punjabi
| Updated On: 13 Feb 2026 12:22 PM IST
Share

14 ਫਰਵਰੀ ਪਿਆਰ ਕਰਨ ਵਾਲੇ ਕਪਲਸ ਲਈ ਇੱਕ ਰੋਮਾਂਟਿਕ ਮੂਮੈਂਟ ਮੰਨਿਆ ਜਾਂਦਾ ਹੈ। ਵੈਲੇਨਟਾਈਨ ਵੀਕ ਦੌਰਾਨ, ਲੋਕ ਚਾਕਲੇਟ, ਗੁਲਾਬ, ਟੈਡੀ ਬੀਅਰ ਅਤੇ ਹੋਰ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਜੋੜੇ ਇਸ ਖਾਸ ਦਿਨ ਨੂੰ ਡਿਨਰ ਅਤੇ ਆਊਟਿੰਗ ਵਰਗ੍ਹੇ ਤਰੀਕੇ ਅਪਣਾ ਕੇ ਵੀ ਮਨਾਉਂਦੇ ਹਨ। ਇਹ ਕੁਆਲਿਟੀ ਟਾਈਮ ਬਿਤਾਉਣ ਅਤੇ ਆਪਣੇ ਰਿਸ਼ਤੇ ਨੂੰ ਮਜ਼ਬੂਤ ​​ਕਰਨ ਦਾ ਮੌਕਾ ਹੁੰਦਾ ਹੈ। ਹਾਲਾਂਕਿ, ਲੌਂਗ ਡਿਸਟੈਂਸ ਵਾਲੇ ਰਿਸ਼ਤਿਆਂ ਵਾਲੇ ਲੋਕਾਂ ਲਈ, ਵੈਲੇਨਟਾਈਨ ਡੇ ਥੋੜ੍ਹਾ ਭਾਵਨਾਤਮਕ ਤੌਰ ‘ਤੇ ਚੁਣੌਤੀਪੂਰਨ ਹੋ ਸਕਦਾ ਹੈ। ਜਦੋਂ ਕੋਈ ਸਾਥੀ ਤੁਹਾਡੇ ਨਾਲ ਨਹੀਂ ਹੁੰਦਾ ਅਤੇ ਇਕੱਲਾਪਣ ਇੱਕ ਸਮੱਸਿਆ ਹੁੰਦੀ ਹੈ, ਤਾਂ ਵੈਲੇਨਟਾਈਨ ਵੀਕ ਉਨ੍ਹਾਂ ਦੇ ਖਾਸ ਵਿਅਕਤੀ ਦੀ ਹੋਰ ਯਾਦ ਦੁਆਉਂਦਾ ਹੈ। ਇੱਥੇ, ਅਸੀਂ ਲੌਂਗ ਡਿਸਟੈਂਸ ਦੇ ਰਿਸ਼ਤੇ ਵਿੱਚ ਹੋਣ ਦੇ ਬਾਵਜੂਦ ਵੈਲੇਨਟਾਈਨ ਡੇ ਮਨਾਉਣ ਦੇ ਤਰੀਕਿਆਂ ਬਾਰੇ ਚਰਚਾ ਕਰ ਰਹੇ ਹਾਂ। ਭਾਵੇਂ ਤੁਸੀਂ ਸਰੀਰਕ ਤੌਰ ‘ਤੇ ਵੱਖ ਹੋ, ਪਰ ਡਿਜੀਟਲ ਦੁਨੀਆ ਨੇ ਜ਼ਿੰਦਗੀ ਨੂੰ ਬਹੁਤ ਸੌਖਾ ਬਣਾ ਦਿੱਤਾ ਹੈ।

ਵਰਚੁਅਲ ਡੇਟ ਕਰੋ ਪਲਾਨ

ਭਾਵੇਂ ਤੁਸੀਂ ਦੂਰ ਹੋ, ਤੁਸੀਂ ਵੀਡੀਓ ਕਾਲ ਰਾਹੀਂ ਵਰਚੁਅਲ ਡੇਟ ਪਾਲਨ ਕਰ ਸਕਦੇ ਹੋ। ਆਪਣੇ ਸਾਥੀ ਨੂੰ ਇਹ ਅਹਿਸਾਸ ਨਾ ਹੋਣ ਦਿਓ ਕਿ ਤੁਸੀਂ ਉਨ੍ਹਾਂ ਨੂੰ ਵੀਡੀਓ ‘ਤੇ ਡੇਟ ਕਰ ਰਹੇ ਹੋ। ਕਪਲ ਡਿਨਰ ਦੀ ਲੋਕੇਸ਼ਨ ਤੈਅ ਕਰੋ ਅਤੇ ਇੱਕ ਕੈਂਡਲ ਲਾਈਟ ਵੀਡੀਓ ਕਾਲ ਡੇਟ ਕਰੋ। ਆਪਣੇ ਡਰੈੱਸ ਕੋਡ ਨੂੰ ਇਕੋ ਜਿਹਾ ਰੱਖੋ। ਜੇਕਰ ਤੁਸੀਂ ਘਰ ਵਿੱਚ ਹੋ, ਤਾਂ ਬੈਕਗ੍ਰਾਉਂਡ ਵਿੱਟ ਲਾਈਟਿੰਗ ਅਤੇ ਸਾਫਟ ਮਿਊਜ਼ਿਕ ਪਲੇ ਕਰੋ। ਅਜਿਹਾ ਮਾਹੌਲ ਬਣਾਓ, ਜਿਸ ਨਾਲ ਲੱਗੇ ਕਿ ਤੁਸੀਂ ਦੋਵੇਂ ਇੱਕੋ ਹੀ ਟੇਬਲ ‘ਤੇ ਆਹਮੋ-ਸਾਹਮਣੇ ਬੈਠੇ ਹੋ।

ਔਨਲਾਈਨ ਗਿਫਟ ਜਾਂ ਸਰਪ੍ਰਾਈਜ

ਤੋਹਫ਼ੇ ਕਿਸਨੂੰ ਪਸੰਦ ਨਹੀਂ ਹੁੰਦੇ ਹਨ, ਅਤੇ ਉਹ ਕਿਸੇ ਵੀ ਰਿਸ਼ਤਿਆਂ ਵਿੱਟ ਮਿਠਾਸ ਲਿਆਉਣ ਦਾ ਵਧੀਆ ਤਰੀਕਾ ਹਨ। ਭਾਵੇਂ ਵੈਲੇਨਟਾਈਨ ਡੇ ਬਹੁਤ ਦੂਰ ਨਹੀਂ ਹੈ, ਬਹੁਤ ਸਾਰੀਆਂ ਐਪ ਹਨ ਜੋ ਤੁਰੰਤ ਡਿਲੀਵਰੀ ਵਿਕਲਪ ਪੇਸ਼ ਕਰਦੀਆਂ ਹਨ। ਤੁਸੀਂ ਪਰਸਨਲਾਈਜਡ ਗਿਫਟ ਜਿਵੇਂ ਕਿ ਸੈਲਫ ਨੇਮ ਜੂਲਰੀ, ਫੋਟੋ ਬੁੱਕ, ਜਾਂ ਹੋਰ ਕਈ ਚੀਜ਼ਾਂ ਵੀ ਦੇ ਸਕਦੇ ਹਨ। ਗਰਲਫਰੈਂਡ ਜਾਂ ਪਤਨੀ ਨੂੰ ਬਿਊਟੀ ਕੇਅਰ ਨਾਲ ਜੁੜੇ ਗਿਫਟ ਦਿਓ।

ਇਮੋਸ਼ਨਲ ਕੁਨੈਕਸ਼ਨ ਹੈ ਜਰੂਰੀ

ਇੱਕ ਰਿਸ਼ਤੇ ਲਈ ਜ਼ਰੂਰੀ ਨਹੀਂ ਹੈ ਕਿ ਤੁਸੀ ਇੱਕ-ਦੂਜੇ ਨੂੰ ਮਹਿੰਗੇ ਗਿਫਟਸ ਦਿਓ। ਪਰ ਇਮੋਸ਼ਨਲ ਕੁਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ। ਖਾਸ ਤੌਰ ‘ਤੇ ਉਨ੍ਹਾਂ ਲਈ ਜਰੂਰੀ ਹੈ ਜੋ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਵਿੱਚ ਹਨ। ਆਪਸ ਵਿੱਚ ਗੱਲਬਾਤ ਕਰੋ ਕਿ ਦੱਸੋ ਤੁਸੀਂ ਰਿਸ਼ਤੇ ਵਿੱਚ ਸਭ ਤੋਂ ਵੱਧ ਕੀ ਪਸੰਦ ਕਰਦੇ ਹੋ। ਭਵਿੱਖ ਬਾਰੇ ਚਰਚਾ ਕਰੋ ਅਤੇ ਜਤਾਓ ਕਿ ਤੁਸੀਂ ਇੱਕ ਦੂਜੇ ਲਈ ਕਿੰਨੇ ਜਰੂਰੀ ਹੋ।

ਸਾਡੀ ਕਹਾਣੀ ਵੀਡੀਓ ਬਣਾਓ

ਪੁਰਾਣੀਆਂ ਫੋਟੋਆਂ, ਚੈਟ ਸਕ੍ਰੀਨਸ਼ਾਟ (ਪਰਸਨਲ ਹਿੱਸੇ ਲੁਕਾ ਕੇ), ਅਤੇ ਯਾਦਾਂ ਨੂੰ ਮਿਲਾ ਕੇ ਇੱਕ ਛੋਟਾ ਵੀਡੀਓ ਬਣਾਓ। ਬੈਕਗ੍ਰਾਊਂਡ ਵਿੱਚ ਆਪਣਾ ਮਨਪਸੰਦ ਗੀਤ ਚਲਾਓ। ਇਹ ਬਹੁਤ ਹੀ ਭਾਵਨਾਤਮਕ ਅਤੇ ਨਿੱਜੀ ਅਹਿਸਾਸ ਜੋੜੇਗਾ।

Follow Us
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...