AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬੱਚਿਆਂ ਦੀ ਸੋਸ਼ਲ ਮੀਡੀਆ ਦੀ ਲਤ ‘ਤੇ ਹੁਣ ਚੰਡੀਗੜ੍ਹ PGI ਦੀ ਨਜ਼ਰ, 1,260 ਵਿਦਿਆਰਥੀਆਂ ‘ਤੇ ਹੋਵੇਗੀ ਵਿਸ਼ੇਸ਼ ਖੋਜ

ਬੱਚੇ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ 'ਤੇ ਕਿੰਨਾ ਸਮਾਂ ਬਿਤਾ ਰਹੇ ਹਨ ਅਤੇ ਇਸ ਦਾ ਅਸਰ ਹੁਣ ਉਨ੍ਹਾਂ ਦੇ ਵਿਵਹਾਰ, ਫ਼ੈਸਲੇ ਲੈਣ ਦੀ ਸਮਰੱਥਾ, ਮਾਨਸਿਕ ਸਿਹਤ ਅਤੇ ਪਰਿਵਾਰਕ ਰਿਸ਼ਤਿਆਂ 'ਤੇ ਕਿਸ ਤਰ੍ਹਾਂ ਪੈ ਰਿਹਾ ਹੈ, ਇਸ ਦਾ ਅਧਿਐਨ ਹੁਣ ਚੰਡੀਗੜ੍ਹ ਪੀ.ਜੀ.ਆਈ. (PGI) ਵੱਲੋਂ ਕੀਤਾ ਜਾਵੇਗਾ।

ਬੱਚਿਆਂ ਦੀ ਸੋਸ਼ਲ ਮੀਡੀਆ ਦੀ ਲਤ 'ਤੇ ਹੁਣ ਚੰਡੀਗੜ੍ਹ PGI ਦੀ ਨਜ਼ਰ, 1,260 ਵਿਦਿਆਰਥੀਆਂ 'ਤੇ ਹੋਵੇਗੀ ਵਿਸ਼ੇਸ਼ ਖੋਜ
tv9-punjabi
| Published: 27 Nov 2026 19:04 PM IST
Share

ਬੱਚੇ ਮੋਬਾਈਲ ਫ਼ੋਨ ਅਤੇ ਸੋਸ਼ਲ ਮੀਡੀਆ ‘ਤੇ ਕਿੰਨਾ ਸਮਾਂ ਬਿਤਾ ਰਹੇ ਹਨ ਅਤੇ ਇਸ ਦਾ ਅਸਰ ਹੁਣ ਉਨ੍ਹਾਂ ਦੇ ਵਿਵਹਾਰ, ਫ਼ੈਸਲੇ ਲੈਣ ਦੀ ਸਮਰੱਥਾ, ਮਾਨਸਿਕ ਸਿਹਤ ਅਤੇ ਪਰਿਵਾਰਕ ਰਿਸ਼ਤਿਆਂ ‘ਤੇ ਕਿਸ ਤਰ੍ਹਾਂ ਪੈ ਰਿਹਾ ਹੈ, ਇਸ ਦਾ ਅਧਿਐਨ ਹੁਣ ਚੰਡੀਗੜ੍ਹ ਪੀ.ਜੀ.ਆਈ. (PGI) ਵੱਲੋਂ ਕੀਤਾ ਜਾਵੇਗਾ। ਪੀ.ਜੀ.ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਨੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ) ਦੇ ਕਿਸ਼ੋਰਾਂ ‘ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਡੂੰਘਾਈ ਨਾਲ ਸਮਝਣ ਲਈ ਇੱਕ ਵਿਸ਼ੇਸ਼ ਖੋਜ ਸ਼ੁਰੂ ਕੀਤੀ ਹੈ।

ਇਸ ਅਧਿਐਨ ਵਿੱਚ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ 12 ਸਰਕਾਰੀ ਅਤੇ ਪ੍ਰਾਈਵੇਟ ਸੀਨੀਅਰ ਸੈਕੰਡਰੀ ਸਕੂਲਾਂ ਦੇ ਕਰੀਬ 1,260 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਖੋਜ ਦੌਰਾਨ ਇਹ ਵੀ ਜਾਂਚਿਆ ਜਾਵੇਗਾ ਕਿ ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਦਾ ਕਿਸ਼ੋਰਾਂ ਵਿੱਚ ਸ਼ਰਾਬ ਦੇ ਸੇਵਨ, ਜੋਖ਼ਮ ਭਰੇ ਜਿਨਸੀ ਵਿਵਹਾਰ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਸੀ ਗੱਲਬਾਤ ‘ਤੇ ਕੀ ਪ੍ਰਭਾਵ ਪੈ ਰਿਹਾ ਹੈ।

ਇਹ ਅਹਿਮ ਖੋਜ ਪੀ.ਜੀ.ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਦੀ ਡਾ. ਤਨਵੀ ਕਿਰਨ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ, ਜਿਸ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਫੰਡਿੰਗ ਪ੍ਰਾਪਤ ਹੋਈ ਹੈ। ਇਸ ਅਧਿਐਨ ਦਾ ਮੁੱਖ ਮਕਸਦ ਸਿਰਫ਼ ਬੱਚਿਆਂ ਦਾ ਸਕ੍ਰੀਨ ਟਾਈਮ ਜਾਣਨਾ ਹੀ ਨਹੀਂ, ਸਗੋਂ ਇਹ ਸਮਝਣਾ ਵੀ ਹੈ ਕਿ ਸੋਸ਼ਲ ਮੀਡੀਆ ‘ਤੇ ਬਿਤਾਇਆ ਜਾਣ ਵਾਲਾ ਸਮਾਂ ਉਨ੍ਹਾਂ ਦੀ ਜੀਵਨ ਸ਼ੈਲੀ ਅਤੇ ਫ਼ੈਸਲੇ ਲੈਣ ਦੀ ਸ਼ਕਤੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਰਿਹਾ ਹੈ।

ਖੋਜ ਲਈ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਦੇ ਚਾਰ-ਚਾਰ ਸਕੂਲ ਚੁਣੇ ਜਾਣਗੇ, ਜਿਨ੍ਹਾਂ ਵਿੱਚ ਹਰੇਕ ਸ਼ਹਿਰ ਦੇ ਦੋ ਸਰਕਾਰੀ ਅਤੇ ਦੋ ਪ੍ਰਾਈਵੇਟ ਸਕੂਲ ਸ਼ਾਮਲ ਹੋਣਗੇ। ਇਸ ਤਰ੍ਹਾਂ ਕੁੱਲ 12 ਸਕੂਲਾਂ ਦੇ ਲਗਭਗ 1,260 ਵਿਦਿਆਰਥੀਆਂ ‘ਤੇ ਇਹ ਅਧਿਐਨ ਹੋਵੇਗਾ। ਹਰ ਸ਼ਹਿਰ ਵਿੱਚੋਂ ਕਰੀਬ 420 ਅਤੇ ਹਰੇਕ ਸਕੂਲ ਵਿੱਚੋਂ ਲਗਭਗ 105 ਵਿਦਿਆਰਥੀਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹਦੇ 14 ਤੋਂ 17 ਸਾਲ ਦੀ ਉਮਰ ਵਰਗ ਦੇ ਕਿਸ਼ੋਰ ਹਿੱਸਾ ਲੈਣਗੇ।

ਦੋ ਸਮੂਹਾਂ ਵਿੱਚ ਵੰਡ ਕੇ ਕੀਤੀ ਜਾਵੇਗੀ ਤੁਲਨਾ

ਅਧਿਐਨ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਕੂਲਾਂ ਨੂੰ ਦੋ ਵੱਖ-ਵੱਖ ਸਮੂਹਾਂ ਵਿੱਚ ਰੱਖਿਆ ਜਾਵੇਗਾ। ਅੱਧੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਅਤੇ ਵਿਵਹਾਰ ਪਰਿਵਰਤਨ ਪ੍ਰੋਗਰਾਮ ਚਲਾਇਆ ਜਾਵੇਗਾ, ਜਦਕਿ ਬਾਕੀ ਸਕੂਲ ‘ਕੰਟਰੋਲ ਗਰੁੱਪ’ ਵਿੱਚ ਰਹਿਣਗੇ, ਜਿੱਥੇ ਵਿਦਿਆਰਥੀਆਂ ਨੂੰ ਆਮ ਕਾਊਂਸਲਿੰਗ ਦਿੱਤੀ ਜਾਵੇਗੀ। ਦੋਵਾਂ ਸਮੂਹਾਂ ਦੇ ਵਿਦਿਆਰਥੀਆਂ ਦਾ ਮੁਲਾਂਕਣ ਕਰਕੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਸ਼ੇਸ਼ ਪ੍ਰੋਗਰਾਮ ਸਦਕਾ ਉਨ੍ਹਾਂ ਦੀਆਂ ਆਦਤਾਂ ਅਤੇ ਵਿਵਹਾਰ ਵਿੱਚ ਕਿੰਨਾ ਸਕਾਰਾਤਮਕ ਬਦਲਾਅ ਆਇਆ ਹੈ।

ਸ਼ਰਾਬ ਅਤੇ ਪਰਿਵਾਰਕ ਰਿਸ਼ਤਿਆਂ ‘ਤੇ ਵੀ ਰਹੇਗੀ ਖ਼ਾਸ ਨਜ਼ਰ

ਇਸ ਖੋਜ ਵਿੱਚ ਮਿਆਰੀ ਪ੍ਰਸ਼ਨਾਵਲੀ ਅਤੇ ਵਿਸ਼ਵ ਸਿਹਤ ਸੰਗਠਨ (WHO) ਦੇ ਆਡਿਟ ਟੂਲ ਦੀ ਵਰਤੋਂ ਕੀਤੀ ਜਾਵੇਗੀ। ਇਸ ਰਾਹੀਂ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ, ਪਸੰਦੀਦਾ ਕੰਟੈਂਟ, ਸ਼ਰਾਬ ਦੇ ਸੇਵਨ, ਜਿਨਸੀ ਸਿਹਤ ਅਤੇ ਪਰਿਵਾਰ ਨਾਲ ਬਿਤਾਏ ਜਾਣ ਵਾਲੇ ਸਮੇਂ ਦਾ ਬਾਰੀਕੀ ਨਾਲ ਮੁਲਾਂਕਣ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਪਰਖਿਆ ਜਾਵੇਗਾ ਕਿ ਕਿਸ਼ੋਰ ਆਪਣੀਆਂ ਆਦਤਾਂ ਵਿੱਚ ਸੁਧਾਰ ਲਿਆਉਣ ਲਈ ਕਿੰਨੇ ਕੁ ਤਿਆਰ ਹਨ। ਇਸ ਨਾਲ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਉਨ੍ਹਾਂ ਦੇ ਰੋਜ਼ਾਨਾ ਦੇ ਵਿਵਹਾਰ ਅਤੇ ਪਰਿਵਾਰਕ ਸਬੰਧਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।

ਮੁੰਡੇ-ਕੁੜੀਆਂ ਦੇ ਹੋਣਗੇ ਵੱਖੋ-ਵੱਖਰੇ ਇੰਟਰਐਕਟਿਵ ਸੈਸ਼ਨ

ਜਿਨ੍ਹਾਂ ਸਕੂਲਾਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਚਲਾਇਆ ਜਾਵੇਗਾ, ਉੱਥੇ ਮੁੰਡਿਆਂ ਅਤੇ ਕੁੜੀਆਂ ਲਈ ਵੱਖ-ਵੱਖ ਇੰਟਰਐਕਟਿਵ ਸੈਸ਼ਨ ਕਰਵਾਏ ਜਾਣਗੇ। ਇਨ੍ਹਾਂ ਸੈਸ਼ਨਾਂ ਦੌਰਾਨ ਸੋਸ਼ਲ ਮੀਡੀਆ ਦੀ ਸਹੀ ਵਰਤੋਂ, ਇਸ ਦੇ ਮਾੜੇ ਪ੍ਰਭਾਵਾਂ, ਸਾਥੀਆਂ ਦੇ ਦਬਾਅ (Peer Pressure) ਨੂੰ ਨਾਂਹ ਕਹਿਣ ਦੇ ਤਰੀਕੇ, ਸ਼ਰਾਬ ਤੋਂ ਦੂਰੀ ਬਣਾਏ ਰੱਖਣ, ਜਿਨਸੀ ਸਿਹਤ ਅਤੇ ਪਰਿਵਾਰ ਨਾਲ ਬਿਹਤਰ ਤਾਲਮੇਲ ਵਰਗੇ ਅਹਿਮ ਵਿਸ਼ਿਆਂ ‘ਤੇ ਜਾਣਕਾਰੀ ਦਿੱਤੀ ਜਾਵੇਗੀ।

ਪ੍ਰੋਗਰਾਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕਾਂ ਨੂੰ ਵੀ ਵਿਸ਼ੇਸ਼ ਵਰਕਸ਼ਾਪਾਂ ਰਾਹੀਂ ਤਿਆਰ ਕੀਤਾ ਜਾਵੇਗਾ ਅਤੇ ਇਸ ਦੀ ਰੂਪ-ਰੇਖਾ ਤਿਆਰ ਕਰਨ ਵਿੱਚ ਮਾਪਿਆਂ ਦੇ ਸੁਝਾਅ ਵੀ ਸ਼ਾਮਲ ਕੀਤੇ ਗਏ ਹਨ। ਤਿੰਨ ਮਹੀਨਿਆਂ ਤੱਕ ਹਰ ਮਹੀਨੇ ਇੱਕ ਤੋਂ ਡੇਢ ਘੰਟੇ ਦੇ ਸੈਸ਼ਨ ਲਗਾਏ ਜਾਣਗੇ। ਇਸ ਉਪਰੰਤ ਵਿਦਿਆਰਥੀਆਂ ਦਾ ਮੁੜ ਮੁਲਾਂਕਣ ਕੀਤਾ ਜਾਵੇਗਾ ਅਤੇ ਕਰੀਬ 50 ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨਾਲ ਸਿੱਧੀ ਗੱਲਬਾਤ ਕਰਕੇ ਪ੍ਰੋਗਰਾਮ ਦੇ ਅਸਲ ਅਸਰ ਨੂੰ ਸਮਝਿਆ ਜਾਵੇਗਾ।

ਦਸੰਬਰ 2027 ਤੱਕ ਸਾਹਮਣੇ ਆਉਣਗੇ ਖੋਜ ਦੇ ਨਤੀਜੇ

ਖੋਜ ਦੀ ਤੈਅ ਸਮਾਂ-ਸੀਮਾ ਮੁਤਾਬਕ ਦਸੰਬਰ 2026 ਤੱਕ ਵਿਦਿਆਰਥੀਆਂ ਦੀ ਚੋਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਜੂਨ 2027 ਤੱਕ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਦਸੰਬਰ 2027 ਤੱਕ ਅੰਤਿਮ ਨਤੀਜੇ ਜਾਰੀ ਹੋਣ ਦੀ ਉਮੀਦ ਹੈ। ਇਸ ਅਧਿਐਨ ਰਾਹੀਂ ਪੀ.ਜੀ.ਆਈ. ਇਹ ਪਤਾ ਲਗਾਉਣ ਦਾ ਯਤਨ ਕਰੇਗਾ ਕਿ ਸਕੂਲਾਂ ਵਿੱਚ ਜਾਗਰੂਕਤਾ, ਨਿਯਮਤ ਸੰਵਾਦ ਅਤੇ ਵਿਵਹਾਰ ਵਿੱਚ ਬਦਲਾਅ ਲਿਆਉਣ ਵਾਲੇ ਪ੍ਰੋਗਰਾਮ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ਨਾਲ ਜੁੜੇ ਜੋਖ਼ਮਾਂ ਤੋਂ ਬਚਾਉਣ ਵਿੱਚ ਕਿੰਨੇ ਕੁ ਕਾਰਗਰ ਸਾਬਤ ਹੋ ਸਕਦੇ ਹਨ।

Follow Us
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ
ਹੱਦਬੰਦੀ ਬਿੱਲ 'ਤੇ ਵਿਰੋਧੀ ਧਿਰ ਦੀ ਨਵੀਂ ਰਣਨੀਤੀ, ਕਾਂਗਰਸ ਦੀ DMK ਨਾਲ ਗੱਲਬਾਤ, ਅਖਿਲੇਸ਼ ਨੇ ਜਤਾਈ ਚਿੰਤਾ...
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ... ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ
ਬਾਜ ਨੂੰ ਤਾਂ ਆਪਣੇ ਹੀ ਆਂਡਿਆਂ ਦੀ ਚਿੰਤਾ ਸੀ...  ਸੀਐਮ ਮਾਨ ਦਾ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਤੇ ਤਿੱਖਾ ਨਿਸ਼ਾਨਾ...
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...