ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Skin Care: ਗਰਮੀਆਂ ਵਿੱਚ ਇਸ ਤਰ੍ਹਾਂ ਲਗਾਓ ਮੁਲਤਾਨੀ, ਚਿਹਰਾ ਬਣ ਜਾਵੇਗਾ ਨਰਮ ਅਤੇ ਚਮਕਦਾਰ

ਗਰਮੀਆਂ ਦਾ ਮੌਸਮ ਆਉਂਦੇ ਹੀ ਤੇਜ਼ ਧੁੱਪ, ਧੂੜ ਅਤੇ ਪਸੀਨੇ ਕਾਰਨ ਸਕਿਨ 'ਤੇ ਸਨਬਰਨ, ਟੈਨਿੰਗ, ਮੁਹਾਸੇ ਅਤੇ ਧੱਫੜ ਵਰਗੀਆਂ ਕਈ ਸਕਿਨ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਕਾਰਨ ਸਕਿਨ ਬਹੁਤ ਹੀ ਸੁਸਤ ਅਤੇ ਬੇਜਾਨ ਲੱਗਣ ਲੱਗ ਪੈਂਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਚਿਹਰੇ 'ਤੇ ਮੁਲਤਾਨੀ ਮਿੱਟੀ ਦੀ ਵਰਤੋਂ ਕਰ ਸਕਦੇ ਹੋ।

Skin Care: ਗਰਮੀਆਂ ਵਿੱਚ ਇਸ ਤਰ੍ਹਾਂ ਲਗਾਓ ਮੁਲਤਾਨੀ, ਚਿਹਰਾ ਬਣ ਜਾਵੇਗਾ ਨਰਮ ਅਤੇ ਚਮਕਦਾਰ
Follow Us
tv9-punjabi
| Published: 16 Apr 2025 15:03 PM

ਗਰਮੀਆਂ ਦਾ ਮੌਸਮ ਆਉਂਦੇ ਹੀ ਤੇਜ਼ ਧੁੱਪ, ਪਸੀਨੇ ਅਤੇ ਧੂੜ ਕਾਰਨ ਸਕਿਨ ਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਸ ਮੌਸਮ ਵਿੱਚ ਚਿਹਰੇ ‘ਤੇ ਜ਼ਿਆਦਾ ਤੇਲ, ਮੁਹਾਸੇ, ਟੈਨਿੰਗ ਅਤੇ ਫਿੱਕਾਪਣ ਆਮ ਸਮੱਸਿਆਵਾਂ ਬਣ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੇ ਚਿਹਰੇ ‘ਤੇ ਮੁਲਤਾਨੀ ਮਿੱਟੀ ਲਗਾ ਸਕਦੇ ਹੋ। ਇਹ ਨਾ ਸਿਰਫ਼ ਸਕਿਨ ਨੂੰ ਠੰਡਾ ਕਰਦਾ ਹੈ ਸਗੋਂ ਇਸਨੂੰ ਡੂੰਘਾਈ ਨਾਲ ਸਾਫ਼ ਵੀ ਕਰਦਾ ਹੈ, ਇਸਨੂੰ ਨਰਮ ਅਤੇ ਚਮਕਦਾਰ ਬਣਾਉਂਦਾ ਹੈ।

ਪਰ ਮੁਲਤਾਨੀ ਮਿੱਟੀ ਤਾਂ ਹੀ ਫਾਇਦੇਮੰਦ ਹੁੰਦੀ ਹੈ ਜਦੋਂ ਇਸਨੂੰ ਸਕਿਨ ‘ਤੇ ਸਹੀ ਢੰਗ ਨਾਲ ਲਗਾਇਆ ਜਾਵੇ। ਇਸਦੀ ਖਾਸੀਅਤ ਇਹ ਹੈ ਕਿ ਇਹ ਕੁਦਰਤੀ ਹੋਣ ਕਰਕੇ ਸਕਿਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਚਿਹਰੇ ਦੀ ਚਮਕ ਵਧਾਉਣ ਲਈ ਮੁਲਤਾਨੀ ਮਿੱਟੀ ਦੀ ਵਰਤੋਂ ਕਿਵੇਂ ਕਰੀਏ।

ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਦਾ ਫੇਸ ਪੈਕ

ਇਹ ਫੇਸ ਪੈਕ Oily skin ਵਾਲਿਆਂ ਲਈ ਸਭ ਤੋਂ ਵੱਧ ਲਾਹੇਵੰਦ ਹੈ। 2 ਚਮਚ ਮੁਲਤਾਨੀ ਮਿੱਟੀ ਲਵੋ ਉਸਦੇ ਵਿੱਚ 2-3 ਚਮਚ ਗੁਲਾਬ ਜਲ (Rose water) ਮਿਲਾ ਕੇ ਇੱਕ ਪੇਸਟ ਤਿਆਰ ਕਰੋ। ਇਸ ਪੈਕ ਨੂੰ ਆਪਣੀ ਸਕਿਨ ‘ਤੇ ਚੰਗੀ ਤਰ੍ਹਾਂ ਲਗਾਓ। ਤੁਸੀਂ ਲਗਭਗ 15 ਮਿੰਟ ਬਾਅਦ ਆਪਣਾ ਚਿਹਰਾ ਧੋ ਸਕਦੇ ਹੋ। ਇਹ ਪੈਕ ਸਕਿਨ ਨੂੰ ਠੰਡਕ ਦਿੰਦਾ ਹੈ ਅਤੇ ਵਾਧੂ ਤੇਲ ਨੂੰ ਦੂਰ ਕਰਦਾ ਹੈ।

ਮੁਲਤਾਨੀ ਮਿੱਟੀ ਅਤੇ ਸ਼ਹਿਦ-ਦੁੱਧ ਦਾ ਪੈਕ

ਇਹ ਫੇਸ ਪੈਕ ਖੁਸ਼ਕ ਸਕਿਨ ਲਈ ਫਾਇਦੇਮੰਦ ਹੈ। 1 ਚਮਚ ਮੁਲਤਾਨੀ ਮਿੱਟੀ, ਓਨੀ ਹੀ ਮਾਤਰਾ ਵਿੱਚ ਸ਼ਹਿਦ ਅਤੇ ਅੱਧਾ ਚਮਚ ਕੱਚਾ ਦੁੱਧ ਮਿਲਾ ਕੇ ਇੱਕ ਫੇਸ ਪੈਕ ਤਿਆਰ ਕਰੋ। ਇਸਨੂੰ ਆਪਣੀ ਸਕਿਨ ‘ਤੇ ਚੰਗੀ ਤਰ੍ਹਾਂ ਲਗਾਓ। ਤੁਸੀਂ ਲਗਭਗ 15 ਮਿੰਟ ਬਾਅਦ ਆਪਣਾ ਚਿਹਰਾ ਧੋ ਸਕਦੇ ਹੋ। ਇਸ ਨਾਲ ਸਕਿਨ ਨੂੰ ਨਮੀ ਮਿਲਦੀ ਹੈ ਅਤੇ ਸਕਿਨ ਚਮਕਦਾਰ ਵੀ ਹੁੰਦੀ ਹੈ।

ਮੁਲਤਾਨੀ ਮਿੱਟੀ ਅਤੇ ਨਿੰਬੂ ਦਾ ਰਸ

ਇਹ ਫੇਸ ਪੈਕ ਟੈਨਿੰਗ ਅਤੇ ਦਾਗ-ਧੱਬਿਆਂ ਲਈ ਬਹੁਤ ਵਧੀਆ ਹੈ। 2 ਚਮਚ ਮੁਲਤਾਨੀ ਮਿੱਟੀ ‘ਚ 1 ਚਮਚ ਨਿੰਬੂ ਦਾ ਰਸ ਮਿਲਾਓ। ਜੇ ਲੋੜ ਹੋਵੇ, ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਤਿਆਰ ਕਰੋ। ਇਸਨੂੰ ਚਿਹਰੇ ‘ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ। ਨਿੰਬੂ ਵਿੱਚ ਮੌਜੂਦ ਵਿਟਾਮਿਨ ਸੀ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ ਅਤੇ ਟੈਨਿੰਗ ਨੂੰ ਘਟਾਉਂਦਾ ਹੈ।

ਮੁਲਤਾਨੀ ਮਿੱਟੀ ਅਤੇ ਖੀਰੇ ਦਾ ਰਸ

ਇਹ ਪੈਕ ਗਰਮੀਆਂ ਦੀ ਗਰਮੀ ਤੋਂ ਰਾਹਤ ਦੇਣ ਲਈ ਸਭ ਤੋਂ ਪ੍ਰਭਾਵਸ਼ਾਲੀ ਹੈ। 2 ਚਮਚ ਮੁਲਤਾਨੀ ਮਿੱਟੀ ‘ਚ 2 ਚਮਚ ਖੀਰੇ ਦਾ ਰਸ ਮਿਲਾ ਲਓ। ਇਸ ਨੂੰ ਲਗਭਗ 20 ਮਿੰਟ ਤੱਕ ਚਿਹਰੇ ‘ਤੇ ਰੱਖੋ ਅਤੇ ਫਿਰ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰਾ ਵੀ ਚਮਕਦਾਰ ਹੁੰਦਾ ਹੈ।

ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!
ਚੰਡੀਗੜ੍ਹ ਵਿੱਚ Mock Drill ਰਿਹਰਸਲ, ਪਾਕਿਸਤਾਨ 'ਤੇ ਹਮਲੇ ਤੋਂ ਬਾਅਦ ਪੰਜਾਬ ਵਿੱਚ ਵੱਡਾ ਤਣਾਅ, ਦੇਖੋ Ground Report!...
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ
ਪਾਕਿ ਨੂੰ ਸਬਕ ਸਿਖਾਉਣਾ ਜਰੂਰੀ ਸੀ, 'ਆਪਰੇਸ਼ਨ ਸਿੰਦੂਰ' 'ਤੇ ਬੋਲੇ ਅੰਮ੍ਰਿਤਸਰ ਦੇ ਪਿੰਡ ਮਾਹਵਾ ਦੇ ਲੋਕ...
ਕੱਲ੍ਹ ਦੇਸ਼ ਭਰ ਵਿੱਚ Mock Drill... ਸਰਕਾਰ ਵੱਲੋਂ ਬਣਾਏ ਜਾ ਰਹੇ ਬੰਕਰ!
ਕੱਲ੍ਹ ਦੇਸ਼ ਭਰ ਵਿੱਚ Mock Drill... ਸਰਕਾਰ ਵੱਲੋਂ ਬਣਾਏ ਜਾ ਰਹੇ ਬੰਕਰ!...
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ
ਕਿਸਾਨਾਂ ਵੱਲੋਂ ਕੱਲ੍ਹ ਤੋਂ ਇੱਕ ਹੋਰ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ, ਸੀਐਮ ਮਾਨ ਨੇ ਦਿੱਤੀ ਚੇਤਾਵਨੀ...
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!
ਬੀਐਸਐਫ ਦੇ ਜਵਾਨਾਂ ਨੇ ਸਰਹੱਦ 'ਤੇ ਪਾਕਿਸਤਾਨੀ ਰੇਂਜਰ ਨੂੰ ਫੜਿਆ!...
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ
ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਆਯਾਤ ਹੜਤਾਲ...
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ...
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!...
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ...