AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਖ਼ਰਾਬ ਖ਼ੁਰਾਕ ਹੀ ਨਹੀਂ, ਇਹ 5 ਕਾਰਨ ਵੀ ਵਧਾਉਂਦੇ ਨੇ ਭਾਰ; ਅੱਜ ਹੀ ਦਿਓ ਧਿਆਨ

ਅੱਜ-ਕੱਲ੍ਹ ਵਧਦਾ ਭਾਰ ਅਤੇ ਮੋਟਾਪਾ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਵੀ ਭਾਰ ਵਧਣ ਲੱਗਦਾ ਹੈ, ਤਾਂ ਲੋਕ ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ 'ਤੇ ਕੰਟਰੋਲ ਕਰਨਾ ਸ਼ੁਰੂ ਕਰਦੇ ਹਨ। ਹਾਲਾਂਕਿ ਡਾਈਟ ਕੰਟਰੋਲ ਕਰਨਾ ਸਹੀ ਕਦਮ ਹੈ, ਪਰ ਕਈ ਵਾਰ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਖ਼ਤ ਪਰਹੇਜ਼ ਦੇ ਬਾਵਜੂਦ ਉਨ੍ਹਾਂ ਦਾ ਭਾਰ ਘੱਟ ਨਹੀਂ ਹੋ ਰਿਹਾ।

ਖ਼ਰਾਬ ਖ਼ੁਰਾਕ ਹੀ ਨਹੀਂ, ਇਹ 5 ਕਾਰਨ ਵੀ ਵਧਾਉਂਦੇ ਨੇ ਭਾਰ; ਅੱਜ ਹੀ ਦਿਓ ਧਿਆਨ
tv9-punjabi
| Published: 23 Aug 2026 17:03 PM IST
Share

ਅੱਜ-ਕੱਲ੍ਹ ਵਧਦਾ ਭਾਰ ਅਤੇ ਮੋਟਾਪਾ ਲੋਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਵੀ ਭਾਰ ਵਧਣ ਲੱਗਦਾ ਹੈ, ਤਾਂ ਲੋਕ ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ ‘ਤੇ ਕੰਟਰੋਲ ਕਰਨਾ ਸ਼ੁਰੂ ਕਰਦੇ ਹਨ। ਹਾਲਾਂਕਿ ਡਾਈਟ ਕੰਟਰੋਲ ਕਰਨਾ ਸਹੀ ਕਦਮ ਹੈ, ਪਰ ਕਈ ਵਾਰ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਖ਼ਤ ਪਰਹੇਜ਼ ਦੇ ਬਾਵਜੂਦ ਉਨ੍ਹਾਂ ਦਾ ਭਾਰ ਘੱਟ ਨਹੀਂ ਹੋ ਰਿਹਾ। ਸਿਹਤ ਮਾਹਿਰਾਂ ਅਨੁਸਾਰ ਜ਼ਿਆਦਾ ਖਾਣਾ (ਓਵਰ ਈਟਿੰਗ) ਜਾਂ ਗ਼ਲਤ ਖ਼ੁਰਾਕ ਤੋਂ ਇਲਾਵਾ ਵੀ ਸਰੀਰ ਵਿੱਚ ਕਈ ਅਜਿਹੇ ਲੁਕਵੇਂ ਕਾਰਨ ਹੁੰਦੇ ਹਨ, ਜੋ ਤੇਜ਼ੀ ਨਾਲ ਭਾਰ ਵਧਾਉਂਦੇ ਹਨ। ਭਾਰ ਘਟਾਉਣ ਦੇ ਸਫ਼ਰ ਨੂੰ ਸਫ਼ਲ ਬਣਾਉਣ ਲਈ ਇਨ੍ਹਾਂ ਮੂਲ ਕਾਰਨਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ।

ਮੋਟਾਪਾ ਨਾ ਸਿਰਫ਼ ਸਰੀਰਕ ਦਿੱਖ ਅਤੇ ਫਿਗਰ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਰੋਜ਼ਮੱਰਾ ਦੇ ਆਮ ਕੰਮਾਂ ਵਿੱਚ ਵੀ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰਦਾ ਹੈ। ਥੋੜ੍ਹਾ ਜਿਹਾ ਦੌੜਨ, ਤੇਜ਼ ਤੁਰਨ ਜਾਂ ਪੌੜੀਆਂ ਚੜ੍ਹਨ ਵੇਲੇ ਸਾਹ ਚੜ੍ਹਨਾ, ਹੇਠਾਂ ਝੁਕ ਕੇ ਸਾਮਾਨ ਚੁੱਕਣ ਵਿੱਚ ਦਿੱਕਤ, ਜੋੜਾਂ ਵਿੱਚ ਲਗਾਤਾਰ ਦਰਦ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ ਰਹਿਣਾ ਇਸ ਦੇ ਮੁੱਖ ਲੱਛਣ ਹਨ। ਇਸ ਤੋਂ ਇਲਾਵਾ ਮੋਟਾਪਾ ਕਈ ਗੰਭੀਰ ਬਿਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਆਓ ਜਾਣਦੇ ਹਾਂ ਖ਼ੁਰਾਕ ਅਤੇ ਸੁਸਤ ਜੀਵਨ ਸ਼ੈਲੀ ਤੋਂ ਇਲਾਵਾ ਉਹ ਕਿਹੜੇ ਕਾਰਨ ਹਨ ਜੋ ਭਾਰ ਵਧਣ ਲਈ ਜ਼ਿੰਮੇਵਾਰ ਹਨ।

ਪੂਰੀ ਅਤੇ ਚੰਗੀ ਨੀਂਦ ਨਾ ਲੈਣਾ

ਜੇਕਰ ਤੁਹਾਡਾ ਸਲੀਪਿੰਗ ਪੈਟਰਨ ਖ਼ਰਾਬ ਰਹਿੰਦਾ ਹੈ, ਤਾਂ ਇਹ ਭਾਰ ਵਧਣ ਦਾ ਇੱਕ ਵੱਡਾ ਕਾਰਨ ਬਣ ਸਕਦਾ ਹੈ। ਅੱਜ-ਕੱਲ੍ਹ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਵਿੱਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਦੇਰ ਰਾਤ ਤੱਕ ਜਾਗਣਾ ਅਤੇ ਸਵੇਰੇ ਦੇਰ ਨਾਲ ਉੱਠਣਾ ਸਰੀਰ ਦੇ ਮੈਟਾਬੋਲਿਜ਼ਮ ਨੂੰ ਪੂਰੀ ਤਰ੍ਹਾਂ ਵਿਗਾੜ ਦਿੰਦਾ ਹੈ। ਨੀਂਦ ਦੀ ਕਮੀ ਨਾ ਸਿਰਫ਼ ਭਾਰ ਵਧਾਉਂਦੀ ਹੈ, ਸਗੋਂ ਮਾਨਸਿਕ ਅਤੇ ਸਰੀਰਕ ਸਿਹਤ ਲਈ ਵੀ ਬੇਹੱਦ ਨੁਕਸਾਨਦੇਹ ਸਾਬਤ ਹੁੰਦੀ ਹੈ।

ਹਾਰਮੋਨਲ ਬਦਲਾਅ ਅਤੇ ਅਸੰਤੁਲਨ

ਸਰੀਰ ਵਿੱਚ ਹਾਰਮੋਨਲ ਅਸੰਤੁਲਨ ਹੋਣ ਦੀ ਸੂਰਤ ਵਿੱਚ ਵੀ ਭਾਰ ਅਚਾਨਕ ਵਧਣ ਲੱਗਦਾ ਹੈ। ਖ਼ਾਸ ਤੌਰ ‘ਤੇ ਔਰਤਾਂ ਵਿੱਚ ਪੀਸੀਓਐੱਸ ਅਤੇ ਹਾਈਪੋਥਾਇਰਾਇਡਿਜ਼ਮ ਕਾਰਨ ਮੋਟਾਪਾ ਤੇਜ਼ੀ ਨਾਲ ਵਧਦਾ ਹੈ। ਜੇਕਰ ਬਿਨਾਂ ਕਿਸੇ ਕਾਰਨ ਤੁਹਾਡਾ ਭਾਰ ਲਗਾਤਾਰ ਵਧ ਰਿਹਾ ਹੈ, ਤਾਂ ਤੁਰੰਤ ਡਾਕਟਰ ਕੋਲ ਜਾ ਕੇ ਆਪਣੇ ਹਾਰਮੋਨਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

ਕੁਝ ਦਵਾਈਆਂ ਦਾ ਸੇਵਨ

ਜੇਕਰ ਤੁਸੀਂ ਕਿਸੇ ਬਿਮਾਰੀ ਕਾਰਨ ਲੰਮੇ ਸਮੇਂ ਤੋਂ ਨਿਯਮਿਤ ਤੌਰ ‘ਤੇ ਦਵਾਈਆਂ ਦਾ ਸੇਵਨ ਕਰ ਰਹੇ ਹੋ, ਤਾਂ ਉਨ੍ਹਾਂ ਦੇ ਮਾੜੇ ਪ੍ਰਭਾਵ (ਸਾਈਡ ਇਫੈਕਟ) ਵਜੋਂ ਵੀ ਭਾਰ ਵਧ ਸਕਦਾ ਹੈ। ਇਸ ਸਥਿਤੀ ਵਿੱਚ ਖ਼ੁਦ ਦਵਾਈ ਬੰਦ ਕਰਨ ਦੀ ਬਜਾਏ ਆਪਣੇ ਡਾਕਟਰ ਨਾਲ ਸਲਾਹ ਕਰੋ, ਤਾਂ ਜੋ ਉਹ ਤੁਹਾਡੀ ਡਾਈਟ ਅਤੇ ਵਰਕਆਊਟ ਪਲਾਨ ਵਿੱਚ ਜ਼ਰੂਰੀ ਬਦਲਾਅ ਕਰਕੇ ਭਾਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰ ਸਕਣ।

ਬਹੁਤ ਜ਼ਿਆਦਾ ਮਾਨਸਿਕ ਤਣਾਅ

ਹੱਦ ਤੋਂ ਜ਼ਿਆਦਾ ਤਣਾਅ ਲੈਣਾ ਵੀ ਮੋਟਾਪੇ ਦਾ ਮੁੱਖ ਕਾਰਨ ਹੈ। ਤਣਾਅ ਦੌਰਾਨ ਸਰੀਰ ਵਿੱਚ ਕੋਰਟੀਸੋਲ (Cortisol) ਹਾਰਮੋਨ ਦਾ ਪੱਧਰ ਕਾਫ਼ੀ ਵਧ ਜਾਂਦਾ ਹੈ। ਤਣਾਅ ਵਿੱਚ ਆ ਕੇ ਕਈ ਲੋਕ ਸਰੀਰਕ ਗਤੀਵਿਧੀਆਂ ਬਿਲਕੁਲ ਬੰਦ ਕਰ ਦਿੰਦੇ ਹਨ ਜਾਂ ਫਿਰ ਜ਼ਰੂਰਤ ਤੋਂ ਜ਼ਿਆਦਾ ਮਿੱਠਾ ਅਤੇ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ। ਇਸ ਤੋਂ ਇਲਾਵਾ ਸਟ੍ਰੈੱਸ ਕਾਰਨ ਰਾਤ ਨੂੰ ਗੂੜ੍ਹੀ ਨੀਂਦ ਵੀ ਨਹੀਂ ਆਉਂਦੀ, ਜਿਸ ਨਾਲ ਚਰਬੀ ਤੇਜ਼ੀ ਨਾਲ ਜਮ੍ਹਾਂ ਹੋਣ ਲੱਗਦੀ ਹੈ।

ਖ਼ੁਰਾਕ ਵਿੱਚ ਕੈਲੋਰੀਜ਼ ਦਾ ਸਹੀ ਹਿਸਾਬ ਨਾ ਰੱਖਣਾ

ਅਕਸਰ ਲੋਕ ਸੋਚਦੇ ਹਨ ਕਿ ਉਹ ਬਾਹਰਲਾ ਜੰਕ ਫੂਡ ਜਾਂ ਤਲਿਆ-ਭੁੰਨਿਆ ਖਾਣਾ ਨਹੀਂ ਖਾ ਰਹੇ, ਫਿਰ ਵੀ ਭਾਰ ਕਿਉਂ ਵਧ ਰਿਹਾ ਹੈ। ਅਸਲ ਵਿੱਚ, ਕਈ ਵਾਰ ਅਸੀਂ ਘਰ ਦੇ ਸਾਦੇ ਤੇ ਸਿਹਤਮੰਦ ਭੋਜਨ ਵਿੱਚ ਵੀ ਸਰੀਰ ਦੀ ਲੋੜ ਨਾਲੋਂ ਵੱਧ ਕੈਲੋਰੀਜ਼ ਲੈ ਲੈਂਦੇ ਹਾਂ। ਜਦੋਂ ਦਿਨ ਭਰ ਵਿੱਚ ਓਨੀਆਂ ਕੈਲੋਰੀਜ਼ ਬਰਨ ਨਹੀਂ ਹੁੰਦੀਆਂ, ਤਾਂ ਵਾਧੂ ਊਰਜਾ ਸਰੀਰ ਵਿੱਚ ਫੈਟ (ਚਰਬੀ) ਦੇ ਰੂਪ ਵਿੱਚ ਜਮ੍ਹਾਂ ਹੋਣ ਲੱਗਦੀ ਹੈ। ਇਸ ਲਈ ਭੋਜਨ ਦੀ ਮਾਤਰਾ ਅਤੇ ਕੈਲੋਰੀਜ਼ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ।

Follow Us
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ
8ਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਕਰਮਚਾਰੀਆਂ ਦੀਆਂ ਵਧੀਆਂ ਉਮੀਦਾਂ, ਸੈਲਰੀ ਵਾਧੇ ਤੇ ਚਰਚਾ ਤੇਜ...
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ
ਸਚਿਨ ਪਾਇਲਟ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਬਣੇ, AICC 'ਚ ਵੱਡੇ ਬਦਲਾਅ...
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ
ਜਨਮਾਸ਼ਟਮੀ ਤੇ ਚਮਤਕਾਰ: ਨੇਪਾਲ ਦੇ ਹੜ੍ਹਾਂ ਵਿੱਚ 9 ਦਿਨ ਫਸੇ ਰਹੇ ਸੰਜੇ ਸਾਹ, 'ਹਰੇ ਕ੍ਰਿਸ਼ਨਾ' ਜਪਦਿਆਂ ਆਏ ਬਾਹਰ...
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...