AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Sidhu Moosewala: ਅਫਸਾਨਾ ਖਾਨ ‘ਤੇ ਭੜਕੇ ਬਿੱਲਾ ਸਿੱਧੂ ਘੁੰਮਣ, ਕਿਹਾ- ‘ਪੈਸੇ ਤੇ ਸ਼ੋਹਰਤ ਲਈ ਭਰਾ ਨੂੰ ਭੁਲਾ ਦਿੱਤਾ’

Afsana Khan: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਅਮਨਦੀਪ ਸਿੰਘ ਉਰਫ਼ ਬਿੱਲਾ ਸਿੱਧੂ ਘੁੰਮਣ ਨੇ ਉਨ੍ਹਾਂ ਦੀ ਮੂੰਹ-ਬੋਲੀ ਭੈਣ ਅਤੇ ਧੁਰੰਧਰ ਫੇਮ ਗਾਇਕਾ ਅਫਸਾਨਾ ਖਾਨ ਨੂੰ ਘੇਰਿਆ ਹੈ।

Sidhu Moosewala: ਅਫਸਾਨਾ ਖਾਨ 'ਤੇ ਭੜਕੇ ਬਿੱਲਾ ਸਿੱਧੂ ਘੁੰਮਣ, ਕਿਹਾ- 'ਪੈਸੇ ਤੇ ਸ਼ੋਹਰਤ ਲਈ ਭਰਾ ਨੂੰ ਭੁਲਾ ਦਿੱਤਾ'
ਅਫਸਾਨਾ ਖਾਨ ’ਤੇ ਭੜਕੇ ਬਿੱਲਾ ਸਿੱਧੂ ਘੁੰਮਣ, ਕਿਹਾ- ‘ਪੈਸੇ ਤੇ ਸ਼ੋਹਰਤ ਲਈ ਭਰਾ ਨੂੰ ਭੁਲਾ ਦਿੱਤਾ’ Photo Credit : Social Media
tv9-punjabi
| Updated On: 21 Sep 2026 13:41 PM IST
Share

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਅਮਨਦੀਪ ਸਿੰਘ ਉਰਫ਼ ਬਿੱਲਾ ਸਿੱਧੂ ਘੁੰਮਣ ਨੇ ਉਨ੍ਹਾਂ ਦੀ ਮੂੰਹ-ਬੋਲੀ ਭੈਣ ਅਤੇ ਧੁਰੰਧਰ ਫੇਮ ਗਾਇਕਾ ਅਫਸਾਨਾ ਖਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਅਫਸਾਨਾ ਖਾਨ ਉਨ੍ਹਾਂ ਲੋਕਾਂ ਨਾਲ ਕੋਲੈਬ ਕਰ ਰਹੀ ਹੈ, ਜੋ ਮੂਸੇਵਾਲਾ ਦੇ ਵਿਰੋਧੀ ਰਹੇ ਹਨ। ਉਨ੍ਹਾਂ ਦਾ ਆਰੋਪ ਹੈ ਕਿ ਪੈਸੇ ਅਤੇ ਸ਼ੋਹਰਤ ਲਈ ਅਫਸਾਨਾ ਨੇ ਆਪਣੇ ਭਰਾ ਨੂੰ ਭੁਲਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਫਸਾਨਾ ਨੇ ਪੈਸੇ ਅਤੇ ਸ਼ੋਹਰਤ ਲਈ ਸਿੱਧੂ ਨੂੰ ਭੁਲਾ ਦਿੱਤਾ। ਸਿੱਧੂ ਨੇ ਅਫਸਾਨਾ ਨੂੰ ਪਛਾਣ ਅਤੇ ਮੁਕਾਮ ਦਿਵਾਉਣ ਵਿੱਚ ਮਦਦ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ, ਪਰ ਉਹ ਕਦੇ ਨਹੀਂ ਦੱਬੇਗਾ। ਸਿੱਧੂ ਹਮੇਸ਼ਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ ਅਤੇ ਅੱਗੇ ਵੀ ਕਰਦਾ ਰਹੇਗਾ। ਇਸ ਮਾਮਲੇ ‘ਤੇ ਗਾਇਕਾ ਅਫਸਾਨਾ ਖਾਨ ਦੇ PA ਨੇ ਕਿਹਾ ਕਿ ਉਹ ਫਿਲਹਾਲ ਇਸ ਬਾਰੇ ਆਪਣਾ ਪੱਖ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮਾਮਲੇ ‘ਤੇ ਗੱਲ ਕਰਨਗੇ।

ਹੁਣ ਵਿਸਥਾਰ ਨਾਲ ਪੜ੍ਹੋ ਬਿੱਲਾ ਨੇ ਕੀ ਕਿਹਾ

ਅਫਸਾਨਾ ਖਾਨ ਸਿੱਧੂ ਨੂੰ ਭੁੱਲ ਗਈ: ਬਿੱਲਾ ਨੇ ਆਪਣੇ Instagram ਅਕਾਊਂਟ ‘ਤੇ ਵੀਡੀਓ ਪਾ ਕੇ ਕਿਹਾ ਕਿ ਅਸੀਂ ਸੱਚੀ ਗੱਲ ਛਾਤੀ ਠੋਕ ਕੇ ਕਹਿੰਦੇ ਹਾਂ। ਅਸੀਂ ਉਸ ਇਨਸਾਨ ਦੇ ਨਾਲ ਰਹੇ ਹਾਂ, ਜੋ ਹਮੇਸ਼ਾ ਸੱਚ ਬੋਲਦਾ ਸੀ ਅਤੇ ਕਿਸੇ ਦੇ ਅੱਗੇ ਨਹੀਂ ਝੁਕਿਆ। ਹੁਣ ਦੁੱਖ ਹੋ ਰਿਹਾ ਹੈ ਕਿ ਖੁਦ ਨੂੰ ਮੂੰਹ-ਬੋਲੀ ਭੈਣ ਦੱਸਣ ਵਾਲੀ ਅਫਸਾਨਾ ਖਾਨ ਸਿੱਧੂ ਨੂੰ ਭੁੱਲ ਗਈ। ਸਿੱਧੂ ਦੀ ਉਂਗਲੀ ਫੜ ਕੇ ਅਫਸਾਨਾ ਖਾਨ ਕਿੱਥੋਂ ਕਿੱਥੇ ਪਹੁੰਚ ਗਈ।

ਸਗੀ ਭੈਣ ਵਰਗਾ ਰਿਸ਼ਤਾ ਨਹੀਂ ਨਿਭਾਇਆ: ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੀ ਕਹਾਵਤ ਸੱਚ ਹੈ ਕਿ ਜਿੱਥੇ ਸਗੀ ਭੈਣ ਵਿਲਾਪ ਕਰ ਲਵੇਗੀ, ਉੱਥੇ ਮਾਸੀ ਦੀ ਧੀ ਨਹੀਂ ਕਰ ਸਕਦੀ। ਉਸ ਨੇ ਇਹ ਗੱਲ ਸੱਚ ਕਰ ਦਿੱਤੀ। ਉਹ ਕਹਿੰਦੀ ਸੀ ਕਿ ਉਹ ਸਿੱਧੂ ਦੀ ਭੈਣ ਹੈ। ਸਿੱਧੂ ਨੂੰ ਰੱਖੜੀਆਂ ਬੰਨ੍ਹਦੀ ਸੀ। ਉਦੋਂ ਉਹ ਜ਼ੀਰੋ ਵਾਲੇ ਗਰਾਊਂਡ ‘ਤੇ ਸੀ। ਅੱਜ ਉੱਪਰ ਪਹੁੰਚ ਗਈ ਤਾਂ ਸਿੱਧੂ ਨੂੰ ਭੁੱਲ ਗਈ। ਕਹਾਵਤ ਹੈ ਨਾ… ਚੋਰਾਂ ਨਾਲ ਮਿਲ ਗਈ। ਇਹ ਸੁਣਿਆ ਸੀ, ਪਰ ਅੱਜ ਸੱਚ ਹੋ ਗਿਆ।

ਵਿਰੋਧੀਆਂ ਨਾਲ ਕੋਲੈਬ ਕਰ ਰਹੀ ਅਫਸਾਨਾ: ਬਿੱਲਾ ਨੇ ਕਿਹਾ ਕਿ ਅਫਸਾਨਾ ਨੇ ਉਨ੍ਹਾਂ ਲੋਕਾਂ ਨਾਲ ਕੋਲੈਬ ਕੀਤਾ, ਜਿਨ੍ਹਾਂ ਨੇ ਸਿੱਧੂ ਨੂੰ ਹਰ ਸਮੇਂ ਉਸ ਦੀ ਪਿੱਠ ਪਿੱਛੇ ਬੁਰਾ ਹੀ ਕਿਹਾ। ਸਿੱਧੂ ਸੱਚਮੁੱਚ ਬਹੁਤ ਭੋਲਾ ਸੀ। ਉਸ ਨੂੰ ਅਫਸਾਨਾ ਦੀ ਪਰਖ ਨਹੀਂ ਹੋਈ ਕਿ ਇਹ ਅੱਗੇ ਜਾ ਕੇ ਕੀ ਕਰੇਗੀ। ਉਹ ਸਿਰਫ਼ ਪੈਸੇ ਅਤੇ ਸ਼ੋਹਰਤ ਦੇ ਪਿੱਛੇ ਭੱਜ ਰਹੀ ਹੈ। ਜਿਸ ਇਨਸਾਨ (ਸਿੱਧੂ ਮੂਸੇਵਾਲਾ) ਨੇ ਉਸ ਨੂੰ ਨਾਮ ਦਿੱਤਾ, ਉਸ ਦੇ ਤਾਂ ਤੈਨੂੰ ਪੈਰ ਧੋ-ਧੋ ਕੇ ਪੀਣੇ ਚਾਹੀਦੇ ਸਨ, ਪਰ ਉਹ ਉਨ੍ਹਾਂ ਲੋਕਾਂ ਨਾਲ ਕੋਲੈਬ ਕਰ ਰਹੀ ਹੈ, ਜਿਨ੍ਹਾਂ ਨੇ ਉਸ ਨੂੰ ਹਮੇਸ਼ਾ ਬੁਰਾ ਕਿਹਾ।

ਬਾਦਲ ਪਿੰਡ ਦੀਆਂ ਗਲੀਆਂ ਚ ਘੁੰਮਦੀ ਸੀ: ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਭਰਾਵਾਂ ਨਾਲ ਕੋਈ ਜਲਣ ਨਹੀਂ ਹੈ। ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਗੁੱਸਾ ਖਾਨ ‘ਤੇ ਹੈ। ਉਹ ਬਾਦਲ ਪਿੰਡ ਦੀਆਂ ਗਲੀਆਂ ਵਿੱਚ ਰੋਂਦੀ ਫਿਰਦੀ ਸੀ। ਉੱਥੋਂ ਚੁੱਕ ਕੇ ਉਸ ਨੂੰ ਕਿੱਥੇ ਪਹੁੰਚਾ ਦਿੱਤਾ ਗਿਆ, ਪਰ ਉਸ ਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਕਿਸ ਨਾਲ ਕੋਲੈਬ ਕਰ ਰਹੀ ਹੈ।

ਅਫਸਾਨਾ ਪੈਸਾ ਕਮਾ ਲਵੇਗੀ, ਇੱਜ਼ਤ ਨਹੀਂ: ਬਿੱਲਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਦੇ ਤਲਵੇ ਨਹੀਂ ਚੱਟੇ। ਅੱਜ ਵੀ ਉਹ ਸਿੱਧੂ ਦੇ ਨਾਲ ਹਨ। ਇੱਥੋਂ ਪਤਾ ਲੱਗਦਾ ਹੈ ਕਿ ਖ਼ਾਨਦਾਨ ਕੀ ਹੁੰਦਾ ਹੈ। ਖ਼ਾਨਦਾਨੀ ਲੋਕ ਕਦੇ ਇੰਟਰਨੈੱਟ ਤੋਂ ਡਾਊਨਲੋਡ ਨਹੀਂ ਹੁੰਦੇ। ਇਹ ਖ਼ੂਨ ਦੇ ਅੰਦਰ ਹੁੰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇ ਥੋੜ੍ਹੀ-ਬਹੁਤ ਵੀ ਗੈਰਤ ਹੈ ਤਾਂ ਚੁੱਲ੍ਹੂ ਭਰ ਪਾਣੀ ਵਿੱਚ ਡੁੱਬ ਮਰ। ਪੈਸਾ ਕਮਾ ਲਵੇਗੀ ਪਰ ਇੱਜ਼ਤ ਨਹੀਂ।

ਸਿੱਧੂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ: ਉਨ੍ਹਾਂ ਨੇ ਕਿਹਾ ਕਿ ਉਸ ਦੀ ਖੱਟਿਆ ਖੜ੍ਹੀ ਕਰਕੇ ਰੱਖਣਗੇ। ਅਸੀਂ ਜੱਟਾਂ ਦੇ ਪੁੱਤ ਹਾਂ। ਸਿੱਧੂ ਹਮੇਸ਼ਾ ਜ਼ਿੰਦਾਬਾਦ ਹੈ, ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹੇਗਾ। ਸਿੱਧੂ ਦੇ ਹੋਲੋਗ੍ਰਾਮ ਸ਼ੋਅ ਤੋਂ ਪਹਿਲਾਂ ਇਹ ਸਭ ਕਿਉਂ ਹੋ ਰਿਹਾ ਹੈ? ਸਿੱਧੂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ। ਪਰ ਉਹ ਨਹੀਂ ਦੱਬਦਾ, ਨਾ ਦੱਬੇਗਾ। ਜਿੰਨਾ ਜ਼ੋਰ ਲਗਾਉਣਾ ਹੈ, ਲਗਾ ਲਓ। ਉਸ ਦੀ ਉਂਗਲੀ ਖੜ੍ਹੀ ਸੀ, ਖੜ੍ਹੀ ਰਹੇਗੀ। ਉਹ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦਾ ਸੀ, ਕਰਦਾ ਹੈ ਅਤੇ ਕਰਦਾ ਰਹੇਗਾ।

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...